Posts

122. ‘ਇਹ ਉਹ ਹੀ ਹੈ’, ਦਾ ਮੰਤਰ

Image
  ਪ੍ਰਮਾਤਮਾ ਦੇ ਰੂਪ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ਕਿ ਉਹ ਜਿਹੜਾ ਮੈਨੂੰ ਹਰ ਜਗ੍ਹਾ ਤੇ ਸਭਨਾ ਵਿੱਚ ਵੇਖਦਾ ਹੈ ਅਤੇ ਸਭਨਾ ਨੂੰ ਮੇਰੇ ਵਿੱਚ ਵੇਖਦਾ ਹੈ , ਉਸ ਲਈ ਮੈਂ ਕਦੇ ਵੀ ਗੁਆਚਦਾ ਨਹੀਂ , ਅਤੇ ਉਹ ਮੇਰੇ ਲਈ ਕਦੇ ਗੁਆਚਦਾ ਨਹੀਂ ( 6.30) । ਇਹ ਸਲੋਕ ਭਗਤੀ ਯੋਗ ਦੀ ਨੀਂਹ ਹੈ ਜਿੱਥੇ ਸਾਧਕ ਹਰ ਜਗ੍ਹਾ ਤੇ ਹਰ ਸਥਿਤੀ ਵਿੱਚ ਪ੍ਰਮਾਤਮਾ ਨੂੰ ਅਨੁਭਵ ਕਰਦੇ ਹਨ। ‘ ਇਹ ਉਹ ਹੀ ਹੈ ’ ਦਾ ਮੰਤਰ ਚਮਤਕਾਰ ਕਰ ਸਕਦਾ ਹੈ ਜੇ ਅਸੀਂ ਇਸ ਨੂੰ ਗਹਿਰਾਈ ਨਾਲ ਵਿਚਾਰੀਏ , ਜਿੱਥੇ ‘ ਇਹ ’ ਕੋਈ ਵੀ ਵਿਅਕਤੀ ਜਾਂ ਵਸਤੂ ਜਾਂ ਸਥਿਤੀ ਹੋ ਸਕਦੀ ਹੈ। ਇਕ ਵਾਰ ਜਦੋਂ ਅਸੀਂ ‘ ਇਹ ’ ਨੂੰ ਜਾਣ ਲੈਂਦੇ ਹਾਂ , ਤਾਂ ਅਸੀਂ ਸਭਨਾਂ ਵਿੱਚ ਪ੍ਰਮਾਤਮਾ ਨੂੰ ਵੇਖ ਸਕਾਂਗੇ , ਭਾਵੇਂ ਉਹ ਵਿਅਕਤੀ ਕੋਈ ਮਿੱਤਰ ਹੈ ਜਾਂ ਦੁਸ਼ਮਣ ; ਮੱਦਦ ਕਰਨ ਵਾਲਾ ਹੈ , ਜਾਂ ਦੁੱਖ ਪਹੁਚਾਉਣ ਵਾਲਾ ਹੈ , ਪ੍ਰਸ਼ੰਸਾ ਹੈ ਜਾਂ ਅਲੋਚਨਾ , ਕੋਈ ਵਸਤੂ ਸੋਨੇ ਵਾਂਗ ਮੁੱਲਵਾਨ ਹੈ ਜਾਂ ਪੱਥਰ ਵਾਂਗੂੰ ਮੁੱਲਹੀਣ ; ਖ਼ੁਸ਼ੀ ਦੇ ਛਿਣ ਹਨ ਜਾਂ ਦਰਦ ਦੇ ; ਜਿੱਤ ਹੈ ਜਾਂ ਹਾਰ ; ਅਤੇ ਇਹ ਸੂਚੀ ਖਤਮ ਹੀ ਨਹੀਂ ਹੰੁਦੀ। ਸ੍ਰੀ ਕਿ੍ਰਸ਼ਨ ਕਹਿੰਦੇ ਹਨ , ਕਿ ਜਿਸ ਢੰਗ ਨਾਲ ਲੋਕ ਮੇਰੇ ਪ੍ਰਤੀ ਸਮਰਪਿਤ ਹਨ , ਉਸੇ ਢੰਗ ਨਾਲ ਮੈਂ ਖੁਦ ਨੂੰ ਪ੍ਰਗਟ ਕਰਦਾ ਹਾਂ ( 4.11), ਅਤੇ ਮੇਰੇ ਲਈ ਕੋਈ ਵੀ ਘੱਟ ਪਿਆਰਾ ਨਹੀਂ , ਨਾ ਹੀ ਕੋਈ ਮੇਰੇ ਲਈ ਵੱਧ ਪਿਆਰਾ ਹੈ ( 9.29) । ਇਹ ਗੱਲਾਂ ਸਾਨੂੰ ਇਹ ਸਮਝਣ ਵਿੱਚ ਮੱਦਦ ਕਰ...

121. ਨਮਸਤੇ ਦੀ ਤਾਕਤ

Image
  ‘ ਨਮਸਤੇ ’ ਜਾਂ ‘ ਨਮਸਕਾਰ ’ ਦੀ ਵਰਤੋਂ ਭਾਰਤੀ ਸੰਦਰਭ ਵਿੱਚ ਇਕ ਦੂਜੇ ਦਾ ਸੁਆਗਤ ਕਰਨ ਲਈ ਕੀਤੀ ਜਾਂਦੀ ਹੈ। ਇਸ ਦਾ ਅਰਥ ਹੈ , ‘ ਤੁਹਾਡੇ ਅੰਦਰ ਵਸਦੇ ਦੇਵਤਾ ਨੂੰ ਪ੍ਰਣਾਮ ’ । ਵੱਖ ਵੱਖ ਸੱਭਿਆਚਾਰਾਂ ਵਿੱਚ ਵਰਤੇ ਸੁਆਗਤ ਸ਼ਬਦ ਅਜਿਹਾ ਹੀ ਸੰਦੇਸ਼ ਦਿੰਦੇ ਹਨ , ਅਤੇ ਉਨ੍ਹਾਂ ਸ਼ਬਦਾਂ ਦੀ ਉਤਪਤੀ ‘ ਸਾਰੇ ਪ੍ਰਾਣੀਆਂ ਵਿੱਚ ਖੁਦ ਨੂੰ ਅਤੇ ਖੁਦ ਵਿੱਚ ਸਾਰੇ ਪ੍ਰਾਣੀਆਂ ਨੂੰ ਸਮਾਨ ਰੂਪ ਵਿੱਚ ਵੇਖਣਾ ’ ਹੈ ( 6.29) । ਜਦੋਂ ਅਜਿਹੇ ਸੁਆਗਤ ਦਾ ਜਾਗਰੂਕਤਾ ਨਾਲ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ , ਤਾਂ ਉਨ੍ਹਾਂ ਵਿੱਚ ਖੁਦ ਦੇ ਨਾਲ-ਨਾਲ ਦੂਜਿਆਂ ਵਿੱਚ ਵੀ ਪ੍ਰਮਾਤਮਾ ਨੂੰ ਮਹਿਸੂਸ ਕਰਨ ਦੀ ਸਮਰੱਥਾ ਹੰੁਦੀ ਹੈ। ‘ ਸਾਰਿਆਂ ਵਿੱਚ ਸਮਾਨ ਭਾਵ ਰੱਖਣਾ ’ ਨਿਰਾਕਾਰ ਦਾ ਮਾਰਗ ਹੈ , ਜਿਸ ਨੂੰ ਇਕ ਔਖਾ ਮਾਰਗ ਮੰਨਿਆ ਜਾਂਦਾ ਹੈ। ਸ੍ਰੀ ਕਿ੍ਰਸ਼ਨ ਤੁਰੰਤ ਇਸ ਨੂੰ ਆਸਾਨ ਬਣਾਉਂਦੇ ਹਨ ਅਤੇ ਕਹਿੰਦੇ ਹਨ ਕਿ ਮੈਨੂੰ ਹਰ ਜਗ੍ਹਾ ਮਹਿਸੂਸ ਕਰੋ ਤੇ ਵੇਖੋ , ਅਤੇ ਸਾਰਿਆਂ ਨੂੰ ਮੇਰੇ ਵਿੱਚ ਵੇਖੋ , ਜੋ ਕਿ ਸਾਕਾਰ ਦਾ ਮਾਰਗ ਹੈ ( 6.30) । ਇਹ ਦੋਵੇਂ ਸਲੋਕ ਸਾਕਾਰ ਜਾਂ ਨਿਰਾਕਾਰ ਦੇ ਮਾਧਿਅਮ ਰਾਹੀਂ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਿੱਚ ਮੱਦਦ ਕਰਦੇ ਹਨ , ਅਤੇ ਸਾਰੇ ਅਧਿਆਤਮਕ ਮਾਰਗਾਂ ਦੀ ਨੀਂਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਵਿੱਚ ਹੰੁਦੀ ਹੈ। ਅਪ੍ਰਗਟ ਸੀਮਾ-ਰਹਿਤ ਹੈ ਜਦੋਂ ਕਿ ਪ੍ਰਗਟ ਵੰਡਿਆ ਜਾ ਸਕਦਾ ਹੈ ਤੇ ਸੀਮਾਵਾਂ ਵਿੱਚ ਬੱਝਾ ਹੋਇਆ ਹੈ। ਖੁਦ ਵਿੱਚ ਸਭ ਨੂ...

120. ਸਾਰਿਆਂ ਵਿੱਚ ਖੁਦ ਨੂੰ ਤੇ ਖੁਦ ਵਿਚ ਸਾਰਿਆਂ ਨੂੰ ਵੇਖਣਾ

Image
  ਸਾਡੀ ਹੋਂਦ ਪ੍ਰਗਟ (ਵਿਅਕਤ)   ਸਾਡੇ ਸਰੀਰ ਵਾਂਗੂ ਅਤੇ ਸਦੀਵੀ ਅਪ੍ਰਗਟ ਜਾਂ ਆਤਮਾ , ਦੋਵਾਂ ਦਾ ਤਾਲਮੇਲ ਹੈ। ਅਸੀਂ ਇਸ ਹੋਂਦ ਨੂੰ ਜਾਂ ਤਾਂ ਪ੍ਰਗਟ ਦੇ ਮਾਧਿਅਮ ਰਾਹੀਂ ਜਾਂ ਸਦੀਵੀ ਦੇ ਮਾਧਿਅਮ ਰਾਹੀਂ ਅਨੁਭਵ ਕਰ ਸਕਦੇ ਹਾਂ। ਅਸੀਂ ਵਿਅਕਤ ਤੋਂ ਤਾਂ ਜਾਣੂੰ ਹਾਂ , ਜਿਸ ਰਾਹੀਂ ਅਸੀਂ ਹੋਰ ਲੋਕਾਂ , ਸਥਿਤੀਆਂ ਅਤੇ ਵੱਖ ਵੱਖ ਵਸਤਾਂ ਵਿਚਕਾਰ ਅੰਤਰ ਕਰਦੇ ਹਾਂ , ਕਿਉਂਕਿ ਸਾਡੀਆਂ ਇੰਦਰੀਆਂ ਕੇਵਲ ਵਿਅਕਤ (ਪ੍ਰਗਟ) ਨੂੰ ਹੀ ਸਮਝਣ ਦੇ ਸਮਰੱਥ ਹਨ। ਅਸੀਂ ਇਸ ਵਿਅਕਤ ਦੇ ਪਿੱਛੇ ਛਿਪੇ ਹੋਏ ਅਵਿਅਕਤ (ਸਦੀਵੀ) ਨੂੰ ਮੁਸ਼ਕਲ ਨਾਲ ਹੀ ਪਛਾਣਦੇ ਹਾਂ , ਕਿਉਂਕਿ ਇਸ ਵਾਸਤੇ ਸਾਨੂੰ ਇੰਦਰੀਆਂ ਤੋਂ ਪਾਰ ਜਾਣ ਦੀ ਲੋੜ ਹੰੁਦੀ ਹੈ। ਉਦਾਹਰਣ ਦੇ ਤੌਰ ਤੇ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਵੇਖਦੇ ਹਾਂ , ਤਾਂ ਸਭ ਤੋਂ ਪਹਿਲਾਂ ਇਹ ਵੇਖਦੇ ਹਾਂ ਕਿ ਉਹ ਪੁਰਸ਼ ਹੈ ਜਾਂ ਇਸਤਰੀ। ਉਸ ਤੋਂ ਬਾਦ ਅਸੀਂ ਵੇਖਦੇ ਹਾਂ ਕਿ ਉਸ ਦੀ ਪੁਸ਼ਾਕ ਅਤੇ ਵਿਵਹਾਰ ਕਿਹੋ ਜਿਹਾ ਹੈ , ਅਤੇ ਉਹ ਕਿੰਨਾ ਪ੍ਰਭਾਵਸ਼ਾਲੀ ਜਾਂ ਅਮੀਰ ਹੈ। ਉਸ ਤੋਂ ਬਾਦ ਅਸੀਂ ਉਸ ਨਾਲ ਜੁੜੀਆਂ ਚੰਗੀਆਂ ਤੇ ਮੰਦੀਆਂ ਗੱਲਾਂ ਨੂੰ ਯਾਦ ਕਰਦੇ ਹਾਂ। ਸਾਰਾ ਵਿਵਹਾਰ ਉਨ੍ਹਾਂ ਨਿਰਣਿਆਂ ਉੱਤੇ ਨਿਰਭਰ ਕਰਦਾ ਹੈ , ਜੋ ਅਸੀਂ ਇਨ੍ਹਾਂ ਵੰਡੀਆਂ ਦੇ ਆਧਾਰ ਉੱਤੇ ਕਰਦੇ ਹਾਂ। ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਅਪਣੇ ਖੁਦ ਨਾਲ ਜੁੜਿਆ ਵਿਅਕਤੀ , ਆਪਣੀ ਹੋਂਦ ਨੂੰ ਬਾਕੀ ਸਾਰਿਆਂ ਵਿੱਚ ਵੇਖਦਾ ਹੈ , ਅਤੇ ਬਾ...

119. ਜਾਗਰੂਕਤਾ ਤੇ ਕਰੁਣਾ ਦਾ ਮੇਲ

Image
  ਸਮਤਵ (ਸਮਾਨਤਾ) ਉਨ੍ਹਾਂ ਸਾਰੇ ਗਿਆਨੀ ਜਨਾਂ ਦੇ ਉਪਦੇਸ਼ਾਂ ਦਾ ਸਾਰ ਹੈ ਜਿਹੜੇ ਕਦੇ ਇਸ ਧਰਤੀ ਤੇ ਵਿਚਰੇ ਸਨ। ਉਨ੍ਹਾਂ ਦੇ ਸ਼ਬਦ , ਭਾਸ਼ਾ ਤੇ ਤਰੀਕੇ ਵੱਖਰੇ ਵੱਖਰੇ ਹੋ ਸਕਦੇ ਹਨ , ਪਰ ਉਨ੍ਹਾਂ ਦਾ ਸੰਦੇਸ਼ ਸਮਤਵ ਪ੍ਰਾਪਤ ਕਰਨ ਦਾ ਹੀ ਹੈ। ਇਸ ਤੋਂ ਉਲਟ ਕੋਈ ਵੀ ਉਪਦੇਸ਼ ਜਾਂ ਅਭਿਆਸ ਠੀਕ ਨਹੀਂ ਕੀਤਾ ਜਾਣਾ ਚਾਹੀਦਾ ਹੈ। ਮਨ ਦੇ ਸੰਦਰਭ ਵਿੱਚ ਇਹ ਇਕ ਪਾਸੇ ਇੰਦਰੀਆਂ ਅਤੇ ਦੂਜੇ ਪਾਸੇ ਬੁੱਧੀ ਦੇ ਵਿਚਕਾਰ ਸੰਤੁਲਨ ਹੈ। ਜੇਕਰ ਕੋਈ ਇੰਦਰੀਆਂ ਵੱਲ ਝੁਕਦਾ ਹੈ , ਤਾਂ ਉਹ ਵਾਸਨਾਵਾਂ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ। ਜਦੋਂ ਬੁੱਧੀ ਹਾਵੀ ਹੋ ਜਾਂਦੀ ਹੈ ਤਾਂ ਵਿਅਕਤੀ ਜਾਗਰੂਕਤਾ ਪ੍ਰਾਪਤ ਕਰਦਾ ਹੈ , ਪਰ ਜਦੋਂ ਕਰੁਣਾ ਦੀ ਘਾਟ ਹੰੁਦੀ ਹੈ , ਤਾਂ ਉਹ ਦੂਜਿਆਂ ਨੂੰ ਨੀਵੀਂ ਨਜ਼ਰ ਨਾਲ ਵੇਖ ਸਕਦਾ ਹੈ। ਇਸ ਲਈ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਸਰਵ ਸਰੇਸ਼ਟ ਜੋਗੀ ਉਹ ਹੈ ਜੋ ਦੁੱਖ ਜਾਂ ਸੁੱਖ ਵਿੱਚ ਦੂਜਿਆਂ ਲਈ ਉਹੋ ਜਿਹਾ ਹੀ ਅਨੁਭਵ ਕਰਦਾ ਹੈ , ਜਿਹੋ ਜਿਹਾ ਉਹ ਆਪਣੇ ਲਈ ਕਰਦਾ ਹੈ ( 6.32) । ਇਹ ਜਾਗਰੂਕਤਾ ਅਤੇ ਕਰੁਣਾ ਦਾ ਸੰਜੋਗ ਹੈ। ਸ੍ਰੀ ਕਿ੍ਰਸ਼ਨ ਨੇ ਸਾਨੂੰ ਸੋਨਾ ਅਤੇ ਪੱਥਰ ਵਰਗੀਆਂ ਚੀਜ਼ਾਂ ਨੂੰ ਇਕ ਸਮਾਨ ਮੰਨਣ ਲਈ ਕਿਹਾ ; ਇਕ ਗਾਂ , ਇਕ ਹਾਥੀ ਤੇ ਇਕ ਕੁੱਤੇ ਨੂੰ ਵੀ ਸਮਾਨ ਮੰਨਣ ਲਈ ਕਿਹਾ। ਅੱਗੇ ਉਨ੍ਹਾਂ ਨੇ ਸਾਨੂੰ ਮਿੱਤਰਾਂ ਅਤੇ ਦੁਸ਼ਮਣਾਂ ਸਹਿਤ ਸਾਰੇ ਲੋਕਾਂ ਨਾਲ ਸਮਾਨ ਵਿਹਾਰ ਕਰਨ ਲਈ ਕਿਹਾ। ਇਸ ਨੂੰ ਸਮਝਣ ਦਾ ਇਕ ਹੋਰ ਤਰੀਕਾ ਇਹ ਹੈ ਕਿ ...

118. ਪਰਿਵਰਤਨ ਹੀ ਸਥਾਈ ਹੈ

Image
  ਵਸਤੂਆਂ ਦੀ ਪਦਾਰਥਕ ਜਾਂ ਪ੍ਰਗਟ ਦੁਨੀਆ ਵਿੱਚ ਪਰਿਵਰਤਨ ਸਥਾਈ ਹੈ ਅਤੇ ਅਪ੍ਰਗਟ ਜਾਂ ਆਤਮਾ ਪਰਿਵਰਤਨ ਰਹਿਤ ਰਹਿੰਦੀ ਹੈ। ਇਨ੍ਹਾਂ ਦੋਵਾਂ ਵਿਚਕਾਰ ਇਕਸਾਰਤਾ ਲਿਆਉਣ ਲਈ ਇਕ ਤੰਤਰ ਦੀ ਲੋੜ ਹੰੁਦੀ ਹੈ। ਰੂਪਕ ਦੇ ਰੂਪ ਵਿੱਚ ਇਹ ਇਕ ਸਥਿਰ ਹੱਥ ਅਤੇ ਘੁੰਮਣ ਵਾਲੇ ਪਹੀਏ ਵਿੱਚ ਬਾਲ-ਬਿਅਰਿੰਗ ਤੰਤਰ ਦੀ ਤਰ੍ਹਾਂ ਹੈ , ਜਾਂ ਇੰਜਣ ਅਤੇ ਪਹੀਆਂ ਤੋਂ ਦੋ ਵੱਖ ਵੱਖ ਗਤੀਆਂ ਨੂੰ ਸੰਭਾਲਣ ਵਾਲੇ ਗਿਅਰਬਕਸ ਦੀ ਤਰ੍ਹਾਂ ਹੈ। ਇਸੇ ਤਰ੍ਹਾਂ ਇਹ ਇੰਦਰੀਆਂ , ਮਨ ਅਤੇ ਬੁੱਧੀ ਦਾ ਮਿਲਿਆ-ਜੁਲਿਆ ਇਕ ਤੰਤਰ ਹੈ ਜੋ ਪਰਿਵਰਤਨ ਰਹਿਤ ਆਤਮਾ ਅਤੇ ਹਮੇਸ਼ਾ ਪਰਿਵਰਤਨਸ਼ੀਲ ਵਸਤੂਆਂ ਦੀ ਦੁਨੀਆ ਦੇ ਵਿਚਕਾਰ ਹੈ। ਸ੍ਰੀ ਕਿ੍ਰਸ਼ਨ ਨੇ ਇਕ ਲੜੀ (ਦਰਜਾ) ਪ੍ਰਦਾਨ ਕੀਤੀ ਹੈ ਕਿ ਇੰਦਰੀਆਂ ਇੰਦਰਿਆਵੀ ਵਿਸ਼ਿਆਂ ਤੋਂ ਉੱਤਮ ਹਨ , ਮਨ ਇੰਦਰੀਆਂ ਤੋਂ ਉੱਤਮ ਹੈ , ਅਤੇ ਬੁੱਧੀ ਮਨ ਤੋਂ ਵੀ ਉੱਤਮ ਹੈ। ਅਤੇ ਬੁੱਧੀ ਤੋਂ ਵੀ ਉੱਤਮ ਦਰਜਾ ਆਤਮਾ ਦਾ ਹੈ ( 3.42) । ਇੰਦਰੀਆਂ ਦਾ ਪਦਾਰਥਕ ਭਾਗ ਪਦਾਰਥਕ ਸੰਸਾਰ ਵਿੱਚ ਹੋਣ ਵਾਲੇ ਬਦਲਾਵਾਂ ਪ੍ਰਤੀ ਖੁਦ-ਬ-ਖੁਦ ਪ੍ਰਤੀਕਿਰਿਆ ਕਰਦਾ ਹੈ। ਮਨ ਸਿਮਰਤੀ ਦੇ ਨਾਲ ਨਾਲ ਇੰਦਰੀਆਂ ਦੇ ਨਿਯੰਤਰਕ ਭਾਗ ਦਾ ਇਕ ਸੁਮੇਲ ਹੈ ਅਤੇ ਸਾਨੂੰ ਸੁਰੱਖਿਅਤ ਰੱਖਣ ਲਈ ਇੰਦਰੀਆਂ ਦੇ ਪਦਾਰਥਕ ਭਾਗ ਦੁਆਰਾ ਲਿਆਂਦੇ ਗਏ ਹਰ ਇਕ ਬਾਹਰੀ ਪਰਿਵਰਤਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਖ ਮੁੱਦਾ ਇਥੇ ਇਹ ਹੈ ਕਿ ਕੀ ਬੁੱਧੀ ਮਨ ਨੂੰ ਨਿਯੰਤਰਤ ਕਰਦੀ ਹੈ ਜਾਂ ਬਾਹਰੀ ਸੰਵੇਦ...

117. ਸੰਜਮ ਦੀ ਕਲਾ

Image
  ਕਈ ਗੱਲਾਂ ਕਾਰਨ ਸਾਡਾ ਦਿਮਾਗ ਇਕ ਅਦਭੁੱਤ ਅੰਗ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਵਿਚੋਂ ਇਕ ਇਹ ਹੈ ਕਿ ਇਹ ਦਰਦ ਮਹਿਸੂਸ ਨਹੀਂ ਕਰਦਾ ਕਿਉਂਕਿ ਇਸਦੇ ਟਿਸ਼ੂਆਂ ਵਿੱਚ ਦਰਦ ਨੂੰ ਸੰਚਾਰਿਤ ਕਰਨ ਵਾਲੇ ਨੋਸਿਸੈਪਟਰ ਨਹੀਂ ਹੰੁਦੇ। ਨਿਊਰੋਸਰਜਨ ਇਸਦੀ ਇਸ ਵਿਸ਼ੇਸ਼ਤਾ ਦੀ ਵਰਤੋਂ ਮਰੀਜ਼ ਦੇ ਜਾਗਦੇ ਸਮੇਂ ਸਰਜਰੀ ਕਰਨ ਲਈ ਕਰਦੇ ਹਨ। ਸਰੀਰਕ ਦਰਦ ਅਤੇ ਸੁੱਖ ਦਿਮਾਗ ਦੀ ਨਿਰਪੱਖ ਅਵਸਥਾ ਨਾਲ ਤੁਲਨਾ ਕਰਨ ਦਾ ਪਰਿਣਾਮ ਹਨ। ਅਜਿਹੀ ਹੀ ਨਿਰਪੱਖ ਅਵਸਥਾ ਮਾਨਸਿਕ ਪੱਧਰ ਉੱਤੇ ਵੀ ਹੰੁਦੀ ਹੈ , ਜਿਸ ਨਾਲ ਤੁਲਨਾ ਦੀ ਵਜ੍ਹਾ ਕਾਰਨ ਮਾਨਸਿਕ ਪੀੜ ਅਤੇ ਸੁੱਖ ਦਾ ਅਨੁਭਵ ਹੰੁਦਾ ਹੈ। ਇਹ ਪਿੱਠਭੂਮੀ ਸਾਨੂੰ ਇਹ ਸਮਝਾਉਣ ਵਿੱਚ ਮੱਦਦ ਕਰੇਗੀ , ਜੋ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਜਦੋਂ ਯੋਗ ਦੇ ਅਭਿਆਸ ਨਾਲ ਸੰਜਮ ਵਿੱਚ ਆਇਆ ਮਨ ਸਥਿਰ ਹੋ ਜਾਂਦਾ ਹੈ , ਅਤੇ ਜਿਸ ਵਿੱਚ ਉਹ ਅਪਣੇ ਖੁਦ ਨੂੰ ਆਪਣੇ ਆਪ ਵਿੱਚ ਵੇਖਦਾ ਹੈ , ਤਾਂ ਉਹ ਆਤਮ ਸੰਤੁਸ਼ਟ ਹੰੁਦਾ ਹੈ ( 6.20) । ਮੂਲ ਕੁੰਜੀ ਸਥਿਰ ਹੋਣਾ ਹੈ। ਸਦਾ ਅਪਣੇ ਡਗਮਗਾਉਂਦੇ ਜਾਂ ਅਸਥਿਰ ਮਨ ਨੂੰ ਸਥਿਰ ਕਰਨਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਸ੍ਰੀ ਕਿ੍ਰਸ਼ਨ ਸੰਜਮ ਦਾ ਸੁਝਾਅ ਦਿੰਦੇ ਹਨ। ਸੰਜਮ ਦਾ ਅਰਥ ਭਾਵਨਾਵਾਂ ਦਾ ਦਮਨ ਜਾਂ ਉਨ੍ਹਾਂ ਦੀ ਅਭਿਵਿਅਕਤੀ ਕਰਨਾ ਨਹੀਂ ਹੈ। ਇਹ ਉਨ੍ਹਾਂ ਨੂੰ ਜਾਗਰੂਕਤਾ ਦੇ ਮਾਧਿਅਮ ਰਾਹੀਂ ਸਾਖਸ਼ੀ ਬਣ ਕੇ ਦੇਖਣਾ ਹੈ , ਜਿਸ ਨੂੰ ਅਸੀਂ ਬੀਤੀਆਂ ਹੋਈਆਂ ਸਥਿਤੀਆਂ ਦਾ ਵਿਸ਼ਲੇਸ਼ਣ ਕਰਕੇ ਅਸਾਨੀ ਨਾਲ ਪ੍ਰਾਪਤ ਕਰ...

116. ਅਧਿਆਤਮ ਦਾ ਸਹਿਜ ਮਾਰਗ

Image
  ਅਧਿਆਤਮਕ ਪੱਖ ਦੇ ਸਬੰਧ ਵਿੱਚ ਆਮ ਧਾਰਨਾ ਹੈ ਕਿ ਇਸ ਨੂੰ ਅਸਲ ਵਿੱਚ ਨਿਭਾਉਣਾ ਬਹੁਤ ਔਖਾ ਹੈ। ਸ੍ਰੀ ਕਿ੍ਰਸ਼ਨ ਨੇ ਪਹਿਲਾਂ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਛੋਟੇ ਯਤਨ ਕਰਮਯੋਗ ਵਿੱਚ ਬਹੁਤ ਲਾਭਕਾਰੀ ਸਿੱਧ ਹੰੁਦੇ ਹਨ ( 2.40) । ਉਹ ਇਸੇ ਨੂੰ ਹੋਰ ਸੌਖਾ ਕਰਕੇ ਸਮਝਾਉਂਦੇ ਹਨ , ਜਦੋਂ ਉਹ ਕਹਿੰਦੇ ਹਨ , ‘‘ ਦੁੱਖਾਂ ਨੂੰ ਨਾਸ਼ ਕਰਨ ਵਾਲਾ ਯੋਗ ਤਾਂ ਠੀਕ ਢੰਗ ਨਾਲ ਆਹਾਰ-ਵਿਹਾਰ , ਕਰਮਾਂ ਵਿੱਚ ਠੀਕ ਰੁੱਚੀ ਰੱਖਣਾ ਅਤੇ ਠੀਕ ਤਰ੍ਹਾਂ ਨਾਲ ਸੌਣ ਤੇ ਜਾਗਣ ਵਾਲੇ ਦਾ ਹੀ ਸਿੱਧ ਹੰੁਦਾ ਹੈ ’’ (6.17) । ਯੋਗ ਤੇ ਅਧਿਆਤਮਕ ਮਾਰਗ ਉਨਾਂ ਹੀ ਆਸਾਨ ਹੈ ਜਿੰਨਾ ਭੁੱਖ ਲੱਗਣ ਉੱਤੇ ਭੋਜਨ ਕਰਨਾ , ਸਮੇਂ ਉੱਤੇ ਕੰਮ ਕਰਨਾ , ਸਮੇਂ ਉੱਤੇ ਸੌਣਾ ਅਤੇ ਥੱਕ ਜਾਣ ਉੱਤੇ ਆਰਾਮ ਕਰਨਾ। ਇਸ ਤੋਂ ਇਲਾਵਾ ਤਾਂ ਬਾਕੀ ਸਿਰਫ ਗੱਲਾਂ ਹਨ ਜਿਹੜੀਆਂ ਅਸੀਂ ਆਪਣੇ ਆਪ ਜਾ ਦੂਜਿਆਂ ਨੂੰ ਦੱਸਦੇ ਹਾਂ। ਇਕ ਬੱਚੇ ਨੂੰ ਇਕ ਬੁਢੇ ਬੰਦੇ ਦੀ ਤੁਲਨਾ ਵਿੱਚ ਵਧੇਰੇ ਨੀਂਦ ਦੀ ਲੋੜ ਹੰੁਦੀ ਹੈ। ਭੋਜਨ ਦੇ ਸੰਬੰਧ ਵਿੱਚ ਸਾਡੀਆਂ ਲੋੜਾਂ ਦਿਨ ਦੀ ਸਰੀਰਕ ਗਤੀਵਿਧੀਆਂ ਦੇ ਆਧਾਰ ਉੱਤੇ ਵੱਖਰੀਆਂ ਹੋ ਸਕਦੀਆਂ ਹਨ। ਇਹ ਦਰਸਾਉਂਦਾ ਹੈ ਕਿ ‘ ਠੀਕ ਜਾਂ ਯਥਾਯੋਗ ’ ਦਾ ਅਰਥ ਵਰਤਮਾਨ ਛਿਣਾਂ ਵਿੱਚ ਜਾਗਰੂਕ ਹੋਣਾ ਹੈ। ਇਸ ਦਾ ਪਹਿਲਾਂ ਕਰਨਯੋਗ ਕਰਮ ( 6.1) ਜਾਂ ਨਿਅਤ ਕਰਮ ( 3.8) ਦੇ ਰੂਪ ਵਿੱਚ ਹਵਾਲਾ ਦਿੱਤਾ ਗਿਆ ਸੀ। ਸਾਡਾ ਦਿਮਾਗ਼ ਆਪਣੀ ਕਲਪਨਾ ਰਾਹੀਂ ਸਧਾਰਣ ਤੱਥਾਂ ਨੂੰ ਵਧਾ-ਚੜ੍ਹਾ ...