145. ਪੁਨਰ-ਜਨਮ ਉਤੇ ਪੁਨਰ-ਵਿਚਾਰ

 


ਸ੍ਰੀ ਕਿ੍ਰਸ਼ਨ ਨੇ ਕਿਹਾ ਕਿ ਮੈਨੂੰ ਪ੍ਰਾਪਤ ਕਰਕੇ ਮੇਰੇ ਮਹਾਨ ਭਗਤਾਂ ਦਾ ਪੁਨਰ-ਜਨਮ ਨਹੀਂ ਹੰੁਦਾ (8.16), ਜਿਹੜਾ ਆਮ ਤੌਰ ਤੇ ਦੁੱਖਾਂ ਦਾ ਘਰ ਹੈ (8.15)। ਇਸ ਸੰਦਰਭ ਵਿੱਚ ਪੁਨਰ-ਜਨਮ ਨੂੰ ਸਮਝਣਾ ਮਹੱਤਵਪੂਰਨ ਹੈ।

ਜਦੋਂ ਕਿ ਪੁਨਰ-ਜਨਮ ਦੀ ਵਿਆਖਿਆ ਆਮ ਤੌਰ ਤੇ ਮੌਤ ਤੋਂ ਬਾਦ ਇਕ ਨਵਾਂ ਜੀਵਨ ਪ੍ਰਾਪਤ ਕਰਨ ਦੇ ਰੂਪ ਵਿੱਚ ਕੀਤੀ ਜਾਂਦੀ ਹੈ, ਜਿਹੜਾ ਕਿ ਇਸ ਦਾ ਸ਼ਾਬਦਿਕ ਅਨੁਵਾਦ ਹੈ। ਇਸ ਦੀ ਵਿਆਖਿਆ ਸਾਡੇ ਚਾਰੇ ਪਾਸੇ ਇਕ ਨਵੀਂ ਸਥਿਤੀ ਦੇ ਜਨਮ ਦੇ ਰੂਪ ਵਿੱਚ ਵੀ ਕੀਤੀ ਜਾ ਸਕਦੀ ਹੈ।

ਸਾਡੇ ਚਾਰੇ ਪਾਸੇ ਨਿਯਮਤ ਰੂਪ ਵਿੱਚ ਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਇੰਦਰੀਆਂ ਅਪਣੇ ਬੋਧਾਤਮਕ ਪੱਖਪਾਤ ਕਾਰਨ ਗ੍ਰਹਿਣ ਕਰਦੀਆਂ ਹਨ। ਜਦੋਂ ਕੋਈ ਸਥਿਤੀ ਖਤਮ ਹੰੁਦੀ ਹੈ ਤਾਂ ਉਸ ਦੁਆਰਾ ਸਾਡੇ ਅੰਦਰ ਪੈਦਾ ਹੋਣ ਵਾਲੀਆਂ ਤਰੰਗਾਂ ਸਾਡੀਆਂ ਪ੍ਰਤੀ ਕਿਰਿਆਵਾਂ ਜਾਂ ਵਿਹਾਰ ਦੇ ਕਾਰਨ ਕਈ ਹੋਰ ਸਥਿਤੀਆਂ ਨੂੰ ਜਨਮ ਦਿੰਦੀਆਂ ਹਨ। ਸ੍ਰੀ ਕਿ੍ਰਸ਼ਨ ਨੇ ਇਸ ਚੱਕਰੀ (3yclic) ਪ੍ਰਕਿਰਿਆ ਨੂੰ ਦੁੱਖਾਂ ਦਾ ਘਰਕਿਹਾ ਹੈ। ਪਰ ਜਿਨ੍ਹਾਂ ਲੋਕਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ, ਉਨ੍ਹਾਂ ਲਈ ਇਹ ਇੰਦਰੀਆਂ ਦੁਆਰਾ ਪੈਦਾ ਕੀਤੀਆਂ ਗਈਆਂ ਸੰਵੇਦਨਾਵਾਂ ਸਮੁੰਦਰ ਵਿੱਚ ਨਦੀਆਂ ਵਾਂਗ ਖੋ ਜਾਂਦੀਆਂ ਹਨ। ਇਸ ਲਈ ਨਵੀਆਂ ਸਥਿਤੀਆਂ ਦੇ ਨਿਰਮਾਣ ਦੀ ਕੋਈ ਸੰਭਾਵਨਾ ਨਹੀਂ ਹੈ, ਜਦੋਂ ਕਿ ਸਾਡੀ ਹੋਂਦ ਉਨ੍ਹਾਂ ਨੂੰ ਬਣਾਉਣਾ ਜਾਰੀ ਰੱਖ ਸਕਦੀ ਹੈ।

ਬਾਹਰੀ ਸਥਿਤੀਆਂ ਉੱਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਪਰ ਅਸੀਂ ਖੁਦ ਨੂੰ ਬਦਲ ਸਕਦੇ ਹਾਂ ਤਾਂ ਕਿ ਉਹ ਪ੍ਰਸਥਿਤੀਆਂ ਸ਼ਕਤੀਹੀਣ ਹੋ ਜਾਣ ਅਤੇ ਅਸੀਂ ਇਕ ਦ੍ਰਿਸ਼ਟਾ ਦੇ ਤੌਰ ਤੇ ਬਣੇ ਰਹਿ ਜਾਈਏ। ਇਸ ਪਰਿਵਰਤਨ ਦੇ ਮਾਰਗ ਨੂੰ ਅਕਸਰ ਪਰਮ-ਪੱਥ ਦੇ ਰੂਪ ਵਿੱਚ ਵਰਨਣ ਕੀਤਾ ਜਾਂਦਾ ਹੈ। ਵੀਤ-ਰਾਗ ਅਰਥਾਤ ਨਾ ਰਾਗ ਨਾ ਵਿਰਾਗ, ਇਸ ਮਾਰਗ ਦਾ ਪ੍ਰਵੇਸ਼ ਦੁਆਰ ਹੈ (8.11), ਜਿਸ ਦਾ ਅਰਥ ਹੈ ਕਿ ਸਥਿਤੀਆਂ ਅਤੇ ਲੋਕਾਂ ਲਈ ਲਾਲਸਾ ਅਤੇ ਦਵੈਸ਼ ਦੋਵਾਂ ਦਾ ਤਿਆਗ ਕਰਨਾ (7.27)। ਅਗਲਾ ਕਦਮ ਇੰਦਰੀਆਂ ਨੂੰ ਨਿਯੰਤਰਤ ਕਰਨਾ ਹੈ, ਮਨ ਨੂੰ ਹਿਰਦੇ ਵਿੱਚ ਸੀਮਿਤ ਕਰਨਾ ਅਤੇ ਭਗਵਾਨ ਨੂੰ ਯਾਦ ਕਰਨਾ ਹੈ (8.12 ਤੇ 8.13)। ਸ੍ਰੀ ਕਿ੍ਰਸ਼ਨ ਭਰੋਸਾ ਦਿਵਾਉਂਦੇ ਹਨ ਕਿ ਜਦੋਂ ਅਸੀਂ ਇਸ ਮਾਰਗ ਨੂੰ ਅਪਣਾਉਂਦੇ ਹਾਂ ਤਾਂ ਅਸੀਂ ਉਸ ਨੂੰ (ਪ੍ਰਮਾਤਮਾ) ਅਸਾਨੀ ਨਾਲ ਹੀ ਪ੍ਰਾਪਤ ਕਰ ਲਵਾਂਗੇ (8.14)

ਅਸੀਂ ਸਥਿਤੀਆਂ ਤੇ ਲੋਕਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਸੀਂ ਮੰਨਦੇ ਹਾਂ ਕਿ ਉਹ ਸਾਡੇ ਦੁਖਾਂ ਲਈ ਜ਼ਿੰਮੇਵਾਰ ਹਨ, ਅਤੇ ਉਨ੍ਹਾਂ ਨੂੰ ਅਸੀਂ ਦੋਸ਼ ਦਿੰਦੇ ਹਾਂ। ਪਰ ਅਸਲ ਵਿੱਚ ਪ੍ਰੀਵਰਤਨ ਸਾਡੇ ਅੰਦਰ ਹੋਣਾ ਚਾਹੀਦਾ ਹੈ ਜਿੱਥੇ ਪ੍ਰਸਥਿਤੀਆਂ ਤੇ ਲੋਕ ਸਾਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਖੋ ਦਿੰਦੇ ਹਨ, ਜੋ ਅਸਲ ਵਿੱਚ ਪੁਨਰ ਜਨਮ ਨਾ ਹੋਣ ਦੀ ਸਥਿਤੀ ਹੈ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ