36. ਕਰਮਫਲ ਉਹ ਨਹੀਂ ਹੁੰਦਾ ਜੋ ਵਿਖਾਈ ਦਿੰਦਾ ਹੈ



ਅਸੀਂ ਆਮ ਤੌਰ ਤੇ ਇਹ ਸਮਝਣ ਦੇ ਸਮਰੱਥ ਨਹੀਂ ਹਾਂ ਕਿ ਵਰਤਮਾਨ ਵਿੱਚ ਅਸੀਂ ਜਿਸ ਕਰਮਫਲ ਦੀ ਇੱਛਾ ਰੱਖਦੇ ਹਾਂ ਉਹ ਅੱਗੇ ਚੱਲ ਕੇ ਸਾਡੇ ਲਈ ਚੰਗਾ ਹੋਵੇਗਾ ਜਾਂ ਨਹੀਂ। ਜਿਵੇਂ ਇਕ ਅਸਫਲ ਰਿਸ਼ਤੇ ਵਿੱਚ ਹੁੰਦਾ ਹੈ। ਇਕ ਵੇਰਾਂ ਇਕ ਜੋੜਾ ਇਕੱਠਿਆਂ ਰਹਿਣਾ ਚਾਹੰੁਦਾ ਸੀ, ਪਰ ਕੁੱਝ ਸਮੇਂ ਬਾਦ ਉਹ ਵੱਖ ਹੋਣਾ ਚਾਹੁੰਦੇ ਸਨ। ਅਸਲ ਵਿੱਚ ਮਨੁੱਖ ਕੋਲ ਅੱਜ ਜੋ ਵੱਡਾ ਪਛਤਾਵਾ ਹੈ, ਉਹ ਉਨ੍ਹਾਂ ਕਰਮਾਂ ਦੇ ਫਲ ਪ੍ਰਾਪਤ ਹੋਣ ਦੇ ਕਾਰਣ ਹੈ ਜਿਸ ਦੀ ਉਸ ਨੇ ਤੀਬਰ ਇੱਛਾ ਕੀਤੀ ਸੀ ਅਤੇ ਜੋ ਸਮੇਂ ਨਾਲ ਵਿਨਾਸ਼ਕਾਰੀ ਸਾਬਤ ਹੋਏ।

ਇਸ ਦੇ ਉਲਟ, ਆਮ ਅਨੁਭਵ ਦੇ ਅਨੁਸਾਰ, ਕਈ ਲੋਕਾਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨਾਲ ਜਿਹੜੀ ਸਭ ਤੋਂ ਚੰਗੀ ਗੱਲ ਹੋਈ ਉਹ ਇਹ ਸੀ ਕਿ ਕਿਸੇ ਵੇਲੇ ਉਨ੍ਹਾਂ ਦੁਆਰਾ ਇੱਛਤ ਕਰਮ ਫਲ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੋਇਆ।

ਜੀਵਨ ਵਿੱਚ ਮਿਲੇ ਕੁੱਝ ਅਜਿਹੇ ਅਨੁਭਵ ਕੁੱਝ ਸਮੇਂ ਬਾਦ ਸਾਨੂੰ ਗੀਤਾ ਵਿੱਚ ਮਹੱਤਵਪੂਰਨ ਸਲੋਕ 2.47 ਨੂੰ ਸਮਝਣ ਲਈ ਮਦਦ ਕਰਨਗੇ, ਜਿੱਥੇ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਕੰਮ ਕਰਨ ਦਾ ਅਧਿਕਾਰ ਹੈ, ਪਰ ਕਰਮ ਫਲ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਹੈ।

ਅਜਿਹੇ ਅਨੁਭਵਾਂ ਦੀ ਵਰਤੋਂ ਇਸ ਸਲੋਕ ਨੂੰ ਦਵੰਧ ਦੇ ਮਾਧਿਅਮ ਰਾਹੀਂ ਵੇਖਣ ਲਈ ਕੀਤੀ ਜਾ ਸਕਦੀ ਹੈ। ਇਹ ਦੁਨੀਆਂ ਦਵੰਧ ਹੈ, ਅਤੇ ਹਰ ਚੀਜ਼ ਉਸਦੀ ਵਿਪਰੀਤ ਅਵਸਥਾ ਵਿੱਚ ਵੀ ਮੌਜੂਦ ਹੈ। ਇਹੋ ਗੱਲ ਕਰਮਫਲ ਉੱਤੇ ਵੀ ਲਾਗੂ ਹੁੰਦੀ ਹੈ।

ਪਹਿਲੇ ਮਾਮਲੇ ਵਿੱਚ ਇਕ ਖੁਸ਼ੀ (ਸੁੱਖ/ਜਿੱਤ/ਲਾਭ) ਧਰੁੱਵੀਪਣ ਸਮੇਂ ਨਾਲ (ਦੁਖ/ਹਾਰ/ਹਾਨੀ) ਧਰੁੱਵੀਕਰਣ ਵਿੱਚ ਬਦਲ ਗਈ ਹੈ। ਦੂਜੀ ਘਟਨਾ ਵਿੱਚ ਠੀਕ ਇਸ ਦੇ ਉਲਟ ਹੋਇਆ ਹੈ।

ਸਾਰੀ ਗੀਤਾ ਵਿੱਚ ਸ੍ਰੀ ਕ੍ਰਿਸ਼ਨ ਦਾ ਜ਼ੋਰ ਇਨ੍ਹਾਂ ਚਿਰਸਥਾਈ ਧਰੁੱਵਾਂ ਦੇ ਬਾਰੇ ਵਿੱਚ ਜਾਗਰੂਕ ਹੋ ਕੇ ਉਨ੍ਹਾਂ ਨੂੰ ਪਾਰ ਕਰਨ ਉੱਤੇ ਹੈ। ਕਰਮਫਲ ਦੀ ਇੱਛਾ ਵੀ ਅਜਿਹੀ ਹੀ ਇਕ ਧਰੁੱਵਤਾ ਹੈ ਜਿਸ ਨੂੰ ਆਪਣੇ ਆਪ ਨੂੰ ਇਸ ਨਾਲ ਨਾ ਜੋੜ ਕੇ ਪਾਰ ਕੀਤਾ ਜਾਣਾ ਚਾਹੀਦਾ ਹੈ।

ਸਿ੍ਰਸ਼ਟੀ ਦੇ ਮਾਲਕ (ਚੇਤਨਾ, ਚੇਤੰਨਯਾ, ਰਚਨਾਤਮਿਕਤਾ) ਨੂੰ ਇਸ ਬ੍ਰਹਿਮੰਡ ਨੂੰ ਚਲਾਉਣ ਦਾ 13.5 ਅਰਬ ਤੋਂ ਵੱਧ ਸਾਲਾਂ ਦਾ ਤਜ਼ਰਬਾ ਹੈ। ਹੁਣ ਜਦੋਂ ਸਾਡੇ ਕਰਮਫਲ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸ੍ਰਿਸ਼ਟੀ ਦਾ ਮਾਲਕ ਕਿਵੇਂ ਗਲਤੀ ਕਰ ਸਕਦਾ ਹੈ? ਨਿਸ਼ਚਿਤ ਰੂਪ ਵਿੱਚ ਉਨ੍ਹਾਂ ਤੋਂ ਗਲਤੀ ਨਹੀਂ ਹੋਵੇਗੀ। ਸਾਨੂੰ ਉਹ ਪ੍ਰਾਪਤ ਹੁੰਦਾ ਹੈ ਜਿਸ ਦੀ ਸਾਨੂੰ ਲੋੜ ਹੁੰਦੀ ਹੈ ਜਾਂ ਜਿਸਦੇ ਅਸੀਂ ਹੱਕਦਾਰ ਹੁੰਦੇ ਹਾਂ, ਪਰ ਉਹ ਨਹੀਂ ਮਿਲਦਾ ਜੋ ਅਸੀਂ ਚਾਹੁੰਦੇ ਹਾਂ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ