61. ਅਨਿਸ਼ਚਿਤ ਮਨ ਲਈ ਨਿਸ਼ਚਿਤਤਾ
ਗੀਤਾ ਦੇ ਤੀਜੇ ਅਧਿਆਇ ਨੂੰ ਕਰਮਯੋਗ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ,
ਜਿਹੜਾ ਕਿ ਸਲੋਕ 2.71 ਦਾ ਵਿਸਥਾਰ ਹੈ, ਜਿੱਥੇ ਸ੍ਰੀ ਕ੍ਰਿਸ਼ਨ ਨੇ ਕਿਹਾ ਸੀ ਕਿ ਨਿਰਮਮ (ਮੈਂ ਤੋਂ ਬਿਨਾਂ) ਅਤੇ ਨਿਰਅਹੰਕਾਰ (ਮੈਂ,
ਕਰਤਾ ਹਾਂ ਤੋਂ ਬਿਨਾਂ) ਹੀ ਸਦੀਵੀ ਅਵਸਥਾ ਪ੍ਰਾਪਤ ਕਰਨ
ਦਾ ਮਾਰਗ ਹੈ।
ਅਰਜਨ ਆਪਣੇ ਇਕ ਸ਼ੱਕ ਨੂੰ ਪ੍ਰਗਟ ਕਰਦੇ ਹਨ ਕਿ ਜੇ ਤੁਸੀਂ ਬੁੱਧੀ ਨੂੰ
ਸਰਵਉੱਚ ਮੰਨਦੇ ਹੋ, ਤਾਂ ਤੁਸੀਂ ਮੈਨੂੰ
ਇਕ ਨਿਸ਼ਚੈ ਨਾਲ ਦੱਸਣ ਦੀ ਬਜਾਇ ਯੁੱਧ ਦੇ ਭਿਆਨਕ ਕਾਰਜ ਵਿੱਚ ਕਿਉਂ ਲਾ ਰਹੇ ਹੋ (3.1)। ਮੇਰੇ ਕਲਿਆਣ ਵਾਸਤੇ ਸਭ ਤੋਂ ਚੰਗਾ ਕੀ ਹੈ, ਮੈਨੂੰ ਇਹ, ਕਿਸੇ ਭੁਲੇਖੇ ਵਿੱਚ ਪੈਾਉਂਣ ਤੋਂ ਬਿਨਾਂ, ਸਮਝਾਓ (3.2)।
ਵੰਡ ਅਤੇ ਵਿਭਾਜਨ ਤਰਕਹੀਣ ਅਤੇ ਭਾਵੁਕ ਫੈਸਲਿਆਂ ਤੋਂ ਅਲਾਵਾਂ ਕੁੱਝ
ਵੀ ਨਹੀਂ ਹੈ ਕਿਉਂਕਿ ਇਹ ਸੱਚ ਤੇ ਆਧਾਰਿਤ ਨਹੀਂ ਹੈ। ਇਸੇ ਲਈ ਸ੍ਰੀ ਕ੍ਰਿਸ਼ਨ ਨੇ ਇਨ੍ਹਾਂ ਨੂੰ
ਤਿਆਗਣ ਦੀ ਸਲਾਹ ਦਿੱਤੀ (2.50)। ਅਰਜਨ ਨੇ ਇਕ ਹੀ
ਕਾਰਨ ਦੇ ਆਧਾਰ ਉੱਤੇ ਯੁੱਧ ਤੋਂ ਬਚਣ ਦਾ ਫੈਸਲਾ ਲਿਆ ਕਿ ਉਹ ਯੁੱਧ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ
ਮਾਰਨ ਵਿੱਚ ਕੋਈ ਭਲਾਈ ਨਹੀਂ ਸਮਝਦਾ (1.31)। ਇਸ ਤੋਂ ਬਾਦ ਉਹ ਆਪਣੇ ਫੈਸਲੇ ਦੇ ਸਮਰਥਨ ਲਈ ਕਈ ਉੱਚਿਤ ਸਾਧਨ ਪੇਸ਼ ਕਰਦਾ ਹੈ ਅਤੇ ਇਹ
ਵਰਤਮਾਨ ਪ੍ਰਸ਼ਨ ਵੀ ਕਿਸੇ ਬਿਹਤਰ ਸਮਝ ਦੀ ਤਲਾਸ਼ ਦੀ ਬਜਾਇ ਉਸੇ ਉੱਚਿਤ ਕਾਰਨ ਦੇ ਇਕ ਭਾਗ ਦੇ ਰੂਪ
ਵਿੱਚ ਪ੍ਰਗਟ ਹੋਇਆ ਹੈ।
ਸਾਡੀ ਸਥਿਤੀ ਵੀ ਅਰਜਨ ਨਾਲੋਂ ਕੋਈ ਵੱਖਰੀ ਨਹੀਂ ਹੈ ਕਿਉਂਕਿ ਸਾਡੇ
ਹੋਸ਼ ਵਿੱਚ ਆਉਣ ਤੋਂ ਬਹੁਤ ਪਹਿਲਾਂ ਹੀ ਸਾਡੀ ਪਛਾਣ ਧਰਮ, ਜਾਤ, ਪਰਿਵਾਰਕ ਸਥਿਤੀ,
ਰਾਸ਼ਟਰੀਅਤਾ, ਲਿੰਗ ਆਦਿ ਦੇ ਅਧਾਰ ਉੱਤੇ ਬਣਾਈ ਗਈ ਅਤੇ ਜੀਵਨ ਭਰ ਅਸੀਂ ਆਪਣੀ ਇਸ
ਪਛਾਣ ਨੂੰ ਸਹੀ ਠਹਿਰਾਉਣ ਲਈ ਸੰਘਰਸ਼ ਕਰਦੇ ਰਹਿੰਦੇ ਹਾਂ।
ਦੂਜੇ, ਅਰਜਨ ਸ੍ਰੀ ਕ੍ਰਿਸ਼ਨ
ਤੋਂ ਕਿਸੇ ਨਿਸ਼ਚੇ ਦੀ ਤਲਾਸ਼ ਵਿੱਚ ਹੈ। ਭਾਵੇਂ ਅਨਿਸ਼ਚਿਤਤਾ ਇਸ ਦੁਨੀਆਂ ਦੀ ਇਕ ਰੀਤ ਹੈ, ਅਸੀਂ ਸਾਰੇ ਨਿਸ਼ਚਿਤਤਾ ਦੀ ਤਲਾਸ਼ ਕਰਦੇ ਹਾਂ ਕਿਉਂਕਿ ਇਹ
ਸਾਨੂੰ ਅਰਾਮ ਦਿੰਦੀ ਹੈ। ਕਿਸੇ ਤਰਕਸੰਗਤ ਫੈਸਲੇ ਦੇ ਲਈ, ਵੱਧ ਸਬੂਤ ਇਕੱਠੇ ਕਰਨ ਦੀ ਉਡੀਕ ਅਤੇ ਧੀਰਜ ਦੀ ਲੋੜ ਹੁੰਦੀ ਹੈ। ਇਸ
ਤਲਾਸ਼ ਵਿੱਚ ਅਸੀਂ ਛੇਤੀ ਹੀ ਨਾਮਕਰਣ ਵੱਲ ਵੱਧਦੇ ਹਾਂ।
ਪਰ ਸਦੀਵੀ ਨਿਸ਼ਚਿਤਤਾ ਸਾਡੇ ਆਪਣੇ ਜੀਵਨ ਦੇ ਅਨੁਭਵਾਂ ਦੁਆਰਾ ਆਉਂਦੀ
ਹੈ ਅਤੇ ਇਸ ਨੂੰ ਬੜੇ ਔਖੇ ਢੰਗਾਂ ਰਾਹੀਂ ਪ੍ਰਾਪਤ ਕਰਨਾ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਇਸ ਰਾਹ
ਉੱਤੇ ਖੁਦ ਤੁਰਨਾ ਹੋਵੇਗਾ ਕਿਉਂਕਿ ਇਹ ਅਨੁਭਵ ਕਿਤਾਬਾਂ ਦੁਆਰਾ ਜਾਂ ਹੋਰ ਦੂਜੇ ਲੋਕਾਂ ਦੁਆਰਾ
ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਅਸਲ ਵਿੱਚ ਗੱਡੀ ਜਾਂ ਸਾਈਕਲ ਚਲਾਉਣ ਵਾਂਗੂੰ ਹੁੰਦਾ ਹੈ
ਜਿਹੜਾ ਹਰ ਇਕ ਦਾ ਆਪਣਾ ਅਨੁਭਵ ਹੁੰਦਾ ਹੈ।
Comments
Post a Comment