30. ਪਾਣੀ, ਰੇਤ ਅਤੇ ਪੱਥਰ ਉੱਤੇ ਲਿਖਤ


 


ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸੰਖ (ਸਾਂਖਯ 2.11-2.38) ਦੇ ਬਾਰੇ ਵਿੱਚ ਸਪੱਸ਼ਟ ਕਰਨ ਤੋਂ ਪਿੱਛੇ ਉਹ ਹੁਣ ਯੋਗ (ਜਾਂ ਕਰਮ ਯੋਗ) ਦੀ ਵਿਆਖਿਆ ਕਰਨਗੇ, ਜਿਸ ਦੇ ਅਭਿਆਸ ਨਾਲ ਵਿਅਕਤੀ ਕਰਮ ਬੰਧਨ ਤੋਂ ਮੁਕਤ ਹੋ ਜਾਵੇਗਾ (2.39)

ਸੰਖਯੋਗ ਦੀ ਵਿਆਖਿਆ ਕਰਦੇ ਹੋਏ ਸ੍ਰੀ ਕ੍ਰਿਸ਼ਨ ਅਰਜਨ ਨੂੰ ਇਸ ਬਾਰੇ ਜਾਣੂੰ ਕਰਵਾਉਂਦੇ ਹਨ ਕਿ ਉਹਅਵਿਨਾਸ਼ੀ ਚੇਤੰਨ ਹੈ ਜਿਸ ਦੀ ਕਦੇ ਮੌਤ ਨਹੀਂ ਹੁੰਦੀ। ਇਸੇ ਸਲੋਕ ਨਾਲ ਸ੍ਰੀ ਕ੍ਰਿਸ਼ਨ ਕਰਮ ਯੋਗ ਦੁਆਰਾ ਇਸਦੀ ਵਿਆਖਿਆ ਕਰਨ ਲੱਗਦੇ ਹਨ। ਇਸ ਲਈ ਕਰਮ ਬੰਧਨ ਅਤੇ ਯੋਗ ਨੂੰ ਇਸੇ ਸੰਦਰਭ ਵਿੱਚ ਸਮਝਣ ਦੀ ਲੋੜ ਹੈ।

ਯੋਗ ਦਾ ਸ਼ਾਬਦਿਕ ਅਰਥ ਹੈਮਿਲਣ, ਅਤੇ ਗੀਤਾ ਵਿੱਚ ਇਸ ਦੀ ਵਰਤੋਂ ਕਈ ਸੰਦਰਭਾਂ ਵਿੱਚ ਕੀਤੀ ਜਾਂਦੀ ਹੈ। ਸ੍ਰੀ ਕ੍ਰਿਸ਼ਨ  ਸਮਤਾ ਨੂੰ ਹੀ ਯੋਗ ਕਹਿੰਦੇ ਹਨ (2.48) ਜਿੱਥੇ ਸਫ਼ਲਤਾ ਜਾਂ ਅਸਫ਼ਲਤਾ ਦੇ ਪ੍ਰਤੀ ਖਿੱਚ/ਜੁੜਾਵ ਨੂੰ ਛੱਡ ਦਿੱਤਾ ਜਾਂਦਾ ਹੈ। ਸਲੋਕ 2.38 ਵਿੱਚ ਵੀ ਸ੍ਰੀ ਕ੍ਰਿਸ਼ਨ ਦਾ ਜ਼ੋਰ ਸੁੱਖ-ਦੁੱਖ, ਜਿੱਤ-ਹਾਰ ਅਤੇ ਲਾਭ-ਹਾਨੀ ਦੇ ਪ੍ਰਤੀ ਸਮਤਾ ਬਣਾਈ ਰੱਖਣ ਉੱਤੇ ਹੀ ਹੈ।

ਕਰਮ ਬੰਧਨ ਉਨ੍ਹਾਂ ਛਾਪਾਂ ਜਾਂ ਨਿਸ਼ਾਨਾਂ ਦਾ ਹੀ ਪ੍ਰਤਿਨਿਧ ਕਰਦਾ ਹੈ ਜਿਹੜੇ ਸੁੱਖ ਦੇਣ ਵਾਲੇ ਤੇ ਦਰਦਨਾਕ ਦੋਵੇਂ ਤਰ੍ਹਾਂ ਦੇ ਹੁੰਦੇ ਹਨ, ਜਿਹੜੇ ਸਾਡੇ ਦੁਆਰਾ ਕੀਤੇ ਗਏ ਕਰਮਾਂ ਅਤੇ ਸਾਨੂੰ ਅੰਦਰੋਂ ਤੇ ਬਾਹਰੋਂ ਪ੍ਰਾਪਤ ਹੋਣ ਵਾਲੀਆਂ ਪ੍ਰਤੀਕ੍ਰਿਆਵਾਂ ਦੁਆਰਾ ਛੱਡੇ ਜਾਂਦੇ ਹਨ। ਵਿਗਿਆਨਕ ਭਾਸ਼ਾ ਵਿੱਚ ਇਨ੍ਹਾਂ ਨੂੰ ਤੰਤਰਿਕਾ ਪ੍ਰਤੀਰੂਪ (ਨਯੂਰਲ ਪੈਟਰਨ) ਕਿਹਾ ਜਾਂਦਾ ਹੈ। ਇਹ ਛਾਪਾਂ ਸਾਡੇ ਵਿਹਾਰ ਨੂੰ ਅਚੇਤ ਤੌਰ ਤੇ ਸੰਚਾਲਿਤ ਕਰਦੀਆਂ ਹਨ ਅਤੇ ਇਸੇ ਲਈ ਸ੍ਰੀ ਕ੍ਰਿਸ਼ਨ ਸਾਨੂੰ ਯੋਗ ਦੇ ਮਾਧਿਅਮ ਰਾਹੀਂ ਇਨ੍ਹਾਂ ਛਾਪਾਂ ਤੋਂ ਮੁਕਤ ਹੋਣ ਲਈ ਕਹਿੰਦੇ ਹਨ।

ਸਾਡੀ ਸੁਭਾਵਕ ਪ੍ਰਵਿਰਤੀ ਇਹ ਹੈ ਕਿ ਸਾਡੇ ਨਿਊਰਲ ਪੈਟਰਨ ਦੇ ਅਨੁਸਾਰ ਸੁਖ ਅਤੇ ਲਾਭ ਪ੍ਰਾਪਤ ਕਰਨ ਲਈ ਕੋਸ਼ਿਸ ਕਰਦੀ  ਹੈ। ਦਰਦ ਅਤੇ ਹਾਨੀ ਤੋ ਬਚਣ ਲਈ ਯਤਨਸ਼ੀਲ ਰਹਿੰਦੀ ਹੈ। ਇਹ ਪ੍ਰਭਾਵ ਜਿੰਨੇ ਡੂੰਘੇ ਹੁੰਦੇ ਹਨ, ਪਸੰਦ ਕਰਨ ਜਾਂ ਘਿਰਣਾ ਕਰਨ ਦੀ ਤੀਬਰਤਾ ਉੱਨੀ ਹੀ ਵੱਧ ਹੁੰਦੀ ਹੈ।

ਉਦਾਹਰਨ ਦੇ ਤੌਰ ਤੇ ਇਨ੍ਹਾਂ ਛਾਪਾਂ ਦੀ ਪੱਥਰ, ਰੇਤ ਤੇ ਪਾਣੀ ਉੱਤੇ ਲਿਖਤ ਕਰਨ ਨਾਲ ਤੁਲਨਾ ਕੀਤੀ ਜਾ ਸਕਦੀ ਹੈ। ਜਦੋਂ ਕੋਈ ਛਾਪ ਪੱਥਰ ਉੱਤੇ ਹੁੰਦੀ ਹੈ ਤਾਂ ਇਹ ਡੂੰਘੀ ਹੂੰਦੀ ਹੈ ਅਤੇ ਸਾਨੂੰ ਲੰਬੇ ਸਮੇਂ ਤੱਕ ਪ੍ਰਭਾਵਿਤ ਕਰਦੀ ਹੈ। ਰੇਤ ਉੱਤੇ ਲਿਖਣ ਨਾਲ ਥੋੜ੍ਹਾ ਘੱਟ ਸਮੇਂ ਤੱਕ। ਪਰੰਤੂ ਪਾਣੀ ਉੱਤੇ ਲਿਖਿਆ ਉਸੇ ਵੇਲੇ ਮਿਟ ਜਾਂਦਾ ਹੈ।

ਸ੍ਰੀ ਕ੍ਰਿਸ਼ਨ ਪਾਣੀ ਉੱਤੇ ਛਾਪਾਂ ਛੱਡਣ ਦਾ ਜ਼ਿਕਰ ਕਰ ਰਹੇ ਹਨ, ਹੁਣ ਉਹ ਕਹਿੰਦੇ ਹਨ ਕਿ ਕਰਮ ਯੋਗ ਸਾਨੂੰ ਕਰਮ ਬੰਧਨ ਤੋਂ ਮੁਕਤ ਕਰਦਾ ਹੈ ਅਤੇ ਇਹ ਸਾਨੂੰ ਇੰਨਾ ਸਰਲ ਬਣਾਉਂਦਾ ਹੈ ਕਿ ਸਾਨੂੰ ਕੁੱਝ ਵੀ ਪ੍ਰਭਾਵਿਤ ਜਾਂ ਪਰੇਸ਼ਾਨ ਨਹੀਂ ਕਰ ਸਕਦਾ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ