26. ਗੁਲਾਬ ਕਦੇ ਕਮਲ ਨਹੀਂ ਬਣ ਸਕਦਾ
ਸ੍ਰੀ ਕ੍ਰਿਸ਼ਨ ਸਵਧਰਮ (ਆਪਣਾ ਧਰਮ) ਦੇ ਬਾਰੇ ਵਿੱਚ ਦੱਸਦੇ ਹਨ (2.31-2.37), ਅਤੇ ਅਰਜਨ ਨੂੰ
ਸਲਾਹ ਦਿੰਦੇ ਹਨ ਕਿ ਖੱਤਰੀ ਹੋਣ ਦੇ ਨਾਤੇ ਉਸ ਨੂੰ ਲੜਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ (2.31)। ਕਿਉਂਕਿ ਇਹ ਉਸ
ਦਾ ਸਵਧਰਮ ਹੈ।
ਸ੍ਰੀ ਕ੍ਰਿਸ਼ਨ ਗੀਤਾ ਦੀ ਸ਼ੁਰੂਆਤ ਉਸ ਤੋਂ ਕਰਦੇ ਹਨ ਜੋ ਸਥਾਈ, ਅਪ੍ਰਤੱਖ ਅਤੇ
ਸਾਰਿਆਂ ਵਿੱਚ ਵਿਆਪਤ ਹੈ। ਇਸ ਨੂੰ ਆਸਾਨੀ ਨਾਲ ਸਮਝਣ ਲਈ ਆਤਮਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ
ਉਹ ਖੁਦ ਦੇ ਧਰਮ (ਸਵਧਰਮ) ਬਾਰੇ ਗੱਲ ਕਰਦੇ ਹਨ, ਜਿਹੜਾ ਉਸ ਤੋਂ ਇਕ ਕਦਮ ਪਹਿਲਾਂ ਹੈ, ਅਤੇ ਬਾਦ ਵਿੱਚ ਉਹ
ਕਰਮ ਵੱਲ ਆਉਂਦੇ ਹਨ।
ਅੰਤਰਆਤਮਾ ਦੇ ਅਨੁਭਵ ਦੀ ਯਾਤਰਾ ਨੂੰ ਤਿੰਨ ਪੜਾਅ ’ਚ ਵੰਡਿਆ ਜਾ ਸਕਦਾ
ਹੈ। ਪਹਿਲਾ ਪੜਾਅ ਹੈ ਸਾਡੀ ਵਰਤਮਾਨ ਸਥਿਤੀ, ਦੂਜਾ ਹੈ ਆਪਣੇ ਧਰਮ ਦਾ ਗਿਆਨ ਅਤੇ ਅੰਤ ਵਿੱਚ
ਅੰਤਰਆਤਮਾ ਤੱਕ ਪਹੁੰਚ। ਅਸਲ ਵਿੱਚ ਸਾਡੀ ਵਰਤਮਾਨ ਸਥਿਤੀ ਸਾਡੇ ਖੁਦ ਦੇ ਧਰਮਾਂ (ਸਵਧਰਮ)
ਅਨੁਭਵਾਂ, ਗਿਆਨ, ਸਿਮਰਤੀਆਂ ਅਤੇ
ਸਾਡੇ ਅਸਥਿਰ ਮਸਤਕ (ਮੱਥਾ) ਦੁਆਰਾ ਇਕੱਤਰ ਕੀਤੀਆਂ ਗਈਆਂ ਧਾਰਨਾਵਾਂ ਦਾ ਇਕ ਜੋੜ ਹੈ। ਜਦੋਂ ਅਸੀਂ
ਆਪਣੇ ਆਪ ਨੂੰ ਆਪਣੇ ਮਾਨਸਿਕ ਭਾਰ ਤੋਂ ਮੁਕਤ ਕਰਦੇ ਹਾਂ ਤਾਂ ਸਵਧਰਮ (ਖੁਦ ਦਾ ਧਰਮ) ਹੌਲੀ-ਹੌਲੀ
ਸਪੱਸ਼ਟ ਹੋ ਜਾਂਦਾ ਹੈ।
ਖੱਤਰੀ ਸ਼ਤ ਅਤੇ ਤਰ ਦਾ ਸੁਮੇਲ ਹੈ। ਸ਼ਤ ਦਾ ਅਰਥ ਹੈ ਸੱਟ, ਚੋਟ ਅਤੇ ਤਰ ਦਾ ਅਰਥ ਹੈ ਸੁਰੱਖਿਆ ਦੇਣਾ। ਖੱਤਰੀ ਉਹ
ਹੈ ਜੋ ਸੱਟ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।
ਇਸ ਦਾ ਸਭ ਤੋਂ ਵਧੀਆ ਉਦਾਹਰਣ ਇਕ ਮਾਂ ਦਾ ਦਿੱਤਾ ਜਾਂਦਾ ਹੈ ਜੋ ਗਰਭ
ਵਿੱਚ ਬੱਚੇ ਦੀ ਰੱਖਿਆ ਕਰਦੀ ਹੈ ਅਤੇ ਬੱਚਿਆਂ ਦੀ ਉਦੋਂ ਤੱਕ ਰੱਖਿਆ ਕਰਦੀ ਹੈ, ਜਦੋਂ ਤੱਕ ਕਿ ਉਹ
ਆਪਣੇ ਜੋਗੇੇ ਨਹੀਂ ਹੋ ਜਾਂਦੇ। ਤਾਂ ਉਹ ਪਹਿਲੀ ਖਤਰੀ ਹੈ ਜਿਸ ਨਾਲ ਸਾਡਾ ਸਭ ਤੋਂ ਪਹਿਲਾਂ ਮੇਲ
ਹੁੰਦਾ ਹੈ। ਉਹ ਅਨਪੜ੍ਹ ਹੋ ਸਕਦੀ ਹੈ, ਅਤੇ ਉਸ ਨੂੰ ਬੱਚੇ ਦੀ ਦੇਖਭਾਲ ਕਰਨ ਦਾ ਅਨੁਭਵ ਨਹੀਂ ਹੋ ਸਕਦਾ ਹੈ, ਪਰ ਇਹ ਸਭ ਕੁੱਝ ਉਸ
ਨੂੰ ਸੁਭਾਵਕ ਰੂਪ ਵਿੱਚ ਹੀ ਆਉਂਦਾ ਹੁੰਦਾ ਹੈ। ਇਹ ਪ੍ਰਕਿਰਤੀ ਸਵਧਰਮ ਦੀ ਇਕ ਝਲਕ ਹੈ।
ਇਕ ਵੇਰਾਂ ਇਕ ਗੁਲਾਬ ਦਾ ਫੁੱਲ ਇਕ ਸੁੰਦਰ ਕੰਵਲ ਦੇ ਫੁੱਲ ਨੂੰ ਵੇਖ ਕੇ ਹੈਰਾਨ ਹੋ ਗਿਆ ਤੇ ਕੰਵਲ ਬਣਨ ਦੀ ਇੱਛਾ ਆਪਣੇ ਮਨ ਵਿੱਚ ਰੱਖਣ ਲੱਗਾ ਪਰ ਅਜਿਹਾ ਕੋਈ ਉਪਾਅ ਨਹੀਂ ਹੈ ਕਿ ਉਹ ਕੰਵਲ ਬਣ ਜਾਂਦਾ। ਜਿਵੇਂ ਇੱਥੇ ਗੁਲਾਬ ਆਪਣੀ ਸਮਰੱਥਾ ਤੋਂ ਬਾਹਰ ਕੁਝ ਹੋਰ ਬਣਨਾ ਚਾਹੁੰਦਾ ਹੈ, ਅਜਿਹੀ ਹੀ ਪ੍ਰਵਿਰਤੀ ਸਾਡੇ ਆਪਣੇ ਅੰਦਰ ਵੀ ਹੈ, ਜਿਸ ਦੀ ਵਜ੍ਹਾ ਨਾਲ ਅਸੀਂ ਅਰਜਨ ਵਰਗਾ ਦੁੱਖ ਉਠਾਉਂਦੇ ਰਹਿੰਦੇ ਹਾਂ। ਗੁਲਾਬ ਆਪਣਾ ਰੰਗ, ਸ਼ਕਲ ਅਤੇ ਆਕਾਰ ਬਦਲ ਸਕਦਾ ਹੈ, ਪਰ ਫਿਰ ਵੀ ਉਹ ਗੁਲਾਬ ਹੀ ਰਹੇਗਾ, ਜਿਹੜਾ ਉਸ ਦਾ ਸਵਧਰਮ ਹੈ।
Comments
Post a Comment