144. ਦਿਲ ਤੇ ਦਿਮਾਗ
ਸ੍ਰੀਮਦ ਭਗਵਤ ਗੀਤਾ ਇਕ ਅਸਲ ਵਾਰਤਾਲਾਪ ਸੀ ਜਿੱਥੇ ਸ੍ਰੀ ਕਿ੍ਰਸ਼ਨ
ਅਰਜਨ ਨੂੰ ਸੰਪੂਰਨਤਾ ਵਿੱਚ ਵੇਖ ਰਹੇ ਸਨ। ਸ੍ਰੀ ਕਿ੍ਰਸ਼ਨ ਨੇ ਅਰਜਨ ਦੇ ਚਿਹਰੇ ਉੱਤੇ ਸੰਦੇਹ ਜਾਂ
ਅਵਿਸ਼ਵਾਸ ਨੂੰ ਵੇਖਿਆ ਹੋਵੇਗਾ, ਜਦੋਂ ਸ੍ਰੀ ਕਿ੍ਰਸ਼ਨ ਨੇ ‘ਉਸ’ ਨੂੰ ਹਰ ਸਮੇਂ ਯਾਦ ਕਰਦੇ ਹੋਏ ਯੁੱਧ ਕਰਨ ਦੀ ਨਸੀਹਤ
ਦਿੱਤੀ ਸੀ (8.7), ਕਿਉਂਕਿ ਅਰਜਨ ਹੱਥ ਵਿਚਲੇ ਕਰਮ (ਕੁਰੁਕਸ਼ੇਤਰ ਯੁੱਧ) ਕਰਨ ਦਾ ਵਿਰੋਧ ਕਰ ਰਿਹਾ ਸੀ। ਕਰਮ ਦਾ
ਵਿਰੋਧ ਕਰਨ ਦੀ ਇਹ ਪ੍ਰਵਿਰਤੀ ਹਾਲੇ ਵੀ ਸਾਡੇ ਵਿੱਚ ਪ੍ਰੱਚਲਤ ਹੈ।
ਸ੍ਰੀ ਕਿ੍ਰਸ਼ਨ ਤੁਰੰਤ ਆਪਣੇ ਆਪ ਨੂੰ ਸਰਬ-ਵਿਆਪੀ, ਸਦੀਵੀ, ਮਹਾਨ ਸ਼ਾਸਕ, ਅਤੀ ਸੂਖਮ ਪ੍ਰਮਾਣੂ
ਤੋਂ ਵੀ ਸੂਖਮ, ਸਭ ਦਾ ਪਾਲਣ-ਪੋਸ਼ਣ ਕਰਨ ਵਾਲਾ, ਅਚਿੰਤ ਸਰੂਪ, ਸੂਰਜ ਦੇ ਸਮਾਨ ਚਮਕਦਾਰ, ਹਨੇਰੇ ਤੋਂ ਪਰੇ, ਦੇ ਰੂਪ ਵਿੱਚ ਵਰਣਿਤ ਕਰਦੇ ਹਨ (8.9)। ਜਦੋਂ ਕਿਸੇ ਹੋਂਦ
ਨੂੰ ਅਪਣਾ ਵਰਣਨ ਕਰਨਾ ਹੋਵੇ ਤਾਂ ਸ਼ਬਦ ਵੀ ਥੋੜੇ ਰਹਿ ਜਾਂਦੇ ਹਨ।
ਸ੍ਰੀ ਕਿ੍ਰਸ਼ਨ, ਅਰਜਨ ਨੂੰ ਯਾਦ ਰੱਖਣ ਲਈ ਦੋ ਰਸਤਿਆਂ ਦਾ ਖੁਲਾਸਾ ਕਰਦੇ
ਹਨ। ਇਕ ਜਾਗਰੂਕਤਾ ਦਾ ਮਾਰਗ ਹੈ, ਜਦੋਂ ਉਹ ਕਹਿੰਦੇ ਹਨ, ‘‘ਇਹ ਨਿਯਮ ਹੈ ਕਿ ਪ੍ਰਮਾਤਮਾ ਦੇ ਧਿਆਨ ਦੇ ਅਭਿਆਸ ਰੂਪ
ਯੋਗ ਨਾਲ ਜੁੜਿਆ ਹੋਇਆ, ਦੂਜੀ ਤਰਫ ਨਾ ਜਾਣ ਵਾਲੇ ਮਨ ਨਾਲ ਨਿਰੰਤਰ ਚਿੰਤਨ ਕਰਦਾ ਹੋਇਆ ਮਨੁੱਖ
ਪਰਮ ਪ੍ਰਕਾਸ਼ ਰੂਪ ਦਿੱਬ-ਪੁਰਸ਼ ਅਰਥਾਤ ਪ੍ਰਮਾਤਮਾ ਨੂੰ ਹੀ ਪ੍ਰਾਪਤ ਹੰੁਦਾ ਹੈ’’ (8.8)।
ਇੰਦਰੀਆਂ ਦੁਆਰਾ ਪੈਦਾ ਕੀਤੀਆਂ ਗਈਆਂ ਸੰਵੇਦਨਾਵਾਂ ਨੂੰ ਵੰਡਣ ਲਈ ਮਨ
ਵਿਕਸਤ ਹੰੁਦਾ ਹੈ, ਅਤੇ ਇਹ ਵੰਡ ਸੁੱਖ ਤੇ ਦੁੱਖ ਦੇ ਧਰੁੱਵਾਂ ਦਾ ਜਨਮ ਸਥਾਨ ਹੈ (2.14)। ਭਾਵੇਂ ਇਹ ਸਾਨੂੰ ਜੀਵਤ ਰੱਖਣ ਲਈ, ਜਾਂ ਜਾਨਵਰਵਾਦੀ
ਜੀਵਨ ਲਈ ਉਪਯੋਗੀ ਹੈ, ਪਰ ਇਸ ਸਮਰੱਥਾ ਨੂੰ ਕੰਟਰੋਲ ਵਿੱਚ ਰੱਖਣ ਦੀ ਲੋੜ ਹੈ। ਸ੍ਰੀ ਕਿ੍ਰਸ਼ਨ
ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਜਾਗਰੂਕਤਾ ਦਾ ਮਾਰਗ ਜਾ ਸਮਤਾ ਦਾ ਯੋਗ ਸੁਝਾਉਂਦੇ ਹਨ।
ਦੂਜਾ ਮਾਰਗ ਭਗਤੀ ਉਤੇ ਅਧਾਰਤ ਇਕ ਤੰਤਰ ਹੈ। ਸ੍ਰੀ ਕਿ੍ਰਸ਼ਨ ਕਹਿੰਦੇ
ਹਨ, ‘‘ਉਹ ਵਿਅਕਤੀ ਜਿਹੜਾ
ਅਪਣੀ ਮੌਤ ਸਮੇਂ ਅਪਣੇ ਸਾਹਾਂ ਨੂੰ (ਪ੍ਰਾਣਾਂ ਨੂੰ) ਅਪਣੀਆਂ ਅੱਖਾਂ ਦੇ ਭਰਵਟਿਆਂ ਵਿਚਕਾਰ ਸਥਿਰ
ਕਰ ਲੈਂਦਾ ਹੈ, ਫਿਰ ਨਿਸ਼ਚਲ ਮਨ ਨਾਲ ਪੂਰਨ ਰੂਪ ਵਿੱਚ ਸਿਮਰਨ ਕਰਦਾ ਹੋਇਆ ਉਸ ਸਰਬ ਸ਼ਕਤੀਮਾਨ ਨੂੰ ਯਾਦ ਕਰਦਾ
ਹੈ, ਉਹ ਨਿਸ਼ਚੈ ਹੀ
ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ’’ (8.10)। ਭਾਵੇਂ ਇਹ ਮਾਰਗ ਨਿਰੰਤਰ ਭਟਕਦੇ ਹੋਏ ਮਨ ਨੂੰ ਵੱਸ
ਵਿੱਚ ਕਰਨ ਦੇ ਮਾਰਗ ਨਾਲੋਂ ਸੌਖਾ ਪ੍ਰਤੀਤ ਹੰੁਦਾ ਹੈ, ਪਰ ਤਾਂ ਵੀ ਭਗਤੀ ਇਸਦੀ ਪਹਿਲੀ ਸ਼ਰਤ ਹੈ।
ਗੀਤਾ ਵਿੱਚ ਭਗਤੀ ਤੇ ਸ਼ਰਧਾ ਦੋਵੇਂ ਸਮਾਨ ਸੂਤਰ ਹਨ। ਭਗਤੀ ਇਕ ਫੁੱਲ
ਦੀ ਸੁਗੰਧੀ ਵਰਗਾ, ਬਾਹਰੀ ਪ੍ਰਸਥਿਤੀਆਂ ਦੇ ਬਾਵਜੂਦ ਸਾਡੇ ਦਿਲ ਤੋਂ ਵਹਿਣ ਵਾਲਾ ਬਿਨਾ ਸ਼ਰਤ ਵਾਲਾ ਪਿਆਰ ਹੈ।
ਸ਼ਰਧਾ ਸਾਡੇ ਰਸਤੇ ਵਿੱਚ ਆਉਣ ਵਾਲੀ ਕਿਸੇ ਵੀ ਰੁਕਾਵਟ ਨੂੰ ਬਿਨਾ ਕਿਸੇ ਵਿਰੋਧ ਦੇ ਪ੍ਰਮਾਤਮਾ ਦਾ
ਆਸ਼ੀਰਵਾਦ ਸਮਝ ਕੇ ਪ੍ਰਵਾਨ ਕਰਨਾ ਹੈ।

Comments
Post a Comment