14. ਸਤਵ, ਤਮੋ ਅਤੇ ਰਜੋ ਗੁਣ
ਸਾਡ ਵਿੱਚੋਂ ਬਹੁਤੇ ਲੋਕਾਂ ਦਾ ਇਹ ਮੰਨਣਾ ਹੈ ਕਿ ਅਸੀਂ ਆਪਣੇ ਸਾਰੇ ਕਾਰਜਾਂ ਦੇ ਕਰਤਾ ਹਾਂ ਤੇ ਆਪਣੀਆਂ ਨੀਤੀਆਂ ਦੇ ਖੁਦ ਜ਼ਿੰਮੇਵਾਰ ਹਾਂ। ਗੀਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮ ਤਿੰਨ ਗੁਣਾਂ ਦੇ ਪਰਸਪਰ ਪ੍ਰਭਾਵ ਕਾਰਨ ਹੋਂਦ ਵਿੱਚ ਆਉਂਦਾ ਹੈ, ਨਾ ਕਿ ਕਿਸੇ ਕਰਤਾ ਦੇ ਕਾਰਨ। ਪ੍ਰਕਿਰਤੀ ਵਿੱਚੋਂ ਇਹ ਤਿੰਨ ਗੁਣ ਪੈਦਾ ਹੁੰਦੇ ਹਨ ਅਤੇ ਆਤਮਾ ਨੂੰ ਸਾਡੇ ਭੌਤਿਕੀ ਸਰੀਰ ਨਾਲ ਬੰਨ੍ਹਦੇ ਹਨ। ਇਹ ਗੁਣ ਹਨ—ਸਤ, ਤਮ ਤੇ ਰਜ। ਸਾਡੇ ਸਾਰਿਆਂ ਦੇ ਅੰਦਰ ਇਹ ਤਿੰਨੋਂ ਗੁਣ ਵੱਖ-ਵੱਖ ਮਾਤਰਾ ਵਿੱਚ ਮੌਜੂਦ ਹਨ। ਸਤ ਗੁਣ ਗਿਆਨ ਨਾਲ ਸਾਡਾ ਲਗਾਓ ਹੈ, ਰਜ ਗੁਣ ਕੰਮ ਕਰਨ ਨਾਲ ਜੋੜਦਾ ਹੈ ਅਤੇ ਤਮ ਗੁਣ ਸਾਨੂੰ ਅਗਿਆਨਤਾ ਅਤੇ ਆਲਸ ਵੱਲ ਲੈ ਕੇ ਜਾਂਦਾ ਹੈ।
ਜਿਵੇਂ ਇਲੈਕਟਰਾਨ, ਪ੍ਰੋਟੋਨ ਅਤੇ ਨਿਊਟਰੋਨ ਦਾ ਮੇਲ ਦੁਨੀਆਂ ਦੀ ਹਰ ਇਕ
ਵਸਤੂ ਨੂੰ ਪੈਦਾ ਕਰਦਾ ਹੈ, ਇਸੇ ਤਰ੍ਹਾਂ ਸਰੀਰ ਦੇ ਤਿੰਨ ਗੁਣਾਂ ਦਾ ਮੇਲ ਸਾਡੇ ਸੁਭਾਅ ਅਤੇ
ਕਾਰਜਾਂ ਲਈ ਜ਼ਿੰਮੇਵਾਰ ਹੁੰਦਾ ਹੈ। ਸਾਡੇ ਵਿੱਚ ਹਰ ਇਕ ਗੁਣ ਦੂਜੇ ਗੁਣ ਉੱਤੇ ਹਾਵੀ ਹੋਣ ਦਾ
ਸੁਭਾਅ ਰੱਖਦਾ ਹੈ। ਅਸਲ ਵਿੱਚ ਲੋਕਾਂ ਦਾ ਆਪਸੀ ਮੇਲ-ਮਿਲਾਪ ਹੋਰ ਕੁੱਝ ਨਹੀਂ ਸਗੋਂ ਉਨ੍ਹਾਂ ਦੇ
ਗੁਣਾਂ ਵਿਚਕਾਰ ਮੇਲ-ਮਿਲਾਪ ਹੈ।
ਜਿਵੇਂ ਬਿਜਲਈ ਚੁੰਬਕੀ ਖੇਤਰ ਵਿੱਚ ਰੱਖਿਆ ਗਿਆ ਚੁੰਬਕ ਉਸੇ ਖੇਤਰ ਨਾਲ
ਘੁੰਮਦਾ ਹੈ ਏਸੇ ਤਰ੍ਹਾਂ ਵਸਤੂਆਂ ਚੁੰਬਕੀ ਖਿੱਚ ਦੇ ਖੇਤਰ ਤੱਕ ਆਕਰਸ਼ਿਤ ਹੁੰਦੀਆਂ ਹਨ। ਇਹੋ ਜਿਹੇ
ਹੋਰ ਕਈ ਭੌਤਿਕ ਤੇ ਰਸਾਇਣਕ ਗੁਣ ਹਨ। ਇਸੇ ਤਰ੍ਹਾਂ ਕਰਮ ਕਿਸੇ ਕਰਤਾ ਤੋਂ ਨਹੀਂ ਸਗੋਂ ਗੁਣਾਂ ਦੇ
ਕਾਰਨ ਹੁੰਦਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਇਸ ਭੌਤਿਕ ਸੰਸਾਰ ਵਿੱਚ ਸਵੈਚਾਲਿਤ ਜਾਂ ਆਪਣੇ ਆਪ ਹੋਣ
ਵਾਲੇ ਕਾਰਜਾਂ ਵੱਲ ਇਸ਼ਾਰਾ ਕਰਦੇ ਹਨ। ਇੱਥੋਂ ਤੱਕ ਕਿ ਸਾਡਾ ਆਪਣਾ ਭੌਤਿਕ ਸਰੀਰ ਵੀ ਕਾਫ਼ੀ
ਸਵੈਚਾਲਿਤ ਰੂਪ ਵਿੱਚ ਕੰਮ ਕਰਦਾ ਹੈ।
ਜਦੋਂ ਗੁਣਾਂ ਅਤੇ ਕਰਮਾਂ ਵਿੱਚ ਸੰਬੰਧਾਂ ਦੀ ਵਿਆਖਿਆ ਕਰਨ ਲਈ ਉਪਰੋਕਤ
ਇਕ ਚੰਗੀ ਅਤੇ ਵਿਵਸਥਿਤ ਰੂਪ ਰੇਖਾ ਤਿਆਰ ਕਰਦਾ ਹੈ, ਪਰ ਇਹ ਸੱਚ ਦੀ ਪ੍ਰਾਪਤੀ ਅਤੇ ਅਹਿਸਾਸ ਉਦੋਂ ਤੱਕ ਹੀ
ਸੰਭਵ ਨਹੀਂ ਹੁੰਦਾ ਹੈ ਜਦੋਂ ਤੱਕ ਅਸੀਂ ਆਪਣੇ ਜੀਵਨ ਦੇ ਅਨੁਭਵਾਂ ਨੂੰ ਮਹਿਸੂਸ ਨਹੀਂ ਕਰਦੇ ਹਾਂ।
ਗਿਆਨ ਦੇ ਇਸ ਮਾਰਗ ਵਿੱਚ ਅਹੰਕਾਰ ਇਕ ਮੁੱਖ ਰੁਕਾਵਟ ਹੈ, ਜਿਹੜਾ ਸਾਨੂੰ ਇਹ
ਵਿਸ਼ਵਾਸ ਦਿਵਾਉਂਦਾ ਹੈ, ਕਿ ਮੈਂ ਕਰਤਾ ਹਾਂ, ਪਰ ਸੱਚਾਈ ਇਹ ਹੈ ਕਿ ਇਨ੍ਹਾਂ ਤਿੰਨਾਂ ਗੁਣਾਂ ਦਾ
ਪਰਸਪਰ ਮੇਲ ਹੀ ਕਰਮ ਦਾ ਨਿਰਮਾਣ ਕਰਦਾ ਹੈ।
ਭਗਵਾਨ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਆਤਮਾ ਦੇ ਸੁਧਾਰ ਦੀ ਇਹ
ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਸਾਡੇ ਆਪਣੇ ਮੋਢਿਆਂ ’ਤੇ ਆਉਂਦੀ ਹੈ, ਅਤੇ ਕੋਈ ਹੋਰ ਇਸ ਵਿੱਚ ਸਾਡੀ ਮਦਦ ਨਹੀਂ ਕਰ ਸਕਦਾ।
Comments
Post a Comment