39. ਦੁਹਰਾਓ ਉਸਤਾਦੀ ਦੀ ਕੁੰਜੀ


ਕਰਣ ਤੇ ਅਰਜਨ ਦੋਵੇਂ ਕੁੰਤੀ ਦੇ ਪੈਦਾ ਹੋਏ ਸਨ ਪਰ ਅੰਤ ਵਿੱਚ ਵਿਰੋਧੀ ਪੱਖਾਂ ਵਜੋਂ ਲੜੇ। ਕਰਣ ਨੂੰ ਸਰਾਪ ਦੇ ਕਾਰਨ ਅਰਜਨ ਨਾਲ ਮਹੱਤਵਪੂਰਨ ਯੁੱਧ ਦੌਰਾਨ, ਉਸਦਾ ਯੁੱਧ ਦਾ ਗਿਆਨ ਅਤੇ ਤਜ਼ਰਬਾ ਉਸਦੇ ਬਚਾਓ ਵਿੱਚ ਨਹੀਂ ਆਇਆ। ਉਹ ਯੁੱਧ ਹਾਰ ਗਿਆ ਤੇ ਮਾਰਿਆ ਗਿਆ।

ਇਹ ਸਥਿਤੀ ਸਾਡੇ ਸਭਨਾਂ ਉੱਤੇ ਲਾਗੂ ਹੁੰਦੀ ਹੈ ਕਿਉਂਕਿ ਅਸੀਂ ਕਰਣ ਵਾਂਗ ਹੀ ਹਾਂ। ਅਸੀਂ ਆਪਣੇ ਜੀਵਨ ਵਿੱਚ ਬਹੁਤ ਕੁੱਝ ਸਿੱਖਦੇ ਹਾਂ, ਤਜ਼ਰਬੇ ਪ੍ਰਾਪਤ ਕਰਦੇ ਹਾਂ, ਪਰ ਕੁੱਝ ਮਹੱਤਵਪੂਰਨ ਛਿਣਾਂ ਵਿੱਚ ਅਸੀਂ ਜਾਗਰੂਕਤਾ ਦੀ ਬਜਾਇ ਆਪਣੀ ਪ੍ਰਵਿਰਤੀ ਦੇ ਆਧਾਰ ਉੱਤੇ ਸੋਚਦੇ ਹਾਂ ਤੇ ਕਾਰਜ ਕਰਦੇ ਹਾਂ, ਕਿਉਂਕਿ ਸਾਡੀ ਜਾਗਰੂਕਤਾ ਦੀ ਪਹੁੰਚ ਜ਼ਰੂਰੀ ਸੀਮਾ ਤੋਂ ਘੱਟ ਹੈ। ਸ੍ਰੀ ਕ੍ਰਿਸ਼ਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਗੀਤਾ ਵਿੱਚ ਵਿਭਿੰਨ ਪੱਖਾਂ ਤੋਂ ਅਸਲੀਅਤ ਅਤੇ ਸੱਚ ਦੀ ਵਾਰ-ਵਾਰ ਵਿਆਖਿਆ ਕਰਦੇ ਹਨ, ਤਾਂ ਕਿ ਜਾਗਰੂਕਤਾ ਗਹਿਰਾਈ ਤੱਕ ਜਾਏ ਅਤੇ ਜ਼ਰੂਰੀ ਸੀਮਾ ਤੋਂ ਪਾਰ ਹੋ ਜਾਵੇ।

ਗੀਤਾ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਸਾਡੇ ਦੋ ਭਾਗ ਹਨਇਕ ਆਂਤਰਿਕ ਅਤੇ ਦੂਜਾ ਬਾਹਰੀ, ਜੋ ਇਕ ਨਦੀ ਦੇ ਦੋ ਕਿਨਾਰਿਆਂ ਦੀ ਤਰ੍ਹਾਂ ਹਨ। ਆਮਤੌਰ ਤੇ ਸਾਡੀ ਪਛਾਣ ਬਾਹਰੀ ਭਾਗ ਰਾਹੀਂ ਹੁੰਦੀ ਹੈ, ਜਿਸ ਵਿੱਚ ਸਾਡਾ ਭੌਤਿਕ ਸਰੀਰ, ਸਾਡੀਆਂ ਭਾਵਨਾਵਾਂ, ਵਿਚਾਰ ਅਤੇ ਆਪਣੇ ਆਸਪਾਸ ਦੀ ਦੁਨੀਆਂ ਸ਼ਾਮਲ ਹੁੰਦੀ ਹੈ। ਸ੍ਰੀ ਕ੍ਰਿਸ਼ਨ ਸਾਨੂੰ ਸੱਚ ਦਾ ਅਹਿਸਾਸ ਕਰਨ ਅਤੇ ਸਾਡੇ ਆਂਤਰਿਕ (ਅੰਦਰੂਨੀ) ਵਿਅਕਤਿਤੱਵ ਨਾਲ ਪਛਾਣ ਬਣਾਉਣ ਲਈ ਕਹਿੰਦੇ ਹਨ, ਜੋ ਸਾਰੇ ਪ੍ਰਾਣੀਆਂ ਵਿੱਚ ਵਿਆਪਤ, ਸਦੀਵੀ ਅਤੇ ਪਰਿਵਰਤਨ ਰਹਿਤ ਹੈ। ਆਤਮ ਗਿਆਨੀ ਆਂਤਰਿਕ ਵਿਅਕਤੀਤਵ ਜਾਂ ਦੂਜੇ ਕਿਨਾਰੇ ਤੇ ਪਹੁੰਚ ਕੇ ਇਹ ਸਿੱਟਾ ਕੱਢਦਾ ਹੈ ਕਿ ਕਿਨਾਰਾ ਸਿਰਫ਼ ਇਕ ਹੀ ਹੈ ਤੇ ਦੂਜਾ ਕਿਨਾਰਾ ਰੱਸੀ ਤੇ ਸੱਪ ਦੇ ਦ੍ਰਿਸ਼ ਵਾਂਗ, ਮਾਇਆ ਦੇ ਸੱਪ ਦੀ ਤਰ੍ਹਾਂ ਹੀ ਹੈ।

ਜਾਗਰੂਕਤਾ ਦੇ ਸਾਧਨਾਂ ਵਿੱਚ ਸ਼ਾਮਲ ਹਨਧਰੁੱਵਾਂ ਨੂੰ ਪਾਰ ਕਰਨਾ (ਦਵੰਧ ਤੋਂ ਪਰੇ), ਗੁਣਾਤੀਤ, ਸੰਤੁਲਨ, ਕਰਤਾ ਦੀ ਥਾਂ ਤੇ ਸਾਖਸ਼ੀ ਵਜੋਂ ਵਿਚਾਰਨਾ, ਅਤੇ ਕਰਮ ਤੋਂ ਕਰਮਫਲ ਦੀ ਆਜ਼ਾਦੀ।

ਸੌ ਪੁਸਤਕਾਂ ਪੜ੍ਹਨ ਦੀ ਥਾਂ ਗੀਤਾ (ਵਿਸ਼ੇਸ਼ ਕਰਕੇ ਅਧਿਆਇ 2) ਨੂੰ ਕਈ ਵਾਰ ਪੜ੍ਹ ਲੈਣਾ ਚੰਗਾ ਹੈ ਕਿਉਂਕਿ ਗੀਤਾ ਦਾ ਹਰ ਇਕ ਪਾਠ ਆਪਣੇ ਅੰਦਰ ਇਕ ਅਲੱਗ ਸਵਾਦ ਅਤੇ ਚੰਗਾ ਅਹਿਸਾਸ ਪੈਦਾ ਕਰਦਾ ਹੈ, ਖੁਦ ਦੇ ਬਾਰੇ ਵਿੱਚ ਜਾਗਰੂਕਤਾ ਲਿਆਉਂਦਾ ਹੈ, ਅਤੇ ਅਨੰਦ ਦੀ ਪ੍ਰਾਪਤੀ ਬਖਸ਼ਦਾ ਹੈ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ