62. ‘ਮੈਂ’ ਦਾ ਤਿਆਗ


ਸ੍ਰੀ ਕ੍ਰਿਸ਼ਨ ਉੱਤਰ ਦਿੰਦੇ ਹਨ ਜਿਵੇਂ ਮੈਂ ਪਹਿਲਾਂ ਦੱਸਿਆ ਹੈ, ਇਸ ਸੰਸਾਰ ਵਿੱਚ ਮੁਕਤੀ ਪ੍ਰਾਪਤ ਕਰਨ ਦੇ ਦੋ ਰਸਤੇ ਹਨਗਿਆਨੀ ਵਾਸਤੇ ਗਿਆਨ ਦੇ ਮਾਧਿਅਮ ਰਾਹੀਂ ਅਤੇ ਜੋਗੀਆਂ ਲਈ ਕਰਮ ਦੇ ਰਸਤੇ ਰਾਹੀਂ (3.3)। ਇਹ ਸਲੋਕ ਇਸ਼ਾਰਾ ਕਰਦਾ ਹੈ ਕਿ ਜਾਗਰੂਕਤਾ ਦਾ ਮਾਰਗ ਬੁੱਧੀ ਦੀ ਵਰਤੋਂ ਕਰਨ ਵਾਲਿਆਂ ਲਈ ਹੈ, ਅਤੇ ਕਰਮ ਦਾ ਮਾਰਗ ਮਨ ਦੀ ਵਰਤੋਂ ਕਰਨ ਵਾਲਿਆਂ ਲਈ ਹੈ।

ਸ੍ਰੀ ਕ੍ਰਿਸ਼ਨ ਹੋਰ ਅੱਗੇ ਸਪੱਸ਼ਟ ਕਰਦੇ ਹਨ ਕਿ ਕਰਮ ਨੂੰ ਸ਼ੁਰੂ ਕੀਤੇ ਬਿਨਾਂ ਕੋਈ ਨਿਸ਼ਕਰਮ ਨੂੰ ਪ੍ਰਾਪਤ ਨਹੀਂ ਕਰ ਸਕਦਾ, ਅਤੇ ਕੋਈ ਵੀ ਸਿਰਫ ਤਿਆਗ ਰਾਹੀਂ ਸਿੱਧੀ ਪ੍ਰਾਪਤ ਨਹੀਂ ਕਰ ਸਕਦਾ (3.4)

ਤਕਰੀਬਨ ਸਾਰੇ ਸੱਭਿਆਚਾਰਾਂ ਵਿੱਚ ਤਿਆਗ ਦਾ ਗੁਣਗਾਨ ਸਿਰਫ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਤਿਆਗ ਕਰਨ ਵਾਲੇ ਅਜਿਹਾ ਕੁੱਝ ਕਰਨ ਦੇ ਸਮਰੱਥ ਹੁੰਦੇ ਹਨ ਜੋ ਇਕ ਆਮ ਆਦਮੀ ਨਹੀਂ ਕਰ ਸਕਦਾ। ਇਹੋ ਕਾਰਣ ਹੈ ਕਿ ਅਰਜਨ ਦਾ ਰਾਜ ਦੀ ਵਿਲਾਸਤਾ ਅਤੇ ਯੁੱਧ ਦੇ ਦਰਦ ਨੂੰ ਤਿਆਗਣ ਦਾ ਦ੍ਰਿਸ਼ਟੀਕੋਣ ਸਾਡੇ ਵਿੱਚੋਂ ਬਹੁਤੇ ਲੋਕਾਂ ਨੂੰ ਅਪੀਲ ਕਰਦਾ ਹੈ।

ਸ੍ਰੀ ਕ੍ਰਿਸ਼ਨ ਵੀ ਤਿਆਗ ਦਾ ਪੱਖ ਲੈਂਦੇ ਹਨ, ਪਰ ਉਹ ਸਾਡੇ ਆਪਣੇ ਸਾਰੇ ਕਾਰਜਾਂ ਵਿੱਚ ਮੈਂਦਾ ਤਿਆਗ ਕਰਨ ਲਈ ਕਹਿੰਦੇ ਹਨ। ਸ੍ਰੀ ਕ੍ਰਿਸ਼ਨ ਲਈ ਯੁੱਧ ਕੋਈ ਮੁੱਦਾ ਹੀ ਨਹੀਂ ਹੈ, ਸਗੋਂ ਅਰਜਨ ਦੀ ਮੈਂਮੁੱਦਾ ਹੈ। ਸ੍ਰੀ ਕ੍ਰਿਸ਼ਨ ਲਈ ਨਿਰ-ਮਮ ਅਤੇ ਨਿਰਅਹੰਕਾਰ ਸਦੀਵੀ ਅਵਸਥਾ ਦਾ ਮਾਰਗ ਹੈ (2.73)

ਸਾਡੇ ਰੋਜ਼ਾਨਾ ਜੀਵਨ ਵਿੱਚ ਧਨ, ਭੋਜਨ, ਜਾਇਦਾਦ, ਤਾਕਤ ਜਾਂ ਕਿਸੇ ਹੋਰ ਵਸਤੂ ਦਾ ਤਿਆਗ ਹੋ ਸਕਦਾ ਹੈ, ਜਿਹੜੀ ਸਮਾਜ ਲਈ ਮੁੱਲਵਾਨ ਹੁੰਦੀ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿ ਮੈਂ ਪੈਸਾ ਕਮਾਇਆ ਅਤੇ ਹੁਣ ਮੈਂ ਪੈਸਾ ਦਾਨ ਕਰ ਰਿਹਾ ਹਾਂ। ਜਦੋਂ ਤੱਕ ਇਸ ਵਿੱਚ ਮੈਂਰਹਿੰਦੀ ਹੈ, ਪੈਸਾ ਕਮਾਉਣਾ ਅਤੇ ਦਾਨ ਕਰਨਾ, ਇਕ ਹੀ ਸਿੱਕੇ ਦੇ ਦੋ ਪਹਿਲੂ ਹਨ।

ਇਹ ਇਕ ਬੜੀ ਮੁਸ਼ਕਲ ਧਾਰਨਾ ਹੈ, ਕਿਉਂਕਿ ਅਸੀਂ ਆਮ ਤੌਰ ਤੇ ਭੌਤਿਕ ਜਾਇਦਾਦ ਦੇ ਤਿਆਗ ਦੀ ਪ੍ਰਸ਼ੰਸਾ ਕਰਦੇ ਹਾਂ। ਨਿਸ਼ਚੈ ਹੀ ਇਹ ਯਾਤਰਾ ਦਾ ਦੂਜਾ ਪੜਾਅ ਹੈ ਅਤੇ ਸੰਭਾਵਨਾ ਹੈ ਕਿ ਇਹ ਤਿਆਗ, ਪ੍ਰਸਿੱਧੀ ਪ੍ਰਾਪਤ ਕਰਨ ਵਰਗੇ ਕਿਸੇ ਉੱਚ ਲਾਭ ਵਾਸਤੇ ਹੋਵੇ। ਇਸ ਲਈ ਸ੍ਰੀ ਕ੍ਰਿਸ਼ਨ ਸਾਨੂੰ ਉੱਥੇ ਹੀ ਨਹੀਂ ਰੁੱਕਣ ਦਿੰਦੇ ਅਤੇ ਸਾਡੇ ਕੋਲੋਂ ਮੈਂਦੇ ਤਿਆਗ ਦੇ ਅੰਤਮ ਪੜਾਅ ਨੂੰ ਪ੍ਰਾਪਤ ਕਰਨ ਦੀ ਮੰਗ ਕਰਦੇ ਹਨ।

ਜਦੋਂ ਮੈਂਦਾ ਤਿਆਗ ਕੀਤਾ ਜਾਂਦਾ ਹੈ ਤਾਂ ਇਹ ਸਾਰਾ ਕੁੱਝ ਇਕ ਅਨੰਦਮਈ ਨਾਟਕ ਬਣ ਜਾਂਦਾ ਹੈ, ਨਹੀਂ ਤਾਂ ਜੀਵਨ ਨਾਮੀ ਇਹ ਨਾਟਕ ਵੀ ਇਕ ਤਰਾਸਦੀ ਬਣ ਜਾਂਦਾ ਹੈ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ