24. ਆਤਮਾ ਪੁਰਾਣੇ ਸਰੀਰਾਂ ਨੂੰ ਬਦਲਦੀ ਹੈ
ਸ੍ਰੀ ਕ੍ਰਿਸ਼ਨ ਗੀਤਾ ਵਿੱਚ ਕਹਿੰਦੇ ਹਨ ਕਿ ਆਤਮਾ ਨਾ ਮਰਦੀ ਹੈ ਤੇ ਨਾ
ਮਾਰਦੀ ਹੈ, ਸਿਰਫ਼ ਅਗਿਆਨੀ ਲੋਕ
ਹੀ ਹੋਰ ਤਰ੍ਹਾਂ ਸੋਚਦੇ ਹਨ। ਇਹ ਜਨਮਾਂ ਤੋਂ ਰਹਿਤ, ਅਵਿਨਾਸ਼ੀ, ਸਨਾਤਨ ਅਤੇ ਪ੍ਰਾਚੀਨ ਹੈ। ਸ੍ਰੀ ਕ੍ਰਿਸ਼ਨ ਇਹ ਵੀ
ਕਹਿੰਦੇ ਹਨ ਕਿ ਜਿਵੇਂ ਅਸੀਂ ਨਵੇਂ ਵਸਤਰ ਪਹਿਨਣ ਲਈ ਪੁਰਾਣੇ ਵਸਤਰਾਂ ਨੂੰ ਛੱਡ ਦਿੰਦੇ ਹਾਂ, ਠੀਕ ਉਸੇ ਤਰ੍ਹਾਂ
ਆਤਮਾ ਇਨ੍ਹਾਂ ਭੌਤਿਕ ਸ਼ਰੀਰਾਂ ਨੂੰ ਬਦਲ ਲੈਂਦੀ ਹੈ 2.19, 2.20।
ਇਕ ਵਿਗਿਆਨਕ ਸੰਦਰਭ ਵਿੱਚ ਇਸ ਨੂੰ ਊਰਜਾ ਦੇ ਕੰਜ਼ਰਵੇਸ਼ਨ ਦੇ ਨਿਯਮ ਅਤੇ
ਊਰਜਾ ਦੇ ਅੰਤਰ ਪਰਿਵਰਤਨ ਸ਼ੀਲਤਾ ਦੇ ਸਿਧਾਂਤ ਦੁਆਰਾ ਚੰਗੀ ਤਰ੍ਹਾਂ ਨਾਲ ਸਮਝਾਇਆ ਜਾ ਸਕਦਾ ਹੈ।
ਜੇ ਆਤਮਾ ਨੂੰ ਊਰਜਾ ਨਾਲ ਜੋੜਿਆ ਜਾਂਦਾ ਹੈ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵਚਨ ਇਕਦਮ ਸਪੱਸ਼ਟ ਹੋ
ਜਾਂਦੇ ਹਨ। ਊਰਜਾ ਦੀ ਸੁਰੱਖਿਆ ਦਾ ਨਿਯਮ ਕਹਿੰਦਾ ਹੈ ਕਿ ਊਰਜਾ ਨੂੰ ਕਦੇ ਨਸ਼ਟ ਨਹੀਂ ਕੀਤਾ ਜਾ
ਸਕਦਾ, ਸਿਰਫ਼ ਇਕ ਰੂਪ ਤੋਂ
ਦੂਜੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਉਦਾਹਰਨ ਵਜੋਂ ਥਰਮਲ ਪਾਵਰ ਸਟੇਸ਼ਨ ਥਰਮਲ ਊਰਜਾ ਨੂੰ ਬਿਜਲੀ
ਵਿੱਚ ਬਦਲਦੇ ਹਨ। ਇਕ ਬੱਲਬ ਬਿਜਲੀ ਨੂੰ ਰੋਸ਼ਨੀ ਵਿੱਚ ਬਦਲ ਦਿੰਦਾ ਹੈ ਤਾਂ ਇਹ ਸਿਰਫ਼ ਇਕ
ਰੂਪਾਂਤਰਣ ਹੈ ਕੋਈ ਵਿਨਾਸ਼ ਨਹੀਂ ਹੈ। ਇਕ ਬੱਲਬ ਦਾ ਇਕ ਸੀਮਤ ਜੀਵਨ ਕਾਲ ਹੁੰਦਾ ਹੈ। ਜਦੋਂ ਉਹ
ਫਿਊਜ਼ ਹੋ ਜਾਂਦਾ ਹੈ ਤਾਂ ਇਸ ਨੂੰ ਇਕ ਨਵੇਂ ਬੱਲਬ ਵਿੱਚ ਬਦਲ ਦਿੱਤਾ ਜਾਂਦਾ ਹੈ, ਪਰ ਬਿਜਲੀ ਉਸੇ
ਤਰ੍ਹਾਂ ਬਣੀ ਰਹਿੰਦੀ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਅਸੀਂ ਨਵੇਂ ਕੱਪੜਿਆਂ ਲਈ ਪੁਰਾਣਿਆਂ ਨੂੰ
ਛੱਡ ਦਿੰਦੇ ਹਾਂ।
ਸਾਡੇ ਲਈ ਮੌਤ ਇਕ ਅਨੁਮਾਨ ਹੈ, ਅਨੁਭਵ ਨਹੀਂ। ਸਾਡੀ ਸਮਝ ਇਹ ਹੈ ਕਿ ਅਸੀਂ ਇਕ ਦਿਨ ਮਰ
ਜਾਣਾ ਹੈ ਅਤੇ ਅਸੀਂ ਇਸ ਦਾ ਅਨੁਮਾਨ ਉਦੋਂ ਲਾਉਂਦੇ ਹਾਂ ਜਦੋਂ ਅਸੀਂ ਹੋਰਾਂ ਨੂੰ ਮਰਦੇ ਹੋਏ
ਵੇਖਦੇ ਹਾਂ। ਸਾਡੇ ਲਈ ਮੌਤ ਦਾ ਅਰਥ ਹੈ ਸਰੀਰ ਦਾ ਹਰਕਤਹੀਣ ਹੋ ਜਾਣਾ ਅਤੇ ਇੰਦਰੀਆਂ ਦਾ ਕੰਮ
ਕਰਨਾ ਬੰਦ ਕਰ ਦੇਣਾ। ਸਾਡੇ ਕੋਲ ਆਪਣੀ ਸਰੀਰਕ ਮੌਤ ਦੇ ਬਾਰੇ ਵਿੱਚ ਜਾਣਨ ਜਾਂ ਉਸ ਦਾ ਅਨੁਭਵ ਕਰਨ
ਦਾ ਕੋਈ ਤਰੀਕਾ ਨਹੀਂ ਹੈ, ਸਿਵਾਏ ਇਸ ਦੇ ਕਿ ਅਸੀਂ ਇਹ ਅਨੁਮਾਨ ਲਗਾ ਲੈਂਦੇ ਹਾਂ ਕਿ ਮੌਤ ਸਾਡੇ
ਸਭਨਾਂ ਲਈ ਨਿਸ਼ਚਿਤ ਹੈ। ਸਾਡਾ ਜੀਵਨ ਮੌਤ ਅਤੇ ਉਸ ਨਾਲ ਜੁੜੇ ਹੋਏ ਡਰ ਦੇ ਆਲੇ ਦੁਆਲੇ ਘੁੰਮਦਾ
ਹੈ।
ਭਗਵਾਨ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਬਾਕੀ ਸਭ ਕੁੱਝ ਸੰਭਵ ਹੈ, ਪਰੰਤੂ ਮੌਤ ਕੋਈ
ਸੰਭਾਵਨਾ ਨਹੀਂ ਸਿਰਫ਼ ਸਾਡਾ ਭਰਮ ਹੈ। ਜਦੋਂ ਕੱਪੜੇ ਖਰਾਬ ਹੋ ਜਾਂਦੇ ਹਨ ਤਾਂ ਉਹ ਸਾਨੂੰ ਮੌਸਮਾਂ
ਤੋਂ ਨਹੀਂ ਬਚਾ ਸਕਦੇ, ਅਤੇ ਅਸੀਂ ਉਨ੍ਹਾਂ ਨੂੰ ਨਵਿਆਂ ਵਿੱਚ ਬਦਲ ਲੈਂਦੇ ਹਾਂ। ਇਸੇ ਤਰ੍ਹਾਂ
ਜਦੋਂ ਸਾਡਾ ਇਹ ਭੌਤਿਕ ਸਰੀਰ ਆਪਣੇ ਕਰਤੱਵਾਂ ਦਾ ਪਾਲਣ ਕਰਨ ਵਿੱਚ ਅਸਮਰੱਥ ਹੋ ਜਾਂਦਾ ਹੈ, ਤਾਂ ਉਸ ਨੂੰ ਬਦਲ
ਦਿੱਤਾ ਜਾਂਦਾ ਹੈ।
Comments
Post a Comment