Posts

53. ਇੰਦਰਿਆਵੀ ਵਿਸ਼ਿਆਂ ਦੀ ਲਾਲਸਾ ਨੂੰ ਛੱਡਣਾ

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਇੰਦਰੀਆਂ ਦੁਆਰਾ ਵਿਸ਼ਿਆਂ ਨੂੰ ਗ੍ਰਹਿਣ ਨਾ ਕਰਨ ਵਾਲੇ ਵਿਅਕਤੀ ਤੋਂ ਇੰਦਰਿਆਵੀ ਵਸਤਾਂ ਦੂਰ ਹੋ ਜਾਂਦੀਆਂ ਹਨ, ਪਰ ਰਸ (ਲਾਲਸਾ) ਨਹੀਂ ਜਾਂਦੀ ਅਤੇ ਲਾਲਸਾ ਉਦੋਂ ਹੀ ਸਮਾਪਤ ਹੁੰਦੀ ਹੈ ਜਦੋਂ ਵਿਅਕਤੀ ਸਰਵਉੱਚ ਨੂੰ ਪ੍ਰਾਪਤ ਕਰਦਾ ਹੈ (2.59)। ਇੰਦਰੀਆਂ ਕੋਲ ਇਕ ਭੌਤਿਕ ਯੰਤਰ ਅਤੇ ਇਕ ਨਿਯੰਤਰਕ ਹੈ। ਮਨ, ਸਾਰੀਆਂ ਇੰਦਰੀਆਂ ਦੇ ਨਿਯੰਤਰਕਾਂ ਦਾ ਇਕ ਜੋੜ ਹੈ। ਸ੍ਰੀ ਕ੍ਰਿਸ਼ਨ ਸਾਨੂੰ ਉਸ ਨਿਯੰਤਰਕ ਉੱਤੇ ਧਿਆਨ ਕੇਂਦਰਤ ਕਰਨ ਦੀ ਸਲਾਹ ਦਿੰਦੇ ਹਨ ਜੋ ਲਾਲਸਾ ਨੂੰ ਬਣਾਈ ਰੱਖਦਾ ਹੈ। ਸ੍ਰੀ ਕ੍ਰਿਸ਼ਨ, ਇਸ ਲਈ ‘ਰਸ’ ਸ਼ਬਦ ਦੀ ਵਰਤੋਂ ਕਰਦੇ ਹਨ ਜਦੋਂ ਕਿਸੇ ਪੱਕੇ ਹੋਏ ਫਲ ਨੂੰ ਕੱਟਿਆ ਜਾਂਦਾ ਹੈ ਤਾਂ ਉਦੋਂ ਤੱਕ ਰਸ ਵਿਖਾਈ ਨਹੀਂ ਦਿੰਦਾ ਹੈ ਜਦੋਂ ਤੱਕ ਉਸਨੂੰ ਨਿਚੋੜਿਆ  ਨਾ ਜਾਵੇ।  ਦੁੱਧ ਵਿੱਚ ਪਏ ਮੱਖਣ ਦੀ ਸਥਿਤੀ  ਵੀ ਇਸੇ ਤਰ੍ਹਾਂ ਦੀ ਹੈ। ਅਜਿਹਾ ਹੀ ਰਸ ਇੰਦਰੀਆਂ ਵਿੱਚ ਮੌਜੂਦ ਆਂਤਰਿਕ ਲਾਲਸਾ ਹੈ। ਅਗਿਆਨਤਾ ਦੇ ਪੱਧਰ ਉੱਤੇ ਇੰਦਰੀਆਂ ਇੰਦਰਿਆਵੀ ਵਿਸ਼ਿਆਂ ਨਾਲ ਜੁੜੀਆਂ ਰਹਿੰਦੀਆਂ ਹਨ ਅਤੇ ਦੁੱਖ ਅਤੇ ਸੁੱਖ ਦੇ ਧਰੁੱਵਾਂ ਵਿਚਕਾਰ ਝੂਲਦੀਆਂ ਰਹਿੰਦੀਆਂ ਹਨ। ਦੂਜੇ ਪੜਾਅ ਉੱਤੇ, ਬਾਹਰੀ ਪ੍ਰਸਥਿਤੀਆਂ, ਜਿਵੇਂ ਪੈਸੇ ਦੀ ਕਮੀ ਜਾਂ ਡਾਕਟਰ ਦੀ ਸਲਾਹ ਦੇ ਕਾਰਨ ਮਠਿਆਈ ਵਰਗੀਆਂ ਇੰਦਰਿਆਵੀ ਵਸਤੂਆਂ ਛੱਡ ਦਿੱਤੀਆਂ ਜਾਂਦੀਆਂ ਹਨ, ਪਰ ਮਠਿਆਈ ਦੀ ਲਾਲਸਾ ਬਣੀ ਰਹਿੰਦੀ ਹੈ। ਬਾਹਰੀ ਪ੍ਰਸਥਿਤੀਆਂ ਵਿੱਚ ਨੈਤਿਕਤਾ ਰ...

52. ਸਮੇਟਣਾ ਹੀ ਬੁਧੀਮਾਨੀ ਹੈ

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਜਿਵੇਂ ਕੱਛੂ ਸਾਰੇ ਪਾਸਿਓਂ ਆਪਣੇ ਅੰਗਾਂ ਨੂੰ ਸਮੇਟ (ਅੰਦਰ ਖਿੱਚ) ਲੈਂਦਾ ਹੈ, ਇਸੇ ਤਰ੍ਹਾਂ ਜਦੋਂ ਇਕ ਵਿਅਕਤੀ ਆਪਣੀਆਂ ਇੰਦਰੀਆਂ ਨੂੰ ਇੰਦਰਾਵੀ ਵਿਸ਼ਿਆਂ ਤੋਂ ਹਰ ਤਰ੍ਹਾਂ ਨਾਲ ਹਟਾ ਲੈਂਦਾ ਹੈ, ਤਾਂ ਉਸ ਦੀ ਬੁੱਧੀ ਸਥਿਰ ਹੁੰਦੀ ਹੈ (2.58)। ਸ੍ਰੀ ਕ੍ਰਿਸ਼ਨ ਇੰਦਰੀਆਂ ਉੱਤੇ ਜ਼ੋਰ ਦਿੰਦੇ ਹਨ ਕਿਉਂਕਿ ਉਹ ਸਾਡੀ ਅੰਤਰਆਤਮਾ ਅਤੇ ਬਾਹਰੀ ਦੁਨੀਆਂ ਵਿਚਕਾਰ ਪ੍ਰਵੇਸ਼ ਦੁਆਰ ਹਨ। ਉਹ ਸਲਾਹ ਦਿੰਦੇ ਹਨ ਕਿ ਸਾਨੂੰ ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਲੈਣਾ ਚਾਹੀਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਇੰਦਰੀਆਂ ਦੇ ਵਿਸ਼ਿਆਂ ਨਾਲ ਜੁੜੇ ਹੋਏ ਵੇਖਦੇ ਹਾਂ ਜਿਵੇਂ ਕਿ ਉਪਰੋਕਤ ਕੱਛੂ ਦਾ ਪ੍ਰਤੀਕ ਖ਼ਤਰੇ ਦਾ ਸਾਹਮਣਾ ਕਰਨ ਉੱਤੇ ਆਪਣੇ ਸਾਰੇ ਅੰਗਾਂ ਨੂੰ ਖੋਲ ਅੰਦਰ ਸਮੇਟ ਲੈਂਦਾ ਹੈ। ਸਾਡੀਆਂ ਇੰਦਰੀਆਂ ਦੇ ਦੋ ਭਾਗ ਹੁੰਦੇ ਹਨ—ਇਕ ਭਾਗ ਯੰਤਰ ਹੈ ਜਿਵੇਂ ਸਾਡੀਆਂ ਅੱਖਾਂ ਦੀਆਂ ਪੁਤਲੀਆਂ ਅਤੇ ਦੂਜਾ ਦਿਮਾਗ ਦਾ ਉਹ ਭਾਗ ਹੈ ਜਿਹੜਾ ਇਨ੍ਹਾਂ ਅੱਖਾਂ ਦੀਆਂ ਪੁਤਲੀਆਂ ਨੂੰ ਨਿਯੰਤਰਤ ਕਰਦਾ ਹੈ। ਸੰਵੇਦੀ ਗੱਲਬਾਤ ਦੋ ਪੱਧਰਾਂ ਉੱਤੇ ਹੁੰਦੀ ਹੈ। ਇਕ ਇੰਦਰਾਵੀ ਵਸਤਾਂ ਦੀ ਲਗਾਤਾਰ ਬਦਲਦੀ ਬਾਹਰੀ ਦੁਨੀਆਂ ਅਤੇ ਇੰਦਰਾਵੀ ਯੰਤਰਾਂ ਦੇ ਵਿਚਕਾਰ ਹੈ ਜੋ ਸ਼ੁੱਧ ਰੂਪ ਵਿੱਚ ਸਵੈਚਾਲਤ ਹੈ, ਜਿੱਥੇ ਫੋਟੋਨ (Photons) ਅੱਖਾਂ ਦੀਆਂ ਪੁਤਲੀਆਂ ਤੱਕ ਪਹੁੰਚਦੇ ਹਨ ਅਤੇ ਉਹ ਆਪਣੇ ਭੌਤਿਕੀ ਗੁਣਾਂ ਅਨੁਸਾਰ ਪ੍ਰਭਾਵ ਪਾਉਂਦੇ ਹਨ। ਦੂਜਾ ਪੱਧਰ ਅੱਖਾਂ ਦੀਆਂ ਪੁਤਲ...

51. ਨਫ਼ਰਤ ਵੀ ਇਕ ਬੰਧਨ ਹੈ

Image
ਅਸੀਂ ਕਿਸੇ ਸਥਿਤੀ, ਵਿਅਕਤੀ ਜਾਂ ਕਿਸੇ ਕਾਰਜ ਦੇ ਨਤੀਜੇ ਲਈ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਇਕ ਨਾਂ ਦਿੰਦੇ ਹਾਂ—ਚੰਗਾ, ਮਾੜਾ ਜਾਂ ਕੋਈ ਵੀ ਨਹੀਂ। ਸ੍ਰੀ ਕ੍ਰਿਸ਼ਨ ਇਸ ਤੀਜੀ ਅਵਸਥਾ ਦਾ ਉਲੇਖ ਕਰਦੇ ਹਨ ਤੇ ਕਹਿੰਦੇ ਹਨ ਕਿ ਇਕ ਬੁੱਧੀਮਾਨ ਵਿਅਕਤੀ ਉਹ ਹੈ ਜੋ ਚੰਗੇ ਨਤੀਜੇ ਦੀ ਪ੍ਰਾਪਤੀ ਉੱਤੇ ਬਹੁਤਾ ਖੁਸ਼ ਨਹੀਂ ਹੁੰਦਾ ਤੇ ਨਾ ਹੀ ਉਹ ਮਾੜੇ ਨਤੀਜੇ ਨੂੰ ਨਫ਼ਰਤ ਕਰਦਾ ਹੈ (2.57)। ਉਹ ਹਮੇਸ਼ਾ ਬਿਨਾ ਆਸਕਤੀ ਦੇ ਵਿੱਚ ਰਹਿੰਦਾ ਹੈ। ਇਸਦਾ ਅਰਥ ਇਹ ਹੈ ਕਿ ਸਥਿਤ ਪ੍ਰਗਨਾ ਕਿਸੇ ਤਰ੍ਹਾਂ ਦੀ ਵੰਡ ਕਰਨ ਵਿਭਾਜਨ (Labelling) ਨੂੰ ਛੱਡ ਦਿੰਦਾ ਹੈ ਅਤੇ ਤੱਥਾਂ ਨੂੰ ਤੱਥਾਂ ਦੇ ਰੂਪ ਵਿੱਚ ਹੀ ਵੇਖਦਾ ਹੈ ਕਿਉਂਕਿ ਕੋਈ ਵੀ ਵੰਡ ਸੁੱਖ ਤੇ ਦੁੱਖ ਦੇ ਧਰੁੱਵੀਪਣ ਦਾ ਜਨਮ ਸਥਾਨ ਹੁੰਦਾ ਹੈ (2.50)। ਇਹ ਸਲੋਕ ਔਖਾ ਹੈ ਕਿਉਂਕਿ ਇਹ ਨੈਤਿਕ ਅਤੇ ਸਮਾਜਕ ਸੰਦਰਭ ਵਿੱਚ ਵੀ ਤੱਥਾਂ ਨੂੰ ਤੁਰੰਤ ਚੰਗਾ ਜਾਂ ਮਾੜਾ ਦੇ ਰੂਪ ਵਿੱਚ ਵੰਡ ਕਰਨ ਦੀ ਸਾਡੀ ਪ੍ਰਵਿਰਤੀ ਦੇ ਉਲਟ ਹੈ। ਜਦੋਂ ਕੋਈ ਮਾੜੀ ਸਮਝੀ ਜਾਂਦੀ ਸਥਿਤੀ ਜਾਂ ਕਿਸੇ ਵਿਅਕਤੀ ਦਾ ਸਾਹਮਣਾ ਕਰਦਾ ਹੈ ਤਾਂ ਉਸ ਪ੍ਰਤ ੀ ਨਫ਼ਰਤ ਜਾਂ ਨਾਪਸੰਦਗੀ ਆਪਣੇ ਆਪ ਪੈਦਾ ਹੋ ਜਾਂਦੀ ਹੈ। ਦੂਜੇ ਪਾਸੇ ਇਕ ਸਥਿਤਪ੍ਰਗਨਾ ਹੈ ਜੋ ਇਸ ਨੂੰ ਕੋਈ ਵੀ ਨਾਂ ਨਹੀਂ ਦਿੰਦਾ, ਇਸ ਲਈ ਉਸ ਦੇ ਮਨ ਵਿੱਚ ਅਜਿਹੇ ਸਮੇਂ ਕਿਸੇ ਨਫ਼ਰਤ ਦੇ ਉੱਠਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਤਰ੍ਹਾਂ ਚੰਗਾ ਨਤੀਜਾ ਆਉਣ ਤੇ ਸਥਿਤਪ੍ਰਗਨਾ ਖੁਸ਼ ਵੀ ਨਹ...

50. ਰਾਗ, ਭੈਅ ਅਤੇ ਕ੍ਰੋਧ

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਥਿਤ ਪ੍ਰਗਨਾ ਉਹ ਹੈ ਜੋ ਨਾ ਤਾਂ ਸੁੱਖ ਨਾਲ ਉਤੇਜਿਤ ਹੁੰਦਾ ਹੈ ਅਤੇ ਨਾ ਹੀ ਦੁੱਖ ਦੁਆਰਾ ਪਰੇਸ਼ਾਨ ਹੁੰਦਾ ਹੈ। ਉਹ ਰਾਗ (ਲਗਾਓ), ਭੈਅ ਅਤੇ ਕ੍ਰੋਧ ਤੋਂ ਮੁਕਤ ਹੁੰਦਾ ਹੈ (2.56)। ਇਹ ਸਲੋਕ 2.38 ਦਾ ਵਿਸਥਾਰ ਹੈ, ਜਿੱਥੇ ਸ੍ਰੀ ਕ੍ਰਿਸ਼ਨ ਸੁੱਖ ਅਤੇ ਦੁੱਖ, ਲਾਭ ਤੇ ਹਾਨੀ, ਅਤੇ ਜਿੱਤ ਤੇ ਹਾਰ ਨੂੰ ਇਕ ਸਮਾਨ ਰੂਪ ਵਿੱਚ ਮੰਨਣ ਲਈ ਕਹਿੰਦੇ ਹਨ। ਅਸੀਂ ਸਾਰੇ ਸੁੱਖ ਦੀ ਤਲਾਸ਼ ਕਰਦੇ ਹਾਂ, ਪਰ ਦੁੱਖ ਅਟਲ ਰੂਪ ਵਿੱਚ ਸਾਡੇ ਜੀਵਨ ਵਿੱਚ ਆਉਂਦਾ ਹੈ ਕਿਉਂਕਿ ਇਹ ਦੋਵੇਂ ਦਵੰਧ ਦੇ ਜੋੜੇ ਦੇ ਰੂਪ ਵਿੱਚ ਮੌਜੂਦ ਹਨ। ਇਹ ਮੱਛੀ ਨੂੰ ਜਾਲ ਫੈਲਾਉਣ ਵਾਂਗ ਹੈ ਕਿਉਂਕਿ ਉਸ ਦੀ ਖੁਰਾਕ ਨਾਲ ਉਸ ਨੂੰ ਕਾਬੂ ਕਰਨ ਲਈ ਕੰਡਾ ਵੀ ਛੁਪਿਆ ਹੁੰਦਾ ਹੈ। ਸਥਿਤ ਪ੍ਰਗਨਾ ਉਹ ਹੈ ਜਿਹੜਾ ਇਨ੍ਹਾਂ ਧਰੁੱਵਾਂ ਨੂੰ ਪਾਰ ਕਰਕੇ ਦਵੰਧਾਤੀਤ ਹੋ ਜਾਂਦਾ ਹੈ। ਇਹ ਇਕ ਜਾਗਰੂਕਤਾ ਹੈ ਕਿ ਜਦੋਂ ਅਸੀਂ ਇਨ੍ਹਾਂ ਵਿੱਚੋ ਇਕ ਦੀ ਤਲਾਸ਼ ਕਰਦੇ ਹਾਂ ਤਾਂ ਦੂਜਾ ਉਸ ਦਾ ਅਨੁਸਰਣ ਕਰਨ ਲਈ ਜ਼ਰੂਰ ਨਾਲ ਆਉਂਦਾ ਹੈ ਭਾਵੇਂ ਉਹ ਕਿਸੇ ਵੱਖਰੇ ਆਕਾਰ ਵਿੱਚ ਜਾਂ ਸਮਾਂ ਬੀਤਣ ਤੋਂ ਬਾਅਦ ਹੀ ਆਵੇ। ਜਦੋਂ ਅਸੀਂ ਆਪਣੀ ਯੋਜਨਾ ਅਨੁਸਾਰ ਸੁੱਖ ਪ੍ਰਾਪਤ ਕਰਦੇ ਹਾਂ, ਤਾਂ ਸਾਡਾ ਅਹੰਕਾਰ ਪ੍ਰਫੁੱਲਤ ਹੋ ਜਾਂਦਾ ਹੈ, ਜੋ ਇਕ ਤਰ੍ਹਾਂ ਦੀ ਉਤੇਜਨਾ ਹੈ। ਪਰ ਜਦੋਂ ਉਹ ਦੁੱਖ ਵਿੱਚ ਬਦਲ ਜਾਂਦਾ ਹੈ ਤਾਂ ਅਹੰਕਾਰ ਜ਼ਖਮੀ ਹੋ ਜਾਂਦਾ ਹੈ ਜੋ ਰੋਸ਼ ਪੈਦਾ ਕਰਦਾ ਹੈ, ਜਿਹੜਾ ਅਹੰਕਾਰ ਦੀ ਹੀ...

49. ਸਥਿਤ ਪ੍ਰਗਨਾ ਇਕ ਅੰਦਰੂਨੀ ਵਰਤਾਰਾ ਹੈ

Image
ਅਰਜਨ ਦੇ ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਥਿਤ ਪ੍ਰਗਨਾ ਆਪਣੇ ਆਪ ਵਿੱਚ ਸੰਤੁਸ਼ਟ ਹੁੰਦਾ ਹੈ (2.55)। ਦਿਲਚਸਪ ਗੱਲ ਇਹ ਹੈ ਕਿ ਸ੍ਰੀ ਕ੍ਰਿਸ਼ਨ ਨੇ ਅਰਜਨ ਦੇ ਸਵਾਲ ਦੇ ਦੂਜੇ ਭਾਗ ਵਿੱਚ ਉੱਤਰ ਨਹੀਂ ਦਿੱਤਾ ਕਿ ਸਥਿਤ ਪ੍ਰਗਨਾ ਕਿਵੇਂ ਬੋਲਦਾ ਹੈ, ਬੈਠਦਾ ਹੈ ਤੇ ਕਿਵੇਂ ਚੱਲਦਾ ਹੈ। ‘ਆਪਣੇ ਆਪ ਦੇ ਨਾਲ ਸੰਤੁਸ਼ਟੀ’ ਸ਼ੁੱਧ ਰੂਪ ਵਿੱਚ ਇਕ ਆਂਤਰਿਕ ਘਟਨਾ ਹੈ ਅਤੇ ਬਾਹਰੀ ਵਿਹਾਰ ਦੇ ਆਧਾਰ ’ਤੇ ਇਸ ਨੂੰ ਮਾਪਣ ਦਾ ਕੋਈ ਢੰਗ ਨਹੀਂ ਹੈ। ਹੋ ਸਕਦਾ ਹੈ ਕਿ ਦਿੱਤੀਆਂ ਗਈਆਂ ਪ੍ਰਸਥਿਤੀਆਂ ਵਿੱਚ ਇਕ ਅਗਿਆਨੀ ਅਤੇ ਇਕ ਸਥਿਤ ਪ੍ਰਗਨਾ, ਦੋਵੇਂ ਇਕ ਹੀ ਸ਼ਬਦ ਬੋਲਣ ਅਤੇ ਇਕ ਹੀ ਢੰਗ ਨਾਲ ਬੈਠਣ ਤੇ ਚੱਲਣ। ਅਜਿਹੀ ਸਥਿਤੀ ਵਿੱਚ ਸਥਿਤ ਪ੍ਰਗਨਾ ਦੀ ਸਾਡੀ ਸਮਝ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ। ਸ੍ਰੀ ਕ੍ਰਿਸ਼ਨ ਦਾ ਆਪਣਾ ਜੀਵਨ ਸਥਿਤ ਪ੍ਰਗਨਾ ਦੇ ਜੀਵਨ ਦਾ ਇਕ ਸਰਵੋਤਮ ਉਦਾਹਰਨ ਹੈ। ਜਨਮ ਦੇ ਸਮੇਂ ਉਹ ਆਪਣੇ ਮਾਤਾ-ਪਿਤਾ ਤੋਂ ਵੱਖ ਹੋ ਜਾਂਦੇ ਹਨ। ਉਨ੍ਹਾਂ ਨੂੰ ‘ਮੱਖਣ ਚੋਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਰਾਸਲੀਲਾ, ਨਾਚ ਅਤੇ ਬਾਂਸਰੀ ਪੌਰਾਣਿਕ ਹੈ, ਪਰੰਤੂ ਜਦੋਂ ਉਨ੍ਹਾਂ ਨੇ ਬਿੰਦਰਾਵਣ ਨੂੰ ਛੱਡਿਆ ਤਾਂ ਉਹ ਰਾਸਲੀਲਾ ਦੀ ਤਲਾਸ਼ ਵਿੱਚ ਕਦੇ ਵੀ ਵਾਪਸ ਨਹੀਂ ਆਏ। ਉਹ ਲੋੜ ਪੈਣ ਤੇ ਲੜੇ, ਪਰ ਕਈ ਵਾਰ ਯੁੱਧ ਤੋਂ ਬੱਚਦੇ ਰਹੇ ਅਤੇ ਇਸ ਲਈ ਉਨ੍ਹਾਂ ਨੂੰ ਰਣ ਛੋੜ ਦਾਸ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਕਈ ਚਮਤਕ...

48. ਖੁਦ ਨਾਲ ਸੰਤੁਸ਼ਟੀ

Image
ਭਗਵਾਨ ਕ੍ਰਿਸ਼ਨ ਨੇ ਸਲੋਕ 2.11 ਤੋਂ 2.53 ਤੱਕ ਸੰਖ ਯੋਗ ਨੂੰ ਵਰਣਨ ਕੀਤਾ, ਜੋ ਅਰਜਨ ਲਈ ਪੂਰੀ ਤਰ੍ਹਾਂ ਨਾਲ ਇਕ ਨਵੀਂ ਗੱਲ ਸੀ। 2.54 ਸਲੋਕ ਵਿੱਚ ਅਰਜਨ ਇਹ ਜਾਣਨਾ ਚਾਹੁੰਦਾ ਹੈ ਕਿ ਸਥਿਤ ਪ੍ਰਗਨਾ (ਉੱਚਿਤ ਬੁੱਧੀ, ਸਮਝ ਵਾਲਾ) ਕੀ ਹੈ, ਜਿਸ ਨੇ ਆਪਣੇ ਅੰਦਰ ਸਥਿਰ ਜਾਂ ਸਮਾਧੀ ਪ੍ਰਾਪਤ ਕਰ ਲਈ ਹੈ ਅਤੇ ਇਹ ਸਥਿਤ ਪ੍ਰਗਨਾ ਕਿਵੇਂ ਬੋਲਦਾ, ਚੱਲਦਾ ਜਾਂ ਬੈਠਦਾ ਹੈ। ਸਲੋਕ 2.55 ਰਾਹੀਂ ਸ੍ਰੀ ਕ੍ਰਿਸ਼ਨ ਅਰਜਨ ਨੂੰ ਸਪੱਸ਼ਟ ਕਰਦੇ ਹੋਏ, ਇਸ ਲਈ, ਕੁੱਝ ਨਿਯਮ ਜਾਂ ਬੈਂਚ ਮਾਰਕ ਨਿਰਧਾਰਤ ਕਰਕੇ ਸਪੱਸ਼ਟ ਕਰਦੇ ਹਨ, ਜਿਨ੍ਹਾਂ ਨਿਯਮਾਂ ਜਾਂ ਬੈਂਚ ਮਾਰਕਾਂ ਨੂੰ ਅਸੀਂ ਆਪਣੀ ਖੁਦ ਦੀ ਅਧਿਆਤਮਿਕ ਯਾਤਰਾ ਵਿੱਚ ਪ੍ਰਗਤੀ ਨੂੰ ਮਾਪਣ ਲਈ ਵਰਤ ਸਕਦੇ ਹਾਂ। ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਸਮੇਂ ਇਹ ਪੁਰਸ਼, ਮਨ ਵਿੱਚ ਸਥਿਤ ਸੰਪੂਰਨ ਕਾਮਨਾਵਾਂ (ਵਾਸ਼ਨਾਵਾਂ) ਨੂੰ ਪੂਰੀ ਤਰ੍ਹਾਂ ਤਿਆਗ ਦਿੰਦਾ ਹੈ ਅਤੇ ਆਪਣੀ ਆਤਮਾ ਵਿੱਚ ਹੀ ਸੰਤੁਸ਼ਟ ਰਹਿੰਦਾ ਹੈ, ਉਸ ਕਾਲ ਵਿੱਚ ਉਸ ਨੂੰ ਸਥਿਤ ਪ੍ਰਗਨਾ ਕਿਹਾ ਜਾਂਦਾ ਹੈ (2.55)। ਜਦੋਂ ਕੋਈ ਵਿਅਕਤੀ ਆਪਣੇ ਖੁਦ ਵਿੱਚ ਸੰਤੁਸ਼ਟ ਹੁੰਦਾ ਹੈ ਤਾਂ ਇੱਛਾਵਾਂ ਆਪਣੇ ਆਪ ਖਤਮ ਹੋ ਜਾਂਦੀਆਂ ਹਨ। ਜਿਉਂ-ਜਿਉਂ ਇੱਛਾਵਾਂ ਖ਼ਤਮ ਹੁੰਦੀਆਂ ਹਨ, ਉਨ੍ਹਾਂ ਦੇ ਸਾਰੇ ਕਾਰਜ ਨਿਸ਼ਕਾਮ ਕਰਮ ਬਣ ਜਾਂਦੇ ਹਨ। ਅਸੀਂ ਜੋ ਕੁੱਝ ਹਾਂ, ਉਸਤੋਂ ਵੱਖਰਾ ਦਿੱਸਣ ਦੀ ਹਮੇਸ਼ਾ ਇੱਛਾ ਰੱਖਦੇ ਹਾਂ। ਅਸੀਂ ਬਹੁਤ ਜਲਦੀ ਤੰਗ ਹੋ ਜਾਂਦੇ ਹਾਂ। ਇਸ ਹਾਲਤ ਨੂੰ ਅਰਥ ਸ਼...

47. ਭਰਮ ਤੋਂ ਬਚੋ

Image
ਆਪਣੇ ਆਮ ਜੀਵਨ ਵਿੱਚ ਜਦੋਂ ਅਸੀਂ ਇਕ ਹੀ ਵਿਸ਼ੇ ਉੱਤੇ ਪਰਸਪਰ ਵਿਰੋਧੀ ਵਿਚਾਰਾਂ ਜਾਂ ਰਾਵਾਂ ਨੂੰ ਸੁਣਦੇ ਹਾਂ, ਤਾਂ ਅਸੀਂ ਭਰਮਾਂ ਵਿੱਚ ਪੈ ਜਾਂਦੇ ਹਾਂ, ਇਹ ਭਾਵੇਂ ਕੋਈ ਖ਼ਬਰ ਹੋਵੇ, ਕੋਈ ਫਿਲਾਸਫੀ ਹੋਵੇ ਜਾਂ ਦੂਜੇ ਲੋਕਾਂ ਦੇ ਅਨੁਭਵ ਤੇ ਵਿਸ਼ਵਾਸ ਹੋਣ। ਸ੍ਰੀ ਕ੍ਰਿਸ਼ਨ ਕਹਿੰਦੇ ਹਨ, ਕਿ ਅਸੀਂ ਯੋਗ/ਸੰਤੁਲਨ ਉਦੋਂ ਹੀ ਪ੍ਰਾਪਤ ਕਰ ਸਕਾਂਗੇ ਜਦੋਂ ਵਿਭਿੰਨ ਮੱਤਾਂ ਨੂੰ ਸੁਣਨ ਦੇ ਬਾਵਜੂਦ ਸਾਡੀ ਬੁੱਧੀ ਨਿਸ਼ਚਲ ਅਤੇ ਸਮਾਧੀ ਵਿੱਚ ਸਥਿਰ ਹੋਵੇਗੀ (2.53)। ਇਸ ਸਲੋਕ ਨੂੰ ਸਮਝਾਉਣ ਲਈ ਸਭ ਤੋਂ ਚੰਗਾ ਰੂਪਕ ਇਕ ਬਿਰਖ ਹੈ, ਜਿਸ ਦਾ ਉੱਪਰਲਾ ਭਾਗ ਸਾਨੂੰ ਵਿਖਾਈ ਦਿੰਦਾ ਹੈ ਅਤੇ ਹੇਠਲਾ ਭਾਗ ਇਕ ਜੜ੍ਹ ਪ੍ਰਣਾਲੀ ਰਾਹੀਂ ਅਦ੍ਰਿਸ਼ ਅਤੇ ਸਥਿਰ ਹੁੰਦਾ ਹੈ। ਜਦੋਂ ਹਵਾਵਾਂ ਚੱਲਦੀਆਂ ਹਨ ਤਾਂ ਉੱਪਰਲਾ ਭਾਗ ਕਿਸੇ ਹੱਦ ਤੱਕ ਪਰੇਸ਼ਾਨ ਹੋ ਸਕਦਾ ਹੈ ਜਦੋਂ ਕਿ ਇਸ ਦੀ ਜੜ੍ਹ ਪ੍ਰਣਾਲੀ ਇਨ੍ਹਾਂ ਤੋਂ ਪ੍ਰਭਾਵਿਤ ਨਹੀਂ ਹੁੰਦੀ। ਇਸਦਾ ਉੱਪਰੀ ਭਾਗ ਬਾਹਰੀ ਸ਼ਕਤੀਆਂ ਨਾਲ ਜੂਝਦਾ ਹੈ ਪਰ ਇਸ ਦਾ ਅੰਦਰੂਨੀ (ਜੜ੍ਹ ਵਾਲਾ) ਭਾਗ ਸਮਾਧੀ ਵਿੱਚ ਨਿਸ਼ਚਲ ਰਹਿੰਦਾ ਹੈ, ਅਤੇ ਸਥਿਰਤਾ ਦੇ ਨਾਲ-ਨਾਲ ਬਿਰਖ ਨੂੰ ਇਸ ਦਾ ਪੋਸ਼ਣ ਪ੍ਰਦਾਨ ਕਰਨ ਦਾ ਕੰਮ ਕਰਦਾ ਰਹਿੰਦਾ ਹੈ। ਰੁੱਖ ਵਾਸਤੇ ਵੀ ਇਹ ਯੋਗ ਤੋਂ ਇਲਾਵਾ ਕੁੱਝ ਨਹੀਂ, ਜਦੋਂ ਬਾਹਰੀ ਭਾਗ ਕਾਰਵਾਈ ਕਰਦਾ ਹੈ ਪਰ ਅੰਦਰੂਨੀ ਭਾਗ ਨਿਸ਼ਚਲ ਰਹਿੰਦਾ ਹੈ। ਅਗਿਆਨੀ ਪੱਧਰ ਉੱਤੇ ਸਾਡੇ ਕੋਲ ਇਕ ਡਗਮਗਾਉਂਦੀ ਹੋਈ ਬੁੱਧੀ ਹੈ ਜੋ ਬਾਹਰੀ ਉਤੇਜਨਾ...