Posts

111. ਆਪਣੇ ਆਪ ਨਾਲ ਮਿੱਤਰਤਾ

Image
  ਸ੍ਰੀ ਕਿ੍ਰਸ਼ਨ ਅਰਜਨ ਨੂੰ ਕਹਿੰਦੇ ਹਨ , ‘‘ ਮਨੁੱਖ ਆਪਣੇ ਆਪ ਉੱਚਾ ਉੱਠੇ , ਅਤੇ ਆਪਣੇ ਆਪ ਨੂੰ ਨੀਵਾਂ ਨਾ ਹੋਣ ਦੇਵੇ , ਕਿਉਂਕਿ ਮਨੁੱਖ ਆਪ ਹੀ ਆਪਣਾ ਦੋਸਤ ਹੈ ਤੇ ਆਪ ਹੀ ਆਪਣਾ ਦੁਸ਼ਮਣ ਹੈ ’’ (6.5) । ਮਿੱਤਰਤਾ ਦੀ ਤਰ੍ਹਾਂ ਹੀ ਇਸ ਹਵਾਲਾ ਅਧੀਨ ਸਲੋਕ ਦੇ ਵੀ ਬਹੁਤ ਸਾਰੇ ਪੱਖ ਹਨ। ਸਭ ਤੋਂ ਪਹਿਲਾਂ ਇਹ ਸਲੋਕ ਹਰ ਇਕ ਮਨੁੱਖ ਉੱਤੇ ਅਪਣੇ ਆਪ ਨੂੰ ਉੱਪਰ ਚੁੱਕਣ ਦੀ ਜ਼ਿੰਮੇਵਾਰੀ ਤਹਿ ਕਰਦਾ ਹੈ। ਇਹ ਇਕ ਆਮ ਪ੍ਰਵਿਰਤੀ ਹੈ ਕਿ ਅਸੀਂ ਆਪਣੀ ਅਸਫਲਤਾ ਦਾ ਦੋਸ਼ ਪਰਿਵਾਰ , ਦੋਸਤਾਂ , ਸਹਿਕਰਮੀਆਂ , ਪ੍ਰਸਥਿਤੀਆਂ , ਕੰਮ ਕਰਨ ਦੀ ਸਥਿਤੀ ਅਤੇ ਦੇਸ਼ ਆਦਿ ਕਿਸੇ ਹੋਰ ਉੱਤੇ ਸੁੱਟ ਦਿੰਦੇ ਹਾਂ। ਜਦੋਂ ਕਰਮ ਕੀਤੇ ਜਾਂਦੇ ਹਨ , ਜਿਨ੍ਹਾਂ ਨੂੰ ਜਾਂ ਤਾਂ ਬੁਰਾ ਮੰਨਿਆ ਜਾਂਦਾ ਹੈ , ਜਾਂ ਫਿਰ ਇੱਛਾਪੂਰਨ ਕਰਮਫਲ ਨਹੀਂ ਮਿਲਦਾ ਹੈ , ਤਾਂ ਅਸੀਂ ਅਪਣੇ ਆਪ ਨੂੰ ਦੋਸ਼ੀ ਮੰਨਦੇ ਹਾਂ ਅਤੇ ਪਛਤਾਵੇ ਨਾਲ ਭਰ ਜਾਂਦੇ ਹਾਂ। ਇਸ ਦਾ ਸਿੱਟਾ ਇਹ ਹੰੁਦਾ ਹੈ ਕਿ ਬੰਦਾ ਦੂਜਿਆਂ ਪ੍ਰਤੀ ਈਰਖਾ ਤੇ ਕੜਵਾਹਟ ਪੈਦਾ ਕਰਨ ਲੱਗਦਾ ਹੈ , ਜਿਹੜੀ ਕਦੇ ਕਦੇ ਜੀਵਨ ਭਰ ਚਲਦੀ ਰਹਿੰਦੀ ਹੈ। ਦੂਜੇ ਪਾਸੇ ਜਦੋਂ ਵੀ ਅਸੀਂ ਆਪਣੇ ਪਛਤਾਵੇ ਨੂੰ ਯਾਦ ਕਰਦੇ ਹਾਂ ਤਾਂ ਅਸੀਂ ਵਾਰ ਵਾਰ ਖੁਦ ਨੂੰ ਦੋਸ਼ੀ ਮੰਨ ਕੇ ਸਜ਼ਾ ਦਿੰਦੇ ਹਾਂ। ਪ੍ਰਸਥਿਤੀ ਭਾਵੇਂ ਕਿਹੋ ਜਿਹੀ ਵੀ ਹੋਵੇ ਇਹ ਸਲੋਕ ਸਾਨੂੰ ਖੁਦ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਕਰਦਾ ਹੈ। ਸ੍ਰੀ ਕਿ੍ਰਸ਼ਨ ਨੇ ਪਹਿਲਾਂ ਸਾਨੂੰ ਸਲੋਕ 3.34 ਵਿੱਚ ਇਹ ...

110. ਧਰੁੱਵੀਕਰਨ ਤੋਂ ਪਾਰ ਸ਼ਾਂਤ ਅਵਸਥਾ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਜਿਸ ਨੂੰ ਸਾਡੇ ਸ਼ਾਸਤਰ ਸੰਨਿਆਸ ਕਹਿੰਦੇ ਹਨ , ਉਸੇ ਨੂੰ ਤੂੰ ਯੋਗ ਸਮਝ , ਕਿਉਂਕਿ ਸੰਕਲਪਾਂ ਦਾ ਤਿਆਗ ਨਾ ਕਰਨ ਵਾਲਾ ਕੋਈ ਵੀ ਪੁਰਸ਼ ਯੋਗੀ ਨਹੀਂ ਹੰੁਦਾ ’’ (6.2) । ਇਸ ਤੋਂ ਪਹਿਲਾਂ ਸਲੋਕ 4.19 ਵਿੱਚ ਇਹ ਕਿਹਾ ਗਿਆ ਸੀ ਕਿ ਇਕ ਮਹਾਂਪੁਰਸ਼ ਦੇ ਕਰਮ , ਕਾਮਨਾ ਅਤੇ ਸੰਕਲਪ ਤੋਂ ਮੁਕਤ ਹੰੁਦੇ ਹਨ (ਕਾਮਸੰਕਲਪ ਵਰਜਿਤਾ:)। ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ , ‘‘ ਉਸ ਆਤਮਾ ਲਈ , ਜਿਹੜੀ ਯੋਗ ਵਿੱਚ ਰੂੜ੍ਹ (ਪੱਕਾ) ਹੋਣ ਦੀ ਇੱਛਾ ਰੱਖਦੀ ਹੈ , ਉਸ ਲਈ ਕਰਮ ਹੀ ਇਕ ਸਾਧਨ ਹੈ , ਇਕ ਮਹਾਂਪੁਰਸ਼ ਲਈ ਜਿਹੜਾ ਯੋਗ ਵਿੱਚ ਪਹਿਲਾਂ ਹੀ ਰੂੜ੍ਹ ਹੈ , ਸ਼ਾਂਤ ਅਵਸਥਾ ਹੀ ਮੁਕਤੀ ਦਾ ਇਕ ਸਾਧਨ ਹੈ ( 6.3) । ਜਦੋਂ ਕੋਈ ਪੁਰਸ਼ ਨਾ ਹੀ ਇੰਦਰਿਆਵੀ ਸੁੱਖਾਂ ਨਾਲ ਅਤੇ ਨਾ ਹੀ ਕਰਮਾਂ ਨਾਲ ਜੁੜਿਆ ਹੰੁਦਾ ਹੈ , ਅਜਿਹੇ ਪੁਰਸ਼ ਨੂੰ ਯੋਗ-ਵਿਗਿਆਨ ਵਿਚ ਇਨ੍ਹਾਂ ਤੋਂ ਉੱਚਾ ਉਠਿੱਆ ਹੋਇਆ ਸਮਝਿਆ ਜਾਂਦਾ ਹੈ , ਕਿਉਂਕਿ ਉਸ ਨੇ ਸਾਰੀਆਂ ਇੱਛਾਵਾਂ ਅਤੇ ਕਰਮਾਂ ਦੇ ਨਤੀਜਿਆਂ (ਕਰਮਫਲ) ਦਾ ਤਿਆਗ ਕੀਤਾ ਹੰੁਦਾ ਹੈ ’’ (6.4) । ਸਾਡਾ ਮੰਨਣਾ ਇਹ ਹੈ ਕਿ ਕਰਮ ਮਨਬਾਂਛਿਤ ਕਰਮਫਲ ਪ੍ਰਾਪਤ ਕਰਨ ਤੋਂ ਪ੍ਰੇਰਿਤ ਹੰੁਦੇ ਹਨ , ਨਹੀਂ ਤਾਂ ਕੋਈ ਵੀ ਬੰਦਾ ਕਰਮ ਕਿਉਂ ਕਰੇਗਾ। ਇਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇ ਅਸੀਂ ਕਿਸੇ ਚੀਜ਼ ਦੇ ਬਾਰੇ ਵਿੱਚ ਜਾਣਦੇ ਹੀ ਨਹੀਂ ਹਾਂ ਜਾਂ ਉਸਦਾ ਅਨੁਭਵ ਨਹੀਂ ਕੀਤਾ ਹੈ ਤਾਂ ਇਸ ਦਾ ਅਰਥ ਇਹ ਨਹੀਂ ਹੈ ਕਿ ਉਸ ਚੀ...

109. ਜੋ ਕਰਮਫਲ ਤਿਆਗ ਦੇਵੇ ਉਹੀ ਸੰਨਿਆਸੀ ਹੈ

Image
  ਜ਼ਿੰਦਗੀ ਵਿਚ ਬਹੁਤ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਅਤੇ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਨਿਪਟਦੇ ਹਾਂ। ਇਹ ਸੁਭਾਵਕ ਹੀ ਹੈ ਕਿ ਜਦੋਂ ਕੋਈ ਬੰਦਾ ਕਿਸੇ ਔਖੇ ਦੌਰ ਵਿਚੋਂ ਲੰਘ ਰਿਹਾ ਹੰੁਦਾ ਹੈ ਤਾਂ ਉਹ ਨਿਰਾਸ਼ ਹੋ ਜਾਂਦਾ ਹੈ , ਅਤੇ ਕਰਮਾਂ ਨੂੰ ਤਿਆਗਣ ਵੱਲ ਖਿੱਚਿਆ ਜਾਂਦਾ ਹੈ , ਕਿਉਂਕਿ ਸਾਨੂੰ ਸਭ ਨੂੰ ਇਹ ਵਹਿਮ ਹੈ ਕਿ ਸਾਡੇ ਕਰਮਾਂ ਦੇ ਨਾਲ ਨਾਲ ਦੂਜਿਆਂ ਦੇ ਕਰਮ ਵੀ ਸਾਨੂੰ ਸੁੱਖ ਜਾਂ ਦੁੱਖ ਪ੍ਰਦਾਨ ਕਰਦੇ ਹਨ। ਅਰਜਨ ਵੀ ਇਸੇ ਵਹਿਮ ਵਿਚੋਂ ਗੁਜ਼ਰ ਰਹੇ ਹਨ ਅਤੇ ਯੁੱਧ ਲੜਨ ਦਾ ਕਰਮ ਛੱਡਣਾ ਚਾਹੰੁਦੇ ਹਨ। ਸ੍ਰੀ ਕਿ੍ਰਸ਼ਨ ਸਪੱਸ਼ਟ ਕਰਦੇ ਹਨ ਕਿ ‘‘ ਜੋ ਪੁਰਸ਼ ਕਰਮ ਫਲ ਦੀ ਆਸ ਨੂੰ ਤਿਆਗ ਕੇ ਕਰਨਯੋਗ ਕਾਰਜ ਕਰਦਾ ਹੈ , ਉਹ ਸੰਨਿਆਸੀ ਅਤੇ ਯੋਗੀ ਹੈ , ਅਤੇ ਕੇਵਲ ਕਿਰਿਆਵਾਂ ਦਾ ਤਿਆਗ ਕਰਨ ਵਾਲਾ ਯੋਗੀ ਨਹੀਂ ਹੈ ’’ (6.1) । ਕਰਨਯੋਗ ਕਰਮ ਦੇ ਸੰਬੰਧ ਵਿੱਚ ਜਿੰਨਾ ਵੀ ਜਿਆਦਾ ਸਪਸ਼ਟੀਕਰਨ ਦਿੱਤਾ ਜਾਵੇ ਉਹ ਉਨਾਂ ਹੀ ਜ਼ਿਆਦਾ ਉਲਝਣਾਂ ਪੈਦਾ ਕਰ ਸਕਦਾ ਹੈ ਕਿਉਂਕਿ ਇਹ ਲਾਜ਼ਮੀ ਤੌਰ ਤੇ ਅਨੁਭਵ ਨਾਲ ਸੰਬੰਧਤ ਹੈ। ਤੈਰਨਾ ਸਿੱਖਣ ਲਈ ਬੰਦੇ ਨੂੰ ਪਾਣੀ ਵਿੱਚ ਗੋਤੇ ਲਾਉਣੇ ਪੈਂਦੇ ਹਨ , ਇਸੇ ਤਰ੍ਹਾਂ ਕਰਨਯੋਗ ਕਰਮ ਨੂੰ ਸਮਝਣ ਲਈ ਜੀਵਨ ਦਾ ਅਨੁਭਵ ਪ੍ਰਾਪਤ ਕਰਨਾ ਪੈਂਦਾ ਹੈ। ਇੰਦਰੀਆਂ ਦੀ ਸਹਾਇਤਾ ਤੋਂ ਬਿਨਾ ਖ਼ੁਸ਼ ਰਹਿਣਾ ਸਾਡੇ ਵਿਕਾਸ ਨੂੰ ਮਾਪਣ ਦਾ ਅਜਿਹਾ ਹੀ ਮਾਨਦੰਡ ਹੈ , ਜਿਵੇਂ ਤਰਨਾ ਸਿੱਖਣ ਲਈ ਤੈਰਨਾ। ਇਸੇ ਤ...

108. ਕ੍ਰੋਧ ਨੂੰ ਪਾਰ ਕਰਨਾ

Image
  ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਉਨ੍ਹਾਂ ਲੋਕਾਂ ਲਈ ਜੋ ਇੱਛਾ ਅਤੇ ਕ੍ਰੋਧ ਤੋਂ ਮੁਕਤ ਹਨ , ਮਨ ਨਿਯੰਤਰਤ ਹੈ , ਅਤੇ ਆਤਮ ਗਿਆਨੀ ਹਨ , ਉਹ ਇਸ ਦੁਨੀਆਂ ਅਤੇ ਇਸ ਤੋਂ ਵੀ ਪਾਰ , ਦੋਵਾਂ ਵਿੱਚ ਪੂਰੀ ਤਰ੍ਹਾਂ ਨਾਲ ਮੁਕਤ ਹਨ ( 5.26) । ਸੁਆਲ ਇਹ ਹੈ ਕਿ ਕਾਮਨਾ ਦੇ ਰੋਗ ਅਤੇ ਕ੍ਰੋਧ ਦੇ ਪਾਗਲਪਨ ਤੋਂ ਕਿਵੇਂ ਮੁਕਤ ਹੋਇਆ ਜਾਵੇ। ਹਰ ਇਕ ਵਾ-ਵਰੋਲੇ (ਤੂਫਾਨ) ਦੀ ਇਕ ਸ਼ਾਂਤ ਅੱਖ ਜਾਂ ਕੇਂਦਰ ਹੁੰਦਾ ਹੈ। ਇਸੇ ਤਰ੍ਹਾਂ ਸਾਰੀ ਇੱਛਾ ਅਤੇ ਕ੍ਰੋਧ ਦੇ ਤੂਫਾਨ ਦਾ ਵੀ ਸਾਡੇ ਅੰਦਰ ਇਕ ਇੱਛਾਹੀਣ ਅਤੇ ਕ੍ਰੋਧਹੀਣ ਕੇਂਦਰ ਹੈ , ਅਤੇ ਇਹ ਸਲੋਕ ਉਸ ਕੇਂਦਰ ਤੱਕ ਪਹੁੰਚਣ ਲਈ ਹੀ ਹੈ। ਇਸ ਵਾਸਤੇ ‘ ਮੈਂ ’ ਨੂੰ ਤਿਆਗਣ ਲਈ ਹੌਂਸਲੇ ਦੀ ਲੋੜ ਹੁੰਦੀ ਹੈ , ਜੋ ਕਿ ਇੱਛਾ ਦਾ ਇਕ ਮੂਲ ਤੱਤ ਹੈ। ਇਕ ਪ੍ਰਭਾਵੀ ਤਕਨੀਕ ਦੀ ਪੇਸ਼ਕਸ਼ ਕੀਤੀ ਗਈ ਹੈ ਕਿ ਅਸੀਂ ਅਤੀਤ ਦੀ ਸਥਿਤੀ ਨੂੰ ਫਿਰ ਤੋਂ ਦੁਹਰਾਈਏ ਅਤੇ ਵੇਖੀਏ ਕਿ ਕਿੱਥੇ ਅਸੀਂ ਇੱਛਾ ਜਾਂ ਕ੍ਰੋਧ ਵਿੱਚ ਜਕੜੇ ਹੋਏ ਸੀ। ਆਪਣੀ ਬਿਹਤਰ ਜਾਗਰੂਕਤਾ ਨਾਲ ਇਸ ਨੂੰ ਦੁਹਰਾਈਏ ਕਿ ਸਾਰੇ ਪ੍ਰਾਣੀਆਂ ਵਿੱਚ ਆਤਮਾ ਇਕ ਹੈ ਅਤੇ ਵੱਖ-ਵੱਖ ਲੋਕ ਇਕ ਅਸਲੀਅਤ ਨੂੰ ਵੱਖ-ਵੱਖ ਤੌਰ ਤੇ ਸਮਝਦੇ ਹਨ। ਭਾਰਤੀ ਪੰਰਪਰਾ ਜੀਵਨ ਨੂੰ ਇਕ ਲੀਲਾ ਜਾਂ ਸਿਰਫ ਇਕ ਨਾਟਕ ਸਮਝਦੀ ਹੈ , ਅਤੇ ਇਸ ਵਿੱਚ ਗੰਭੀਰਤਾ ਨਾਲ   ਲੈਣ ਯੋਗ ਕੁੱਝ ਵੀ ਨਹੀਂ ਹੈ। ਦੂਜੀ ਤਕਨੀਕ 7-10 ਦਿਨਾਂ ਤੱਕ ਅਜਿਹਾ ਜੀਵਨ ਜੀਉਣ ਦੀ ਹੈ , ਜਿਵੇਂ ਕਿ ਅਸੀਂ ਕਿਸੇ ਨਾਟਕ ਦਾ ...

107. ਅਨੰਦ ਲਈ ਧਿਆਨ

Image
  ਪੀਨਿਅਲ ਗਰੰਥੀ , ਇਕ ਮਟਰ ਦੇ ਦਾਣੇ ਦੇ ਆਕਾਰ ਦਾ , ਚੀੜ੍ਹ ਦੇ ਤਿਕੋਣੇ ਫਲ ਦੀ ਸ਼ਕਲ ਵਾਲਾ ਇਕ ਅੰਗ ਹੈ , ਜੋ ਵਿਅਕਤੀ ਦੇ ਮੱਥੇ ਦੇ ਵਿਚਕਾਰ ਅੱਖਾਂ ਦੀਆਂ ਦੋਵੇਂ ਭਰਵੱਟਿਆਂ ਦੇ ਵਿਚਕਾਰ ਸਥਿਤ ਹੁੰਦਾ ਹੈ। ਸਰੀਰਕ ਰੂਪ ਵਿੱਚ ਇਹ ਨਿਊਰੋਟਰਾਂਸਮੀਟਰ ਮੇਲਾਟੋਨਿਨ ਅਤੇ ਸੇਰੋਟੋਨਿਨ ਦਾ ਉਤਪਾਦਨ ਕਰਦਾ ਹੈ ਜੋ ਕ੍ਰਮਵਾਰ ਨੀਂਦ ਦੇ ਨਾਲ ਨਾਲ ਮਨੋਦਸ਼ਾ ਦੇ ਲਈ ਵੀ ਜ਼ਿੰਮੇਵਾਰ ਹਨ। ਇਸ ਨੂੰ ਤੀਜੀ ਅੱਖ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਇਕ ਅੱਖ ਦੀ ਤਰ੍ਹਾਂ ਫੋਟੋਰਿਸੈਪਟਰ ਹੁੰਦੇ ਹਨ। ਵੱਖ-ਵੱਖ ਸੱਭਿਆਚਾਰਾਂ ਦੁਆਰਾ ਇਸ ਦਾ ਵਰਣਨ ਵੱਖ-ਵੱਖ ਤਰ੍ਹਾਂ ਨਾਲ ਕੀਤਾ ਜਾਂਦਾ ਹੈ , ਜਿਵੇਂ ਆਤਮਾ ਦਾ ਆਸਣ , ਅਧਿਆਮਤਕ ਗਿਆਨ ਲਈ ਜ਼ਿੰਮੇਵਾਰ ਜਾਂ ਇਕ ਛੇਵੀਂ ਇੰਦਰੀ ਜੋ ਪੰਜਾਂ ਇੰਦਰੀਆਂ ਤੋਂ ਅੱਗੇ ਤੱਕ ਵੇਖ ਸਕਦੀ ਹੈ ; ਅਧਿਆਤਮਕ ਜਾਗ੍ਰਤੀ ਦਾ ਪ੍ਰਤੀਕ , ਭੌਤਿਕ ਤੇ ਅਧਿਆਤਮਕ ਦੁਨੀਆਂ ਵਿੱਚ ਸੰਬੰਧ। ਭਾਰਤੀ ਸੰਦਰਭ ਵਿੱਚ ਭਰਵੱਟਿਆਂ ਦੇ ਵਿਚਕਾਰਲੀ ਜਗ੍ਹਾ ਨੂੰ ਆਗਿਆ ਚੱਕਰ ਕਿਹਾ ਜਾਂਦਾ ਹੈ , ਜਿਹੜਾ ਪੀਨਿਅਲ ਗ੍ਰੰਥੀ ਦਾ ਪ੍ਰਤੀਨਿਧੱਤਵ ਕਰਦਾ ਹੈ। ਇਹ ਪਿੱਠ ਭੂਮੀ ਸਾਨੂੰ ਇੰਦਰੀਆਂ ਅਤੇ ਮਨ ਨੂੰ ਨਿਯੰਤਰਤ ਕਰਨ ਲਈ ਸ੍ਰੀ ਕ੍ਰਿਸ਼ਨ ਦੀ ਵਿਧੀ ਨੂੰ ਸਮਝਣ ਵਿੱਚ ਮਦਦ ਕਰੇਗੀ , ਜਦੋਂ ਉਹ ਕਹਿੰਦੇ ਹਨ ਕਿ ਬਾਹਰੀ ਵਿਸ਼ਿਆਂ ਅਤੇ ਭੋਗਾਂ ਨੂੰ ਬਾਹਰ ਸੁੱਟ ਕੇ ਉਨ੍ਹਾਂ ਬਾਰੇ ਕੋਈ ਚਿੰਤਨ ਨਾ ਕਰਨ ਵਾਲਾ , ਅਤੇ ਆਪਣੇ ਨੇਤਰਾਂ ਦੀ ਦ੍ਰਿਸ਼ਟੀ ਨੂੰ ਆਪਣੇ ਭਰਵੱਟਿਆਂ ਦੇ ਵਿ...

106. ਖੁਸ਼ੀਆਂ ਦੀ ਲਗਾਮ

Image
  ਇਕ ਵਾਰੀ ਮੱਧ ਏਸ਼ੀਆ ਤੋਂ ਘੋੜੇ ਤੇ ਸਵਾਰ ਹੋ ਕੇ ਆਏ ਇਕ ਹਮਲਾਵਰ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਅਤੇ ਆਪਣੀ ਜਿੱਤ ਦਾ ਜਲੂਸ ਕੱਢਣਾ ਚਾਹਿਆ। ਇਕ ਹਾਥੀ ਨੂੰ ਸਜਾਇਆ ਗਿਆ ਅਤੇ ਰਾਜੇ ਨੂੰ ਉਸ ਉੱਤੇ ਬਿਠਾਇਆ ਗਿਆ। ਹਾਥੀ ’ ਤੇ ਬੈੈਠ ਕੇ ਉਸ ਨੇ ਹਾਥੀ ਦੀ ਲਗਾਮ ਮੰਗੀ , ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਲਗਾਮ ਨਹੀਂ ਹੁੰਦੀ ਤੇ ਇਹ ਇਕ ਮਹਾਵਤ ਦੁਆਰਾ ਨਿਯੰਤਰਤ ਹੁੰਦਾ ਹੈ ਤਾਂ ਉਹ ਉਸ ਤੋਂ ਹੇਠਾਂ ਉਤਰ ਗਿਆ ਤੇ ਆਪਣੇ ਘੋੜੇ ਨੂੰ ਲਿਆਉਣ ਲਈ ਕਿਹਾ , ਤੇ ਕਹਿਣ ਲੱਗਾ ਕਿ ਉਹ ਕਦੇ ਅਜਿਹੀ ਸਵਾਰੀ ਨਹੀਂ ਕਰਦਾ , ਜਿਸ ਦੀ ਲਗਾਮ ਉਸਦੇ ਹੱਥ ਵਿੱਚ ਨਹੀਂ ਹੁੰਦੀ। ਇਸੇ ਤਰ੍ਹਾਂ ਸਾਨੂੰ ਆਪਣਾ ਆਤਮ ਨਿਰੀਖਣ ਕਰਨ ਦੀ ਲੋੜ ਹੈ ਕਿ ਕੀ ਸਾਡੀ ਖੁਸ਼ੀ ਅਤੇ ਭਾਵਨਾਵਾਂ ਦੀ ਵਾਗਡੋਰ ਸਾਡੇ ਹੱਥ ਵਿੱਚ ਹੈ ਜਾਂ ਕਿਸੇ ਹੋਰ ਦੇ ਹੱਥ ਵਿੱਚ ਹੈ। ਅਸੀਂ ਸਾਰੇ ਸੋਚਦੇ ਹਾਂ ਕਿ ਇਹ ਵਾਗਡੋਰ ਸਾਡੇ ਆਪਣੇ ਹੱਥ ਵਿੱਚ ਹੈ , ਪਰ ਹਕੀਕਤ ਇਹ ਹੈ ਕਿ ਵਾਗਡੋਰ ਕਿਸੇ ਹੋਰ ਦੇ ਹੱਥ ਵਿੱਚ ਹੁੰਦੀ ਹੈ। ਇਹ ਕੋਈ ਦੋਸਤ ਹੋ ਸਕਦਾ ਹੈ ਜਾਂ ਪਰਿਵਾਰ ਜਾਂ ਸਾਡੇ ਕਾਰਜ ਸਥਾਨ ਦਾ ਕੋਈ ਵਿਅਕਤੀ ਹੋ ਸਕਦਾ ਹੈ , ਜਿਸ ਦੀ ਮਨੋਦਸ਼ਾ , ਸ਼ਬਦ , ਰਾਇ , ਪ੍ਰਸ਼ੰਸਾ ਅਤੇ ਆਲੋਚਨਾ ਸਾਨੂੰ ਖੁਸ਼ ਜਾਂ ਦੁੱਖੀ ਕਰਦੀ ਹੈ। ਸਿਰਫ਼ ਇਹ ਨਹੀਂ ਸਗੋਂ ਸਾਡਾ ਭੋਜਨ , ਪੀਣ ਪਦਾਰਥ ਜਾਂ ਸੰਸਾਰਕ ਵਸਤਾਂ , ਅਨੁਕੂਲ ਜਾਂ ਪ੍ਰਤੀਕੂਲ ਸਥਿਤੀ , ਇੱਥੋਂ ਤੱਕ ਕਿ ਸਾਡਾ ਅਤੀਤ ਜਾਂ ਭਵਿੱਖ ਵੀ ਅਜਿਹਾ ਹੋ ਸਕਦਾ ਹੈ। ਇਸ ਸੰਬ...

105. ਸਦੀਵੀ ਆਨੰਦ

Image
  ਸ੍ਰੀ ਕਿਸ਼ਨ ਕਹਿੰਦੇ ਹਨ ਕਿ ਜੋ ਬ੍ਰਹਮ ਗਿਆਨ ਦੀ ਪੱਕੀ ਸਮਝ ਰੱਖਦੇ ਹਨ ਅਤੇ ਕਿਸੇ ਭਰਮ ਵਿੱਚ ਨਹੀਂ ਪੈਂਦੇ , ਉਹ ਨਾ ਤਾਂ ਕੋਈ ਚੰਗੀ ਚੀਜ਼ ਪ੍ਰਾਪਤ ਕਰਕੇ ਖੁਸ਼ ਹੁੰਦੇ ਹਨ ਅਤੇ ਨਾ ਹੀ ਕਿਸੇ ਦੁੱਖਦਾਈ ਅਨੁਭਵ ਕਾਰਨ ਦੁਖੀ ਹੁੰਦੇ ਹਨ , ਉਹ ਸ਼ਖਸ਼ ਪਾਰਬ੍ਰਹਮ ਵਿੱਚ ਸਥਿਤ ਹੁੰਦੇ ਹਨ ( 5.20) । ਅਸੀਂ ਪਰਿਸਥਿਤੀਆਂ ਅਤੇ ਲੋਕਾਂ ਨੂੰ ਸੁੱਖ ਅਤੇ ਦੁੱਖ ਦੇ ਰੂਪ ਵਿੱਚ ਚਿੰਨ੍ਹਤ ਕਰਦੇ ਹਾਂ। ਸਾਨੂੰ ਜ਼ਰੂਰੀ ਰੂਪ ਵਿੱਚ ਅਜਿਹੇ ਵਰਗੀਕਰਨ ਨੂੰ ਛੱਡਣਾ ਹੈ। ਸ੍ਰੀ ਕ੍ਰਿਸ਼ਨ ਵਾਰ-ਵਾਰ ਅਰਜਨ ਨੂੰ ਮੋਹ ਵਿੱਚੋਂ ਬਾਹਰ ਨਿਕਲਣ ਲਈ ਕਹਿੰਦੇ ਹਨ ਜਿਹੜਾ ਕਿ ਇਸ ਭਰਮ ਵਿੱਚੋਂ ਪੈਦਾ ਹੁੰਦਾ ਹੈ ਕਿ ਕੀ ਸਾਡਾ ਹੈ ਤੇ ਕੀ ਸਾਡਾ ਨਹੀਂ ਹੈ। ਸਾਡਾ ਸਭ ਤੋਂ ਵੱਡਾ ਭਰਮ ਇਹ ਹੈ ਕਿ ਅਸੀਂ ਆਪਣੀਆਂ ਇੰਦਰੀਆਂ ਦੇ ਮਾਧਿਅਮ ਨਾਲ ਸੁੱਖ ਪ੍ਰਾਪਤ ਕਰ ਸਕਦੇ ਹਾਂ। ਦੂਜੇ ਪਾਸੇ ਸ੍ਰੀ ਕ੍ਰਿਸ਼ਨ ਸਦੀਵੀ ਆਨੰਦ ਲਈ ਸਾਨੂੰ ਇਕ ਸਮਾਧਾਨ (ਉਪਾਅ) ਦਿੰਦੇ ਹਨ , ਜਦੋਂ ਉਹ ਕਹਿੰਦੇ ਹਨ ਕਿ ਜੋ ਲੋਕ ਬਾਹਰੀ ਇੰਦਰੀ ਸੁੱਖਾਂ ਨਾਲ ਜੁੜੇ ਹੋਏ ਨਹੀਂ ਹਨ ਉਹ ਆਪਣੇ ਆਪ ਵਿੱਚ ਸਦੀਵੀ ਅਨੰਦ ਨੂੰ ਮਾਣਦੇ ਹਨ। ਯੋਗ ਦੁਆਰਾ ਈਸ਼ਵਰ ਨਾਲ ਜੁੜ ਕੇ ਉਹ ਸਦੀਵੀ ਅਨੰਦ ਦਾ ਅਨੁਭਵ ਕਰਦੇ ਹਨ ( 5.21) । ਸ੍ਰੀ ਕ੍ਰਿਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਸੰਸਾਰਿਕ ਵਿਸ਼ਿਆਂ ਦੇ ਸੰਪਰਕ ਨਾਲ ਉਤਪੰਨ ਹੋਣ ਵਾਲੇ ਸੁੱਖ , ਭਾਵੇਂ ਸੰਸਾਰਕ ਲੋਕਾਂ ਲਈ ਸੁੱਖੀ ਹੋਣਾ ਪ੍ਰਤੀਤ ਹੁੰਦੇ ਹਨ , ਪਰ ਅਸਲ ਵਿੱਚ ਉਹ ਦੁੱਖ ਦਾ ਸ੍ਰੋਤ ...