16. ਤਿੰਨਾਂ ਗੁਣਾਂ ਨੂੰ ਪਾਰ ਕਰਨਾ (ਗੁਣਾਤੀਤ)

 


ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਿਸੇ ਕਰਮ ਦਾ ਕੋਈ ਕਰਤਾ ਨਹੀਂ ਹੁੰਦਾ। ਕਰਮ ਅਸਲ ਵਿੱਚ ਸਤ, ਰਜ ਅਤੇ ਤਮ ਗੁਣ ਜਿਹੜੇ ਪ੍ਰਕਿਰਤੀ ਦਾ ਭਾਗ ਹਨ, ਦੇ ਪਰਸਪਰ ਪ੍ਰਭਾਵ ਦਾ ਪਰਿਣਾਮ ਹੁੰਦਾ ਹੈ।

ਸ੍ਰੀ ਕ੍ਰਿਸ਼ਨ ਅਰਜਨ ਨੂੰ ਦੁੱਖਾਂ ਤੋਂ ਮੁਕਤ ਹੋਣ ਲਈ ਇਨ੍ਹਾਂ ਗੁਣਾਂ ਨੂੰ ਪਾਰ ਕਰਨ ਦੀ ਸਲਾਹ ਦਿੰਦੇ ਹਨ। ਅਰਜਨ ਇਹ ਜਾਣਨਾ ਚਾਹੁੰਦਾ ਹੈ ਕਿ ਇਹ ਗੁਣਾਂ ਤੋਂ ਉੱਤੇ ਹੋਣਾ ਕੀ ਹੁੰਦਾ ਹੈ, ਅਤੇ ਜਦੋਂ ਕੋਈ ਵਿਅਕਤੀ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਕਿਹੋ ਜਿਹਾ ਹੁੰਦਾ ਹੈ।

ਗੀਤਾ ਦੀ ਨੀਂਹ, ਜਿਵੇਂ ਦਵੰਧ ਨੂੰ ਤਿਆਗਣਾ, ਗਵਾਹ ਵਜੋਂ ਹੈਸੀਅਤ ਰੱਖਣੀ ਅਤੇ ਸਮਾਨਤਾ ਦੇ ਬਾਰੇ ਵਿੱਚ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ। ਸ੍ਰੀ ਕ੍ਰਿਸ਼ਨ ਸਾਨੂੰ ਸੁਝਾਉਂਦੇ ਹਨ ਕਿ ਇਨ੍ਹਾਂ ਤਿੰਨਾਂ ਦਾ ਸੰਜੋਗ ਸਾਨੂੰ ਗੁਣਾਤੀਤ ਜਾਂ ਗੁਣਾ ਤੋਂ ਪਾਰ ਕਰਾਉਂਦਾ ਹੈ।

ਸ੍ਰੀ ਕ੍ਰਿਸ਼ਨ ਦੇ ਅਨੁਸਾਰ ਇਕ ਵਿਅਕਤੀ ਜਿਸ ਨੇ ਗੁਣਾਤੀਤ ਦੀ ਸਥਿਤੀ ਪ੍ਰਾਪਤ ਕਰ ਲਈ ਹੈ, ਉਹ ਇਹ ਮਹਿਸੂਸ ਕਰਦਾ ਹੈ ਕਿ ਗੁਣ ਆਪਸ ਵਿੱਚ ਪ੍ਰਭਾਵ ਪਾਉਂਦੇ ਹਨ, ਇਸ ਲਈ ਉਹ ਇਕ ਸਾਖਸ਼ੀ ਜਾਂ ਗਵਾਹ ਬਣ ਕੇ ਵਿਚਰਦਾ ਹੈ। ਉਹ ਨਾ ਤਾਂ ਕਿਸੇ ਵਿਸ਼ੇਸ਼ ਗੁਣ ਲਈ ਤਰਸਦਾ ਹੈ ਅਤੇ ਨਾ ਹੀ ਉਹ ਕਿਸੇ ਦੇ ਵਿਰੁੱਧ ਹੁੰਦਾ ਹੈ।

ਗੁਣਾਤੀਤ ਇਕੋ ਵੇਲੇ ਦਵੰਧਾਤੀਤ (ਦਵੰਧ ਤੋਂ ਪਰੇ) ਵੀ ਹੈ। ਸੁੱਖ-ਦੁੱਖ ਦੇ ਵਿਰੋਧਾਂ ਨੂੰ ਸਮਝ ਕੇ ਉਹ ਦੋਹਾਂ ਦੇ ਪ੍ਰਤੀ ਨਿਰਪੱਖ ਰਹਿੰਦਾ ਹੈ। ਉਹ ਪ੍ਰਸ਼ੰਸਾ ਤੇ ਅਲੋਚਨਾ ਪ੍ਰਤੀ ਨਿਰਪੱਖ ਹੈ, ਕਿਉਂਕਿ ਉਹ ਜਾਣਦਾ ਹੈ, ਕਿ ਇਹ ਤਿੰਨ ਗੁਣਾਂ ਦੀ ਪੈਦਾਇਸ਼ ਹਨ।

ਇਸੇ ਤਰ੍ਹਾਂ ਉਹ ਮਿੱਤਰਾਂ ਤੇ ਦੁਸ਼ਮਣਾਂ ਪ੍ਰਤੀ ਨਿਰਲੇਪ ਹੁੰਦਾ ਹੈ। ਉਹ ਜਾਣਦਾ ਹੈ ਕਿ ਮੈਂ ਆਪਣਾ ਮਿੱਤਰ ਵੀ ਹਾਂ ਤੇ ਆਪਣਾ ਦੁਸ਼ਮਣ ਵੀ ਹਾਂ।

ਇਹ ਭੌਤਿਕੀ ਸੰਸਾਰ ਵਿਰੋਧਾਭਾਸੀ ਹੈ ਅਤੇ ਇਹ ਦੋ ਧੁਰਾਂ ਵਿਚਕਾਰ ਝੂਲਦਾ ਹੈ। ਇਹ ਵੀ ਸੱਚ ਹੈ ਕਿ ਝੂਲਣ ਲਈ ਵੀ ਇਕ ਝੂਲੇ (ਪੈਂਡੂਲਮ) ਨੂੰ ਵੀ ਕਿਸੇ ਇਕ ਸਥਿਰ ਬਿੰਦੂ ਦੀ ਲੋੜ ਹੈ। ਭਗਵਾਨ ਸ੍ਰੀ ਕ੍ਰਿਸ਼ਨ ਉਸ ਸਥਿਰ ਬਿੰਦੂ ਉੱਤੇ ਪਹੁੰਚਣ ਦਾ ਸੰਕੇਤ ਦੇ ਰਹੇ ਹਨ, ਜਿੱਥੇ ਝੂਲਣ ਦਾ ਹਿੱਸਾ ਨਾ ਬਣਦੇ ਹੋਏ ਸਿਰਫ਼ ਦ੍ਰਸ਼ਟਾ (ਵੇਖਣ ਵਾਲਾ) ਬਣ ਕੇ ਰਹਿੰਦੇ ਹਨ।

ਗੁਣਾਤੀਤ ਸੋਨਾ, ਪੱਥਰ ਤੇ ਮਿੱਟੀ ਨੂੰ ਸਮਾਨ ਮਹੱਤਵ ਦਿੰਦਾ ਹੈ। ਇਸ ਦਾ ਅਰਥ ਇਹ ਹੈ ਕਿ ਉਹ ਇਕ ਦੂਜੇ ਤੋਂ ਭਿੰਨ ਨਹੀਂ ਮੰਨਦਾ। ਉਹ ਚੀਜ਼ਾਂ ਨੂੰ ਉਹੋ ਜਿਹਾ ਹੀ ਮਹੱਤਵ ਦਿੰਦਾ ਹੈ, ਜਿਹੋ ਜਿਹੀਆਂ ਉਹ ਹਨ, ਨਾ ਕਿ ਦੂਜਿਆਂ ਦੇ ਮੁਲਾਂਕਣ ਦੇ ਅਨੁਸਾਰ।

ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਗੁਣਾਤੀਤ ਉਹ ਹੈ ਜੋ ਕਰਤਾ ਦੀ ਭਾਵਨਾ ਨੂੰ ਤਿਆਗ ਦਿੰਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਆਪਣੇ ਅਨੁੁਭਵਾਂ ਦੇ ਮਾਧਿਅਮ ਤੋਂ ਮਹਿਸੂਸ ਕਰਦੇ ਹਾਂ ਕਿ ਚੀਜ਼ਾਂ ਆਪਣੇ ਆਪ ਬਣਦੀਆਂ ਹਨ, ਅਤੇ ਕਰਤਾ ਦਾ ਉਨ੍ਹਾਂ ਵਿੱਚ ਸ਼ਾਇਦ ਹੀ ਕੋਈ ਯੋਗਦਾਨ ਹੋਵੇ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ