64. ਹਮੇਸ਼ਾ ਆਪਣੇ ਵੱਲੋਂ ਵੱਧ ਤੋਂ ਵੱਧ ਚੰਗਾ ਕਰੋ



ਸ੍ਰੀ ਕ੍ਰਿਸ਼ਨ ਕਹਿੰਦੇ ਹਨਤੂੰ ਆਪਣੇ ਲਈ ਮਿਲੇ ਕਰਤੱਵ ਲਈ ਕਰਮ ਕਰਕਿਉਂਕਿ ਕਰਮ ਨਾ ਕਰਨ ਨਾਲੋਂ ਕਰਮ ਕਰਨਾ ਹੀ ਬੇਹਤਰ ਹੈ ਕਿਉਂਕਿ ਕਰਮ ਨਾ ਕਰਨ ਨਾਲ ਤੇਰਾ ਜੀਵਨ ਨਿਰਬਾਹ ਵੀ ਨਹੀਂ ਹੋਵੇਗਾ (3.8)

ਮਨੁੱਖੀ ਸਰੀਰ ਦੀ ਹੋਂਦ ਲਈ ਭੋਜਨ ਇਕੱਠਾ ਕਰਨਾ ਤੇ ਵਰਤਣਾ ਵਰਗੀਆਂ ਕਿਰਿਆਵਾਂ ਜ਼ਰੂਰੀ ਹਨ। ਇਸ ਤੋਂ ਇਲਾਵਾ ਮਨੁੱਖੀ ਸਰੀਰ ਵਿੱਚ ਕਈ ਅੰਗਪ੍ਰਣਾਲੀਆਂ ਅਤੇ ਰਸਾਇਣ ਆਦਿ ਹੁੰਦੇ ਹਨ ਜੋ ਨਿਯਮਤ ਰੂਪ ਵਿੱਚ ਹਜ਼ਾਰਾਂ ਅੰਦਰੂਨੀ ਕਿਰਿਆਵਾਂ ਕਰਦੇ ਹਨ। ਇੱਥੋਂ ਤੱਕ ਕਿ ਜੇ ਉਨ੍ਹਾਂ ਕਿਰਿਆਵਾਂ ਵਿੱਚੋਂ ਕੋਈ ਇਕ ਛੁੱਟ ਜਾਵੇ ਤਾਂ ਉਨ੍ਹਾਂ ਦਾ ਅੰਦਰੂਨੀ ਸੰਬੰਧ ਟੁੱਟ ਜਾਵੇਗਾ ਤੇ ਸਰੀਰ ਰੋਗੀ ਹੋ ਜਾਵੇਗਾ ਜਾਂ ਨਸ਼ਟ ਹੋ ਜਾਵੇਗਾ। ਉਨ੍ਹਾਂ ਅਰਥਾਂ ਵਿੱਚ ਕਰਮ ਨਾ ਕਰਨ ਦੀ ਹਾਲਤ ਵਿੱਚ ਸਰੀਰ ਦੀ ਸੰਭਾਲ ਸੰਭਵ ਨਹੀਂ ਹੋਵੇਗੀ।

ਸ੍ਰੀ ਕ੍ਰਿਸ਼ਨ ਲਾਜ਼ਮੀ ਤੌਰ ਤੇ ਕਰਮਾਂ ਨੂੰ ਕਰਨ ਦੀ ਗੱਲ ਕਰਦੇ ਹਨਜਿਹੜੀ ਕਿ ਇਕ ਜਟਿਲ ਧਾਰਨਾ ਹੈ। ਪਵਿੱਤਰ ਗ੍ਰੰਥਾਂ ਵਿੱਚ ਦਿੱਤੇ ਗਏ ਸੰਸਕਾਰਾਂ ਅਤੇ ਸਮਾਜ ਦੁਆਰਾ ਸਾਡੇ ਉੱਤੇ ਥੋਪੇ ਗਏ ਫਰਜ਼ਾਂ ਨੂੰ ਆਮ ਤੌਰ ਉੱਤੇ ਲਾਜ਼ਮੀ ਕਾਰਜਾਂ ਦੇ ਰੂਪ ਵਿੱਚ ਲਿਆ ਜਾਂਦਾ ਹੈਪਰ ਇਹ ਦੋਵੇਂ ਹੀ ਸ੍ਰੀ ਕ੍ਰਿਸਨ ਭਗਵਾਨ ਦੇ ਸੰਦੇਸ਼ ਨੂੰ ਪਰਿਭਾਸ਼ਿਤ ਕਰਨ ਤੋਂ ਊਣੇ ਹਨ।

ਇਸ ਭੌਤਿਕੀ ਸੰਸਾਰ ਵਿੱਚ ਆਪਣੀ ਉੱਚ ਸਮਰੱਥਾ ਨੂੰ ਪ੍ਰਾਪਤ ਕਰਨਾ ਸਾਡਾ ਮੁੱਢਲਾ ਫਰਜ਼ ਹੈਜਿਵੇਂ ਇਕ ਛੋਟੇ ਜਿਹੇ ਬੀਜ ਤੋਂ ਵਿਸ਼ਾਲ ਰੁੱਖ ਬਣਨਾਜਿਵੇਂ ਸਾਡੇ ਇਕ ਸੈੱਲ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਨੂੰ ਕਾਰਜਗਤ ਕਰਕੇ ਇਕ ਛੋਟੇ ਜਿਹੇ ਕਣ ਤੋਂ ਇਕ ਜਟਿਲ ਮਨੁੱਖੀ ਸਰੀਰ ਵਿੱਚ ਵਿਕਸਤ ਹੋਣਾ। ਇਸ ਦਾ ਅਰਥ ਇਹ ਹੈ ਕਿ ਸਾਡੇ ਵਿੱਚੋਂ ਹਰ ਇਕ ਲਈ ਸਾਡੇ ਗੁਣਾਂ ਦੁਆਰਾ ਕਰਮ ਪਹਿਲਾਂ ਤੋਂ ਹੀ ਤਹਿ ਕੀਤੇ ਗਏ ਹਨਜਿਵੇਂ ਸੈਲਾਂ ਨੂੰ ਜੀਨਾਂ ਦੁਆਰਾ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਲਈ ਇਸ ਵੇਲੇ ਜੋ ਕੁੱਝ ਬਚਿਆ ਹੈਉਹ ਹੈ ਆਪਣੇ ਜੀਨਜ ਦੇ ਨਿਰਦੇਸਾਂ ਦੀ ਪਾਲਣਾ ਕਰਨਾਜਿਸ ਵਿੱਚ ਆਪਣੇ ਆਪ ਨੂੰ ਵੱਡਾ ਕਰਨਾਤੰਦਰੁਸਤ ਰੱਖਣਾ ਅਤੇ ਆਪਣੀ ਰੱਖਿਆ ਕਰਨੀ ਆਦਿ ਸ਼ਾਮਲ ਹਨ।

ਇਹ ਆਪਣੀ ਪੂਰੀ ਸਮਰੱਥਾ ਨਾਲ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਹੈ। ਇਹ ਸਿਰਫ਼ ਇਸ ਬਾਰੇ ਵਿੱਚ ਨਹੀਂ ਹੈ ਕਿ ਅਸੀਂ ਕੀ ਕਰ ਰਹੇ ਹਾਂਸਗੋਂ ਇਹ ਹੈ ਕਿ ਅਸੀਂ ਉਸ ਕਾਰਜ ਨੂੰ ਕਿੰਨੀ ਚੰਗੀ ਤਰ੍ਹਾਂ ਕਰ ਰਹੇ ਹਾਂ। ਭਾਵੇਂ ਆਪਣੀ ਸਮਰੱਥਾਅਨੁਭਵ ਅਤੇ ਸਮੇਂ ਆਦਿ ਦੇ ਆਧਾਰ ਉੱਤੇ ਇਸ ਵਿਚੋਂ ਹਰ ਇਕ ਲਈ ਸਭ ਤੋਂ ਚੰਗਾ’ ਵੱਖ-ਵੱਖ ਹੋ ਸਕਦਾ ਹੈ। ਕਈ ਵੇਰ ਕੇਵਲ ਤੁਹਾਡੀ ਹਾਜ਼ਰੀਚੁੱਪ ਰਹਿਣਾ ਜਾਂ ਧਿਆਨ ਪੂਰਵਕ ਸੁਣਨਾ ਹੀ ਚੰਗਾ ਹੋ ਸਕਦਾ ਹੈ। ਇਹ ਸਾਨੂੰ ਮੁਕਤੀ (ਗੁਣਾਂ ਤੋਂ ਪਰੇ) ਦੀ ਉਸ ਸਦੀਵੀ ਅਵਸਥਾ ਵਿੱਚ ਲੈ ਜਾਏਗਾ (2.72) ਜਿਹੜਾ ਕਿਸੇ ਵੀ ਅਪ੍ਰਗਟ ਮਨੁੱਖ ਲਈ ਨੀਯਤ ਹੈ। ਇਹ ਕਾਰਜ ਨੂੰ ਚੁਣਨ ਦੇ ਬਾਰੇ ਵਿੱਚ ਨਹੀਂ ਹੈ ਕਿਉਂਕਿ ਸਾਡਾ ਆਪਣਾ ਜਨਮਜਿਹੜਾ ਸਾਡੇ ਜੀਵਨ ਦੀ ਸਭ ਤੋਂ ਵੱਡੀ ਘਟਨਾ ਹੈਸਾਡੀ ਮਰਜ਼ੀ ਨਾਲ ਨਹੀਂ ਹੋਇਆ ਹੈ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ