5. ਗਿਆਨ, ਕਰਮ ਅਤੇ ਭਗਤੀ ਯੋਗ



ਗੀਤਾ ਲੋਕਾਂ ਨੂੰ ਆਪਣੇ ਦ੍ਰਿਸ਼ਟੀਕੋਣ ਦੇ ਆਧਾਰ ਤੇ ਵੱਖਰੀ ਵਿਖਾਈ ਦਿੰਦੀ ਹੈ।

ਗੀਤਾ ਵਿੱਚ ਤਿੰਨ ਵੱਖ-ਵੱਖ ਮਾਰਗਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈਕਰਮ ਯੋਗ, ਸੰਖ ਯੋਗ ਅਤੇ ਭਗਤੀ ਯੋਗ। ਮਨੋਕੇਂਦਰਿਤ ਵਿਅਕਤੀ ਲਈ ਕਰਮਯੋਗ ਆਦਰਸ਼ ਹੈ। ਸੰਖ ਯੋਗ ਬੁੱਧੀ ਲਈ ਹੈ ਅਤੇ ਭਗਤੀ ਯੋਗ ਹਿਰਦੇ ਕੇਂਦਰਿਤ ਵਿਅਕਤੀ ਲਈ ਹੈ।

ਅੱਜ ਦੇ ਯੁੱਗ ਵਿੱਚ ਬਹੁਤੇ ਵਿਅਕਤੀ ਮਨੋਕੇਂਦਰਿਤ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹ ਇਸ ਵਿਸ਼ਵਾਸ ਉੱਤੇ ਅਧਾਰਿਤ ਹੈ ਕਿ ਅਸੀਂ ਜੰਜ਼ੀਰਾਂ ਵਿੱਚ ਬੰਨ੍ਹੇ ਹੋਏ ਹਾਂ ਅਤੇ ਆਪਣੇ ਆਪ ਨੂੰ ਮੁਕਤ ਕਰਨ ਲਈ ਉਨ੍ਹਾਂ ਨੂੰ ਤੋੜਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਇਸ ਲਈ ਇਹ ਕਰਮਕੇਂਦਰਿਤ ਹੈ। ਉਨ੍ਹਾਂ ਨਾਲ ਕੋਈ ਵੀ ਗੱਲਬਾਤ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ’, ਨਾਲ ਖ਼ਤਮ ਹੋਵੇਗੀ। ਇਹ ਮਾਰਗ ਸਾਨੂੰ ਨਿਸ਼ਕਾਮ ਕਰਮ ਜਾਂ ਬਿਨਾਂ ਪ੍ਰੇਰਨਾ ਤੋਂ ਕਰਮ ਵੱਲ ਲੈ ਜਾਂਦਾ ਹੈ।

ਸੰਖਯੋਗ ਨੂੰ ਗਿਆਨ ਯੋਗ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਅਤੇ ਇਹ ਜਾਗਰੂਕਤਾ ਜਾਂ ਜਾਣਨ ਦੇ ਬਾਰੇ ਵਿੱਚ ਹੈ। ਇਸ ਦਾ ਆਰੰਭਿਕ ਬਿੰਦੂ ਇਹ ਵਿਸ਼ਵਾਸ ਹੈ ਕਿ ਅਸੀਂ ਇਕ ਹਨ੍ਹੇਰੇ ਕਮਰੇ ਵਿੱਚ ਹਾਂ ਅਤੇ ਹਨ੍ਹੇਰੇ ਨੂੰ ਮਿਟਾਉਣ ਲਈ ਉੱਥੇ ਇਕ ਦੀਵਾ ਜਗਾਉਣ ਦੀ ਲੋੜ ਹੈ, ਕਿਉਂਕਿ ਕੋਈ ਹੋਰ ਕਾਰਵਾਈ ਜਾਂ ਕੋਈ ਲੜਾਈ-ਝਗੜਾ ਆਦਿ ਉਸ ਹਨ੍ਹੇਰੇ ਨੂੰ ਦੂਰ ਨਹੀਂ ਕਰ ਸਕਦਾ। ਇਹ ਮਾਰਗ ਸਾਨੂੰ ਚੋਣ-ਰਹਿਤ ਜਾਗਰੂਕਤਾ ਦਾ ਅਹਿਸਾਸ ਕਰਵਾਉਂਦਾ ਹੈ।

ਭਗਤੀਯੋਗ ਸਮਰਪਣ ਦੇ ਬਾਰੇ ਵਿੱਚ ਹੈ। ਉਹ ਆਪਣੀ ਤੁਲਨਾ ਇਕ ਉਸ ਲਹਿਰ ਨਾਲ ਕਰਦੇ ਹਨ, ਜਿਸ ਦੀ ਹੋਂਦ ਕਿਸੇ ਸਮੁੰਦਰ ਵਿੱਚ ਹੁੰਦੀ ਹੈ ਅਤੇ ਉਹ ਸਮੁੰਦਰ ਹੈਪਰਮਾਤਮਾ, ਜਿਹੜਾ ਸਰਵਉੱਚ ਹੈ।

ਸ਼ੁਰੂ ਵਿੱਚ ਇਨ੍ਹਾਂ ਤਿੰਨਾਂ ਮਾਰਗਾਂ ਦੀ ਭਾਸ਼ਾ ਅਤੇ ਸਮਝ ਕਾਫ਼ੀ ਵੱਖਰੀ ਪ੍ਰਤੀਤ ਹੁੰਦੀ ਹੈ। ਜੇ ਕਿਸੇ ਮਨੋਕੇਂਦਰਿਤ ਵਿਅਕਤੀ ਨੂੰ ਜਾਗਰੂਕਤਾ ਦਾ ਮਾਰਗ ਸਮਝਾਇਆ ਜਾਂਦਾ ਹੈ ਤਾਂ ਉਹ ਜਾਗਰੂਕਤਾ ਲਈ ਕੋਈ ਨਾ ਕੋਈ ਕਿਰਿਆ ਲੱਭਣ ਦੀ ਕੋਸ਼ਿਸ਼ ਕਰਦਾ ਹੈ।

ਨਿਸ਼ਚਿਤ ਰੂਪ ਵਿੱਚ ਇਹ ਤਿੰਨੋਂ ਮਾਰਗ ਇਕ ਦੂਜੇ ਤੋਂ ਬਿਲਕੁਲ ਵੱਖਰੇ ਨਹੀਂ ਹਨ, ਸਗੋਂ ਵਿਅਕਤੀ ਉਨ੍ਹਾਂ ਦੇ ਸੰਯੋਜਨ ਦਾ ਅਨੁਭਵ ਕਰਦਾ ਰਹਿੰਦਾ ਹੈ। ਉਦਾਹਰਨ ਵਜੋਂ ਜਦੋਂ ਕਰਮ ਤੇ ਸੰਖ ਮਾਰਗ ਮਿਲਦੇ ਹਨ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਰੇ ਕਰਮਾਂ ਦੀ ਅੰਤਮ ਨੀਤੀ ਇਕ ਮਿਰਗ ਤ੍ਰਿਸ਼ਨਾ ਹੈ ਅਤੇ ਇਸ ਨੂੰ ਕਰਦੇ ਸਮੇਂ ਅਸੀਂ ਕਰਮ ਤੋਂ ਇਉਂ ਟੁੱਟ ਜਾਵਾਂਗੇ, ਜਿਵੇਂ ਕਿਸੇ ਨਾਟਕ ਵਿੱਚ ਭਾਗ ਲੈਂਦੇ ਹੋਏ ਅਸੀਂ ਮਹਿਸੂਸ ਕਰਦੇ ਹਾਂ।

ਜਿਵੇਂ ਇਹ ਪੂਰਾ ਬ੍ਰਹਿਮੰਡ ਤਿੰਨ ਕਣਾਂਇਲੈਕਟਰਾਨ, ਪ੍ਰੋਟਾਨ ਅਤੇ ਨਿਊਟਰਾਨ ਦਾ ਸੰਯੋਜਨ ਹੈ, ਇਸੇ ਤਰ੍ਹਾਂ ਅਧਿਆਤਮਕ ਦੁਨੀਆਂ ਇਨ੍ਹਾਂ ਤਿੰਨਾਂ ਮਾਰਗਾਂ ਦਾ ਇਕ ਸੰਯੋਜਨ ਹੈ।

ਕ੍ਰਿਸ਼ਨ ਜੀ ਕਹਿੰਦੇ ਹਨ ਕਿ ਇਨ੍ਹਾਂ ਸਾਰੇ ਮਾਰਗਾਂ ਦਾ ਇਕ ਹੀ ਨਿਸ਼ਾਨਾ ਹੈ ਤੇ ਉਹ ਹੈਆਪਣੇ ਉਸ ਆਪੇ ਦਾ ਅਹਿਸਾਸ ਕਰਨਾ, ਜਿਹੜਾ ਕਿ ਹੰਕਾਰ ਤੋਂ ਮੁਕਤ ਹੈ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ