25. ਹੰਕਾਰ ਜਾਣ 'ਤੇ ਮਿਲਦੀ ਹੈ ‘ਮੰਜ਼ਿਲ?
‘ਕੋਈ ਨਹੀਂ’ (None) ਇਕ ਦਰਸ਼ਕ ਨੂੰ
ਪ੍ਰਮਾਣਿਤ ਕਰਦਾ ਹੈ ਜੋ ਵੇਖਣ ਵਾਲੀ ਵਸਤੂ (ਆਤਮਾ) ਨੂੰ ਸਮਝਣ ਲਈ ਆਪਣੀਆਂ ਇੰਦਰੀਆਂ ਦੀ ਵਰਤੋਂ
ਕਰ ਰਿਹਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਦੋਂ ਤੱਕ ਇਨ੍ਹਾਂ ਦੋਵਾਂ ਦੇ ਵਿਚਕਾਰ ਦੂਰੀ
ਹੈ ਉਦੋਂ ਤੱਕ ਇਕ ਦਰਸ਼ਕ ਆਤਮਾ ਨੂੰ ਨਹੀਂ ਸਮਝ ਸਕਦਾ।
ਇਕ ਵਾਰ ਇਕ ਨਮਕ ਦੀ ਬਣੀ ਗੁੱਡੀ ਸਮੁੰਦਰ ਦਾ ਪਤਾ ਲਾਉਣਾ ਚਾਹੁੰਦੀ ਸੀ
ਤੇ ਉਸ ਨੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ। ਪ੍ਰਚੰਡ ਲਹਿਰਾਂ ਦੇ ਮਾਧਿਅਮ ਰਾਹੀਂ ਉਹ ਸਮੁੰਦਰ ਦੇ
ਡੂੰਘੇ ਪਾਣੀਆਂ ਵਿੱਚ ਚਲੀ ਜਾਂਦੀ ਹੈ ਤੇ ਹੌਲੀ-ਹੌਲੀ ਉਸ ਵਿੱਚ ਘੁਲਣ ਲੱਗ ਜਾਂਦੀ ਹੈ। ਜਦੋਂ ਤੱਕ
ਉਹ ਹੋਰ ਡੂੰਘਾਈ ਤੱਕ ਪਹੁੰਚਦੀ ਹੈ ਉਦੋਂ ਤੱਕ ਉਹ ਪੂਰੀ ਤਰ੍ਹਾਂ ਨਾਲ ਘੁੱਲ ਜਾਂਦੀ ਹੈ ਅਤੇ
ਸਮੁੰਦਰ ਦਾ ਹੀ ਭਾਗ ਬਣ ਜਾਂਦੀ ਹੈ। ਕਿਹਾ ਜਾ ਸਕਦਾ ਹੈ ਕਿ ਉਹ ਖ਼ੁਦ ਸਮੁੰਦਰ ਬਣ ਗਈ ਹੈ ਅਤੇ ਨਮਕ
ਦੀ ਗੁੱਡੀ ਹੁਣ ਇਕ ਵੱਖਰੀ ਇਕਾਈ ਨਹੀਂ ਹੈ। ਦਰਸ਼ਕ (ਨਮਕ ਦੀ ਗੁੱਡੀ) ਖੁਦ ਵੇਖਣ ਵਾਲੀ ਵਸਤੂ
(ਸਮੁੰਦਰ) ਬਣ ਗਈ ਹੈ ਜੋ ਅਸਲ ਵਿੱਚ ਵੰਡ ਨੂੰ ਖ਼ਤਮ ਕਰਕੇ ਏਕਤਾ ਲਿਆਉਣਾ ਹੀ ਹੈ।
ਨਮਕ ਦੀ ਗੁੱਡੀ ਸਾਡੇ ਅਹੰਕਾਰ ਦੇ ਸਮਾਨ ਹੈ ਜੋ ਸਦਾ ਸਾਨੂੰ ਆਪਣੀ
ਸੰਪਤੀ, ਵਿਚਾਰਾਂ ਅਤੇ
ਕਾਰਜਾਂ ਰਾਹੀਂ ਅਸਲੀਅਤ ਤੋਂ ਵੱਖ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਅਸਲੀਅਤ ਇਹ ਹੈ ਕਿ ਕੋਈ ਵੀ
ਵਿਅਕਤੀ ਨਮਕ ਦੀ ਗੁੱਡੀ ਦੀ ਤਰਜ ਤੇ ਘੁਲ ਜਾਣਾ ਨਹੀਂ ਚਾਹੁੰਦਾ। ‘ਕੋਈ ਨਹੀਂ’ ਜਾਂ ਸਮਾਨ ਨਹੀਂ ਰਹਿਣਾ ਚਾਹੁੰਦਾ।
ਪਰ ਯਾਤਰਾ ਤਾਂ ਏਕਤਾ (”nity) ਤੇ ਏਕਾਤਮਿਕਤਾ (Oneness)
ਦੀ ਹੈ, ਅਤੇ ਇਹ ਉਦੋਂ ਹੀ
ਹੁੰਦਾ ਹੈ ਜਦੋਂ ਅਹੰਕਾਰ ਨਮਕ ਦੀ ਗੁੱਡੀ ਵਾਂਗੂੰ ਨਹੀਂ ਰਹਿ ਜਾਂਦਾ ਹੈ, ਜਿਸਦਾ ਅਰਥ ਹੈ ਕਿ
ਸਾਡੇ ਕੋਲ ਜੋ ਕੁਝ ਵੀ ਹੈ, ਵਸਤੂ ਤੇ ਵਿਚਾਰ, ਦੋਵਾਂ ਨੂੰ ਦਾਅ ਉੱਤੇ ਲਾ ਦੇਣਾ। ਇਹ ਉਹ ਯਾਤਰਾ ਹੈ
ਜਿੱਥੇ ਮੈਂ (ਅਹੰ) ਖ਼ਤਮ ਹੋ ਜਾਂਦਾ ਹੈ, ਜਿੱਥੇ ‘ਮੈਂ, ਮੇਰਾ’ ਆਦਿ ਛੱਡਣ ਯੋਗ ਉਪਕਰਣ ਹਨ, ਨਾ ਕਿ ਪਛਾਣ ਬਣਾਉਣ ਦੇ।
ਸੁੱਖ-ਦੁੱਖ ਦੇ ਧਰੁੱਵਾਂ ਦੇ ਸਿਖਰ ਉੱਤੇ ਸਾਨੂੰ ਨਿਰਹੰਕਾਰ ਦੀ ਝਲਕ
ਮਿਲਦੀ ਹੈ। ਗਿਆਨ ਦੇ ਇਨ੍ਹਾਂ ਛਿਣਾਂ ਵਿੱਚ ਸਾਨੂੰ ਇਸ ਗੱਲ ਦੀ ਝਲਕ ਮਿਲਦੀ ਹੈ ਕਿ ਅਸੀਂ ਕੀ ਹਾਂ
ਅਤੇ ਇਸ ਵਿੱਚ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕੀ ਜਾਣਦੇ ਹਾਂ, ਅਸੀਂ ਕੀ ਕਰਦੇ ਹਾਂ ਅਤੇ ਸਾਡੇ ਕੋਲ ਕੀ ਕੁੱਝ ਹੈ।
Comments
Post a Comment