18. ਸੱਤ ਅਤੇ ਅਸੱਤ
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸੱਚ (ਅਸਲ) ਜੋ ਕਿ ਅਸਲੀਅਤ ਹੈ ਤੇ ਸਥਾਈ ਹੈ, ਕਦੇ ਖ਼ਤਮ ਨਹੀਂ ਹੁੰਦਾ। ਅਸੱਤ (ਨਕਲ) ਜੋ ਕਿ ਭਰਮ ਅਤੇ ਅਸਥਾਈ ਹੈ, ਦਾ ਕੋਈ ਵਜ਼ੂਦ ਨਹੀਂ ਹੁੰਦਾ। ਗਿਆਨੀ ਉਹੀ ਹੈ ਜੋ ਦੋਵਾਂ ਵਿਚਕਾਰ ਅੰਤਰ ਕਰ ਸਕੇ (2.16)
ਸੱਤ ਅਤੇ ਅਸੱਤ ਦੀਆਂ ਪੇਚੀਦਗੀਆਂ ਨੂੰ ਸਮਝਣ ਲਈ ਕਈ ਸੱਭਿਆਚਾਰਾਂ
ਵਿੱਚ ਰੱਸੀ ਤੇ ਸੱਪ ਦੀ ਕਹਾਣੀ ਦਿੱਤੀ ਜਾਂਦੀ ਹੈ। ਇਕ ਆਦਮੀ ਸ਼ਾਮ ਨੂੰ ਆਪਣੇ ਘਰ ਪਹੁੰਚਦਾ ਹੈ, ਉਸ ਨੇ ਵੇਖਿਆ ਕਿ
ਉਸ ਦੇ ਘਰ ਦੇ ਅੰਦਰ ਜਾਣ ਵਾਲੇ ਦਰਵਾਜ਼ੇ ਉੱਤੇ ਇਕ ਸੱਪ ਕੁੰਡਲੀ ਮਾਰੀ ਬੈਠਾ ਹੈ। ਲੇਕਿਨ ਅਸਲ
ਵਿੱਚ ਉਹ ਬੱਚਿਆਂ ਦੁਆਰਾ ਸਿੱਟੀ ਹੋਈ ਇਕ ਰੱਸੀ ਸੀ, ਜੋ ਥੋੜ੍ਹੇ ਹਨੇ੍ਹੇਰੇ ਕਾਰਨ ਸੱਪ ਵਰਗੀ ਲੱਗਦੀ ਸੀ।
ਇੱਥੇ ਰੱਸੀ ਸੱਤ ਤੇ ਸੱਪ ਅਸੱਤ ਦਾ ਪ੍ਰਤੀਕ ਹਨ। ਜਦੋਂ ਤੱਕ ਉਸਨੂੰ ਸੱਤ (ਸੱਚ) ਜਾਂ ਰੱਸੀ ਦਾ
ਪਤਾ ਨਹੀਂ ਚੱਲਦਾ ਉਦੋਂ ਤੱਕ ਉਹ ਅਸੱਤ ਜਾਂ ਕਲਪਿਤ ਸੱਪ ਨਾਲ ਨਜਿੱਠਣ ਲਈ ਕਈ ਰਣਨੀਤੀਆਂ ਅਪਣਾਅ
ਸਕਦਾ ਹੈ। ਉਹ ਉਸ ਉੱਤੇ ਸੋਟੀ ਨਾਲ ਹਮਲਾ ਕਰ ਸਕਦਾ ਹੈ ਜਾਂ ਉਸ ਦੀ ਅਸਲੀਅਤ ਵੇਖਣ ਲਈ ਕੋਈ ਮਸ਼ਾਲ
ਵਗੈਰਾ ਜਲਾ ਸਕਦਾ ਹੈ। ਜਦੋਂ ਸਾਡੀ ਧਾਰਨਾ ਅਸੱਤ ਦੀ ਹੁੰਦੀ ਹੈ ਤਾਂ ਸਾਰੀਆਂ ਚੰਗੀਆਂ ਰਣਨੀਤੀਆਂ
ਕਲਾ-ਕੌਸ਼ਲ ਵਿਅਰਥ ਹੋ ਜਾਂਦੇ ਹਨ।
ਅਸੱਤ ਦੀ ਅਸਲੀਅਤ ਸੱਤ (ਸੱਚ) ਨਾਲ ਹੁੰਦੀ ਹੈ, ਜਿਵੇਂ ਰੱਸੀ ਦੇ
ਬਿਨਾਂ ਸੱਪ ਦੀ ਹੋਂਦ ਨਹੀਂ ਹੈ ਕਿਉਂਕਿ ਅਸੱਤ ਦੀ ਹੋਂਦ ਸੱਤ ਦੇ ਕਾਰਣ ਹੈ, ਇਹ ਸਾਨੂੰ ਕਿਸੇ
ਬੁਰੇ ਸੁਪਨੇ ਵਾਂਗ ਪ੍ਰਭਾਵਿਤ ਕਰ ਸਕਦਾ ਹੈ, ਜੋ ਸਾਡੇ ਸਰੀਰ ਨੂੰ ਨੀਂਦ ਵਿੱਚ ਪਸੀਨੇ ਨਾਲ ਤਰ-ਬਤਰ
ਕਰ ਸਕਦਾ ਹੈ।
ਅਸੱਤ ਦੀ ਪਛਾਣ ਲਈ ਸ੍ਰੀ ਕਿ੍ਰਸ਼ਨ ਦੁਆਰਾ ਦਿੱਤਾ ਗਿਆ ਪਰਖ ਦਾ ਤਰੀਕਾ
ਇਹ ਸਿਧਾਂਤ ਹੈ, ਕਿ—‘ਜੋ ਭੂਤਕਾਲ ਵਿਚ
ਮੌਜੂਦ ਨਹੀਂ ਸੀ ਅਤੇ ਭਵਿੱਖ ਵਿੱਚ ਵੀ ਨਹੀਂ ਹੋਵੇਗਾ’। ਜੇ ਅਸੀਂ ਇੰਦਰਿਆਵੀ ਸੁੱਖ ਦਾ ਉਦਾਹਰਣ ਲੈਂਦੇ ਹਾਂ
ਤਾਂ ਇਹ ਪਹਿਲਾਂ ਵੀ ਨਹੀਂ ਸੀ ਅਤੇ ਕੁਝ ਸਮੇਂ ਬਾਦ ਵੀ ਨਹੀਂ ਹੋਵੇਗਾ। ਦਰਦ ਅਤੇ ਹੋਰ ਸਾਰੇ
ਮਾਮਲਿਆਂ ਵਿੱਚ ਵੀ ਇਸੇ ਤਰ੍ਹਾਂ ਹੈ। ਇਸ ਸੰਬੰਧੀ ਸੰਕੇਤ ਇਹ ਹੈ ਕਿ ‘ਅਸੱਤ’ ਸਮੇਂ ਵਿੱਚ ਮੌਜੂਦ
ਹੈ, ਜਦੋਂ ਕਿ ‘ਸੱਤ’ ਸਦੀਵੀ ਹੈ।
ਸੱਤ ਅੰਤਰਆਤਮਾ ਹੈ ਜੋ ਸਦੀਵੀ ਹੈ ਅਤੇ ਹੰਕਾਰ ਅਸੱਤ ਹੈ ਜੋ ਅੰਤਰਆਤਮਾ
ਦੇ ਸਮਰਥਨ ਨਾਲ ਖੁਦ ਨੂੰ ਬਣਾਈ ਰੱਖਦਾ ਹੈ। ਜਿਸ ਦਿਨ ਅਸੀਂ ਰੱਸੀ ਰੂਪੀ ਆਤਮਾ ਦੀ ਖੋਜ ਕਰ ਲੈਂਦੇ
ਹਾਂ ਤਾਂ ਸੱਪ ਰੂਪੀ ਹੰਕਾਰ ਆਪਣੇ ਆਪ ਗਾਇਬ ਹੋ ਜਾਂਦਾ ਹੈ।

Comments
Post a Comment