33. ਵੇਦਾਂ ਨੂੰ ਪਾਰ ਕਰਕੇ ਅੰਤਰਆਤਮਾ ਨੂੰ ਪਾਉਣਾ
ਇਕ ਵਾਰ ਕੁੱਝ ਦੋਸਤ ਯਾਤਰਾ ਕਰ ਰਹੇ ਸੀ ਤੇ ਉਨ੍ਹਾਂ ਨੇ ਇਕ ਚੌੜੀ ਨਦੀ
ਨੂੰ ਪਾਰ ਕਰਨਾ ਸੀ। ਉਨ੍ਹਾਂ ਨੇ ਇਕ ਕਿਸ਼ਤੀ ਬਣਾਈ ਤੇ ਨਦੀ ਨੂੰ ਪਾਰ ਕੀਤਾ। ਫਿਰ ਉਨ੍ਹਾਂ ਨੇ
ਆਪਣੀ ਬਾਕੀ ਰਹਿੰਦੀ ਯਾਤਰਾ ਲਈ ਉਸ ਭਾਰੀ ਕਿਸ਼ਤੀ ਨੂੰ ਚੁੱਕ ਕੇ ਨਾਲ ਲਿਜਾਣ ਦਾ ਫੈਸਲਾ ਕੀਤਾ। ਇਸ
ਵਿੱਚ ਉਨ੍ਹਾਂ ਨੂੰ ਕੁੱਝ ਫਾਇਦਾ ਮਹਿਸੂਸ ਹੋਇਆ। ਪਰ ਇਸ ਨਾਲ ਉਨ੍ਹਾਂ ਦਾ ਸਫ਼ਰ ਹੌਲੀ ਤੇ
ਤਕਲੀਫ਼ਦਾਇਕ ਹੋ ਗਿਆ। ਇੱਥੇ ਨਦੀ ਦਰਦ ਦਾ ਧਰੁੱਵ ਹੈ ਅਤੇ ਕਿਸ਼ਤੀ ਦਰਦ ਨੂੰ ਦੂਰ ਕਰਨ ਦਾ ਇਕ
ਸਾਧਨ।
ਇਸੇ ਤਰ੍ਹਾਂ ਸਾਨੂੰ ਆਪਣੇ ਦੈਨਿਕ ਜੀਵਨ ਵਿੱਚ ਕਈ ਦਰਦ ਧਰੁੱਵਾਂ ਦਾ
ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਪਾਰ ਕਰਨ ਜਾਂ ਰਾਹਤ ਦੇਣ ਲਈ ਕਈ ਜੰਤਰ ਅਤੇ ਧਾਰਮਿਕ
ਕਾਰਜ ਹਨ। ਵੇਦ (ਗਿਆਨ) ਅਸਥਾਈ ਦਰਦ ਧਰੁਵੀਤਾ ਤੋਂ ਰਾਹਤ ਪੁਚਾਉਣ ਲਈ ਕਈ ਧਾਰਮਿਕ ਕਾਰਜਾਂ
(ਅਨੁਸ਼ਠਾਨਾਂ) ਦਾ ਵਰਨਣ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ ਕਈ ਅਨੁਸ਼ਠਾਨ ਅਜਿਹੇ ਹਨ ਜਿਹੜੇ ਅੱਜ ਤੱਕ
ਵੀ ਪ੍ਰਚੱਲਿਤ ਹਨ। ਜਦੋਂ ਅਸੀਂ ਆਪਣੀ ਸਿਹਤ, ਰੁਜ਼ਗਾਰ, ਕਾਰਜਾਂ ਅਤੇ ਪਰਿਵਾਰਾਂ ਸੰਬੰਧੀ ਕਠਿਨਾਈਆਂ ਦਾ ਸਾਹਮਣਾ
ਕਰਦੇ ਹਾਂ, ਤਾਂ ਇਨ੍ਹਾਂ
ਅਨੁਸ਼ਠਾਨਾਂ ਦੇ ਵੱਲ ਪਰਤਣਾ ਤਰਕ ਸੰਗਤ ਪ੍ਰਤੀਤ ਹੁੰਦਾ ਹੈ।
ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਸਾਨੂੰ ਵੇਦਾਂ ਦੇ ਬਾਹਰੀ
ਅਰਥ ਸੁਝਾਅ ਕੇ ਇਸ ਜੀਵਨ ਅਤੇ ਪਰਲੋਕ (ਸਵਰਗ) ਦੋਵਾਂ ਵਿੱਚ ਸੁੱਖ ਦਾ ਵਾਅਦਾ ਕਰਨ ਵਾਲੇ ਮੂਰਖਾਂ
ਦੇ ਸ਼ਬਦਾਂ ਵਿੱਚ ਨਹੀਂ ਫੱਸਣਾ ਚਾਹੀਦਾ (2.42-2.46)। ਉਹ ਉਸ ਨੂੰ ਦਵੰਧਾਤੀਤ ਅਤੇ ਗੁਣਾਤੀਤ (ਨਿਰਗੁਣ) ਬਣਨ
ਲਈ ਉਤਸ਼ਾਹਤ ਕਰਦੇ ਹਨ ਤਾਂ ਕਿ ਉਹ ਆਤਮਾਵਾਨ ਬਣ ਜਾਵੇ (2.45)। ਜਦੋਂ ਵੱਡਾ ਸਰੋਵਰ ਮਿਲ ਜਾਏ ਤਾਂ ਛੋਟੇ ਤਲਾਬ ਦੀ
ਲੋੜ ਨਹੀਂ ਹੁੰਦੀ ਅਤੇ ਇਸੇ ਲਈ ਆਤਮਾਵਾਨ ਬੰਦੇ ਲਈ ਵੇਦ ਉਸ ਛੋਟੇ ਤਲਾਬ ਦੇ ਸਮਾਨ ਹਨ (2.46)।
ਜਿਵੇਂ ਉਪਰੋਕਤ ਯਾਤਰਾ ਵਿੱਚ ਅੱਗੇ ਜਾਣ ਲਈ ਕਿਸ਼ਤੀ ਦਾ ਭਾਰ ਨਾ ਚੁੱਕਣ
ਦਾ ਗਿਆਨ ਨਿਹਿਤ ਹੈ, ਉਸੇ ਤਰ੍ਹਾਂ ਹੀ ਸੁਖ ਅਤੇ ਸ਼ਕਤੀ ਪ੍ਰਾਪਤ ਕਰਨ ਦੀ ਵਿਅਰਥਤਾ ਨੂੰ ਸਮਝ
ਕੇ ਵੇਦਾਂ ਤੋਂ ਪਾਰ ਜਾਣ ਦਾ ਸੰਕੇਤ ਦਿੰਦੇ ਹਨ।
ਗੀਤਾ ਦੇ ਸ਼ੁਰੂ ਵਿੱਚ ਹੀ ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਇੰਦਰੀਆਂ ਸੁੱਖ-ਦੁੱਖ ਵਰਗੇ ਧਰੁੱਵਾਂ ਨੂੰ ਪੈਦਾ
ਕਰਦੀਆਂ ਹਨ ਅਤੇ ਉਸ ਨੂੰ ਉਨ੍ਹਾਂ ਨੂੰ ਸਹਿਣ ਕਰਨ ਲਈ ਕਹਿੰਦੇ ਹਨ ਕਿਉਂਕਿ ਇਹ ਅਸਥਿਰ ਹਨ (2.14)। ਇਨ੍ਹਾਂ ਨੂੰ ਪਾਰ
ਕਰਨ ਅਤੇ ਅਜਿਹੇ ਪਲਾਂ ਨੂੰ ਸ਼ਾਖਸ਼ੀ ਬਣ ਕੇ ਦੇਖਣ ਲਈ ਉਹ ਕਹਿੰਦੇ ਹਨ। ਸ੍ਰੀ ਕ੍ਰਿਸ਼ਨ ਬਨਾਵਟੀ
ਸੁੱਖ ਦੀ ਬਜਾਇ ਪ੍ਰਮਾਣਿਕ ਤੇ ਸਦੀਵੀ ਅਨੰਦ ਦੇ ਪੱਖ ਵਿੱਚ ਹਨ।
Comments
Post a Comment