Posts

143. ਜਦੋਂ ਕਰਮ ਹੀ ਪੂਜਾ ਬਣ ਜਾਵੇ

Image
  ਮੌਤ ਦੇ ਸਮੇਂ ਉਨ੍ਹਾਂ ਨੂੰ ਜਾਣਨ ਦੇ ਸੰਦਰਭ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਇਸ ਲਈ ਹੇ ਅਰਜਨ! ਤੂੰ ਸਾਰੇ ਸਮੇਂ ਵਿੱਚ ਨਿਰੰਤਰ ਮੇਰਾ ਸਿਮਰਨ ਕਰ ਅਤੇ ਯੁੱਧ ਵੀ ਕਰ। ਇਸ ਤਰ੍ਹਾਂ ਨਾਲ ਅਰਪਣ ਕੀਤੇ ਹੋਏ ਮਨ ਤੇ ਬੁੱਧੀ ਤੋਂ ਮੁਕਤ ਹੋ ਕੇ ਤੂੰ ਨਿਰਸੰਦੇਹ ਮੈਨੂੰ ਹੀ ਪ੍ਰਾਪਤ ਹੋਵੇਂਗਾ ’’ (8.7) । ਅਸੀਂ ਦਿਨ ਵਿੱਚ ਕੁਝ ਦੇਰ ਭਗਵਾਨ ਦੀ ਪੂਜਾ ਕਰਦੇ ਹਾਂ ਜਾਂ ਕਦੇ ਕਦੇ ਪੂਜਾ ਅਸਥਾਨਾਂ ਤੇ ਜਾ ਕੇ ਪ੍ਰਭੂ ਦਾ ਸਿਮਰਣ ਕਰਦੇ ਹਾਂ। ਵੱਖ ਵੱਖ ਵਿਸ਼ਵਾਸ ਪ੍ਰਣਾਲੀਆਂ ਦੇ ਅਨੁਸਾਰ ਭਗਵਾਨ ਦੇ ਨਾਂ ’ ਤੇ ਕੀਤੇ ਜਾਂਦੇ ਰੀਤੀ ਰਿਵਾਜ਼ ਵੱਖਰੇ ਹੰੁਦੇ ਹਨ। ਪ੍ਰਭੂ ਦਾ ਸਿਮਰਣ ਅਸੀਂ ਆਪਣੀਆਂ ਔਕੜਾਂ ਨੂੰ ਦੂਰ ਕਰਨ ਲਈ , ਜਾਂ ਸੰਪਤੀ , ਸ਼ਕਤੀ ਜਾਂ ਵੰਸ਼ ਦੀ ਪ੍ਰਾਪਤੀ ਲਈ ਕਰਦੇ ਹਾਂ। ਇਥੇ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਹਰ ਸਮੇਂ ਮੈਨੂੰ ਯਾਦ ਕਰੋ ’’, ਜਿਹੜਾ ਕਿ ਅਸੰਭਵ ਲੱਗਦਾ ਹੈ ਕਿਉਂਕਿ ਸਾਨੂੰ ਪਤਾ ਨਹੀਂ ਹੈ ਕਿ ਦਿਨ ਦੇ ਹਰ ਸਮੇਂ ਵਿੱਚ ਪ੍ਰਾਰਥਨਾ ਕਿਵੇਂ ਕੀਤੀ ਜਾਂਦੀ ਹੈ। ਇਸ ਅੜਾਉਣੀ ਦਾ ਹੱਲ ਭਗਤੀ ਯੋਗ ਦੀ ਨੀਂਹ ਤੋਂ ਮਿਲਦਾ ਹੈ , ਜੋ ਦੱਸਦਾ ਹੈ ਕਿ ‘‘ ਸਾਰੇ ਪ੍ਰਾਣੀਆਂ ਨੂੰ ਖੁਦ ਵਿੱਚ ਵੇਖਣਾ , ਅਤੇ ਖੁਦ ਨੂੰ ਸਾਰੇ ਪ੍ਰਾਣੀਆਂ ਵਿੱਚ ਵੇਖਣਾ , ਅਤੇ ਪ੍ਰਮਾਤਮਾ ਨੂੰ ਹਰ ਜਗ੍ਹਾ ਤੇ ਵੇਖਣਾ ਹੈ ’’ (6.29 ਅਤੇ 6.30) । ਜਦੋਂ ਇਸ ਪਰਮ ਸੱਚ ਦਾ ਗਿਆਨ ਹੋ ਜਾਂਦਾ ਹੈ , ਤਾਂ ਵਿਅਕਤੀ ਨੂੰ ਹਰ ਜਗ੍ਹਾ ਪ੍ਰਮਾਤਮਾ ਦਾ ਦਰਸ਼ਨ ਹੋ ਜਾਂਦਾ ਹੈ , ...

142. ਖਤਮ ਹੋਣ ਤੋਂ ਪਹਿਲਾਂ ਸ਼ੁਰੂ ਕਰੋ

Image
  ਅਰਜਨ ਜਾਣਨਾ ਚਾਹੰੁਦਾ ਸੀ ਕਿ ਸਵੈ-ਅਨੁਸ਼ਾਸਿਤ ਚਿੱਤ ਵਾਲੇ ਪੁਰਸ਼ਾਂ ਦੁਆਰਾ ਤੁਸੀਂ (ਸ੍ਰੀ ਕਿ੍ਰਸ਼ਨ) ਕਿਸ ਪ੍ਰਕਾਰ ਜਾਣੇ ਜਾਂਦੇ ਹੋ ( 8.2) । ਅਤੇ ਕਿ੍ਰਸ਼ਨ ਉੱਤਰ ਦਿੰਦੇ ਹਨ , ‘‘ ਜੋ ਪੁਰਸ਼ ਅੰਤ ਕਾਲ ਵਿੱਚ ਮੇਰਾ ਸਿਮਰਣ ਕਰਦਾ ਹੋਇਆ ਸਰੀਰ ਨੂੰ ਤਿਆਗ ਕੇ ਜਾਂਦਾ ਹੈ , ਉਹ ਮੇਰੇ ਸਾਖਸ਼ਾਤ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ-ਇਸ ਵਿੱਚ ਕੋਈ ਸ਼ੰਕਾ (ਸੰਦੇਹ) ਨਹੀਂ ਹੈ ’’ (8.5) । ਇਹ ਇਕ ਨਿਸ਼ਚਿਤ ਭਰੋਸਾ ਹੈ ਕਿ ਜੇਕਰ ਕੋਈ ਮੌਤ ਦੇ ਸਮੇਂ ਵੀ ਉਸ ਨੂੰ ਯਾਦ ਕਰਦਾ ਹੈ , ਤਾਂ ਵੀ ਉਹ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਪਰ ਇਸ ਸਲੋਕ ਤੋਂ ਅਜਿਹਾ ਮਹਿਸੂਸ ਹੰੁਦਾ ਹੈ ਕਿ ਜੀਵਨ ਭਰ ਕੋਈ ਬੁਰਾਈ ਕਰ ਸਕਦਾ ਹੈ , ਇਕ ਭਟਕਿਆਂ ਹੋਇਆ ਮੂਰਖ ਹੋ ਸਕਦਾ ਹੈ ਜੋ ਰਾਕਸ਼ਾਂ ਦੇ ਮਾਰਗ ਤੇ ਚਲਦਾ ਹੈ , ਇਕ ਪਾਖੰਡੀ ਜਾਂ ਭਰਮਿਤ ਵਿਅਕਤੀ ਹੋ ਸਕਦਾ ਹੈ , ਸੁੱਖ ਤੇ ਇੱਛਾਵਾਂ ਦਾ ਪਿੱਛਾ ਕਰ ਸਕਦਾ ਹੈ ; ਅਤੇ ਅੰਤ ਵਿੱਚ ਪ੍ਰਮਾਤਮਾ ਨੂੰ ਯਾਦ ਕਰਨਾ ਹੀ ਕਾਫੀ ਹੋਵੇਗਾ। ਕਿ੍ਰਸ਼ਨ ਤੁਰੰਤ ਇਸ ਧਾਰਨਾ ਨੂੰ ਦੂਰ ਕਰਦੇ ਹਨ ਅਤੇ ਕਹਿੰਦੇ ਹਨ , ‘‘ ਇਹ ਮਨੁੱਖ ਅੰਤਕਾਲ ਵਿੱਚ ਜਿਸ ਜਿਸ ਵੀ ਭਾਵ ਦਾ ਸਿਮਰਣ ਕਰਦਾ ਹੋਇਆ ਸਰੀਰ ਦਾ ਤਿਆਗ ਕਰਦਾ ਹੈ , ਉਹ ਉਸ ਨੂੰ ਹੀ ਪ੍ਰਾਪਤ ਹੰੁਦਾ ਹੈ , ਕਿਉਂਕਿ ਉਹ ਸਦਾ ਇਸੇ ਭਾਵ ਤੋਂ ਪ੍ਰਭਾਵਿਤ ਰਿਹਾ ਹੈ ( 8.6) । ਇਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਨਾ ਤਾਂ ਅਸੀਂ ਮੌਤ ਦੇ ਸਮੇਂ ਦੇ ਬਾਰੇ ਵਿੱਚ ਜਾਣਦੇ ਹਾਂ ਤੇ ਨਾ ਹੀ ਜੀਵਨ ਦੇ ਬਾਰੇ ਵਿ...

141. ਊਰਜਾ ਤੇ ਪਦਾਰਥ ਦੀ ਅੰਤਰ ਪ੍ਰਕਿਰਿਆ

Image
  ਜੀਵਨ ਊਰਜਾ ਅਤੇ ਪਦਾਰਥ ਦੀ ਪ੍ਰਸਪਰ ਕਿਰਿਆ ਹੰੁਦੀ ਹੈ। ਇਹ ਸਭ ਊਰਜਾ ਨਾਲ ਸ਼ੁਰੂ ਹੰੁਦੀ ਹੈ ਅਤੇ ਫਿਰ ਬਾਅਦ ਵਿੱਚ ਵੱਖ ਵੱਖ ਭਾਗਾਂ ਵਿੱਚੋਂ ਗੁਜਰਦੀ ਹੋਈ ਪਦਾਰਥ ਦਾ ਰੂਪ ਲੈਂਦੀ ਹੈ। ਪਦਾਰਥ ਦੇ ਅਣੂਆਂ ਦੇ ਸੰਯੋਜਨ ਨੇ ਵਿਭਿੰਨ ਗੁਣਾਂ ਵਾਲੇ ਵਿਭਿੰਨ ਪ੍ਰਕਾਰ ਦੇ ਸੰਜੋਗਾਂ ਨੂੰ ਜਨਮ ਦਿੱਤਾ ਜਿਸਦੇ ਨਤੀਜੇ ਵਜੋਂ ਅਪਾਰ ਭਿੰਨਤਾ ਪ੍ਰਗਟ ਹੋਈ। ਅਜਿਹਾ ਹੀ ਇਕ ਸੰਜੋਗ ਜੀਵਨ ਰੂਪੀ ਇਹ ਭੌਤਿਕ ਸਰੀਰ ਹੈ। ਇਹ ਪਦਾਰਥ ਦੀ ਵਿਵਸਥਾ ਤੋਂ ਉਪਜਣ ਵਾਲੀ ਊਰਜਾ ਤੇ ਨਿਰਭਰ ਹੰੁਦਾ ਹੈ , ਜਿਸ ਨੂੰ ਭੋਜਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਕਈ ਜੀਵਨ ਰੂਪ (ਜਿਵੇਂ ਬਨਸਪਤੀ) ਸੂਰਜ ਦੇ ਪ੍ਰਕਾਸ਼ ਤੋਂ ਭੋਜਨ ਬਣਾਉਂਦੇ ਹਨ , ਅਤੇ ਕੁਝ ਹੋਰ (ਜਾਨਵਰ ਆਦਿ) ਉਨ੍ਹਾਂ ਦੁਆਰਾ ਬਣਾਏ ਗਏ ਭੋਜਨ ਉੱਤੇ ਗੁਜ਼ਾਰਾ ਕਰਦੇ ਹਨ। ਸੰਖੇਪ ਵਿੱਚ ਇਹ ਜੀਵਨ ਊਰਜਾ ਅਤੇ ਪਦਾਰਥ ਦੀ ਖੇਡ ਹੈ। ਇਹ ਸੰਦਰਭ ਸਾਨੂੰ ਸ੍ਰੀ ਕਿ੍ਰਸ਼ਨ ਦੁਆਰਾ ਵਰਤੇ ਗਏ ਕੁਝ ਸ਼ਬਦਾਂ , ਜਿਵੇਂ-ਬ੍ਰਹਮ , ਕਰਮ , ਅਧਿਆਤਮ , ਅਧਿਭੂਤ , ਅਧਿਦੈਵੰਮ ਅਤੇ ਅਧਿਯੱਗ ( 7.28 ਅਤੇ 7.29), ਆਦਿ ਨੂੰ ਸਮਝਣ ਵਿੱਚ ਮੱਦਦ ਕਰੇਗਾ। ਅਰਜਨ ਇਨ੍ਹਾਂ ਦੇ ਬਾਰੇ ਵਿੱਚ ਜਾਣਨਾ ਚਾਹੰੁਦਾ ਹੈ ( 8.1 ਅਤੇ 8.2), ਅਤੇ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਅਭਿਭੂਤੰ ਨਾਸ਼ਵਾਨ ਪ੍ਰਕਿਰਤੀ ਹੈ , ਅਧਿਦੈਵੰ ਪੁਰਸ਼ (ਪੁਰ ਜਾਂ ਸ਼ਹਿਰ ਵਿੱਚ ਰਹਿਣ ਵਾਲਾ) ਹੈ , ਅਤੇ ਮੈਂ ਇਸੇ ਸਰੀਰ ਵਿੱਚ ਰਹਿਣ ਵਾਲਾ ਅਧਿਯੱਗ ਹਾਂ ( 8.4) । ਅਧਿਭੂਤੰ , ਪਦਾ...

140. ਕਰਮ ਕੀ ਹੈ

Image
  ਅਰਜਨ ਦਾ ਅਗਲਾ ਪ੍ਰਸ਼ਨ ਹੈ ਕਿ ‘ ਕਰਮ ਕੀ ਹੈ ?’ ਜੋ ਸ੍ਰੀ ਕਿ੍ਰਸ਼ਨ ਦੇ ਇਸ ਭਰੋਸੇ ਦੇ ਪ੍ਰਤੀਉੱਤਰ ਵਜੋਂ ਹੈ ਕਿ ਜਦ ਕੋਈ ਉਨ੍ਹਾਂ ਦੀ ਸ਼ਰਣ ਵਿੱਚ ਆ ਕੇ ਮੁਕਤੀ ਲਈ ਮਿਹਨਤ ਕਰਦਾ ਹੈ ਤਾਂ ਉਹ ‘ ਅਖਿਲਮ ਕ੍ਰਮ ’ ਭਾਵ ਕਰਮ , ਅਕਰਮ ਅਤੇ ਵਿਕਰਮ ਦੇ ਸਾਰੇ ਪਹਿਲੂਆਂ ਨੂੰ ਸਮਝ ਜਾਂਦਾ ਹੈ ( 7.29) । ਇਸਦਾ ਸ੍ਰੀ ਕਿ੍ਰਸ਼ਨ ਜਵਾਬ ਦਿੰਦੇ ਹਨ ਕਿ ‘ ਬ੍ਰਹਮੰਡੀ ਸ਼ਕਤੀ , ਜਿਹੜੀ ਉਤਪਤੀ ਲਈ ਸਮਰੱਥ ਹੈ (ਭੂਤਾ-ਭਵਾ-ਉਦਭਵਾ-ਕਰੋ ਵਿਸਰਗ) ਦਾ ਤਿਆਗ ਜਾਂ ਕੁਰਬਾਨੀ , ਨੂੰ ਕਰਮ ਕਿਹਾ ਜਾਂਦਾ ਹੈ। ’’ (8.3) । ਇਹ ਸਮਝਣ ਲਈ ਬਹੁਤ ਹੀ ਮੁਸ਼ਕਲ ਗੱਲ ਹੈ , ਅਤੇ ਵਿਆਖਿਆਵਾਂ ਇਸ ਦੀ ਸਪੱਸ਼ਟਤਾ ਦੇਣ ਦੀ ਬਜਾਇ ਇਸ ਨੂੰ ਹੋਰ ਗੁੰਝਲਦਾਰ ਬਣਾਉਂਦੀਆਂ ਹਨ। ‘ ਕਰਮ ’ ਦੀਆਂ ਆਮ ਵਿਆਖਿਆਵਾਂ ਇਸ ਨੂੰ ਸ੍ਰੇਸ਼ਟ ਕਰਮ , ਸਿਰਜਣਾ ਜਾਂ ਯੱਗ ਆਦਿ ਕਹਿੰਦੀਆਂ ਹਨ , ਪਰ ਇਹ ਸਾਰੀਆਂ ਹੀ , ਜੋ ਸ੍ਰੀ ਕਿ੍ਰਸ਼ਨ ਕਹਿ ਰਹੇ ਹਨ , ਤੋਂ ਪਾਸੇ ਹਨ। ਜਦੋਂ ਕਿ ‘ ਕਰਮ ’ ਦੇ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਦਾ ਉੱਤਰ ਹੋਣ ( being) ਦੇ ਪੱਧਰ ਉਤੇ ਹੈ , ਅਸੀਂ ਇਸ ਦੀ ਵਿਆਖਿਆ ‘ ਕਰਨ ’ ਦੇ ਪੱਧਰ ਉਤੇ ਕਰਦੇ ਹਾਂ। ਇਸ ਲਈ ਜੋ ਅਸੀਂ ਕਰਦੇ ਹਾਂ ਉਹ ਸਾਡੀ ਕਰਮ ਬਾਰੇ ਸਮਝ ਪੂਰਨ ਨਹੀਂ ਹੈ , ਕਿਉਂਕਿ ਵੱਖ ਵੱਖ ਲੋਕ ਵੱਖ-ਵੱਖ ਸਮੇਂ ਉਤੇ ਵੱਖ ਵੱਖ ਕੰਮ ਕਰਦੇ ਰਹਿੰਦੇ ਹਨ। ਜਦੋਂ ਕਿ ਕੋਈ ਵੀ ਪਰਿਭਾਸ਼ਾ ਸਮੇਂ ਦੀ ਹਰ ਇਕਾਈ ਲਈ ਜਾਂ ਹਰੇਕ ਕਾਲਖੰਡ ਲਈ ਸਮਾਨ ਹੋਣੀ ਤੇ ਮੰਨੀ ਜਾਣੀ ਚਾਹੀਦੀ ਹੈ , ਭਾਵੇਂ...

139. ਬ੍ਰਹਮ ਦੀ ਅਵਸਥਾ

Image
  ਸ੍ਰੀ ਕਿ੍ਰਸ਼ਨ ਦੱਸਦੇ ਹਨ ਕਿ ਜਦੋਂ ਕੋਈ ਉਨ੍ਹਾਂ ਦੀ ਸ਼ਰਣ ਲੈ ਕੇ ਮੁਕਤੀ ਲਈ ਕੋਸ਼ਿਸ਼ ਕਰਦਾ ਹੈ ( 7.29), ਤਾਂ ਉਹ ਬ੍ਰਹਮ ਨੂੰ ਮਹਿਸੂਸ ਕਰਦਾ ਹੈ , ਤਾਂ ਅਰਜਣ ਪੁੱਛਦਾ ਹੈ ਕਿ ਬ੍ਰਹਮ ਕੀ ਹੈ ( 8.1) । ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ‘ ਬ੍ਰਹਮ ’ ਉਹ ਹੈ ਜੋ ਅਕਸ਼ਰਮ (ਅਮਰ ਨਾਸ-ਰਹਿਤ ਤੇ ਸਦੀਵੀ) ਅਤੇ ਪਰਮ (ਸਰਵਉੱਚ) ਹੈ ( 8.3) । ਇਸਦਾ ਅਰਥ ਹੈ ਕਿ ਉਸ ਤੋਂ ਪਰ੍ਹੇ ਕੁਝ ਵੀ ਨਹੀਂ ਹੈ , ਅਤੇ ਇਹ ਕਿਸੇ ਬਾਹਰੀ ਤਾਕਤਾਂ ਉਤੇ ਨਿਰਭਰ ਨਹੀਂ ਹੈ , ਜਦੋਂ ਕਿ ਅਸੀਂ ਸਿਰਫ਼ ਉਨ੍ਹਾਂ ਚੀਜਾਂ ਦੇ ਬਾਰੇ ਵਿੱਚ ਹੀ ਜਾਣਕਾਰੀ ਰੱਖਦੇ ਹਾਂ ਜਿਹੜੀਆਂ ਪਰਿਵਰਤਨਸ਼ੀਲ , ਅਸਥਾਈ ਅਤੇ ਨਾਸ਼ਵਾਨ ਹਨ। ਸਾਡਾ ਅਪਣਾ ਭੌਤਿਕੀ ਸਰੀਰ ਲਗਾਤਾਰ ਬਦਲਦਾ ਰਹਿੰਦਾ ਹੈ। ਅਜਿਹਾ ਅਨੁਮਾਨ ਹੈ ਕਿ ਸਾਡੇ ਸਰੀਰ ਦਾ 95% ਹਿੱਸਾ ਸਾਡੀ ਜਾਣਕਾਰੀ ਤੋਂ ਬਿਨਾਂ ਲਗਪਗ 7 ਸਾਲਾਂ ਵਿੱਚ ਬਦਲ ਜਾਂਦਾ ਹੈ , ਜਦੋਂ ਕਿ ਸਾਡਾ ਡੀ. ਐਨ. ਏ ( 4N1) ਸਥਿਰ ਰਹਿੰਦਾ ਹੈ। ਅਜਿਹਾ ਅਨੁਮਾਨ ਹੈ ਕਿ ਸੌਰ ਮੰਡਲ ਚਾਰ ਅਰਬ ਸਾਲਾਂ ਵਿੱਚ ਅਤੇ ਬ੍ਰਹਮੰਡ ਲਗਪੱਗ 150 ਖਰਬ ਸਾਲਾਂ ਵਿੱਚ ਨਸ਼ਟ ਹੋ ਜਾਏਗਾ। ਇਸੇ ਤਰ੍ਹਾਂ ਸਾਡੇ ਵਿਚਾਰ ਬਦਲਦੇ ਰਹਿੰਦੇ ਹਨ। ਚੀਜ਼ਾਂ , ਲੋਕਾਂ ਅਤੇ ਸਥਿਤੀਆਂ ਦੇ ਬਾਰੇ ਵਿੱਚ ਰਾਇ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਲੋਕ ਸਮਾਨ ਤੱਥਾਂ ਦੇ ਆਧਾਰ ਤੇ ਬਿਲਕੁਲ ਵੱਖਰੀ ਰਾਇ ਬਣਾ ਲੈਂਦੇ ਹਨ , ਕਿਉਂਕਿ ਅਸੀਂ ਚੀਜ਼ਾਂ ਨੂੰ ਵੱਖ ਵੱਖ ਤਰ੍ਹਾਂ ਨਾਲ ਵੇਖਦੇ ਹਾਂ , ਜਿਵੇਂ ਪੰਜ ਅੰਨ੍ਹੇ ...

138. ਭਰਮਾਂ ਤੇ ਕਾਬੂ ਪਾਉਣਾ

Image
  ਭਗਵਤ ਗੀਤਾ ਦੇ ਸੱਤਵੇਂ ਅਧਿਆਇ ਨੂੰ ਗਿਆਨ-ਵਿਗਿਆਨ ਯੋਗ ਕਿਹਾ ਜਾਂਦਾ ਹੈ , ਜਿਹੜਾ ਪ੍ਰਗਟ ਤੇ ਅਪ੍ਰਗਟ ਦੀ ਸਮਝ ਦੇ ਬਾਰੇ ਵਿੱਚ ਹੈ। ਸ੍ਰੀ ਕਿ੍ਰਸ਼ਨ ਇਸ ਅਧਿਆਇ ਵਿੱਚ ਸਾਨੂੰ ਦੋ ਵਿਸ਼ਵਾਸ ਦਿਵਾਉਂਦੇ ਹਨ। ਪਹਿਲਾ , ਇਕ ਵਾਰ ‘ ਇਹ ’ ਜਾਣ ਲੈਣ ਤੋਂ ਬਾਦ ਬਾਕੀ ਕੁਝ ਨਹੀਂ ਬਚਦਾ ( 7.2) ਅਤੇ ਦੂਜਾ , ਜੇਕਰ ‘ ਇਸ ’ ਨੂੰ ਮੌਤ ਦੇ ਸਮੇਂ ਵੀ ਸਮਝ ਲਿਆ ਜਾਵੇ ਤਾਂ ਵੀ ਉਹ ਵਿਅਕਤੀ ਮੈਨੂੰ ਪ੍ਰਾਪਤ ਕਰ ਸਕਦੇ ਹਨ ( 7.29) । ਪ੍ਰਗਟ (ਨਾਸ਼ਵਾਨ) ਅੱਠ ਭਾਂਤ ਦਾ ਹੰੁਦਾ ਹੈ ( 7.4) ਅਤੇ ਅਪ੍ਰਗਟ (ਸਦੀਵੀ) ਜੀਵਨ-ਤੱਤ ਹੈ ਜਿਹੜਾ ਇੰਦਰੀਆਂ ਤੋਂ ਪਰ੍ਹੇ ਹੈ ਪਰ ਮੋਤੀਆਂ ਦੀ ਮਾਲਾ ਵਿੱਚ ਇਕ ਸੂਤਰ ਦੀ ਤਰ੍ਹਾਂ ਪ੍ਰਗਟ ਨੂੰ ਸਹਾਰਾ ਦਿੰਦਾ ਹੈ ( 7.7) । ਪ੍ਰਗਟ ਤਿੰਨ ਗੁਣਾਂ ਉਤਪੰਨ ਭਰਾਂਤੀ (ਭਰਮ) ਹੈ ( 7.25); ਇਹ ਇੱਛਾ ਅਤੇ ਦਵੇਸ਼ ਦੀ ਧਰੁੱਵਤਾ ( 7.27) ਦੇ ਪ੍ਰਭਾਵ ਵਿੱਚ ਹੈ , ਜਿਸ ਨੂੰ ਪਰਮਾਤਮਾ ਦੀ ਸ਼ਰਣ ਵਿੱਚ ਜਾ ਕੇ ਪਾਰ ਕੀਤਾ ਜਾ ਸਕਦਾ ਹੈ। ਵਿਗਿਆਨ ਇਹ ਸਿੱਟਾ ਕੱਢਦਾ ਹੈ , ਕਿ ਇਹ ਸੰਪੂਰਣ ਬ੍ਰਹਮੰਡ (ਵਿਅਕਤ) ਇੱਕ ਹੀ ਬਿੰਦੂ ਤੋਂ ਹੋਂਦ ਵਿੱਚ ਆਇਆ ਹੈ ਅਤੇ ਅਸੀਂ ਆਪਣੇ ਚਾਰੇ ਪਾਸੇ ਜੋ ਕੁਝ ਵੀ ਵੇਖਦੇ ਹਾਂ ਉਸ ਬਿੰਦੂ ਨਾਲ ਜੁੜਿਆ ਹੋਇਆ ਹੈ , ਜਿਹੜਾ ਕਿਸੇ ਵੇਲੇ ਅਨੰਤ ਸਮਰੱਥਾ ਰੱਖਦਾ ਸੀ। ਇਸੇ ਤਰ੍ਹਾਂ ਦੀ ਸਮਾਨਤਾ ਅਪ੍ਰਗਟ ਦੇ ਲਈ ਵੀ ਮੰਨੀ ਜਾ ਸਕਦੀ ਹੈ ਜਿੱਥੇ ਅਸੀਂ ਸਾਰੇ ਇਕ ਅਦ੍ਰਿਸ਼ (ਅਦਿੱਖ) ਤਾਰ/ਕੇਬਲ ਦੇ ਮਾਧਿਅਮ ਰਾਹੀਂ ਬੇਅੰਤ ਸਮਰ...

137. ‘ਓ ਤੋਂ ੜ’ ਦਾ ਮੰਤਰ

Image
  ਸਾਡੇ ਵਰਗਾ ਪ੍ਰਗਟ ਸੰਸਾਰ ਮੁੱਖ ਰੂਪ ਵਿੱਚ ਦੋ ਤਰ੍ਹਾਂ ਦੀਆਂ ਭਗਤੀਆਂ ਤੋਂ ਪ੍ਰਭਾਵਿਤ ਹੰੁਦਾ ਹੈ। ਪਹਿਲਾ , ਤਿੰਨਾਂ ਗੁਣਾਂ ਦੁਆਰਾ ਪੈਦਾ ਹੋਇਆ ਯੋਗ-ਮਾਇਆ ਹੈ , ਜੋ ਹੰਕਾਰ (ਮੈਂ ਕਰਤਾ ਹਾਂ) ਵੱਲ ਲੈ ਜਾਂਦਾ ਹੈ , ਜਦੋਂ ਕਿ ਕਰਮ , ਗੁਣਾਂ ਦੇ ਪਰਸਪਰ ਪ੍ਰਕ੍ਰਿਆ ਦੁਆਰਾ ਹੰੁਦਾ ਹੈ। ਦੂਜਾ , ਇੱਛਾ ਪ੍ਰਾਪਤੀ ਅਤੇ ਦਵੇਸ਼ ਦੇ ਧਰੁੱਵੀਤਾ ਦੁਆਰਾ ਪੈਦਾ ਕੀਤਾ ਗਿਆ ਭਰਮ ਹੈ , ਜੋ ਚੀਜ਼ਾਂ , ਲੋਕਾਂ , ਅਤੇ ਭਾਵਨਾਵਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਤੇ ਕਾਮਨਾ ਪੈਦਾ ਕਰਦੀਆਂ ਹੈ ,   ਦੂਜੀਆ ਲਈ ਘਿਰਣਾ ਪੈਦਾ ਕਰਦਾ ਹੈ ਪਰੰਤੂ ਸ੍ਰੀ ਕਿ੍ਰਸ਼ਨ ਦੇ ਕਥਨ ਅਨੁਸਾਰ ਇਹ ਇੱਛਾ ਅਤੇ ਦਵੇਸ਼ ਤੋਂ ਪ੍ਰਭਾਵਿਤ ਹੋਏ ਬਿਨਾਂ ਇਕ ਗਵਾਹ ਬਣ ਕੇ ਵਿਚਰਣ ਦੇ ਬਾਰੇ ਵਿੱਚ ਹੈ। ਹੰਕਾਰ ਤੇ ਕਾਮਨਾ , ਇਹ ਦੋਵੇਂ ਇਕ ਦੂਜੇ ਦੇ ਪੂਰਕ ਹਨ। ਜਦੋਂ ਕਿ ਹੰਕਾਰ ਇੱਛਾਵਾਂ ਨੂੰ ਸਹੀ ਦੱਸਦਾ ਹੈ। ਇੱਛਾਵਾਂ , ਖਾਸ ਕਰਕੇ ਪੂਰੀਆਂ ਹੋਈਆਂ ਇੱਛਾਵਾਂ ਹੰਕਾਰ ਨੂੰ ਵਧਾਉਂਦੀਆਂ ਹਨ। ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਜਿਹੜੇ ਬੁਢਾਪੇ ਦੀ ਅਵਸਥਾ ਅਤੇ ਮੌਤ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦੇ ਹਨ , ਉਹ ਮੇਰਾ ਸਹਾਰਾ ਪ੍ਰਾਪਤ ਕਰਦੇ ਹਨ , ਉਹ ਬ੍ਰਹਮਾ , ਅਧਿਆਤਮਾ (ਅਧਿਆਤਮਕ ਤੇ ਮਨੁੱਖ ਦਾ ਸਵੈ) ਅਤੇ ਅਖਿੱਲਮ ਕਰਮ (ਕਰਮ ਦੇ ਸਾਰੇ ਪੱਖਾਂ) ਨੂੰ ਜਾਣ ਲੈਂਦੇ ਹਨ ( 7.29) । ਉਹ ਲੋਕ ਜਿਹੜੇ ਮੈਨੂੰ ਅਧੀਭੂਤ (ਸਾਰੇ ਤੱਤਾਂ ਤੋਂ ਉਪਰ) ਅਧੀਦੈਵਾ (ਸਾਰੇ ਰੱਬਾਂ ਤੋਂ ਉੱਤ...