60. ਨਿਰਾਸ਼ਾ ਤੋਂ ਗਿਆਨ ਤੱਕ

 


ਸ੍ਰੀ ਕ੍ਰਿਸ਼ਨ ਕਹਿੰਦੇ ਹਨਜਿਵੇਂ ਵੱਖ-ਵੱਖ ਨਦੀਆਂ ਦੇ ਪਾਣੀ ਸਾਰੇ ਪਾਸਿਓਂ ਆਕੇ ਇਕ ਭਰਪੂਰ ਤੇ ਅੱਚਲ, ਠਹਿਰੇ ਹੋਏ ਸਮੁੰਦਰ ਵਿੱਚ, ਉਸ ਵਿੱਚ ਕੋਈ ਹੱਲਚੱਲ ਲਿਆਉਣ ਤੋਂ ਬਿਨਾਂ, ਸਮਾ ਜਾਂਦੇ ਹਨ, ਉਸੇ ਤਰ੍ਹਾਂ ਹੀ ਦੁਨੀਆਂ ਦੇ ਸਾਰੇ ਭੋਗ, ਜਿਸ ਸਥਿਤ ਪ੍ਰਗਨਾ ਪੁਰਸ਼ ਵਿੱਚ, ਕਿਸੇ ਪ੍ਰਕਾਰ ਦਾ ਵਿਕਾਰ ਉਤਪੰਨ ਕਰਨ ਤੋਂ ਬਿਨਾਂ ਹੀ ਸਮਾ ਜਾਂਦੇ ਹਨ, ਉਹੀ ਪੁਰਸ਼ ਪਰਮ ਸ਼ਾਂਤੀ ਨੂੰ  ਪ੍ਰਾਪਤ ਹੁੰਦਾ ਹੈ, ਵੱਖ-ਵੱਖ ਤਰ੍ਹਾਂ ਦੇ ਭੋਗਾਂ ਨੂੰ ਚਾਹੁਣ ਵਾਲਾ ਨਹੀਂ (2.70)। ਇਸ ਤੋਂ ਅੱਗੇ ਉਹ ਕਹਿੰਦੇ ਹਨਜੋ ਵਿਅਕਤੀ ਸੰਪੂਰਣ ਕਾਮਨਾਵਾਂ ਨੂੰ ਤਿਆਗ ਕੇ ਮਮਤਾ ਰਹਿਤ, ਹੰਕਾਰ ਰਹਿਤ ਅਤੇ ਮੈਂ-ਰਹਿਤ ਹੋ ਕੇ ਵਿਚਰਦਾ ਹੈ, ਉਹ ਹੀ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ, ਅਰਥਾਤ ਉਸੇ ਨੂੰ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ (2.71)। ਇਹ ਸਥਿਤੀ ਪ੍ਰਮਾਤਮਾ ਨੂੰ ਪ੍ਰਾਪਤ ਹੋਏ ਪੁਰਖ ਦੀ ਸਥਿਤੀ ਹੈ, ਇਸ ਨੂੰ ਪ੍ਰਾਪਤ ਕਰਕੇ ਜੋਗੀ ਕਦੇ ਮੋਹਿਤ ਨਹੀਂ ਹੁੰਦਾ ਅਤੇ ਅੰਤਕਾਲ ਸਮੇਂ ਵੀ ਇਸੇ ਬ੍ਰਹਮੀ ਸਥਿਤੀ ਵਿੱਚ ਸਥਿਰ ਹੋ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ (2.72)

ਸ੍ਰੀ ਕ੍ਰਿਸ਼ਨ ਇਸ ਸਦੀਵੀ ਅਵਸਥਾ (ਮੁਕਤੀ, ਪਰਮ ਸੁਤੰਤਰਤਾ, ਅਨੰਦ ਅਤੇ ਦਇਆ) ਦੀ ਤੁਲਨਾ ਕਰਨ ਲਈ ਸਮੁੰਦਰ ਦਾ ਉਦਾਹਰਨ ਦਿੰਦੇ ਹਨ ਅਤੇ ਨਦੀਆਂ ਦੀ ਤੁਲਨਾ ਇੰਦਰੀਆਂ ਦੁਆਰਾ ਲਗਾਤਾਰ ਪ੍ਰਾਪਤ ਹੋਣ ਵਾਲੀਆਂ ਉਤੇਜਨਾਵਾਂ ਨਾਲ ਕਰਦੇ ਹਨ। ਸਮੁੰਦਰ ਦੀ ਤਰ੍ਹਾਂ ਇਕ ਸਦੀਵੀ ਸਥਿਤੀ ਪ੍ਰਾਪਤ ਕਰਨ ਤੋਂ ਬਾਅਦ ਮਨੁੱਖ ਸਥਿਰ ਰਹਿੰਦਾ ਹੈ, ਭਾਵੇਂ ਉਸ ਅੰਦਰ ਲੋਭ ਤੇ ਇੱਛਾਵਾਂ ਆਦਿ ਪ੍ਰਵੇਸ਼ ਕਰਦੀਆਂ ਵੀ ਰਹਿਣ। ਦੂਜੇ, ਜਦੋਂ ਨਦੀਆਂ ਸਮੁੰਦਰ ਵਿੱਚ ਮਿਲਦੀਆਂ ਹਨ ਤਾਂ ਉਹ ਆਪਣੀ ਹੋਂਦ ਖੋ ਦਿੰਦੀਆਂ ਹਨ। ਇਸੇ ਤਰ੍ਹਾਂ ਜਦੋਂ ਇਹ ਇੱਛਾਵਾਂ ਆਦਿ ਉਸ ਵਿਅਕਤੀ ਅੰਦਰ ਪ੍ਰਵੇਸ਼ ਕਰਦੀਆਂ ਹਨ, ਜੋ ਸਦੀਵੀ ਸਥਿਰਤਾ ਦੀ ਹਾਲਤ ਵਿੱਚ ਹੈ, ਤਾਂ ਉਹ ਆਪਣੀ ਹੋਂਦ ਖੋ ਦਿੰਦੀਆਂ ਹਨ।

ਤੀਜਾ, ਬਾਹਰੀ ਦੁਨੀਆਂ ਦੀਆਂ ਉਤੇਜਨਾਵਾਂ ਤੋਂ ਸਾਡੇ ਅੰਦਰ ਪ੍ਰਤੀਕ੍ਰਿਆਵਾਂ ਉਤਪੰਨ ਹੰੁਦੀਆਂ ਹਨ, ਅਤੇ ਦੁੱਖ ਉਦੋਂ ਹੁੰਦਾ ਹੈ ਜਦੋਂ ਅਜਿਹੀ ਪ੍ਰਤੀਕਿਰਿਆ ਨੂੰ ਕੰਟਰੋਲ ਕਰਨ ਦੀ ਸਮਰੱਥਾ ਸਾਡੇ ਵਿੱਚ ਨਹੀਂ ਹੁੰਦੀ। ਅੰਤ ਵਿੱਚ ਇਹ ਸੰਕੇਤ ਹੈ ਕਿ ਸਮੁੰਦਰ ਦੀ ਤਰ੍ਹਾਂ ਸਾਨੂੰ ਵੀ ਅਜਿਹੀਆਂ ਰੋਜ਼ਾਨਾ ਦੀਆਂ ਉਤੇਜਨਾਵਾਂ ਨੂੰ ਸਹਿਨ ਕਰਨ ਦਾ ਢੰਗ ਸਿੱਖਣਾ ਚਾਹੀਦਾ ਹੈ (2.14)

ਸਾਡੀ ਸਮਝ ਇਹ ਬਣੀ ਹੋਈ ਹੈ ਕਿ ਹਰ ਇਕ ਕਰਮ ਦਾ ਇਕ ਕਰਤਾ ਤੇ ਕਰਮਫਲ ਹੁੰਦਾ ਹੈ। ਇਸ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਨੇ ਸਾਨੂੰ ਕਰਮ ਤੇ ਕਰਮਫਲ ਨੂੰ ਵੱਖ-ਵੱਖ ਕਰਨ ਦਾ ਰਸਤਾ ਦੱਸਿਆ ਹੈ (2.47)। ਹੁਣ ਉਹ ਸਾਨੂੰ ਸਲਾਹ ਦਿੰਦੇ ਹਨ ਕਿ ਮੈਂਅਤੇ ਅਹੰਕਾਰ ਤੇ ਕਰਤਾਪਣ ਦੀ ਭਾਵਨਾ ਨੂੰ ਛੱਡ ਦੇਈਏ ਤਾਂ ਕਿ ਕਰਤਾ ਤੇ ਕਰਮ ਵੱਖ-ਵੱਖ ਹੋ ਜਾਣ। ਇਕ ਵਾਰ ਸ਼ਾਂਤੀ ਦੀ ਇਹ ਸਦੀਵੀ ਸਥਿਤੀ ਪ੍ਰਾਪਤ ਹੋ ਜਾਣ ਤੋਂ ਬਾਅਦ ਵਾਪਸੀ ਦਾ ਕੋਈ ਅਰਥ ਨਹੀਂ ਰਹਿੰਦਾ। ਅਤੇ ਕੋਈ ਵੀ ਕਰਮ ਇਸ ਸਕ੍ਰਿਆ ਬ੍ਰਹਿਮੰਡ ਦੇ ਅਰਬਾਂ ਕਾਰਜਾਂ ਵਿੱਚੋਂ ਸਿਰਫ਼ ਇਕ ਬਣ ਕੇ ਰਹਿ ਜਾਂਦਾ ਹੈ।

ਗੀਤਾ ਵਿੱਚ ਸੰਖ ਦੇ ਮਾਧਿਅਮ ਰਾਹੀਂ ਨਿਰਾਸ਼ਾ ਦੇ ਬਾਦ ਸਦੀਵੀ ਅਵਸਥਾ ਬਣ ਜਾਂਦੀ ਹੈ ਕਿਉਂਕਿ ਇਹ ਪ੍ਰਕਿਰਤੀ ਦਾ ਨਿਯਮ ਹੈ ਕਿ ਅੱਤ ਦੇ ਦੁੱਖ ਵਿੱਚ ਮੁਕਤੀ ਲਿਆਉਣ ਦੀ ਸੰਭਾਵਨਾ ਅਤੇ ਸਮਰੱਥਾ ਹੁੰਦੀ ਹੈ, ਜਦੋਂ ਇਸ ਦੀ ਸਕ੍ਰਿਆ ਰੂਪ ਵਿੱਚ ਵਰਤੋਂ ਕੀਤੀ ਜਾਵੇ, ਜਿਵੇਂ ਸ੍ਰੀ ਕ੍ਰਿਸ਼ਨ ਨੇ ਅਰਜਨ ਨਾਲ ਕੀਤਾ ਸੀ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ