63. ਭਰਮ ਅਤੇ ਪਖੰਡ


ਜੇ ਅਸੀਂ ਕਰਤਾ ਨਹੀਂ ਹਾਂ ਤਾਂ ਕਰਤਾ ਕੌਣ ਹੈ? ਸ੍ਰੀ ਕ੍ਰਿਸ਼ਨ ਇਸ ਦਾ ਉੱਤਰ ਦਿੰਦੇ ਹਨ ਕੋਈ ਵੀ ਕਰਮ ਕਰਨ ਤੋਂ ਬਿਨਾਂ ਇਕ ਪਲ ਵੀ ਨਹੀਂ ਰਹਿ ਸਕਦਾ ਕਿਉਂਕਿ ਸਭ ਨੂੰ ਕਰਮ ਕਰਨ ਲਈ ਪ੍ਰਕਿਰਤੀ ਦੇ ਦੁਆਰਾ ਪੈਦਾ ਕੀਤੇ ਗਏ ਗੁਣਾਂ ਦੁਆਰਾ, ਮਜ਼ਬੂਰ ਕੀਤਾ ਜਾਂਦਾ ਹੈ (3.5)

ਤਿੰਨ ਪ੍ਰਮਾਣੂ ਕਣ ਅਰਥਾਤ—‘ਇਲੈਕਟ੍ਰਾਨ’, ‘ਪ੍ਰੋਟਾਨਅਤੇ ਨਿਊਟ੍ਰਾਨਪੂਰੇ ਇਕ ਭੌਤਿਕੀ ਸੰਸਾਰ ਦਾ ਨਿਰਮਾਣ ਕਰਦੇ ਹਨ। ਇਸੇ ਤਰ੍ਹਾਂ ਤਿੰਨ ਗੁਣਅਰਥਾਤ ਸਤ, ਤਮ ਤੇ ਰਜ ਸਾਨੂੰ ਕਰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਇਨ੍ਹਾਂ ਅਰਥਾਂ ਵਿੱਚ ਉਹ ਹੀ ਅਸਲ ਕਰਤਾ ਹਨ।

ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨਜੋ ਮੂਰਖ ਬੁੱਧੀ ਮਨੁੱਖ ਸਾਰੀਆਂ ਇੰਦਰੀਆਂ ਨੂੰ ਹੱਠ ਪੂਰਵਕ ਰੋਕ ਕੇ, ਮਨ ਵਿੱਚ ਉਨ੍ਹਾਂ ਇੰਦਰੀਆਂ ਦੇ ਵਿਸ਼ਿਆਂ ਦਾ ਚਿੰਤਨ ਕਰਦਾ ਰਹਿੰਦਾ ਹੈ, ਉਹ ਮਿੱਥਿਆਚਾਰੀ ਅਰਥਾਤ ਪਖੰਡੀ ਕਿਹਾ ਜਾਂਦਾ ਹੈ (3.6)

ਅਸੀਂ ਪਰਵਾਰਿਕ ਅਤੇ ਸਮਾਜਿਕ ਦੋਹਾਂ ਪੱਧਰਾਂ ਉੱਤੇ ਚੰਗੇ ਵਿਹਾਰ ਲਈ ਕੋਈ ਇਨਾਮ ਅਤੇ ਬੁਰੇ ਵਿਹਾਰ ਲਈ ਸਜ਼ਾ ਦੀ ਇਕ ਪ੍ਰਣਾਲੀ ਦੁਆਰਾ ਪਾਲੇ ਜਾਂਦੇ ਅਤੇ ਸ਼ਾਸਿਤ ਹੁੰਦੇ ਹਾਂ। ਇਸ ਦਾ ਪਰਿਣਾਮ ਇਕ ਵਿਭਾਜਿਤ ਵਿਅਕਤੀਤੱਵ ਵਿੱਚ ਹੁੰਦਾ ਹੈ ਜਿਸ ਵਿੱਚ ਸਾਡੇ ਅੰਦਰੂਨੀ ਅਤੇ ਬਾਹਰੀ ਆਪੇ ਵਿੱਚ ਕੋਈ ਸਮਾਨਤਾ ਨਹੀਂ ਹੁੰਦੀ।

ਉਦਾਹਰਣ ਵਜੋਂ ਜਦੋਂ ਕੋਈ ਸਾਨੂੰ ਦੁੱਖ ਪਹੁੰਚਾਉਂਦਾ ਹੈ ਤਾਂ ਅਸੀਂ ਚੰਗੇ ਵਿਹਾਰ ਲਈ ਸ਼ਬਦਾਂ ਅਤੇ ਕਾਰਜਾਂ ਦੇ ਮਾਮਲੇ ਵਿੱਚ ਖੁਦ ਨੂੰ ਨਿਯੰਤਰਣ ਵਿੱਚ ਰੱਖ ਸਕਦੇ ਹਾਂ, ਪਰ ਸਾਡਾ ਮਨ ਘਿਰਣਾ, ਪਛਤਾਵਾ ਅਤੇ ਅਨਿਆਂ ਦੀ ਭਾਵਨਾ ਨਾਲ ਭਰਪੂਰ ਹੋ ਜਾਂਦਾ ਹੈ।

ਸ੍ਰੀ ਕ੍ਰਿਸ਼ਨ ਕਦੇ ਵੀ ਦਮਨ ਅਤੇ ਚੇਤਨਾਹੀਣ ਹੋਣ ਦੇ ਪੱਖ ਵਿੱਚ ਨਹੀਂ ਹਨ, ਜਿਸ ਨੂੰ ਉਹ ਮਿੱਥਿਆ ਕਹਿੰਦੇ ਹਨ, ਸਗੋਂ ਇਸ ਦੇ ਬਜਾਇ ਸੰਤੁਲਿਤ ਹੋਣ ਦੀ ਪ੍ਰੇਰਨਾ ਦਿੰਦੇ ਹਨ, ਜਿੱਥੇ ਕਿਸੇ ਦੁੱਖ ਅਤੇ ਪ੍ਰਸ਼ੰਸਾ ਨੂੰ ਇਕ ਸਮਾਨ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਦ੍ਵੈਤ ਖ਼ਤਮ ਹੋ ਜਾਂਦੀ ਹੈ।

ਅਸਲ ਅਵਸਥਾ ਵਿੱਚ ਕੋਈ ਵੀ ਇਸ ਨਰਕ ਵਿੱਚ ਨਹੀਂ ਰਹਿਣਾ ਚਾਹੁੰਦਾ। ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਇਸ ਤੋਂ ਬਾਹਰ ਕਿਵੇਂ ਨਿਕਲਿਆ ਜਾਵੇ। ਇਸ ਲਈ ਸ੍ਰੀ ਕ੍ਰਿਸ਼ਨ ਕਿਸੇ ਵੀ ਤਰ੍ਹਾਂ ਦੇ ਲਗਾਵ ਤੋਂ ਬਿਨਾਂ ਕਰਮਯੋਗ ਵਿੱਚ ਆਪਣੇ ਕਰਮ ਅੰਗਾਂ ਨੂੰ ਗਤੀਮਾਨ ਕਰਨ ਲਈ ਤੁਰੰਤ ਇਕ ਸਮਾਧਾਨ ਦਿੰਦੇ ਹਨ (3.7)

ਇਸ ਦਾ ਸਾਰ ਹੈ ਕਿ ਬਿਨਾਂ ਕਿਸੇ ਲਗਾਵ ਤੋਂ ਕਰਮ ਕਰਨਾ। ਇਹ ਕਰਤਾ ਦੇ ਲਗਾਵ ਤੋਂ ਬਿਨਾਂ ਕਰਮ ਕਰਨਾ ਹੈ। ਇਸ ਅਹਿਸਾਸ ਨਾਲ ਕਿ ਗੁਣ ਹੀ ਅਸਲ ਕਰਤਾ ਹੈ, ਅਤੇ ਕਰਮਫਲ ਦੀ ਆਸ ਤੋਂ ਬਿਨਾਂ ਕਰਮ ਕਰਨਾ। ਇਹ ਇੰਦਰਿਆਵੀ ਵਿਸ਼ਿਆਂ ਤੋਂ ਇੰਦਰੀਆਂ (ਨਿਯੰਤਰਕ ਭਾਗ) ਨੂੰ ਵੱਖ ਰੱਖਦਾ ਹੈ। ਜਦੋਂ ਲਗਾਵ ਖ਼ਤਮ ਹੋ ਜਾਂਦਾ ਹੈ ਤਾਂ ਨਿਰਸਵਾਰਥ ਸੱਚਾ ਪਿਆਰ ਪ੍ਰਗਟ ਹੁੰਦਾ ਹੈ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ