17. ਚਾਰ ਤਰ੍ਹਾਂ ਦੇ ‘ਭਗਤ’
ਸ੍ਰੀ ਕ੍ਰਿਸ਼ਨ ਅਨੁਸਾਰ ਭਗਤ ਚਾਰ ਤਰ੍ਹਾਂ ਦੇ ਹੁੰਦੇ ਹਨ।
ਪਹਿਲਾ ਭਗਤ ਜੀਵਨ ਵਿੱਚ ਜਿਨ੍ਹਾਂ ਦੁੱਖਾਂ ਤੇ ਔਕੜਾਂ ਦਾ ਸਾਹਮਣਾ ਕਰ
ਰਿਹਾ ਹੈ, ਉਨ੍ਹਾਂ ਤੋਂ ਬਾਹਰ
ਆਉਣਾ ਚਾਹੁੰਦਾ ਹੈ। ਦੂਜਾ, ਪਦਾਰਥਕ ਸੰਪਤੀ ਅਤੇ ਸੰਸਾਰਿਕ ਸੁੱਖਾਂ ਦੀ ਇੱਛਾ ਰੱਖਦਾ ਹੈ। ਬਹੁਤੇ
ਭਗਤ ਸੱਭਿਆਚਾਰਕ, ਲਿੰਗ, ਵਿਸ਼ਵਾਸ, ਮਾਣਤਾ ਆਦਿ ਦੇ
ਵੱਖਰੇਵੇ ਦੇ ਬਾਵਜੂਦ ਇਨ੍ਹਾਂ ਦੋ ਸ਼੍ਰੇਣੀਆਂ ਵਿੱਚ ਆਉਂਦੇ ਹਨ।
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਇਹ ਦੋ ਤਰ੍ਹਾਂ ਦੇ ਭਗਤ ਵੱਖ-ਵੱਖ
ਦੇਵਤਿਆਂ ਦੀ ਪ੍ਰਾਰਥਨਾ ਤੇ ਪੂਜਾ ਆਦਿ ਕਰਦੇ ਹਨ। ਉਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ
ਉਹ ਜਿਸ ਬਿਮਾਰੀ ਤੋਂ ਪੀੜਤ ਹਨ ਉਸੇ ਬਿਮਾਰੀ ਦੇ ਮਾਹਰ ਡਾਕਟਰ ਕੋਲ ਜਾਂਦੇ ਹਨ। ਸ੍ਰੀ ਕ੍ਰਿਸ਼ਨ
ਅੱਗੇ ਕਹਿੰਦੇ ਹਨ ਕਿ ਸ਼ਰਧਾ ਦੇ ਅਨੁਸਾਰ ਇਨ੍ਹਾਂ ਭਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ।
ਸੰਖੇਪ ਵਿੱਚ ਕਿਹਾ ਜਾਵੇ ਤਾਂ ਇਹ ਸਮਰਪਣ ਦਾ ਇਕ ਰੂਪ ਹੈ।
ਹੇਠਾਂ ਦਿੱਤੀ ਉਦਾਹਰਨ ਸ਼ਰਧਾ ਨੂੰ ਸਮਝਣ ਵਿੱਚ ਸਹਾਇਤਾ ਕਰੇਗੀ। ਦੋ
ਕਿਸਾਨ, ਜਿਨ੍ਹਾਂ ਦੇ ਖੇਤ
ਨੇੜੇ-ਨੇੜੇ ਲੱਗਦੇ ਹਨ, ਉਹ ਆਪਣੇ ਖੇਤਾਂ ਦੀ ਸਿੰਜਾਈ ਵਾਸਤੇ ਇਕ ਖੂਹ ਪੁੱਟਣ ਦਾ ਫੈਸਲਾ ਕਰਦੇ
ਹਨ। ਪਹਿਲਾ ਕਿਸਾਨ ਇਕ ਜਾਂ ਦੋ ਦਿਨ ਪੁਟਾਈ ਕਰਦਾ ਅਤੇ ਪਾਣੀ ਨਾ ਮਿਲਣ ਉੱਤੇ ਥਾਂ ਬਦਲ ਲੈਂਦਾ ਹੈ, ਅਤੇ ਨਵੇਂ ਸਿਰੇ
ਤੋਂ ਪੁਟਾਈ ਸ਼ੁਰੂ ਕਰਦਾ ਹੈ। ਦੂਜਾ ਕਿਸਾਨ ਲਗਾਤਾਰ ਉਸ ਥਾਂ ਪੁਟਾਈ ਕਰਦਾ ਰਹਿੰਦਾ ਹੈ। ਮਹੀਨੇ ਦੇ
ਅੰਤ ਤੱਕ ਪਹਿਲੇ ਕਿਸਾਨ ਦੇ ਖੇਤ ਵਿੱਚ ਕਈ ਥਾਵਾਂ ਤੇ ਟੋਏ ਪੁੱਟੇ ਜਾਂਦੇ ਹਨ, ਅਤੇ ਦੂਜੇ ਨੂੰ ਖੂਹ
ਵਿੱਚ ਪਾਣੀ ਮਿਲ ਜਾਂਦਾ ਹੈ। ਜਦੋਂ ਸਾਡੀਆਂ ਇੰਦਰੀਆਂ ਨੂੰ ਇਨ੍ਹਾਂ ਵੱਲੋਂ ਚਾਹਿਆ ਸਥੂਲ ਯਥਾਰਥ
ਪ੍ਰਾਪਤ ਨਹੀਂ ਹੁੰਦਾ (ਜਿਵੇਂ ਉਪਰੋਕਤ ਕੇਸ ਵਿੱਚ ਪਾਣੀ), ਤਾਂ ਇਹ ਤੁਹਾਡੀ ਅੰਦਰਲੀ ਸ਼ਰਧਾ ਹੈ ਜਿਹੜੀ ਸਾਨੂੰ ਅੱਗੇ
ਵੱਲ ਤੋਰੀ ਰੱਖਦੀ ਹੈ, ਜਿਵੇਂ ਦੂਜਾ ਕਿਸਾਨ ਕਰਦਾ ਹੈ। ਸ਼ਰਧਾ ਇਕ ਨਿਡਰ ਸਕਾਰਾਤਮਕ ਸ਼ਕਤੀ ਹੈ, ਜਿਹੜੀ ਕਿਸੇ ਵੀ
ਸੰਦੇਹ ਤੋਂ ਮੁਕਤ ਹੁੰਦੀ ਹੈ।
ਸ੍ਰੀ ਕ੍ਰਿਸ਼ਨ ਸੰਕੇਤ ਕਰਦੇ ਹਨ ਕਿ ਉਹ ਅਜਿਹੀ ਸ਼ਰਧਾ ਦੇ ਪਿੱਛੇ ਹਨ, ਜਿਸਦੇ ਫਲਸਰੂਪ
ਸਫਲਤਾ ਪ੍ਰਾਪਤ ਹੁੰਦੀ ਹੈ। ਸ਼ਰਧਾ ਸਾਡੇ ਰਿਸ਼ਤਿਆਂ, ਪਰਿਵਾਰਕ ਸੰਬੰਧਾਂ ਅਤੇ ਕੰਮ ਧੰਦਿਆਂ ਵਿੱਚ ਚਮਤਕਾਰ
ਹਾਸਲ ਕਰਨ ਦੀ ਸ਼ਕਤੀ ਰੱਖਦੀ ਹੈ।
ਤੀਜੀ ਕਿਸਮ ਦਾ ਭਗਤ ਇੱਛਾਵਾਂ ਦੀ ਸੀਮਾ ਨੂੰ ਪਾਰ ਕਰਨ ਵਾਲਾ ਹੁੰਦਾ
ਹੈ। ਉਹ ਇਕ ਜਗਿਆਸੂ ਵਿਅਕਤੀ ਹੁੰਦਾ ਹੈ ਅਤੇ ਆਪਣੇ ਖ਼ੁਦ ਦੇ ਗਿਆਨ ਦੀ ਤਲਾਸ਼ ਵਿੱਚ ਹੈ। ਚੌਥਾ ਭਗਤ
ਇਕ ਗਿਆਨੀ ਹੈ, ਜਿਸਨੇ ਇੱਛਾਵਾਂ ਦੀ ਸੀਮਾ ਪਾਰ ਕਰ ਲਈ ਹੈ। ਉਹ ਹਰ ਵਸਤੂ ਵਿੱਚ ਅਤੇ ਹਰ ਥਾਂ ਤੇ ਭਗਵਾਨ ਨੂੰ
ਵੇਖਦਾ ਹੈ ਅਤੇ ਸਰਵ ਸ਼ਕਤੀਮਾਨ ਦੇ ਨਾਲ ਏਕਤਾ ਪ੍ਰਾਪਤ ਕਰ ਚੁੱਕਾ ਹੁੰਦਾ ਹੈ।

Comments
Post a Comment