12. ਮਨ ਉੱਤੇ ਕਾਬੂ
ਅਰਜਨ ਮਨ ਦੀ ਤੁਲਨਾ ਹਵਾ ਨਾਲ ਕਰਦਾ ਹੈ ਅਤੇ ਜਾਣਨਾ ਚਾਹੁੰਦਾ ਹੈ ਕਿ
ਉਸ ਨੂੰ ਕਿਵੇਂ ਕਾਬੂ ਕੀਤਾ ਜਾਵੇ, ਤਾਂ ਕਿ ਇਸ ਦਾ ਸੰਤੁਲਨ ਬਣਿਆ ਰਹੇ। ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਇਹ
ਅਸਲ ਵਿੱਚ ਬਹੁਤ ਹੀ ਔਖਾ ਹੈ, ਪਰ ਇਸ ਨੂੰ ਵੈਰਾਗ ਦੇ ਅਭਿਆਸ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਇੰਦਰੀਆਂ ਦੁਆਰਾ ਦਰਸਾਈ ਗਈ ਜਾਣਕਾਰੀ ਨੂੰ ਸੁਰੱਖਿਅਤ ਅਤੇ ਅਸੁਰੱਖਿਅਤ
ਵਜੋਂ ਪੁਸ਼ਟੀ ਕਰਨ ਲਈ ਦਿਮਾਗ ਦਾ ਵਿਕਾਸ ਕੀਤਾ ਗਿਆ ਹੈ ਤੇ ਅਜਿਹਾ ਕਰਨ ਲਈ ਦਿਮਾਗੀ ਸਿਮਰਤੀ
(ਯਾਦਾਸ਼ਤ) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਮਰੱਥਾ ਨੇ ਸਾਨੂੰ ਜੀਵਨ ਵਿਕਾਸ ਵਿੱਚ ਜੀਵਤ ਰਹਿਣ
ਅਤੇ ਵਿਕਸਤ ਹੋਣ ਵਿੱਚ ਮਦਦ ਕੀਤੀ ਹੈ।
ਦਿਮਾਗ ਦੀ ਇਸੇ ਸਮਰੱਥਾ ਦੀ ਵਰਤੋਂ ਆਪਣੇ ਅੰਦਰੂਨੀ ਫੈਸਲਿਆਂ ਲਈ ਵੀ
ਕੀਤੀ ਜਾ ਸਕਦੀ ਹੈ, ਜਿਸ ਨੂੰ ਜਾਗਰੂਕਤਾ ਕਿਹਾ ਜਾਂਦਾ ਹੈ। ਅਸੀਂ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਆਪਣੇ
ਦਿਮਾਗ ਵਿੱਚ ਲਿਜਾ ਕੇ, ਉਸ ਦੀ ਦੁਬਾਰਾ ਵਰਤੋਂ ਕਰਕੇ, ਦਿਮਾਗ ਦੀ ਫੈਸਲਾ ਲੈਣ ਦੀ ਸਮਰੱਥਾ ਵਿੱਚ ਵਾਧਾ ਕਰ
ਸਕਦੇ ਹਾਂ। ਅੱਜ ਦੇ ਆਧੁਨਿਕ ਯੁੱਗ ਵਿੱਚ ਇਸੇ ਤਰ੍ਹਾਂ ਦੇ ਸੁਝਾਅ (ਫੀਡ ਬੈਕ) ਦੀ ਵਰਤੋਂ
ਕੰਪਿਊਟਰ ਦੇ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣ ਲਈ ਕੀਤੀ ਜਾ ਰਹੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਇਸੇ
ਅੰਦਰੂਨੀ ਸ਼ਕਤੀ ਨੂੰ ਅਭਿਆਸ ਦੁਆਰਾ ਵਿਕਸਤ ਕਰਨ ਦਾ ਸੰਕੇਤ ਦੇ ਰਹੇ ਹਨ, ਕਿਉਂਕਿ ਇਹ ਸੁਭਾਵਕ
ਰੂਪ ਵਿੱਚ ਪ੍ਰਾਪਤ ਨਹੀਂ ਹੁੰਦੀ। ਇਹ ਦਿਮਾਗ ਵਿੱਚ ਇਕ ਨਵੀਂ ਤਾਕਤ ਭਰਨ ਦੇ ਤੁੱਲ ਹੈ।
‘ਵੈਰਾਗ’ ਨੂੰ ਸਮਝਣਾ, ਉਸ ਦੇ ਬਿਲਕੁਲ ਉਲਟ
‘ਰਾਗ’ ਨੂੰ ਸਮਝ ਕੇ, ਆਸਾਨ ਹੋ ਜਾਂਦਾ
ਹੈ। ਜੇ ਆਮ ਵੇਖਿਆ ਜਾਏ ਤਾਂ ਰਾਗ ਦੁਨੀਆਂ ਵਿੱਚ ਸੁੰਦਰਤਾ, ਆਜੀਵਕਾ ਅਤੇ ਪਦਾਰਥਕ ਸੰਪਤੀ ਵਰਗੇ ਸੁੱਖਾਂ ਦੀ
ਪ੍ਰਾਪਤੀ ਲਈ ਇਕ ਦੌੜ ਹੈ। ਦੁਚਿੱਤੀ (ਦਵੰਧ) ਦੇ ਸਿਧਾਂਤ ਅਨੁਸਾਰ ਹਰ ਰਾਗ ਦਾ ਅੰਤ ਵੈਰਾਗ ਵਿੱਚ
ਹੁੰਦਾ ਹੈ, ਪਰ ਸਾਡਾ ਧਿਆਨ
ਹਮੇਸ਼ਾ ਰਾਗ ਉੱਤੇ ਰਹਿੰਦਾ ਹੈ, ਅਤੇ ਅਸੀਂ ਵੈਰਾਗ ਨੂੰ ਅਣਡਿੱਠ ਕਰ ਦਿੰਦੇ ਹਾਂ।
ਸਟੋਈਸਿਜ਼ਮ (Stoicism) ਵਰਗੇ ਕੁੱਝ ਦਰਸ਼ਨ ਮੌਤ ਨੂੰ ਵਰਣ ਦੀ ਵਕਾਲਤ ਕਰਦੇ ਹਨ, ਜਿਹੜਾ ਵੈਰਾਗ ਦਾ ਸਿਖਰ ਹੈ। ਇਸ ਨੂੰ ‘ਮੇਮੇਂਟੋ ਮੋਰੀ’ ਕਹਿੰਦੇ ਹਨ, ਜਿਸ ਦਾ ਅਰਥ ਹੈ—ਵਾਰ-ਵਾਰ ਮੌਤ ਨੂੰ
ਯਾਦ ਕਰਨਾ ਤੇ ਅਨੁਭਵ ਕਰਨਾ। ਇਸ ਦੇ ਲਈ ਉਹ ਆਪਣੇ ਕਾਰਜ ਸਥਾਨ ਜਾਂ ਘਰ ਵਿੱਚ ਇਕ ਪ੍ਰਮੁੱਖ ਥਾਂ
ਉੱਤੇ ਮੌਤ ਦੀ ਯਾਦ ਦੇ ਰੂਪ ਵਿੱਚ ਕੁਝ ਸਿਮਰਤੀ ਚਿੰਨ੍ਹ ਰੱਖਦੇ ਹਨ,
ਤਾਂ ਕਿ ਮੌਤ ਉੱਤੇ ਸਦਾ ਧਿਆਨ
ਬਣਿਆ ਰਹੇ। ਭਾਰਤੀ ਦਰਸ਼ਨ ਅਨੁਸਾਰ ਇਸ ਨੂੰ ‘ਸ਼ਮਸ਼ਾਨ ਵੈਰਾਗ’ ਕਿਹਾ ਜਾਂਦਾ ਹੈ।
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜੇ ਤੁਸੀਂ ਵੈਰਾਗ ਨੂੰ ਅਭਿਆਸ ਵਿੱਚ
ਲਿਆਉਂਦੇ ਹੋ ਤਾਂ ਇਹ ਤੁਹਾਡੇ ਮਨ ਨੂੰ ਕੇਂਦਰ ਵਿੱਚ ਸਥਿਰ ਕਰ ਦੇਵੇਗਾ।
ਲਾਕਡਾਊਨ ਨੇ ਸਾਨੂੰ ਵੈਰਾਗ ਦੇ ਛਿਣਾਂ ਦੀ ਝਲਕ ਵਿਖਾਈ ਹੈ। ਵੈਰਾਗ ਦਾ
ਇਕ ਛੋਟਾ ਜਿਹਾ ਭਾਗ ਵੀ ਸਾਨੂੰ ਸ਼ਾਂਤੀ ਅਤੇ ਆਨੰਦ ਪ੍ਰਦਾਨ ਕਰਨ ਵਾਲਾ ਸੰਤੁਲਿਤ ਮਨ ਪ੍ਰਾਪਤ ਕਰਨ
ਵਿੱਚ ਮਦਦ ਕਰ ਸਕਦਾ ਹੈ।
Comments
Post a Comment