3. ਵਰਤਮਾਨ ਵਿਚ ਜਿਊਣਾ
ਗੀਤਾ ਦੱਸਦੀ ਹੈ ਕਿ ਅਸੀਂ ਕੀ ਹਾਂ। ਇਹ ਸੱਚ ਨੂੰ ਜਾਨਣ ਤੋਂ ਇਲਾਵਾ
ਸੱਚ ਹੋਣ ਵਰਗਾ ਹੈ ਅਤੇ ਅਜਿਹਾ ਉਦੋਂ ਹੁੰਦਾ ਹੈ ਜਦੋਂ ਅਸੀਂ ਵਰਤਮਾਨ ਵਿੱਚ ਵਿਚਰਦੇ ਹਾਂ।
ਅਰਜਨ ਦੀ ਅੰਦਰੂਨੀ ਦੁਬਿਧਾ ਇਹ ਹੈ ਕਿ ਜੇ ਉਹ ਰਾਜ ਵਾਸਤੇ ਆਪਣੇ
ਮਿੱਤਰਾਂ, ਰਿਸ਼ਤੇਦਾਰਾਂ, ਬਜ਼ੁਰਗਾਂ ਅਤੇ
ਅਧਿਆਪਕਾਂ ਨੂੰ ਮਾਰ ਦਿੰਦਾ ਹੈ ਤਾਂ ਦੁਨੀਆਂ ਦੀ ਨਜ਼ਰ ਵਿੱਚ ਉਸ ਦਾ ਅਕਸ ਕੀ ਹੋਵੇਗਾ। ਵੇਖਣ ਨੂੰ
ਇਹ ਬਹੁਤ ਤਰਕਸੰਗਤ ਲੱਗਦਾ ਹੈ। ਜੇ ਕਿਸੇ ਨੇ ਗੀਤਾ ਦੇ ਅਨੁਸਾਰ ਜੀਵਨ ਜਿਊਣਾ ਹੈ ਤਾਂ ਉਸ ਨੂੰ ਇਸ
ਪਹਿਲੀ ਰੁਕਾਵਟ ਨੂੰ ਪਾਰ ਕਰਨਾ ਹੋਵੇਗਾ।
ਅਰਜਨ ਦੀ ਅਸਲ ਦੁਬਿਧਾ ਆਪਣੇ ਭਵਿੱਖ ਨੂੰ ਲੈ ਕੇ ਹੈ, ਜਦੋਂ ਕਿ ਸ੍ਰੀ
ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਕਰਮ ਕਰਨ ਦਾ ਅਧਿਕਾਰ ਹੈ, ਪਰ ਕਰਮਫਲ ਉੱਤੇ ਸਾਡਾ ਕੋਈ ਅਧਿਕਾਰ ਨਹੀਂ। ਕਿਉਂਕਿ
ਕਰਮ ਵਰਤਮਾਨ ਵਿੱਚ ਹੁੰਦਾ ਹੈ ਤੇ ਕਰਮਫਲ ਭਵਿੱਖ ਵਿੱਚ ਆਉਂਦਾ ਹੈ।
ਅਰਜਨ ਦੀ ਤਰ੍ਹਾਂ ਸਾਡੀ ਪ੍ਰਵਿਰਤੀ ਵੀ ਕਰਮਫਲ ਦੀ ਪ੍ਰਾਪਤੀ ਲਈ ਕੰਮ
ਕਰਦੀ ਹੈ। ਕਦੇ-ਕਦੇ ਆਧੁਨਿਕ ਜੀਵਨ ਸਾਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਭਵਿੱਖ ਦੇ ਪਰਿਣਾਮਾਂ
(ਫਲਾਂ) ਨੂੰ ਨਿਯੰਤਰਤ ਜਾਂ ਕਾਬੂ ਕੀਤਾ ਜਾ ਸਕਦਾ ਹੈ। ਪਰ ਅਸਲੀਅਤ ਇਹ ਹੈ ਕਿ ਭਵਿੱਖ ਇੰਨੀਆਂ
ਸੰਭਾਵਨਾਵਾਂ ਦਾ ਮੇਲ ਹੈ, ਜਿਨ੍ਹਾਂ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਹੈ।
ਸਾਡਾ ਹੰਕਾਰ ਸਾਡੇ ਅਤੀਤ ਉੱਤੇ ਨਿਰਭਰ ਹੁੰਦਾ ਹੈ ਅਤੇ ਵਰਤਮਾਨ ਉੱਤੇ
ਭਵਿੱਖ ਨੂੰ ਆਰੋਪਿਤ ਕਰਦਾ ਹੈ, ਜਿਸਦੀ ਵਜ੍ਹਾ ਕਾਰਨ ਅਸੀਂ ਵਰਤਮਾਨ ਵਿੱਚ ਨਹੀਂ ਰਹਿ ਸਕਦੇ।
ਪੁਲਾੜ ਦੇ ਵਿਸ਼ੇ ਵਿੱਚ ਆਕਾਸ਼ ਗੰਗਾ, ਤਾਰਿਆਂ ਤੇ ਉੱਥੋਂ ਦੇ ਸਾਰੇ ਬ੍ਰਹਿਮੰਡ ਦੀ ਵਿਸ਼ੇਸ਼ਤਾ
ਪਰਿਕਰਮਾ ਕਰਨਾ ਹੈ। ਇਹ ਇਕ ਸਥਿਰ ਚੱਕ ਅਤੇ ਇਕ ਘੁੰਮਣ ਵਾਲੇ ਪਹੀਏ ਦੀ ਤਰ੍ਹਾਂ ਹੈ। ਚੱਕ ਕਦੇ
ਹਿੱਲਦਾ ਨਹੀਂ ਹੈ ਅਤੇ ਇਸ ਚੱਕ ਤੋਂ ਬਿਨਾਂ ਪਹੀਏ ਦਾ ਘੁੰਮਣਾ ਸੰਭਵ ਨਹੀਂ ਹੈ। ਹਰ ਤੂਫਾਨ ਦਾ ਇਕ
ਸ਼ਾਂਤ ਕੇਂਦਰ ਹੁੰਦਾ ਹੈ। ਜਿਸਦੇ ਬਿਨਾਂ ਕੋਈ ਵੀ ਤੂਫਾਨ ਗਤੀ ਨਹੀਂ ਫੜ੍ਹ ਸਕਦਾ। ਤੂਫਾਨ ਦੇ
ਕੇਂਦਰ ਤੋਂ ਜਿੰਨੀ ਵੀ ਦੂਰੀ ਹੋਵੇਗੀ, ਉੱਥੇ ਉੱਨੀ ਹੀ ਵੱਧ ਅਸ਼ਾਂਤੀ ਹੋਵੇਗੀ।
ਸਾਡੇ ਅੰਦਰ ਵੀ ਇਕ ਸ਼ਾਂਤ ਕੇਂਦਰ ਹੈ, ਜਿਹੜਾ ਹੋਰ ਕੁੱਝ ਨਹੀਂ ਸਗੋਂ ਸਾਡੀ ਅੰਤਰਆਤਮਾ ਹੈ ਅਤੇ
ਅਸ਼ਾਂਤ ਜੀਵਨ ਇਸ ਦੇ ਚਾਰੇ ਪਾਸੇ ਘੁੰਮਦਾ ਹੈ। ਅਰਜਨ ਦੀ ਅਸ਼ਾਂਤੀ ਉਸਦੇ ਆਪਣੇ ਅਕਸ ਨੂੰ ਲੈ ਕੇ
ਹੈ। ਅਰਜਨ ਦੀ ਤਰ੍ਹਾਂ ਹੀ ਅਸੀਂ ਵੀ ਦੂਜਿਆਂ ਦੀਆਂ ਅੱਖਾਂ ਵਿੱਚ ਵੇਖ ਕੇ ਆਪਣੇ ਬਾਰੇ ਵਿੱਚ ਆਪਣਾ
ਅਕਸ ਤਿਆਰ ਕਰਦੇ ਹਾਂ।
ਇਸ ਲਈ ਗੀਤਾ ਕਹਿੰਦੀ ਹੈ ਕਿ ਸਾਨੂੰ ਵਰਤਮਾਨ ਵਿੱਚ ਜੀਊਣਾ ਚਾਹੀਦਾ ਹੈ
ਅਤੇ ਅੰਤਰਆਤਮਾ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਣਾ ਚਾਹੀਦਾ ਹੈ।
Comments
Post a Comment