19. ਰਚਨਾਤਮਿਕਤਾ ਸਿਰਜਣ ਕਰਦੀ ਹੈ, ਰਚਨਾਕਾਰ ਨਹੀਂ
ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਸੱਤ, ਜਿਹੜਾ ਅਸਲੀਅਤ ਹੈ ਤੇ ਸਥਾਈ ਹੈ, ਕਦੇ ਸਮਾਪਤ ਨਹੀਂ
ਹੰੁਦਾ। ਦੂਜੇ ਪਾਸੇ ਅਸੱਤ ਜੋ ਇਕ ਭਰਮ ਹੈ ਤੇ ਅਸਥਾਈ ਹੈ, ਦੀ ਕੋਈ ਹੋਂਦ ਨਹੀਂ ਹੈ। ਸ੍ਰੀ ਕਿ੍ਰਸ਼ਨ ਸਾਨੂੰ ਉਸ ਉਤੇ
ਚਿੰਤਨ ਕਰਨ ਲਈ ਕਹਿੰਦੇ ਹਨ, ਜੋ ਅਵਿਨਾਸ਼ੀ ਹੈ ਅਤੇ ਜੋ ਸਾਰਿਆਂ ਵਿੱਚ ਵਿਆਪਤ ਹੈ। (2.17)
ਸਿ੍ਰਸ਼ਟੀ ਦੇ ਬਾਰੇ ਵਿੱਚ ਆਮ ਲੋਕਪਿ੍ਰਅ ਤੇ ਆਸਾਨ ਜਿਹੀ ਇਹ ਸਮਝ ਬਣੀ
ਹੋਈ ਹੈ ਕਿ ਇਹ ਰਚਨਾਕਾਰ ਦਾ ਕਾਰਜ ਹੈ। ਪਰ ਸ੍ਰੀ ਕਿ੍ਰਸ਼ਨ ਰਚਨਾਤਮਿਕਤਾ ਵੱਲ ਇਸ਼ਾਰਾ ਕਰਦੇ ਹਨ, ਜਿਹੜੀ ਇਕ ਨਿਰੰਤਰ
ਵਿਕਾਸਵਾਦੀ ਸ਼ਕਤੀ ਹੈ। ਉਦਾਹਰਨ ਵਜੋਂ ਇਹ ਇਕ ਬੀਜ ਦੇ ਫੁੱਟਣ (ਪੰੁਗਰਨ) ਦਾ ਕਾਰਨ ਬਣਦਾ ਹੈ।
ਅੰਕੁਰ ਤੇ ਬੀਜ (ਦੋਵੇਂ ਰਚਨਾਵਾਂ) ਨਸ਼ਟ ਹੋ ਸਕਦੀਆਂ ਹਨ, ਪਰ ਰਚਨਾਤਮਿਕਤਾ ਨਹੀਂ, ਜਿਹੜੀ ਅਥੱਕ ਰੂਪ ਵਿਚ ਕੰਮ ਕਰਦੀ ਹੈ, ਅਤੇ ਸਾਡੇ ਚਾਰੇ
ਪਾਸੇ ਵਿਰਾਜਮਾਨ ਹੈ। ਜਦੋਂ ਕਿ ਸਿ੍ਰਸ਼ਟੀ ਸਮੇਂ ਵਿੱਚ ਬੰਨੀ ਹੋਈ ਹੈ,
ਨਾਸ਼ਵਾਨ ਹੈ, ਪਰ ਰਚਨਾਤਮਿਕਤਾ
ਸਮੇਂ ਤੋਂ ਪਾਰ ਹੈ। ਸਿ੍ਰਸ਼ਟੀ ਜਨਮ ਲੈਂਦੀ ਹੈ ਤੇ ਮੌਤ ਤੋਂ ਬਾਦ ਸਮਾਪਤ ਹੋ ਜਾਂਦੀ ਹੈ, ਪਰ ਰਚਨਾਤਮਿਕਤਾ
ਅਵਿਨਾਸ਼ੀ ਹੈ।
ਰਚਨਾਤਮਿਕਤਾ ਅਸਲ ਕਰਤਾ ਹੈ ਕਿਉਂਕਿ ਇਹ ਸਿਰਜਣਾ ਨੂੰ ਜਨਮ ਦਿੰਦੀ ਹੈ।
ਇਹ ਅਨੁਭਵ ਅਤੇ ਭਾਵਨਾਵਾਂ ਪੈਦਾ ਕਰਦੀ ਹੈ। ਇਹ ਸਾਡੇ ਸਰੀਰ ਅਤੇ ਮਨ ਵਰਗੇ ਭੌਤਿਕ ਰੂਪਾਂ ਦਾ
ਨਿਰਮਾਣ ਕਰਦੀ ਹੈ।
ਗਿਆਨ ਅਤੇ ਸਿਮਰਤੀ ਹਮੇਸ਼ਾ ਅਤੀਤ ਦੀ ਹੁੰਦੀ ਹੈ ਅਤੇ ਸਿਰਜਨ (ਕਰਮ ਫਲ)
ਭਵਿੱਖ ਵਿੱਚ ਹੁੰਦਾ ਹੈ। ਪਰ ਰਚਨਾਤਮਿਕਤਾ ਹਮੇਸ਼ਾ ਵਰਤਮਾਨ ਵਿੱਚ ਹੁੰਦੀ ਹੈ।
ਰਚਨਾਤਮਿਕਤਾ ਗਿਆਨ ਅਤੇ ਬੁੱਧੀ ਦੀ ਵਰਤੋਂ ਕਰਨ ਦੀ ਸਮਰੱਥਾ ਹੈ ਜੋ
ਇੰਦਰੀਆਂ ਦੁਆਰਾ ਅਨੁਭਵ ਕੀਤੇ ਜਾਣ ਵਾਲੇ ਸੁਖਦ ਅਤੇ ਦੁਖਦ ਸੰਵੇਦਨਾਵਾਂ ਨੂੰ ਗ੍ਰਹਿਣ ਕਰਦੀ ਹੈ
ਅਤੇ ਫਿਰ ਉਨ੍ਹਾਂ ਨਾਲ ਸੁਤੰਤਰ ਤੌਰ ’ਤੇ ਸੰਵਾਦ ਰਚਾਉਂਦੀ ਹੈ।
ਸਾਡੀਆਂ ਇੰਦਰੀਆਂ ਕੇਵਲ ਸਿਰਜਣਾ ਨੂੰ ਮਹਿਸੂਸ ਕਰਨ ਵਿੱਚ ਸਮਰੱਥ ਹਨ
ਅਤੇ ਰਚਨਾਤਮਿਕਤਾ ਦਾ ਅਹਿਸਾਸ ਕਰਨ ਲਈ ਇਨ੍ਹਾਂ ਤੋਂ ਪਾਰ ਜਾਣ ਦੀ ਲੋੜ ਹੈ। ਬੁੱਧੀ ਦੁਆਰਾ
ਵਿਅਕਤੀ ਉਸ ਨਾਲ ਜੁੜ ਸਕਦਾ ਹੈ, ਪਰ ਉਸ ਦਾ ਮਾਲਕ ਨਹੀਂ ਬਣ ਸਕਦਾ।
ਖੁਸ਼ੀ ਦਾ ਸਭ ਤੋਂ ਚੰਗਾ ਛਿਣ ਉਹ ਹੁੰਦਾ ਹੈ ਜਦੋਂ ਅਸੀਂ ਰਚਨਾਤਮਿਕਤਾ
ਨਾਲ ਜੁੜ ਜਾਂਦੇ ਹਾਂ, ਭਾਵੇਂ ਉਹ ਸਾਡੇ ਕੰਮ ਕਾਰ ਵਿੱਚ ਹੋਵੇ ਤੇ ਭਾਵੇਂ ਸਾਡੇ ਨਿੱਜੀ ਜੀਵਨ
ਵਿੱਚ। ਇਕ ਕਰਮਯੋਗੀ ਲਈ ਇਕ ਕਲਾ ਕੌਸ਼ਲ ਦੀ ਮੁਹਾਰਤ ਨਾਲ ਇਸ ਨੂੰ ਅਸਾਨੀ ਨਾਲ ਪ੍ਰਾਪਤ ਕੀਤਾ ਜਾ
ਸਕਦਾ ਹੈ।
ਸਾਡੀ ਅਸਲ ਪ੍ਰਕਿਰਤੀ ਰਚਨਾਤਮਿਕਤਾ ਹੁੰਦੀ ਹੈ, ਪਰ ਅਸੀਂ ਆਮ ਤੌਰ ’ਤੇ ਸਿਰਜਣਾ ਨਾਲ
ਆਪਣੀ ਪਛਾਣ ਬਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਿਰਜਣਾ ਨਾਲ ਬਣਾਈ ਆਪਣੀ ਝੂਠੀ ਪਛਾਣ ਸਾਨੂੰ ਕਰਤਾ
ਦਾ ਭਰਮ ਪ੍ਰਦਾਨ ਕਰਦੀ ਹੈ ਤੇ ਹੰਕਾਰ ਦਾ ਇਕ ਆਧਾਰ ਬਣਦੀ ਹੈ।
ਜਦੋਂ ਅਸੀਂ ਰਚਾਨਤਮਿਕਤਾ ਨਾਲ ਆਪਣੀ ਪਛਾਣ ਬਣਾਉਂਦੇ ਹਾਂ ਤਾਂ ਅਸੀਂ
ਰਚਨਾਤਮਿਕਤਾ ਨੂੰ ਆਪਣੇ ਚਾਰੇ ਪਾਸੇ ਵੇਖ ਸਕਦੇ ਹਾਂ। ਅਜਿਹਾ ਕਰਨ ਲਈ ਸ੍ਰੀ ਕ੍ਰਿਸ਼ਨ ਸਾਨੂੰ
ਦੂਜਿਆਂ ਨੂੰ ਆਪਣੇ ਵਿੱਚ ਅਤੇ ਖੁਦ ਨੂੰ ਦੂਜਿਆਂ ਵਿੱਚ ਵੇਖਣ ਲਈ ਕਹਿੰਦੇ ਹਨ ਅਤੇ ਅੰਤ ਵਿੱਚ ਉਸ
ਨੂੰ ਹਰ ਵਸਤੂ ਅਤੇ ਹਰ ਸਥਾਨ ਵਿੱਚ ਵੇਖਣ ਲਈ ਪ੍ਰੇਰਦੇ ਹਨ।

Comments
Post a Comment