13. ਸਾਖਸ਼ੀ ਹੋਣਾ
ਜੇਕਰ ਕੋਈ ਇਕ ਸ਼ਬਦ ਸੰਪੂਰਨ ਗੀਤਾ ਦਾ ਵਰਨਣ ਕਰ ਸਕਦਾ ਹੈ ਤਾਂ ਉਹ ਹੈ ਸਾਖਸ਼ੀ (ਦ੍ਰਿਸ਼ਟਾ) ਜਾਂ ਗਵਾਹ, ਜਿਸ ਨੂੰ ਕਈ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਸਮਝ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਡੇ ਵਿੱਚੋਂ ਬਹੁਤੇ ਲੋਕ ਇਹ ਸੋਚਦੇ ਹਨ ਕਿ ਸਭ ਕੁੱਝ ਅਸੀਂ ਹੀ ਕਰਦੇ ਹਾਂ ਅਤੇ ਅਸੀਂ ਹੀ ਸਥਿਤੀਆਂ ਨੂੰ ਕੰਟਰੋਲ ਕਰਦੇ ਹਾਂ।
ਅਰਜਨ, ਕੁਰੂਕਸ਼ੇਤਰ ਯੁੱਧ ਦੇ ਸਮੇਂ ਤਕਰੀਬਨ ਸੱਠ ਸਾਲਾਂ ਦਾ ਸੀ, ਨੇ ਇਕ ਚੰਗਾ ਜੀਵਨ
ਜੀਵਿਆ ਸੀ, ਅਤੇ ਹਰ ਤਰ੍ਹਾਂ ਦੀ
ਵਿਲਾਸਤਾ ਦਾ ਅਨੰਦ ਲਿਆ ਸੀ। ਇਕ ਯੋਧੇ ਦੇ ਰੂਪ ਵਿੱਚ ਉਸ ਨੇ ਕਈ ਯੁੱਧਾਂ ਨੂੰ ਜਿੱਤਿਆ ਸੀ। ਯੁੱਧ
ਦੇ ਸਮੇਂ ਉਸ ਨੇ ਮਹਿਸੂਸ ਕੀਤਾ ਕਿ ਉਹ ਕਰਤਾ ਹੈ ਤੇ ਉਸ ਨੂੰ ਲੱਗਾ ਕਿ ਉਹ ਆਪਣੇ ਰਿਸ਼ਤੇਦਾਰਾਂ ਤੇ
ਪਰਿਵਾਰ ਵਾਲਿਆਂ ਦੀ ਮੌਤ ਲਈ ਜ਼ਿੰਮੇਵਾਰ ਹੋਵੇਗਾ। ਇਸ ਲਈ ਯੁੱਧ ਦੇ ਮੈਦਾਨ ਵਿੱਚ ਉਸ ਨੂੰ ਉਦਾਸੀ
ਨੇ ਘੇਰ ਲਿਆ। ਸਾਰੀ ਗੀਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ
ਉਹ ‘ਕਰਤਾ’ ਨਹੀਂ ਹੈ। ਫਿਰ ਇਹ
ਸੁਭਾਵਿਕ ਹੀ ਪ੍ਰਸ਼ਨ ਹੈ ਕਿ ਜੇ ਮੈਂ ਕਰਤਾ ਨਹੀਂ, ਤਾਂ ਮੈਂ ਕੀ ਹਾਂ।
ਭਗਵਾਨ ਗੀਤਾ ਵਿੱਚ ਇਹ ਸਮਝਾਉਂਦੇ ਹਨ ਕਿ ਅਰਜਨ ਵੇਖਣ ਵਾਲਾ ਹੈ, ਜਾਂ ਇਕ ਗਵਾਹ ਹੈ।
60 ਸਾਲਾਂ ਦੇ ਜੀਵਨ
ਦੇ ਚੰਗੇ ਤੇ ਬੁਰੇ ਅਨੁਭਵਾਂ ਕਾਰਨ, ਅਰਜਨ ਨੂੰ ਇਸ ਵਿਚਾਰ ਨੂੰ ਸਮਝਣਾ ਔਖਾ ਲੱਗਦਾ ਹੈ ਕਿ ਉਹ ਸਿਰਫ਼ ਇਕ
ਗਵਾਹ ਹੈ, ਨਾ ਕਿ ਕਰਤਾ। ਸਿਰਫ਼
ਭਗਵਾਨ ਦੀ ਉਤਸ਼ਾਹੀ ਵਿਆਖਿਆ ਹੀ ਉਸ ਨੂੰ ਇਸ ਤੱਥ ਦੇ ਬਾਰੇ ਵਿੱਚ ਜਾਣੂੰ ਕਰਵਾਉਂਦੀ ਹੈ। ਭਾਵੇਂ
ਬਹੁਤ ਸਾਰੇ ਸੱਭਿਆਚਾਰ ਸਾਨੂੰ ਦੱਸਦੇ ਹਨ ਕਿ ਅਸੀਂ ਸਿਰਫ਼ ਇਕ ਗਵਾਹ ਰੂਪ ਹਾਂ, ਪਰੰਤੂ ਜੋ ਆਪਣੀ
ਅਧਿਆਤਮਕ ਯਾਤਰਾ ਦੇ ਸ਼ੁਰੂਆਤੀ ਰੂਪ ਵਿੱਚ ਹੁੰਦੇ ਹਨ ਉਹ ਇਸ ਵਿਚਾਰ ਤੋਂ ਭਰਮ ਭੁਲੇਖਿਆਂ ਵਿੱਚ ਪੈ
ਜਾਂਦੇ ਹਨ।
ਗਵਾਹੀ (ਦ੍ਰਿਸ਼ਟਾ) ਬੁੱਧੀ ਦੀ ਇਕ ਅਵਸਥਾ ਹੈ, ਪਰ ਇਸ ਭੌਤਿਕੀ
ਦੁਨੀਆਂ ਵਿੱਚ ਇਸ ਦੀ ਝਲਕ ਪ੍ਰਾਪਤ ਨਹੀਂ ਹੁੰਦੀ। ਇਹ ਉਹ ਸਮਰੱਥਾ ਹੈ ਜੋ ਸਾਨੂੰ ਆਪਣੇ ਆਸ ਪਾਸ
ਦਿਨ ਪ੍ਰਤੀ ਦਿਨ ਹੋਣ ਵਾਲੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਅੰਦਰੂਨੀ ਰੂਪ ਵਿੱਚ ਸਥਿਰ
ਰਹਿਣ ਲਈ ਮਦਦ ਕਰਦੀ ਹੈ। ਭਾਵੇਂ ਭੌਤਿਕੀ ਦੁਨੀਆਂ
ਵਿੱਚ ਸਾਨੂੰ ਦੁੱਖ-ਸੁੱਖ ਦੇ ਦਵੰਧ ਵਿੱਚੋਂ ਗੁਜ਼ਰਨਾ ਪੈਂਦਾ ਹੈ, ਪਰੰਤੂ ਬੁੱਧੀ ਦੀ ਇਹ ਅਵਸਥਾ ਸਾਨੂੰ ਕਿਸੇ ਕਰਮ ਫਲ ਦੀ
ਇੱਛਾ ਤੋਂ ਬਿਨਾਂ ਕਰਮ ਕਰਨ ਵਿੱਚ ਸਹਾਇਤਾ ਦੇਵੇਗੀ। ਇਹ ਸਾਡੀ ਭਾਵਨਾਵਾਂ ਦੀ ਗਵਾਹੀ ਭਰਨ ਅਤੇ
ਉਨ੍ਹਾਂ ਨੂੰ ਹੇਠਾਂ ਦਬਾਉਣ ਦੀ ਸਮਰੱਥਾ ਹੈ।
Comments
Post a Comment