23. ਆਤਮਾ ਅਦ੍ਰਿਸ਼ ਹੈ


ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਆਤਮਾ ਨੂੰ ਅਦ੍ਰਿਸ਼, ਕਲਪਨਾ ਤੋਂ ਰਹਿਤ ਅਤੇ ਵਿਕਾਰ ਰਹਿਤ ਕਿਹਾ ਜਾਂਦਾ ਹੈ, ਅਤੇ ਇਕ ਵਾਰ ਜਦੋਂ ਤੁਸੀਂ ਇਸ ਗੱਲ ਨੂੰ ਸਮਝ ਜਾਂਦੇ ਹੋ ਤਾਂ ਇਸ ਭੌਤਿਕ ਸਰੀਰ ਲਈ ਦੁੱਖ ਪ੍ਰਗਟ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ (2.25)। ਸ੍ਰੀ ਕ੍ਰਿਸ਼ਨ ਇਹ ਵੀ ਕਹਿੰਦੇ ਹਨ ਕਿ ਸਾਰੇ ਪ੍ਰਾਣੀ ਆਪਣੇ ਜਨਮ ਤੋਂ ਪਹਿਲਾਂ ਅਵਿਅਕਤ ਸਨ, ਉਹ ਆਪਣੇ ਜਨਮ ਤੇ ਮੌਤ ਦੇ ਵਿਚਕਾਰ ਪ੍ਰਗਟ ਹੁੰਦੇ ਹਨ ਅਤੇ ਆਪਣੀ ਮੌਤ ਤੋਂ ਬਾਅਦ ਇਕ ਵਾਰ ਫਿਰ ਅਵਿਕਤ ਹੋ ਜਾਂਦੇ ਹਨ (2.28)

ਇਸ ਨੂੰ ਸਮਝਾਉਣ ਲਈ ਕਈ ਸੱਭਿਆਚਾਰ ਸਮੁੰਦਰ ਅਤੇ ਲਹਿਰ ਦਾ ਉਦਾਹਰਣ ਪੇਸ਼ ਕਰਦੇ ਹਨ। ਜੇ ਸਮੁੰਦਰ ਨੂੰ ਅਦ੍ਰਿਸ਼ ਦੀ  ਪ੍ਰਤੀਨਿਧਤਾ ਕਰਦਾ ਮੰਨਿਆ ਜਾਵੇ ਤਾਂ ਲਹਿਰ ਪ੍ਰਗਟ ਦੀ ਪ੍ਰਤੀਨਿਧਤਾ ਕਰਦੀ ਹੈ। ਸਮੁੰਦਰ ਵਿੱਚ ਕੁੱਝ ਸਮੇਂ ਲਈ ਲਹਿਰਾਂ ਉੱਠਦੀਆਂ ਹਨ ਅਤੇ ਉਹ ਵੱਖ-ਵੱਖ ਸ਼ਕਲਾਂ, ਅਕਾਰਾਂ, ਤੀਬਰਤਾ ਆਦਿ ਵਿੱਚ ਵਿਖਾਈ ਦਿੰਦੀਆਂ ਹਨ। ਅੰਤ ਵਿੱਚ ਲਹਿਰਾਂ ਜਿੱਥੋਂ ਉੱਠੀਆਂ ਸਨ, ਵਾਪਸ ਉਸੇ ਸਮੁੰਦਰ ਵਿੱਚ ਵਿਲੀਨ ਹੋ ਜਾਂਦੀਆਂ ਹਨ। ਸਾਡੀਆਂ ਇੰਦਰੀਆਂ ਸਿਰਫ਼ ਵਿਅਕਤ ਜਾਂ ਲਹਿਰਾਂ ਨੂੰ ਹੀ ਸਮਝਣ ਦੀ ਸਮਰੱਥਾ ਰੱਖਦੀਆਂ ਹਨ।

ਇਸੇ ਤਰ੍ਹਾਂ ਇਕ ਬੀਜ ਵਿੱਚ ਬਿਰਖ ਬਣਨ ਦੀ ਸਮਰੱਥਾ ਹੁੰਦੀ ਹੈ। ਬੀਜ ਵਿੱਚ ਬਿਰਖ ਅਵਿਅਕਤ ਰੂਪ ਵਿੱਚ ਹੈ। ਉਹ ਪ੍ਰਗਟ ਹੋ ਕੇ ਇਕ ਬੂਟੇ ਜਾਂ ਰੁੱਖ ਦੇ ਰੂਪ ਵਿੱਚ ਵਿਕਸਤ ਹੋਣ ਲੱਗਦਾ ਹੈ। ਕਈ ਬੀਜ ਪੈਦਾ ਕਰਨ ਤੋਂ ਬਾਅਦ ਬੀਜ ਪੈਦਾ ਕਰਦਾ ਰੁੱਖ ਆਪਣੀ ਉਮਰ ਭੋਗ ਕੇ ਸੁੱਕ ਜਾਂਦਾ ਹੈ।

ਪ੍ਰਗਟ ਉਹ ਹੈ ਜਿਸ ਨੂੰ ਇੰਦਰੀਆਂ ਆਪਣੀ ਸੀਮਤ ਸਮਰੱਥਾ ਨਾਲ ਸਮਝ ਸਕਦੀਆਂ ਹਨ। ਆਧੁਨਿਕ ਯੁੱਗ ਵਿੱਚ ਸਾਡੀਆਂ ਇੰਦਰੀਆਂ ਦੀ ਸਮਰੱਥਾ ਵਧਾਉਣ ਲਈ ਵਿਗਿਆਨਕ ਉਪਕਰਣ ਵੀ ਉਪਲੱਬਧ ਹਨ। ਖੁਰਦਬੀਨ (ਮਾਈਕ੍ਰੋਸਕੋਪ) ਅਤੇ ਦੂਰਬੀਨ, ਅੱਖਾਂ ਦੀ ਵੇਖਣ ਦੀ ਸਮਰੱਥਾ ਨੂੰ ਵਧਾਉਣ ਲਈ ਹੈ। ਐਕਸ ਰੇ ਮਸ਼ੀਨ ਰੋਸ਼ਨੀ ਦੀਆਂ ਵੱਖ-ਵੱਖ ਛਿੱਪੀਆਂ ਹੋਈਆਂ ਚੀਜ਼ਾਂ ਵਿੱਚ ਅੱਖਾਂ ਦੁਆਰਾ ਵੇਖਣ ਦੇ ਸਮਰੱਥ ਬਣਾਉਂਦੀਆਂ ਹਨ।

ਪਰ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਇਹ (ਅਪ੍ਰਗਟ) ਕਲਪਨਾ ਰਹਿਤ ਹੈ, ਜਿਸ ਦਾ ਅਰਥ ਹੈ ਕਿ ਵਿਗਿਆਨਕ ਉਪਕਰਣਾਂ ਦੀ ਸਹਾਇਤਾ ਨਾਲ ਵੀ ਸਾਡੀਆਂ ਇੰਦਰੀਆਂ ਇਸ ਨੂੰ ਸਮਝਣ ਵਿੱਚ ਸਾਡੀ ਮਦਦ ਨਹੀਂ ਕਰਨਗੀਆਂ। ਸਾਡਾ ਮਨ ਅਪ੍ਰਗਟ ਦੀ ਪਰਖ ਕਰਨ ਵਿੱਚ ਅਸਮਰੱਥ ਹੈ ਕਿਉਂਕਿ ਮਨ ਵੀ ਇੰਦਰੀਆਂ ਦਾ ਇਕ ਸੁਮੇਲ ਹੀ ਹੈ।

ਸਾਡੀ ਤਰ੍ਹਾਂ ਹੀ ਅਰਜਨ ਨੇ ਵੀ ਆਪਣੀ ਪਛਾਣ ਮਾਨਵੀ ਸਰੀਰ ਦੁਆਰਾ ਹੀ ਕੀਤੀ, ਕਿਉਂਕਿ ਉਸ ਕੋਲ ਇਸ ਤੋਂ ਅੱਗੇ ਦਾ ਕੋਈ ਅਹਿਸਾਸ ਜਾਂ ਅਨੁਭਵ ਨਹੀਂ ਸੀ। ਸ੍ਰੀ ਕ੍ਰਿਸ਼ਨ ਅਰਜਨ ਨੂੰ ਅਪ੍ਰਗਟ ਦੇ ਬਾਰੇ ਵਿੱਚ ਦੱਸ ਕੇ ਉਸ ਦੀ ਸੋਚ ਵਿੱਚ ਇਕ ਆਦਰਸ਼ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਅਰਜਨ ਵਰਗੇ ਵਿਦਵਾਨ ਨੂੰ ਵੀ ਅਜਿਹਾ ਸਮਝਣ ਲਈ ਖ਼ੁਦ ਭਗਵਾਨ ਦੀ ਲੋੜ ਪਈ, ਇਸ ਲਈ ਅਸੀਂ ਕੋਈ ਉਨ੍ਹਾਂ ਤੋਂ ਵੱਖਰੇ ਨਹੀਂ ਹਾਂ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ