Posts

69. ਅਦਾਕਾਰ ਦੇ ਨਾਲ-ਨਾਲ ਦਰਸ਼ਕ ਵੀ

Image
ਆਪਣੇ ਰੋਜ਼ਾਨਾ ਜੀਵਨ ਵਿੱਚ ਅਸੀਂ ਕੁੱਝ ਕਰਮਾਂ ਨਾਲ ਜੁੜ ਜਾਂਦੇ ਹਾਂ ,  ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ ,  ਜਿਨ੍ਹਾਂ ਨੂੰ ਆਸਕਤੀ (ਦਿਲਚਸਪੀ ਜਾਂ ਲਗਾਵ) ਦੇ ਨਾਂ ਨਾਲ ਜਾਣਿਆ ਜਾਂਦਾ ਹੈ।  ਇਸ ਤੋਂ ਅਲਾਵਾ ਅਸੀਂ ਕੁੱਝ ਕਰਮਾਂ ਨਾਲੋਂ ਨਫ਼ਰਤ ਦੀ ਵਜ੍ਹਾ ਨਾਲ ਵੱਖ ਹੋ ਜਾਂਦੇ ਹਾਂ ,  ਜਿਸ ਨੂੰ ਵਿੱਰਾਕਤੀ (ਘ੍ਰਿਣਾ) ਕਿਹਾ ਜਾਂਦਾ ਹੈ ਪਰੰਤੂ ਸ੍ਰੀ ਕ੍ਰਿਸ਼ਨ ਇੱਥੇ ਇਕ ਤੀਜੀ ਅਵਸਥਾ ਦਾ ਜ਼ਿਕਰ ਕਰਦੇ ਹਨ ,  ਜਿਸ ਨੂੰ ਅਨਾਸਕਤੀ ਕਹਿੰਦੇ ਹਨ ,  ਜੋ ਆਸਕਤੀ ਤੇ ਵਿੱਰਾਕਤੀ ਦੋਹਾਂ ਨੂੰ ਪਾਰ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਅਗਿਆਨੀ ਬੰਦਾ ਕਰਮ ਨਾਲ ਲਗਾਵ ਰੱਖਦਾ ਹੋਇਆ ਕਰਮ ਕਰਦਾ ਹੈ ਅਤੇ ਇਕ ਸਿਆਣਾ (ਵਿਦਵਾਨ) ਬੰਦਾ ਉਸ ਕਰਮ ਨਾਲ ਬਿਨਾਂ ਕਿਸੇ ਲਗਾਵ  ਤੋਂ ,  ਸੰਸਾਰੀ ਜੀਵਾਂ ਦੇ ਭਲੇ ਲਈ ਕੰਮ ਕਰਦਾ ਹੈ ( 3.25) । ਆਸਕਿਤ ਅਤੇ ਵਿਰੱਕਤ ਉੱਤੇ ਅਧਾਰਤ ਕਰਮ ਸਾਨੂੰ ਦੁੱਖੀ ਕਰ ਸਕਦੇ ਹਨ। ਕਿਸੇ ਸਾਡੇ ਪਿਆਰੇ (ਆਸਕਿਤ) ਦੀ ਹਾਜ਼ਰੀ ਸਾਨੂੰ ਖੁਸ਼ੀ ਦਿੰਦੀ ਹੈ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ਸਾਨੂੰ ਦੁਖੀ ਕਰਦੀ ਹੈ। ਇਸੇ ਤਰ੍ਹਾਂ ਘਿ੍ਰਣਾ ਕਰਨ ਵਾਲੇ (ਵਿਰੱਕਤ) ਦੀ ਹਾਜ਼ਰੀ ਸਾਨੂੰ ਦੁਖੀ ਕਰਦੀ ਹੈ ਅਤੇ ਉਸ ਦੀ ਗੈਰ ਹਾਜ਼ਰੀ ਸਾਨੂੰ ਸਕੂਨ ਦਿੰਦੀ ਹੈ। ਇਸ ਲਈ ਆਸਕਿਤ ਜਾਂ ਵਿਰੱਕਤ ਦੋਵੇਂ ਹੀ ਸਾਨੂੰ ਸੁੱਖ ਅਤੇ ਦੁੱਖ ਦੇ ਧਰੁੱਵਾਂ ਦੇ ਵਿਚਕਾਰ ਝੁਲਾਉਣ ਲਈ ਸਮਰੱਥ ਹਨ। ਇਸ ਲਈ ਸ੍ਰੀ ਕ੍ਰਿਸ਼ਨ ਸਾਨੂੰ ਸਲਾਹ...

68. ਕਥਨੀ ਅਤੇ ਕਰਨੀ ਵਿਚ ਸਮਾਨਤਾ

Image
ਬੱਚੇ ਦੁਨੀਆਂ ਨੂੰ ਸਮਝਣ ,  ਨਵੀਆਂ ਚੀਜ਼ਾਂ ,  ਸ਼ਿਸ਼ਟਾਚਾਰ (ਸਲੀਕਾ) ਵਿਵਹਾਰ ਆਦਿ ਸਿੱਖਣ ਵਾਸਤੇ ਆਪਣੇ ਮਾਤਾ-ਪਿਤਾ ਵੱਲ ਵੇਖਦੇ ਹਨ ,  ਅਤੇ ਇਸੇ ਲਈ ਕਿਹਾ ਜਾਂਦਾ ਹੈ ਕਿ ਬੱਚਿਆਂ ਦੀ ਪਾਲਨਾ ਕਰਨ ਦਾ ਸਭ ਤੋਂ ਚੰਗਾ ਢੰਗ ਇਹ ਹੈ ਕਿ ਆਪਣੀ ਕਥਨੀ ਤੇ ਕਰਨੀ ਵਿੱਚ ਸਮਾਨਤਾ ਦਾ ਉਦਾਹਰਨ ਪੇਸ਼ ਕੀਤਾ ਜਾਵੇ। ਇਹੋ ਨਿਰਭਰਤਾ ਬਾਦ ਦੇ ਜੀਵਨ ਵਿੱਚ ਵੀ ਜਾਰੀ ਰਹਿੰਦੀ ਹੈ ,  ਜਿੱਥੇ ਨਿਰਭਰਤਾ ਦੋਸਤਾਂ ,  ਅਧਿਆਪਕਾਂ ,  ਆਪਣੇ ਬਜੁਰਗਾਂ ਆਦਿ ਉੱਤੇ ਹੋ ਸਕਦੀ ਹੈ। ਇਸ ਦਾ ਅਰਥ ਇਹ ਹੈ ਕਿ ਅਜਿਹੇ ਬਹੁਤ ਲੋਕ ਹਨ ਜੋ ਹਮੇਸ਼ਾ ਸਾਡੇ ਉੱਤੇ ਨਿਰਭਰ ਰਹਿੰਦੇ ਹਨ ਅਤੇ ਆਪਣੇ ਮਾਰਗ ਦਰਸ਼ਨ ਲਈ ਸਾਡੇ ਵੱਲ ਵੇਖਦੇ ਹਨ। ਅਸੀਂ ਜੋ ਕੁੱਝ ਵੀ ਕਰਦੇ ਹਾਂ ਉਹ ਉਨ੍ਹਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਸੰਦਰਭ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਇਕ ਵਧੀਆ ਬੰਦਾ ਜੋ ਜੋ ਕਰਮ ਕਰਦਾ ਹੈ ,  ਦੂਜੇ ਲੋਕ ਵੀ ਉਸ ਦਾ ਅਨੁਸਰਣ ਕਰਨ ਲੱਗਦੇ ਹਨ। ਉਹ ਜਿਹੋ ਜਿਹੀ ਵੀ ਉਦਾਹਰਨ ਸਥਾਪਤ ਕਰ ਦਿੰਦਾ ਹੈ ,  ਬਾਕੀ ਲੋਕ ਤੇ ਸਮਾਜ ਉਹੋ ਜਿਹਾ ਹੀ ਵਰਤਾਓ ਕਰਨ ਲੱਗਦੇ ਹਨ ( 3.21) । ਸ੍ਰੀ ਕ੍ਰਿਸ਼ਨ ਹੋਰ ਅੱਗੇ ਦੱਸਦੇ ਹਨ — ਮੈਨੂੰ ਨਾ ਤਾਂ ਇਨ੍ਹਾਂ ਤਿੰਨਾਂ ਲੋਕ ਵੱਲ ਕੋਈ ਕਰਤੱਵ ਹੈ ਤੇ ਨਾ ਹੀ ਇੱਥੇ ਕੋਈ ਪ੍ਰਾਪਤ ਕਰਨ ਯੋਗ ਵਸਤੂ ਵਿਖਾਈ ਦਿੰਦੀ ਹੈ ,  ਤਾਂ ਵੀ ਮੈਂ ਕਰਮ ਕਰਦਾ ਹਾਂ ( 3.22) । ਜੇ ਮੈਂ ਕਦੇ ਆਪਣੇ ਕਰਮਾਂ ਨੂੰ ਨਾ ਕਰਾਂ ਤਾਂ ਵੱਡ...

67. ਸਬੰਧਤਾ ਅਤੇ ਅਸਬੰਧਤਾ

Image
ਸ੍ਰੀ ਕ੍ਰਿਸ਼ਨ ਸਾਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਬਿਨਾਂ ਕਿਸੇ ਲਗਾਵ ਦੇ ਕਰਮ ਕਰਨ ਨਾਲ ਵਿਅਕਤੀ ਉਸ ਪਰਮ ਅਵਸਥਾ ਤੱਕ ਪਹੁੰਚ ਜਾਂਦਾ ਹੈ ( 3.19)  ਅਤੇ ਇੰਝ ਉਹ ਰਾਜਾ ਜਨਕ ਵਾਲੀ ਉਦਾਹਰਣ ਪੇਸ਼ ਕਰਦਾ ਹੈ ਜਿਸਨੇ ਕੇਵਲ ਕਰਮ ਕਰਨ ਨਾਲ ਹੀ ਸਿੱਧੀ ਪ੍ਰਾਪਤ ਕਰ ਲਈ ਸੀ ( 3.20) । ਸ੍ਰੀ ਕ੍ਰਿਸ਼ਨ ,  ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ,  ਕਿ ਇਕ ਰਾਜਾ ਜੋ ਵਿਲਾਸੀ ਜੀਵਨ ਬਤੀਤ ਕਰਦਾ ਹੈ ਅਤੇ ਉਸ ਕੋਲ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ,  ਉਹ ਉਨ੍ਹਾਂ ਨੂੰ ਠੀਕ ਤਰ੍ਹਾਂ ਨਿਭਾਉਂਦੇ ਹੋਏ ,  ਇਨ੍ਹਾਂ ਕਾਰਜਾਂ ਰਾਹੀਂ ਹੀ ਸਰਵਉੱਚ ਪਦਵੀ ਪ੍ਰਾਪਤ ਕਰ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਆਪਣੀਆਂ ਪ੍ਰਸਥਿਤੀਆਂ ਦੇ ਬਾਵਜੂਦ ਸਰਵਉੱਚ ਤੱਕ ਪਹੁੰਚ ਸਕਦੇ ਹਾਂ। ਇਤਿਹਾਸ ਵਿੱਚ ਇਹੋ ਜਿਹੇ ਬਹੁਤ ਹੀ ਘੱਟ ਉਦਾਹਰਨ ਹੋਣਗੇ ਜਿੱਥੇ ਦੋ ਪ੍ਰਬੁੱਧ ਲੋਕਾਂ ਨੇ ਗੱਲਬਾਤ ਕੀਤੀ ਹੋਵੇ। ਇਹੋ ਜਿਹੀ ਇਕ ਗੱਲਬਾਤ ਰਾਜਾ ਜਨਕ ਅਤੇ ਰਿਸ਼ੀ ਅਸ਼ਟਾਵਕਰ ਦੇ ਵਿਚਕਾਰ ਹੋਈ ਸੀ ,  ਜਿਸ ਕਾਰਨ ਅਸ਼ਟਾਵਕਰ ਗੀਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਸਾਧਕਾਂ ਲਈ ਸਰਵਸ੍ਰੇਸ਼ਟ (ਉੱਚ ਪਾਏ) ਦੀ ਗੱਲਬਾਤ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਕ ਵਾਰ ਇਕ ਗੁਰੂ ਨੇ ਆਪਣੇ ਚੇਲਿਆਂ ਵਿੱਚੋਂ ਇਕ ਨੂੰ ,  ਜੋ ਲੰਗੋਟੀ ਅਤੇ ਇਕ ਭੀਖ ਮੰਗਣ ਵਾਲੇ ਕਟੋਰੇ ਦੇ ਨਾਲ ਰਹਿੰਦਾ ਸੀ ,  ਆਪਣੇ ਅੰਤਮ ਸਬਕ ਲਈ ...

66. ਸਮਰਪਣ ਜਾਂ ਸੰਘਰਸ਼

Image
ਜੀਵਨ ਜੀਉਣ ਦੇ ਦੋ ਢੰਗ ਹਨ — ਇੱਕ ਹੈ ਸਮਰਪਣ ਅਤੇ ਦੂਜਾ ਹੈ — ਸੰਘਰਸ਼। ਇਹ ਸਮਰਪਣ ਯੁੱਧ ਵਿੱਚ ਹਾਰੇ ਹੋਏ ਲੋਕਾਂ ਵੱਲੋਂ ਕੀਤਾ ਮਜ਼ਬੂਰੀ ਵੱਸ ਸਮਰਪਣ ਨਹੀਂ ਹੈ ,  ਸਗੋਂ ਇਹ ਆਪਣੀ ਜਾਗਰੂਕਤਾ ਅਤੇ ਸਰਗਰਮ ਪ੍ਰਵਾਨਗੀ ਸਹਿਤ ਸਮਰਪਣ ਹੈ। ਦੂਜਿਆਂ ਨਾਲੋਂ ਅੱਗੇ ਰਹਿਣਾ ਹੀ ਸੰਘਰਸ਼ ਹੈ। ਜੋ ਸਾਨੂੰ ਦਿੱਤਾ ਗਿਆ ਹੈ ,  ਉਸ ਨਾਲੋਂ ਅਧਿਕ ਪਾਉਣ ਲਈ ,  ਜਾਂ ਜੋ ਕੁੱਝ ਸਾਡੇ ਕੋਲ ਹੈ ਉਸ ਤੋਂ ਵੱਧ ਕੁੱਝ ਹੋਰ ਪਾਉਣ ਦੀ ਕੋਸ਼ਿਸ਼ ਹੀ ਸੰਘਰਸ਼ ਹੈ। ਦੂਜੇ ਪਾਸੇ ਸਮਰਪਣ ਹਰ ਜੀਵਤ ਛਿਣ ਦੇ ਲਈ ਅਹਿਸਾਨਮੰਦੀ ਹੈ। ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜੇ ਕੋਈ ਇੰਦਰੀਆਂ ਦੁਆਰਾ ਭੋਗਾਂ ਵਿੱਚ ਵਿਅਸਤ ਰਹਿੰਦਾ ਹੈ ਅਤੇ ਸਿ੍ਰਸ਼ਟੀ ਚੱਕਰ ਦੇ ਅਨੁਕੂਲ ਨਹੀਂ ਵਰਤਦਾ ,  ਤਾਂ ਉਸ ਦਾ ਜੀਵਨ ਵਿਅਰਥ ਹੈ ( 3.16) । ਇੰਦਰੀਆਂ ਦੀ ਤ੍ਰਿਪਤੀ ਦੇ ਰਾਹ ਤੇ ਚੱਲ ਰਹੇ ਕਿਸੇ ਵੀ ਵਿਅਕਤੀ ਲਈ ਇਹ ਸੰਘਰਸ਼ ਦਾ ਜੀਵਨ ਹੈ ਕਿਉਂਕਿ ਇੰਦਰੀਆਂ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦੀਆਂ। ਇਹ ਸੰਘਰਸ਼ ਤਨਾਓ ,  ਚਿੰਤਾ ਅਤੇ ਦੁੱਖ ਲੈ ਕੇ ਆਉਂਦਾ ਹੈ ,  ਜਿਹੜਾ ਵਿਅਰਥ ਦਾ ਜੀਵਨ ਹੈ। ਸ੍ਰੀ ਕ੍ਰਿਸ਼ਨ ਸਿ੍ਰਸ਼ਟੀ ਚੱਕਰ ਨੂੰ ਬਾਰਸ਼ ਦੀ ਉਦਾਹਰਣ ਰਾਹੀਂ ਸਮਝਾਉਂਦੇ ਹਨ ( 3.14) । ਬਾਰਸ਼ ਪਾਣੀ ਦੀ ਨਿਰਸੁਆਰਥ ਕਿਰਿਆ ਦਾ ਰੂਪ ਹੈ ,  ਜਿੱਥੇ ਪਾਣੀ ਵਾਸ਼ਪੀਕਰਨ ਹੋ ਕੇ ਨਿਰਸੁਆਰਥ ਰੂਪ ਵਿੱਚ ਬਾਰਸ਼ ਦੇ ਰੂਪ ਵਿੱਚ ਬਦਲਦਾ ਹੈ। ਇਹੋ ਜਿਹਾ ਨਿਰਸੁਆਰਥ ਕਰਮ ਹੀ ਸਰਵਉੱਚ ਸ਼ਕਤੀ ਦਾ ਸਰੋ...

65. ਨਿਰਸਵਾਰਥ ਕਿਰਿਆਵਾਂ ਸਰਵਉੱਚ ਸ਼ਕਤੀ ਰੱਖਦੀਆਂ ਹਨ

Image
ਪਾਣੀ ,  ਧਰਤੀ ਉੱਤੇ ਜੀਵਨ ਦੇ ਲਈ ਜ਼ਰੂਰੀ ਹੈ ਅਤੇ ਸ੍ਰੀ ਕ੍ਰਿਸ਼ਨ ਨਿਰਸਵਾਰਥ ਕਾਰਜਾਂ ਨੂੰ ਸਮਝਾਉਣ ਲਈ ਮੀਂਹ (ਬਾਰਸ਼) ਦੀ ਉਦਾਹਰਨ ਦਿੰਦੇ ਹਨ ( 3.14) ।  ਮੂਲ ਰੂਪ ਵਿੱਚ ਬਾਰਸ਼ ਕੁਦਰਤੀ ਚੱਕਰ ਦਾ ਇਕ ਭਾਗ ਹੈ ,  ਜਿਸ ਵਿੱਚ ਗਰਮੀ ਕਾਰਨ ਪਾਣੀ ਭਾਫ ਬਣ ਕੇ ਉੱਡ ਜਾਂਦਾ ਹੈ ,  ਉਸ ਤੋਂ ਬਾਦ ਉਹ ਇਕੱਠਾ ਹੋ ਕੇ ਬੱਦਲ ਦਾ ਰੂਪ ਧਾਰਦਾ ਹੈ ਅਤੇ ਠੀਕ ਪ੍ਰਸਥਿਤੀਆਂ ਵਿੱਚ ਉਹ ਪਾਣੀ ਬਾਰਸ਼ ਦੇ ਰੂਪ ਵਿੱਚ ਵਾਪਸ ਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਨਿਰਸਵਾਰਥ ਕਾਰਜ ਸ਼ਾਮਲ ਹੈ ਅਤੇ ਸ੍ਰੀ ਕ੍ਰਿਸ਼ਨ ਉਸ ਨੂੰ ਯੱਗ ਕਹਿੰਦੇ ਹਨ। ਮਹਾਂਸਾਗਰ ਪਾਣੀ ਨੂੰ ਭਾਫ ਵਿੱਚ ਪ੍ਰਵਰਤਿਤ ਕਰਕੇ ਬੱਦਲ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਬੱਦਲ ਬਾਰਸ਼ ਵਿੱਚ ਬਦਲਣ ਲਈ ਖ਼ੁਦ ਦਾ ਬਲੀਦਾਨ ਕਰ ਦਿੰਦੇ ਹਨ। ਇਹ ਦੋਵੇਂ ਕਰਮ ਯੱਗ ਰੂਪੀ ਨਿਰਸਵਾਰਥ ਕਰਮ ਹਨ। ਸ੍ਰੀ ਕ੍ਰਿਸ਼ਨ ਇਸ਼ਾਰਾ ਕਰਦੇ ਹਨ ਕਿ ਯੱਗ ਦੀ ਨਿਰਸਵਾਰਥ ਕਿਰਿਆ ਸਰਵਉੱਚ ਵਾਸਤਵਿਕਤਾ ਜਾਂ ਸਰਵਉੱਚ ਸ਼ਕਤੀ ਰੱਖਦੀ ਹੈ ( 3.15) । ਸ਼ੁਰੂਆਤ ਵਿੱਚ ਇਸ ਸ਼ਕਤੀ ਦੀ ਵਰਤੋਂ ਕਰਕੇ ਈਸ਼ਵਰ ਨੇ ਸਿ੍ਰਸ਼ਟੀ ਦੀ ਰਚਨਾ ਕੀਤੀ ( 3.10)  ਅਤੇ ਸਭ ਨੂੰ ਇਹ ਸਲਾਹ ਦਿੱਤੀ ਕਿ ਇਸ ਦੀ ਵਰਤੋਂ ਕਰ ਕੇ ਖੁਦ ਨੂੰ ਅੱਗੇ ਲੈ ਕੇ ਜਾਵੋ ( 3.11) । ਇਹ ਹੋਰ ਕੁੱਝ ਨਹੀਂ ਸਗੋਂ ਯੱਗ ਦੀ ਨਿਰਸਵਾਰਥ ਕਿਰਿਆ ਦੇ ਮਾਧਿਅਮ ਰਾਹੀਂ ਉਸ ਸਰਵਉੱਚ ਸੱਚ ਦੇ ਨਾਲ ਖੁਦ ਨੂੰ ਜੋੜਨਾ ਹੈ ਅਤੇ ਉਸ ਦੀ ਸ਼ਕਤੀ ਦੀ ਵਰਤੋਂ ਕਰਨਾ ਹੈ। ਬਾਰਸ਼ ਦੀ ਇਸ ਆਪਸ...

64. ਹਮੇਸ਼ਾ ਆਪਣੇ ਵੱਲੋਂ ਵੱਧ ਤੋਂ ਵੱਧ ਚੰਗਾ ਕਰੋ

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਤੂੰ ਆਪਣੇ ਲਈ ਮਿਲੇ ਕਰਤੱਵ ਲਈ ਕਰਮ ਕਰ ,  ਕਿਉਂਕਿ ਕਰਮ ਨਾ ਕਰਨ ਨਾਲੋਂ ਕਰਮ ਕਰਨਾ ਹੀ ਬੇਹਤਰ ਹੈ ਕਿਉਂਕਿ ਕਰਮ ਨਾ ਕਰਨ ਨਾਲ ਤੇਰਾ ਜੀਵਨ ਨਿਰਬਾਹ ਵੀ ਨਹੀਂ ਹੋਵੇਗਾ ( 3.8) । ਮਨੁੱਖੀ ਸਰੀਰ ਦੀ ਹੋਂਦ ਲਈ ਭੋਜਨ ਇਕੱਠਾ ਕਰਨਾ ਤੇ ਵਰਤਣਾ ਵਰਗੀਆਂ ਕਿਰਿਆਵਾਂ ਜ਼ਰੂਰੀ ਹਨ। ਇਸ ਤੋਂ ਇਲਾਵਾ ਮਨੁੱਖੀ ਸਰੀਰ ਵਿੱਚ ਕਈ ਅੰਗ ,  ਪ੍ਰਣਾਲੀਆਂ ਅਤੇ ਰਸਾਇਣ ਆਦਿ ਹੁੰਦੇ ਹਨ ਜੋ ਨਿਯਮਤ ਰੂਪ ਵਿੱਚ ਹਜ਼ਾਰਾਂ ਅੰਦਰੂਨੀ ਕਿਰਿਆਵਾਂ ਕਰਦੇ ਹਨ। ਇੱਥੋਂ ਤੱਕ ਕਿ ਜੇ ਉਨ੍ਹਾਂ ਕਿਰਿਆਵਾਂ ਵਿੱਚੋਂ ਕੋਈ ਇਕ ਛੁੱਟ ਜਾਵੇ ਤਾਂ ਉਨ੍ਹਾਂ ਦਾ ਅੰਦਰੂਨੀ ਸੰਬੰਧ ਟੁੱਟ ਜਾਵੇਗਾ ਤੇ ਸਰੀਰ ਰੋਗੀ ਹੋ ਜਾਵੇਗਾ ਜਾਂ ਨਸ਼ਟ ਹੋ ਜਾਵੇਗਾ। ਉਨ੍ਹਾਂ ਅਰਥਾਂ ਵਿੱਚ ਕਰਮ ਨਾ ਕਰਨ ਦੀ ਹਾਲਤ ਵਿੱਚ ਸਰੀਰ ਦੀ ਸੰਭਾਲ ਸੰਭਵ ਨਹੀਂ ਹੋਵੇਗੀ। ਸ੍ਰੀ ਕ੍ਰਿਸ਼ਨ ਲਾਜ਼ਮੀ ਤੌਰ ਤੇ ਕਰਮਾਂ ਨੂੰ ਕਰਨ ਦੀ ਗੱਲ ਕਰਦੇ ਹਨ ,  ਜਿਹੜੀ ਕਿ ਇਕ ਜਟਿਲ ਧਾਰਨਾ ਹੈ। ਪਵਿੱਤਰ ਗ੍ਰੰਥਾਂ ਵਿੱਚ ਦਿੱਤੇ ਗਏ ਸੰਸਕਾਰਾਂ ਅਤੇ ਸਮਾਜ ਦੁਆਰਾ ਸਾਡੇ ਉੱਤੇ ਥੋਪੇ ਗਏ ਫਰਜ਼ਾਂ ਨੂੰ ਆਮ ਤੌਰ ਉੱਤੇ ਲਾਜ਼ਮੀ ਕਾਰਜਾਂ ਦੇ ਰੂਪ ਵਿੱਚ ਲਿਆ ਜਾਂਦਾ ਹੈ ,  ਪਰ ਇਹ ਦੋਵੇਂ ਹੀ ਸ੍ਰੀ ਕ੍ਰਿਸਨ ਭਗਵਾਨ ਦੇ ਸੰਦੇਸ਼ ਨੂੰ ਪਰਿਭਾਸ਼ਿਤ ਕਰਨ ਤੋਂ ਊਣੇ ਹਨ। ਇਸ ਭੌਤਿਕੀ ਸੰਸਾਰ ਵਿੱਚ ਆਪਣੀ ਉੱਚ ਸਮਰੱਥਾ ਨੂੰ ਪ੍ਰਾਪਤ ਕਰਨਾ ਸਾਡਾ ਮੁੱਢਲਾ ਫਰਜ਼ ਹੈ ,  ਜਿਵੇਂ ਇਕ ਛੋਟੇ ਜਿਹੇ ਬੀਜ ਤੋਂ ਵਿਸ਼ਾਲ...

63. ਭਰਮ ਅਤੇ ਪਖੰਡ

Image
ਜੇ ਅਸੀਂ ਕਰਤਾ ਨਹੀਂ ਹਾਂ ਤਾਂ ਕਰਤਾ ਕੌਣ ਹੈ ? ਸ੍ਰੀ ਕ੍ਰਿਸ਼ਨ ਇਸ ਦਾ ਉੱਤਰ ਦਿੰਦੇ ਹਨ ਕੋਈ ਵੀ ਕਰਮ ਕਰਨ ਤੋਂ ਬਿਨਾਂ ਇਕ ਪਲ ਵੀ ਨਹੀਂ ਰਹਿ ਸਕਦਾ ਕਿਉਂਕਿ ਸਭ ਨੂੰ ਕਰਮ ਕਰਨ ਲਈ ਪ੍ਰਕਿਰਤੀ ਦੇ ਦੁਆਰਾ ਪੈਦਾ ਕੀਤੇ ਗਏ ਗੁਣਾਂ ਦੁਆਰਾ , ਮਜ਼ਬੂਰ ਕੀਤਾ ਜਾਂਦਾ ਹੈ ( 3.5) । ਤਿੰਨ ਪ੍ਰਮਾਣੂ ਕਣ ਅਰਥਾਤ —‘ ਇਲੈਕਟ੍ਰਾਨ ’, ‘ ਪ੍ਰੋਟਾਨ ’ ਅਤੇ ‘ ਨਿਊਟ੍ਰਾਨ ’ ਪੂਰੇ ਇਕ ਭੌਤਿਕੀ ਸੰਸਾਰ ਦਾ ਨਿਰਮਾਣ ਕਰਦੇ ਹਨ। ਇਸੇ ਤਰ੍ਹਾਂ ਤਿੰਨ ਗੁਣ — ਅਰਥਾਤ ਸਤ , ਤਮ ਤੇ ਰਜ ਸਾਨੂੰ ਕਰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਇਨ੍ਹਾਂ ਅਰਥਾਂ ਵਿੱਚ ਉਹ ਹੀ ਅਸਲ ਕਰਤਾ ਹਨ। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ — ਜੋ ਮੂਰਖ ਬੁੱਧੀ ਮਨੁੱਖ ਸਾਰੀਆਂ ਇੰਦਰੀਆਂ ਨੂੰ ਹੱਠ ਪੂਰਵਕ ਰੋਕ ਕੇ , ਮਨ ਵਿੱਚ ਉਨ੍ਹਾਂ ਇੰਦਰੀਆਂ ਦੇ ਵਿਸ਼ਿਆਂ ਦਾ ਚਿੰਤਨ ਕਰਦਾ ਰਹਿੰਦਾ ਹੈ , ਉਹ ਮਿੱਥਿਆਚਾਰੀ ਅਰਥਾਤ ਪਖੰਡੀ ਕਿਹਾ ਜਾਂਦਾ ਹੈ ( 3.6) । ਅਸੀਂ ਪਰਵਾਰਿਕ ਅਤੇ ਸਮਾਜਿਕ ਦੋਹਾਂ ਪੱਧਰਾਂ ਉੱਤੇ ਚੰਗੇ ਵਿਹਾਰ ਲਈ ਕੋਈ ਇਨਾਮ ਅਤੇ ਬੁਰੇ ਵਿਹਾਰ ਲਈ ਸਜ਼ਾ ਦੀ ਇਕ ਪ੍ਰਣਾਲੀ ਦੁਆਰਾ ਪਾਲੇ ਜਾਂਦੇ ਅਤੇ ਸ਼ਾਸਿਤ ਹੁੰਦੇ ਹਾਂ। ਇਸ ਦਾ ਪਰਿਣਾਮ ਇਕ ਵਿਭਾਜਿਤ ਵਿਅਕਤੀਤੱਵ ਵਿੱਚ ਹੁੰਦਾ ਹੈ ਜਿਸ ਵਿੱਚ ਸਾਡੇ ਅੰਦਰੂਨੀ ਅਤੇ ਬਾਹਰੀ ਆਪੇ ਵਿੱਚ ਕੋਈ ਸਮਾਨਤਾ ਨਹੀਂ ਹੁੰਦੀ। ਉਦਾਹਰਣ ਵਜੋਂ ਜਦੋਂ ਕੋਈ ਸਾਨੂੰ ਦੁੱਖ ਪਹੁੰਚਾਉਂਦਾ ਹੈ ਤਾਂ ਅਸੀਂ ਚੰਗੇ ਵਿਹਾਰ ਲਈ ਸ਼ਬਦਾਂ ਅਤੇ ਕਾਰਜਾਂ ਦੇ ਮਾ...