20. ਮੌਤ ਸਾਨੂੰ ਨਹੀਂ ਮਾਰਦੀ

 


ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਕੋਈ ਵੀ ਸਮਾਂ, ਭੂਤ, ਵਰਤਮਾਨ ਜਾਂ ਭਵਿੱਖ ਅਜਿਹਾ ਨਹੀਂ ਹੈ, ਜਦੋਂ ਤੁਸੀਂ, ਮੈਂ ਤੇ ਯੁੱਧ ਦੇ ਮੈਦਾਨ ਵਿੱਚ ਮੌਜੂਦ ਇਹ ਰਾਜੇ ਨਹੀਂ ਸਨ, ਨਹੀਂ ਹਨ ਜਾਂ ਨਹੀਂ ਹੋਣਗੇ (2.12)। ਉਹ ਅੱਗੇ ਕਹਿੰਦੇ ਹਨ ਕਿ ਇਸ ਅਮਰ ਤੇ ਸਦੀਵੀ ਜੀਵਤ ਹੋਂਦ ਦੇ ਭੌਤਿਕ ਪੱਖ ਦਾ ਨਾਸ਼ ਹੋਣਾ ਨਿਸ਼ਚਿਤ ਹੈ, ਅਤੇ ਇਸ ਲਈ ਅੱਗੇ ਦੀ ਲੜਾਈ ਜ਼ਰੂਰ ਲੜੀ ਜਾਣੀ ਚਾਹੀਦੀ ਹੈ। ਇਸ ਸਦੀਵੀ ਜੀਵਨ ਹੋਂਦ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂਆਤਮਾ, ਚੈਤੰਨਯਾ, ਰੂਹ ਅਤੇ ਚੇਤੰਨਤਾ। ਕ੍ਰਿਸ਼ਨ ਉਸੇ ਨੂੰ ਦੇਹੀ ਕਹਿੰਦੇ ਹਨ।

ਸ੍ਰੀ ਕ੍ਰਿਸ਼ਨ ਸਿ੍ਰਸ਼ਟੀ ਦੇ ਸਾਰ ਤੋਂ ਸ਼ੁਰੂ ਕਰਦੇ ਹਨ ਅਤੇ ਉਸ ਦੁਆਰਾ ਇਕ ਜੀਵ ਦੀ ਗੱਲ ਕਰਦੇ ਹਨ, ਜੋ ਅਵਿਨਾਸ਼ੀ ਹੈ, ਬੇਅੰਤ ਹੈ, ਸਾਰਿਆਂ ਵਿੱਚ ਵਿਆਪਤ ਹੈ ਤੇ ਸਦੀਵੀ ਹੈ। ਦੂਜਾ ਉਸੇ ਸਦੀਵੀ ਹੋਂਦ ਦਾ ਇਕ ਭੌਤਿਕ ਪੱਖ ਹੈ, ਜਿਹੜਾ ਸਦਾ ਨਸ਼ਟ ਹੋਣ ਵਾਲਾ ਹੈ। ਜਦੋਂ ਸ੍ਰੀ ਕ੍ਰਿਸ਼ਨ ਸ਼ਾਕਾਂ ਰਾਜਿਆ ਦੀ ਗੱਲ ਕਰ ਰਹੇ ਹੁੰਦੇ ਹਨ ਤਾਂ ਉਹ ਉਨ੍ਹਾਂ ਰਾਹੀਂ ਉਸ ਜੀਵ ਦੀ ਗੱਲ ਕਰ ਰਹੇ ਹੁੰਦੇ ਹਨ ਜੋ ਅਵਿਨਾਸ਼ੀ ਅਤੇ ਸਦੀਵੀ ਹੈ।

ਅਸਲ ਵਿੱਚ ਅਸੀਂ ਦੋ ਭਾਗਾਂ ਚ ਬਣੇ ਹੋਏ ਹਾਂ ਪਹਿਲਾ ਭਾਗ—‘ਸਰੀਰ ਤੇ ਮਨਹੈ ਜੋ ਨਾਸ਼ ਹੋ ਜਾਂਦਾ ਹੈ। ਇਹ ਸੁੱਖ ਅਤੇ ਦੁੱਖ ਦੋ ਧਰੁਵਾਂ ਦੇ ਅਧੀਨ ਹੈ, ਜਿਵੇਂ ਅਰਜਨ ਇਸ ਵੇਲੇ ਉਸ ਦਰਦ (ਦੁੱਖ) ਨੂੰ ਹੰਢਾ ਰਿਹਾ ਹੈ। ਦੂਜਾ ਭਾਗ ਹੈ ਦੇਹੀ’, ਜੋ ਸਦੀਵੀ ਹੈ। ਸ੍ਰੀ ਕ੍ਰਿਸ਼ਨ ਇਸ ਵੇਲੇ ਇਸ ਚੀਜ਼ ਨੂੰ ਮਹਿਸੂਸ ਕਰਨ ਉੱਤੇ ਜ਼ੋਰ ਦੇ ਰਹੇ ਹਨ ਅਤੇ ਸਰੀਰ ਅਤੇ ਮਨ ਰਾਹੀਂ ਪਛਾਣ ਕਰਨੀ ਬੰਦ ਕਰਨ ਅਤੇ ਦੇਹੀਦੁਆਰਾ ਪਛਾਣ ਸ਼ੁਰੂ ਕਰਨ ਲਈ ਕਹਿ ਰਹੇ ਹਨ। ਗਿਆਨ ਉਸ ਵੇਲੇ ਪੈਦਾ ਹੁੰਦਾ ਹੈ ਜਦੋਂ ਪਛਾਣ ਆਪਣੇ ਆਪ ਛੁੱਟ ਜਾਂਦੀ ਹੈ, ਜਿਹੜਾ ਸਿਰਫ਼ ਇਕ ਅਨੁਭਵ ਹੈ, ਅਤੇ ਇਸ ਨੂੰ ਸ਼ਬਦਾਂ ਰਾਹੀਂ ਸਮਝਾਇਆ ਨਹੀਂ ਜਾ ਸਕਦਾ।

ਗੀਤਾ ਦਾ ਉਹ ਭਾਗ, ਜਿੱਥੇ ਸ੍ਰੀ ਕ੍ਰਿਸ਼ਨ ਅਰਜਨ ਨੂੰ ਯੁੱਧ ਕਰਨ ਲਈ ਕਹਿੰਦੇ ਹਨ, ਸਮਝਣ ਲਈ ਸਭ ਤੋਂ ਔਖਾ ਭਾਗ ਹੈ। ਕੁੱਝ ਲੋਕ ਕਹਿੰਦੇ ਹਨ ਕਿ ਕੁਰੂਕਸ਼ੇਤਰ ਦਾ ਯੁੱਧ ਕਦੇ ਹੋਇਆ ਹੀ ਨਹੀਂ ਸੀ ਅਤੇ ਇਹ ਸਾਡੇ ਰੋਜ਼ਾਨਾ ਦੇ ਸੰਘਰਸ਼ਾਂ ਦਾ ਹੀ ਇਕ ਅਲੰਕਾਰਕਿ (ਰੂਪਕ) ਪ੍ਰਗਟਾਵਾ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਰਜਨ ਦੇ ਯੁੱਧ ਨੂੰ ਛੱਡ ਕੇ ਨੱਸ ਜਾਣ ਨਾਲ ਯੁੱਧ ਖ਼ਤਮ ਨਹੀਂ ਹੋ ਜਾਂਦਾ। ਸ੍ਰੀ ਕ੍ਰਿਸ਼ਨ ਜਾਗ੍ਰਤੀ ਅਤੇ ਅਮਲ/ਅਹਿਸਾਸ ਦੇ ਹਥਿਆਰਾਂ ਦੀ ਵਰਤੋਂ ਕਰਕੇ ਜੀਵਨ ਵਿੱਚ ਸੰਘਰਸ਼ਾਂ ਦਾ ਸਾਹਮਣਾ ਕਰਨ ਦੀ ਵਕਾਲਤ ਕਰਦੇ ਹਨ। ਸ੍ਰੀ ਕ੍ਰਿਸ਼ਨ ਜਾਣਦੇ ਹਨ ਕਿ ਹੰਕਾਰ ਨਾਲ ਭਰਿਆ ਹੋਇਆ ਅਰਜਨ ਨਿਰਾਸ਼ਾ ਦਾ ਸਥਾਈ ਦਾਸ ਬਣ ਜਾਵੇਗਾ, ਭਾਵੇਂ ਉਹ ਯੁੱਧ ਤੋਂ ਪਰੇ ਵੀ ਹੱਟ ਜਾਵੇ। ਇਸ ਲਈ ਸ੍ਰੀ ਕ੍ਰਿਸ਼ਨ ਉਸ ਨੂੰ ਸੱਚ ਦਾ ਅਹਿਸਾਸ ਕਰਨ ਅਤੇ ਯੁੱਧ ਲੜਨ ਲਈ ਪ੍ਰੇਰਦੇ ਹਨ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

35. ਕਰਮਯੋਗ ਇਕ ਜੀਵਨ ਢੰਗ ਹੈ