15. ਸਮਤਵ ਅਤੇ ਸਮਾਨਤਾ

 


ਸਮਾਨਤਾ (ਬਰਾਬਰੀ) ਦਾ ਗੁਣ ਗੀਤਾ ਦੀ ਨੀਂਹ ਦੇ ਸਮਾਨ ਹੈ ਅਤੇ ਇਸ ਲਈ ਇਸ ਦਾ ਵਰਨਣ ਗੀਤਾ ਵਿੱਚ ਕਈ ਸਥਾਨਾਂ ਉੱਤੇ ਕੀਤਾ ਗਿਆ ਹੈ। ਭਗਵਾਨ ਸ੍ਰੀ ਕ੍ਰਿਸ਼ਨ ਨੇ ਕਈ ਥਾਵਾਂ ਉੱਤੇ ਸਮਾਨਤਾ ਭਾਵ, ਸਮਾਨਤਾ ਦ੍ਰਿਸ਼ਟੀ ਅਤੇ ਸਮਾਨਤਾ ਬੁੱਧੀ ਦੀਆਂ ਵਿਸ਼ੇਸ਼ਤਾਵਾਂ ਉੱਤੇ ਰੋਸ਼ਨੀ ਪਾਈ ਹੈ। ਸਮਾਨਤਾ ਨੂੰ ਸਮਝਣਾ ਤਾਂ ਅਸਾਨ ਹੈ ਪਰ ਇਸ ਨੂੰ ਆਪਣੇ ਅੰਦਰ ਵਸਾਉਣਾ ਮੁਸ਼ਕਿਲ ਹੈ। ਸਾਡੇ ਅੰਦਰ ਸਮਾਨਤਾ ਦੀ ਮਾਤਰਾ, ਅਧਿਆਤਮਕ ਯਾਤਰਾ ਵਿੱਚ ਸਾਡੇ ਵਿਕਾਸ ਦੀ ਸੂਚਕ ਹੈ।

ਭੌਤਿਕ ਖੇਤਰ ਵਿੱਚ ਬਹੁਤ ਸਾਰੇ ਸਮਾਜਾਂ ਨੇ ਸਮਾਨਤਾ ਨੂੰ ਸਾਰੇ ਨਾਗਰਿਕਾਂ ਲਈ ਕਾਨੂੰਨ ਦੇ ਸਮਾਨ ਸਵੀਕਾਰ ਕੀਤਾ ਹੈ। ਸ੍ਰੀ ਕ੍ਰਿਸ਼ਨ ਸਮਾਨਤਾ ਦੇ ਕਈ ਉਦਾਹਰਨ ਦਿੰਦੇ ਹੋਏ ਕਹਿੰਦੇ ਹਨ ਕਿ ਇਕ ਵਿਵੇਕਸ਼ੀਲ ਵਿਅਕਤੀ ਸ਼ਿਕਾਰ ਅਤੇ ਸ਼ਿਕਾਰੀਆਂ, ਸੁੱਖ ਅਤੇ ਦੁੱਖ, ਲਾਭ ਅਤੇ ਹਾਨੀ ਆਦਿ ਨੂੰ ਸਮਾਨ ਦ੍ਰਿਸ਼ਟੀ ਨਾਲ ਵੇਖਦਾ ਹੈ।

ਮਨੁੱਖਾਂ ਵਿੱਚ ਸਮੱਸਿਆ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਸਭਿਆਚਾਰ, ਧਰਮ, ਜਾਤੀ, ਰਾਸ਼ਟਰ ਅਤੇ ਨਸਲ ਵਰਗੀਆਂ ਛੋਟੀਆਂ-ਛੋਟੀਆਂ ਵੰਡੀਆਂ ਦੇ ਅਧਾਰ ਤੇ ਪਛਾਣਦੇ ਹਾਂ। ਇਨ੍ਹਾਂ ਸਾਰੀਆਂ ਵੰਡੀਆਂ ਨੂੰ ਦੂਰ ਕਰਕੇ ਦੋ ਵੱਖ-ਵੱਖ ਬੰਦਿਆਂ ਨਾਲ ਇਕ ਸਮਾਨ ਵਿਹਾਰ ਦੀ ਸਮਰੱਥਾ ਹੀ ਸਮਾਨਤਾ ਦੇ ਵੱਲ ਪਹਿਲਾ ਕਦਮ ਹੈ। ਇਹ ਦਿਖਾਵੇ ਦੇ ਵਿਹਾਰ ਨਾਲੋਂ ਬਹੁਤ ਜ਼ਿਆਦਾ ਗਹਿਰਾ ਹੈ।

ਸਮਾਨਤਾ ਵਿੱਚ ਵਿਕਾਸ ਲਈ ਅਗਲਾ ਕਦਮ ਆਪਣੇ ਨੇੜੇ ਦੇ ਦੋ ਲੋਕਾਂ ਨੂੰ ਸਮਾਨਤਾ ਨਾਲ ਵੇਖਣ ਦੀ ਸਮਰੱਥਾ ਹੈ। ਉਦਾਹਰਨ ਦੇ ਤੌਰ ਤੇ ਬੱਚਿਆਂ ਦੇ ਦੋਸਤਾਂ ਦੀ ਸਫ਼ਲਤਾ ਉੱਤੇ ਖੁਸ਼ ਹੋਣਾ, ਖਾਸ ਕਰਕੇ ਉਦੋਂ ਜਦੋਂ ਸਾਡੇ ਆਪਣੇ ਬੱਚਿਆਂ ਨੇ ਚੰਗਾ ਪ੍ਰਦਰਸ਼ਨ ਨਾ ਕੀਤਾ ਹੋਵੇ। ਇਸੇ ਤਰ੍ਹਾਂ ਨਾਲ ਮਾਂ ਅਤੇ ਸੱਸ, ਬੇਟੀ ਤੇ ਬਹੂ ਨਾਲ ਸਮਾਨ ਰੂਪ ਵਿੱਚ ਵਿਵਹਾਰ ਕਰਨਾ।

ਸਮਾਨਤਾ ਦੀ ਉੱਚੀ ਪੱਧਰ ਦੂਜਿਆਂ ਨੂੰ ਆਪਣੇ ਬਰਾਬਰ ਸਮਝਣ ਦੀ ਸਮਰੱਥਾ ਹੈ। ਇਹ ਇਕ ਸਮਾਨ ਭਾਵ ਬਣਾਈ ਰੱਖਣ ਦੀ ਸਮਰੱਥਾ ਹੈ। ਖਾਸ ਕਰਕੇ ਉਦੋਂ ਜਦੋਂ ਦੂਜਿਆਂ ਨੂੰ ਉਹ ਫਲ ਮਿਲ ਜਾਂਦਾ ਹੈ ਜਿਸ ਦੇ ਬਾਰੇ ਅਸੀਂ ਸਮਝਦੇ ਸੀ ਕਿ ਉਹ ਸਾਡਾ ਹੈ, ਜਿਵੇਂ ਅਹੁੱਦੇ ਵਿੱਚ ਤਰੱਕੀ, ਪ੍ਰਸਿੱਧੀ, ਉਦਾਰ, ਸੰਪਤੀ ਆਦਿ। ਸਮਾਨਤਾ ਦੀ ਇਹ ਪੱਧਰ ਉਦੋਂ ਆਉਂਦੀ ਹੈ ਜਦੋਂ ਅਸੀਂ ਆਪਣੇ ਆਪ ਵਿੱਚ ਦੂਜਿਆਂ ਦੀਆਂ ਕਮਜ਼ੋਰੀਆਂ ਅਤੇ ਦੂਜਿਆਂ ਵਿੱਚ ਆਪਣੀ ਤਾਕਤ ਵੇਖਣ ਦੇ ਸਮਰੱਥ ਹੋ ਜਾਂਦੇ ਹਾਂ।

ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਅਸੀਂ ਆਪਣੇ ਆਪ ਨੂੰ ਦੂਜਿਆਂ ਵਿੱਚ ਤੇ ਦੂਜਿਆਂ ਨੂੰ ਆਪਣੇ ਆਪ ਵਿੱਚ ਵੇਖੀਏ ਅਤੇ ਅੰਤ ਵਿੱਚ ਸਾਰਿਆਂ ਵਿੱਚ ਅਤੇ ਹਰ ਥਾਂ ਤੇ ਸ੍ਰੀ ਕ੍ਰਿਸ਼ਨ ਨੂੰ ਵੇਖੀਏ। ਇਹ ਹੋਰ ਕੁੱਝ ਨਹੀਂ ਸਗੋਂ ਅਦਵੈਤ ਹੈ, ਜਿਹੜਾ ਦੱਸਦਾ ਹੈ ਕਿ ਇਹ ਦੋ ਨਹੀਂ ਹਨ।

ਸਮਾਨਤਾ ਦੀ ਇਸ ਉੱਚੀ ਪੱਧਰ ਨੂੰ ਪ੍ਰਾਪਤ ਕਰਨ ਵਿੱਚ ਰੁਕਾਵਟ ਸਾਡਾ ਮਨ ਹੈ, ਜੋ ਵੰਡ ਕਰਨ ਦਾ ਆਦੀ ਹੁੰਦਾ ਹੈ। ਇਸ ਨੂੰ ਹਾਵੀ ਹੋ ਜਾਣ ਦੇਣ ਦੀ ਥਾਂ ਸਾਨੂੰ ਇਸ ਉੱਤੇ ਕੰਟਰੋਲ ਰੱਖਣ ਵਿੱਚ ਸਮਰੱਥ ਹੋਣਾ ਚਾਹੀਦਾ ਹੈ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ