32. ਮਨ ਦੀ ਸ਼ਾਂਤੀ ਦਾ ਆਧਾਰ

 ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮ ਯੋਗ ਵਿਚ ਬੁੱਧੀ ਸਥਿਰ ਹੁੰਦੀ ਹੈ ਅਤੇ ਜਿਹੜੇ ਨਿਸਚੇ ਵਿਚ ਕਮਜ਼ੋਰ ਹੁੰਦੇ ਹਨ ਉਨ੍ਹਾਂ ਦੀ ਬੁੱਧੀ ਬਹੁ ਪਾਸੇ ਵੰਡੀ ਹੁੰਦੀ ਹੈ (2.41)

ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸੰਤੁਲਨ ਹੀ ਯੋਗ ਹੈ ਜੋ ਦੋ ਧਰੁੱਵਾਂ, ਜਿਨ੍ਹਾਂ ਦਾ ਸਾਹਮਣਾ ਅਸੀਂ ਜੀਵਨ ਵਿੱਚ ਕਰਦੇ ਹਾਂ, ਜਿਵੇਂ ਸੁੱਖ ਤੇ ਦੁੱਖ, ਜਿੱਤ ਤੇ ਹਾਰ ਅਤੇ ਲਾਭ ਅਤੇ ਹਾਨੀ, ਆਦਿ ਦਾ ਮਿਲਾਪ ਹੈ। ਕਰਮ ਯੋਗ ਇਨ੍ਹਾਂ ਧਰੁੱਵਾਂ ਨੂੰ ਪਾਰ ਕਰਨ ਦਾ ਮਾਰਗ ਹੈ, ਜੋ ਅੰਤ ਵਿੱਚ ਇਕ ਨਿਸ਼ਚਿਤ ਬੁੱਧੀ ਨਾਲ ਇਕਸਾਰ ਹੋ ਜਾਂਦਾ ਹੈ। ਦੂਜੇ ਪਾਸੇ ਇਕ ਅਸਥਿਰ ਬੁੱਧੀ  ਸਾਡੇ ਮਨ ਦੀ ਸ਼ਾਂਤੀ ਨੂੰ ਖੋਹ ਲੈਂਦੀ ਹੈ (2.48 ਅਤੇ 2.38)

ਇਹ ਸਾਡੀ ਇਕ ਸਮਾਨ ਧਾਰਨਾ ਹੈ ਕਿ ਜਦੋਂ ਅਸੀਂ ਅਨੰਦ, ਜਿੱਤ ਤੇ ਲਾਭ ਆਦਿ ਪ੍ਰਾਪਤ ਕਰ ਲੈਂਦੇ ਹਾਂ ਤਾਂ ਮਨ ਦੀ ਸ਼ਾਂਤੀ ਆਪਣੇ ਆਪ ਆ ਜਾਂਦੀ ਹੈ। ਪਰ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮਯੋਗ ਦੇ ਅਭਿਆਸ ਰਾਹੀਂ ਉਤਪੰਨ ਸਥਿਰ ਬੁੱਧੀ ਸਾਨੂੰ ਉਪਰੋਕਤ ਧਰੁੱਵਾਂ ਨੂੰ ਪਾਰ ਕਰਨ ਵਿੱਚ ਮਦਦ ਕਰਕੇ ਮਨ ਦੀ ਸ਼ਾਂਤੀ ਬਖਸ਼ਦੀ ਹੈ।

ਇਕ ਅਨਿਸ਼ਚਿਤ ਅਤੇ ਦੁਵਿਧਾਵਾਂ ਭਰੀ ਬੁੱਧੀ ਵਖਰੀਆਂ ਸਥਿਤੀਆਂ, ਨਤੀਜਿਆਂ ਤੇ ਲੋਕਾਂ ਨੂੰ ਵੱਖਰੀ ਤਰ੍ਹਾਂ ਨਾਲ ਵੇਖਦੀ ਹੈ। ਆਪਣੇ ਕਾਰਜ ਸਥਾਨ ਤੇ ਅਸੀਂ ਆਪਣੇ ਉੱਪਰ ਦੇ ਲੋਕਾਂ ਲਈ ਵੱਖਰਾ ਮਾਪਦੰਡ ਤੇ ਆਪਣੇ ਹੇਠਲੇ ਲੋਕਾਂ ਲਈ ਇਕ ਵੱਖਰਾ ਮਾਪਦੰਡ ਸਥਾਪਤ ਕਰਦੇ ਹਾਂ। ਬੱਚਿਆਂ ਵਿੱਚ ਸਮਤਾ ਵਿਕਸਤ ਨਹੀਂ ਹੁੰਦੀ ਕਿਉਂਕਿ ਪਰਿਵਾਰ ਵਿੱਚ ਵਿਭਿੰਨ ਸਥਿਤੀਆਂ ਦਾ ਸਾਹਮਣਾ ਕਰਨ ਲਈ ਵੱਖ-ਵੱਖ ਮਾਪਦੰਡ ਲਾਗੂ ਕੀਤੇ ਜਾਂਦੇ ਹਨ। ਜਿੱਥੇ ਸਾਡੇ ਕੋਲ ਆਪਣੇ ਪਿਆਰਿਆਂ ਲਈ ਕੁੱਝ ਹੋਰ ਨਿਯਮ ਹੁੰਦੇ ਹਨ ਤੇ ਦੂਜਿਆਂ ਲਈ ਕੁੱਝ ਹੋਰ ਨਿਯਮ ਹੁੰਦੇ ਹਨ।

ਆਪਣੇ ਰੋਜ਼ਾਨਾ ਜੀਵਨ ਵਿੱਚ ਅਸੀਂ ਧਰਮ, ਜਾਤੀ, ਕੌਮੀਅਤ ਪਰੰਪਰਾਵਾਂ ਆਦਿ ਵਰਗੀਆਂ ਮਿੱਥਾਂ ਦੇ ਸ਼ਿਕਾਰ ਹੁੰਦੇ ਹਾਂ। ਇਹ ਮਿੱਥਾਂ ਸਾਡੇ ਦਿਮਾਗ ਵਿੱਚ ਇਕ ਪ੍ਰਭਾਵਸ਼ਾਲੀ ਰੂਪ ਵਿੱਚ ਭਰ ਦਿੱਤੀਆਂ ਗਈਆਂ ਹਨ, ਇਸ ਲਈ ਇਹ ਸਾਨੂੰ ਵੰਡਦੀਆਂ ਰਹਿੰਦੀਆਂ ਹਨ। ਇਨ੍ਹਾਂ ਸਾਂਝੀਆਂ ਮਿੱਥਾਂ ਵਿੱਚੋਂ ਹਰ ਇਕ ਦੇ ਦੋ ਪੱਖਾਂ ਲਈ ਅਸੀਂ ਵੱਖ-ਵੱਖ ਢੰਗਾਂ ਰਾਹੀਂ ਪ੍ਰਭਾਵਿਤ ਹੁੰਦੇ ਹਾਂ।

ਅਸਥਿਰ ਬੁੱਧੀ ਰਾਹੀਂ ਸਾਡੇ ਕੋਲ ਆਪਣੀਆਂ ਗਲਤੀਆਂ ਨੂੰ ਵੇਖਣ ਲਈ ਇਕ ਮਾਪਦੰਡ ਹੈ ਤੇ ਦੂਜਿਆਂ ਦੀਆਂ ਗਲਤੀਆਂ ਨੂੰ ਵੇਖਣ ਲਈ ਕੋਈ ਹੋਰ ਮਾਪਦੰਡ ਹੈ। ਮਦਦ ਮੰਗਣ ਸਮੇਂ ਅਤੇ ਮਦਦ ਕਰਨ ਸਮੇਂ ਅਸੀਂ ਵੱਖ-ਵੱਖ ਮਖੌਟਾ ਲਗਾਉਂਦੇ ਹਾਂ।

ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮ ਯੋਗ ਦੇ ਮਾਰਗ ਉੱਤੇ ਚੱਲਣ ਨਾਲ ਸਮਤਾ ਦੇ ਕਾਬਿਲ ਇਕ ਨਿਸ਼ਚਿਤ ਬੁੱਧੀ ਪ੍ਰਾਪਤ ਹੁੰਦੀ ਹੈ ਜੋ ਮਨ ਦੀ ਸ਼ਾਂਤੀ ਦੀ ਨੀਂਹ ਹੁੰਦੀ ਹੈ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ