Posts

133. ਸ਼ਰਧਾ ਹੀ ਤਾਕਤ ਹੈ

Image
  ਸਾਡੀ ਹੋਂਦ ਪ੍ਰਗਟ ਅਤੇ ਅਪ੍ਰਗਟ ਦੀ ਇਕਸੁਰਤਾ ਹੈ ਜਿਸ ਵਿੱਚ ਮਨੁੱਖ ਪ੍ਰਗਟ ਅਤੇ ਪ੍ਰਮਾਤਮਾ ਅਪ੍ਰਗਟ ਹੈ। ਬੁਨਿਆਦੀ ਪੱਧਰ ਦਾ ਆਪਸੀ ਵਰਤਾਰਾ ਪ੍ਰਮਾਤਮਾ ਦੇ ਅਨਾਦਰ ਨਾਲ ਮਨੁੱਖ ਤੇ ਮਨੁੱਖ ਵਿਚਕਾਰ ਹੰੁਦਾ ਹੈ। ਸ੍ਰੀ ਕਿ੍ਰਸ਼ਨ ਨੇ ਇਸ ਨੂੰ ਅਸੁਰਾਂ ਦਾ ਮਾਰਗ ਦੱਸਿਆ ਹੈ ( 7.15) । ਇਸ ਤੋਂ ਅਗਲੇ ਪੱਧਰ ਦਾ ਵਰਤਾਰਾ ਮਨੁੱਖ ਅਤੇ ਪ੍ਰਮਾਤਮਾ ਵਿਚਕਾਰ ਹੰੁਦਾ ਹੈ। ਇਹ ਅਵਸਥਾ ਤਬਦੀਲੀ ਉਦੋਂ ਸ਼ੁਰੂ ਹੰੁਦੀ ਹੈ ਜਦੋਂ ਕੋਈ ਮਿ੍ਰਗ-ਤ੍ਰਿਸ਼ਨਾ ਦਾ ਪਿੱਛਾ ਕਰਦੇ ਹੋਏ ਥੱਕ ਜਾਂਦਾ ਹੈ ਜਾਂ ਆਪਣੀ ਦੁਰਗਤੀ ਤੋਂ ਪਰੇਸ਼ਾਨ ਹੋ ਜਾਂਦਾ ਹੈ। ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਮਨੁੱਖ ਤੇ ਪ੍ਰਮਾਤਮਾ ਵਿਚਕਾਰ ਇਹ ਵਰਤਾਰਾ ਜਾਂ ਪੂਜਾ , ਚਾਰ ਤਰ੍ਹਾਂ ਦੀ ਹੰੁਦੀ ਹੈ। ਪਹਿਲੀ ਸ਼੍ਰੇਣੀ ਦੇ ਉਪਾਸਕ ਆਪਣੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਚਾਹੰੁਦੇ ਹਨ , ਦੂਜੀ ਸ਼੍ਰੇਣੀ ਦੇ ਉਪਾਸਕ ਧਨ , ਸਫਲਤਾ ਜਾਂ ਮਨ ਦੀ ਸ਼ਾਂਤੀ ਪ੍ਰਾਪਤ ਕਰਨਾ ਚਾਹੰੁਦੇ ਹਨ , ਤੀਜੀ ਤਰ੍ਹਾਂ ਦਾ ਉਪਾਸਕ ਗਿਆਨ ਪ੍ਰਾਪਤ ਕਰਨਾ ਚਾਹੰੁਦਾ ਹੈ , ਅਤੇ ਚੌਥੀ ਤਰ੍ਹਾਂ ਦੇ ਉਪਾਸਕ ਗਿਆਨੀ ਹੰੁਦੇ ਹਨ ( 7.16) । ਉਹ ਅੱਗੇ ਕਹਿੰਦੇ ਹਨ ਕਿ ਪਹਿਲੇ ਤਿੰਨ ਤਰ੍ਹਾਂ ਦੇ ਉਪਾਸਕ , ਜੋ ਗਿਆਨ ਤੋਂ ਵਿਹੂਣੇ ਹਨ , ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਵੱਖੋ-ਵੱਖਰੇ ਦੇਵਤਿਆਂ ਦੀ ਪੂਜਾ ਕਰਦੇ ਹਨ ( 7.20) । ਇਹ ਬਿਮਾਰੀਆਂ ਦੇ ਸੰਬੰਧ ਵਿੱਚ ਸੰਬੰਧਤ ਡਾਕਟਰਾਂ ਕੋਲ ਜਾਣ ਵਰਗਾ ਹੈ। ਉਹ ਅੱਗੇ ਕਹਿੰਦੇ ਹਨ ਕਿ ਜਦੋਂ ਉਹ ਸ਼ਰਧਾ ਨਾਲ ...

132. ਦੁਰਗਤੀ, ਦੁਰਗਤੀ ਨੂੰ ਹੀ ਲਿਆਵੇਗੀ

Image
  ਸ੍ਰੀ ਕਿ੍ਰਸ਼ਨ ਨੇ ਆਪਣੀ ਪਰਾ-ਪ੍ਰਕਿਰਤੀ ਦਾ ਵਰਨਣ ਕੀਤਾ ਹੈ ਜੋ ਤਿੰਨਾਂ ਗੁਣਾਂ ਤੋਂ ਪਰ੍ਹੇ ਜੀਵਨ ਤੱਤ ਹੈ। ਉਸ ਦੀ ਨੀਵੀਂ (ਅਪਰਾ) ਪ੍ਰਕਿਰਤੀ ਅੱਠ ਤਰ੍ਹਾਂ ਦੀ ਹੰੁਦੀ ਹੈ-ਅਗਨੀ , ਪਿ੍ਰਥਵੀ , ਜਲ , ਵਾਯੂ , ਅਕਾਸ਼ , ਮਨ , ਬੁੱਧੀ ਅਤੇ ਹੰਕਾਰ , ਜਿਹੜੀ ਗੁਣਾਂ ਦੇ ਸੰਮੋਹਨ ਦੇ ਅਧੀਨ ਹੰੁਦੀ ਹੈ। ਜਦੋਂ ਕਿ ਪਰਾ-ਪ੍ਰਕਿਰਤੀ ਨੂੰ ਅਪ੍ਰਗਟ ਦੇ ਰੂਪ ਵਿੱਚ ਬਿਆਨਿਆ ਜਾਂਦਾ ਹੈ , ਜੋ ਸਦੀਵੀ , ਅਵਿਨਾਸ਼ੀ ਅਤੇ ਅਥਾਹ ਹੈ। ਅਪਰਾ ਪ੍ਰਕਿਰਤੀ ਪ੍ਰਗਟ (ਦਿੱਸਣਯੋਗ) ਹੰੁਦੀ ਹੈ ਜੋ ਕਈ ਅਰਥਾਂ ਵਿੱਚ ਸੀਮਤ ਹੰੁਦੀ ਹੈ। ਅਸਾਨੀ ਨਾਲ ਸਮਝਣ ਲਈ ਮਨੁੱਖ ਨੂੰ ਪ੍ਰਗਟ ਅਤੇ ਪ੍ਰਮਾਤਮਾ ਨੂੰ ਸਥਾਈ ਜਾਂ ਅਪ੍ਰਗਟ ਮੰਨਿਆ ਜਾ ਸਕਦਾ ਹੈ , ਜੋ ਇੰਦਰੀਆਂ ਤੋਂ ਪਰ੍ਹੇ ਹੈ। ਆਪਸੀ ਵਰਤਾਓ ਦਾ ਪਹਿਲਾ ਪੱਧਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਹੈ , ਜੋ ਪ੍ਰਗਟ ਨਾਲ ਸਾਡੀ ਪਛਾਣ ਦਾ ਨਤੀਜਾ ਹੈ। ਅਗਲਾ ਸਤਰ ਮਨੁੱਖ ਤੇ ਪ੍ਰਮਾਤਮਾ ਦੇ ਵਿਚਕਾਰ ਹੈ। ਮਨੁੱਖ ਤੋਂ ਮਨੁੱਖ ਦੇ ਪੱਧਰ ਉੱਤੇ ਚੀਜ਼ਾਂ ਅਤੇ ਸਾਧਨ , ਇਕ ਟੋਬੇ ਦੇ ਪਾਣੀ ਵਾਂਗ ਸੀਮਤ ਹਨ , ਜਦੋਂ ਕਿ ਇਹ ਪ੍ਰਮਾਤਮਾ ਦੇ ਪੱਧਰ ਉੱਤੇ ਸਮੁੰਦਰ ਦੀ ਤਰ੍ਹਾਂ ਅਸੀਮਤ ਹਨ। ਜਿਹੜਾ ਮਨ ਵੰਡੀਆਂ ਪਾਉਣਾ ਸਿਖਿਆ ਹੰੁਦਾ ਹੈ ਉਹ ਪਦਾਰਥਕ , ਸੰਪਤੀ , ਸ਼ਕਤੀ ਅਤੇ ਅਹੁਦੇਦਾਰੀਆਂ ਦੇ ਸੰਦਰਭ ਵਿੱਚ , ਸਾਡੇ ਕੋਲ ਅਤੇ ਦੂਜਿਆਂ ਕੋਲ ਜੋ ਕੁਝ ਹੈ , ਉਸ ਦੀ ਲਗਾਤਾਰ ਤੁਲਨਾ ਕਰਦਾ ਰਹਿੰਦਾ ਹੈ , ਜਿਹੜਾ ਸਾਨੂੰ ਉਹ ਵਸਤਾਂ ਆਦਿ ਹਥਿਆਉਣ ਵਾਲੇ ਪਾਸ...

131. ਭਰਮਾਂ ਤੋਂ ਪਾਰ ਜਾਣਾ

Image
  ਸ੍ਰੀ ਕਿ੍ਰਸ਼ਨ ਨੇ ਪ੍ਰਕਿਰਤੀ ਜਨਕ ਤਿੰਨ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਦੱਸਿਆ ਹੈ , ਅਤੇ ਅਸੀਂ ਸਾਰੇ ਉਨ੍ਹਾਂ ਦੁਆਰਾ ਵੱਖ ਵੱਖ ਕਰਮਾਂ ਨੂੰ ਵੱਖ ਵੱਖ ਢੰਗਾਂ ਰਾਹੀਂ ਕਰਨ ਲਈ ਪਾਬੰਦ ਹਾਂ ( 3.5) । ਅਸਲ ਵਿੱਚ ਸਾਰੇ ਕਰਮ ਗੁਣਾਂ ਦੁਆਰਾ ਹੀ ਕੀਤੇ ਜਾਂਦੇ ਹਨ ( 3.27) ਅਤੇ ਇਹ ਕਰਮ ਹੋਰ ਕੁਝ ਨਹੀਂ ਸਗੋਂ ਗੁਣਾਂ ਦੇ ਵਿਚਕਾਰ ਦਾ ਪਰਸਪਰ ਪ੍ਰਭਾਵ ਹੈ। ਸਤ ਗੁਣ ਗਿਆਨ ਦੇ ਪ੍ਰਤੀ ਮਨ ਨੂੰ ਲਾਉਂਦੇ ਹਨ , ਰਜ ਗੁਣ ਕਰਮ ਦੇ ਪ੍ਰਤੀ ਮਨ ਨੂੰ ਲਾਉਂਦੇ ਹਨ , ਅਤੇ ਤਮ ਗੁਣ (ਤਮਸ) ਅਗਿਆਨ ਤੇ ਆਲਸ ਵੱਲ ਲੈ ਕੇ ਜਾਂਦੇ ਹਨ। ਇਸ ਸੰਬੰਧੀ ਸ੍ਰੀ ਕਿ੍ਰਸਨ ਅੱਗੇ ਕਹਿੰਦੇ ਹਨ , ‘‘ ਸਤ , ਤਮ ਅਤੇ ਰਜ ਗੁਣਾਂ ਦੀਆਂ ਸਾਰੀਆਂ ਅਭਿਵਿਅਕਤੀਆਂ ਮੇਰੇ ਵਿਚੋਂ ਨਿਕਲਦੀਆਂ ਹਨ। ਭਾਵੇਂ ਇਹ ਸਾਰੀਆਂ ਮੇਰੇ ਵਿੱਚ ਹਨ , ਪਰ ਮੈਂ ਉਨ੍ਹਾਂ ਵਿੱਚ ਨਹੀਂ ਹਾਂ ( 7.12) । ਇਸ ਵਿਰੋਧਾਭਾਸੀ ਸਲੋਕ ਨੂੰ ਬੱਦਲਾਂ ਅਤੇ ਅਕਾਸ਼ ਦੇ ਰੂਪਕ ਦੇ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ , ਜਿੱਥੇ ਬੱਦਲ ਅਕਾਸ਼ ਵਿੱਚ ਹਨ , ਪਰ ਅਕਾਸ਼ ਬੱਦਲਾਂ ਵਿੱਚ ਨਹੀਂ ਹੈ , ਅਤੇ ਬੱਦਲ ਅਕਾਸ਼ ਤੋਂ ਬਿਨਾਂ ਮੌਜੂਦ ਨਹੀਂ ਹੋ ਸਕਦੇ। ਇਹ ਸਮੁੰਦਰ ਵਿੱਚ ਲਹਿਰਾਂ ਦੀ ਤਰ੍ਹਾਂ ਹਨ , ਜਿੱਥੇ ਲਹਿਰਾਂ ਸਾਗਰ ਵਿੱਚ ਹਨ ਪਰ ਸਾਗਰ ਲਹਿਰਾਂ ਤੋਂ ਬਿਨਾਂ ਵੀ ਹੋ ਸਕਦਾ ਹੈ। ਉਹ ਅੱਗੇ ਵਿਸਥਾਰ ਵਿੱਚ ਦੱਸਦੇ ਹਨ ਕਿ ਪ੍ਰਕਿਰਤੀ ਦੇ ਤਿੰਨ ਗੁਣਾਂ ਤੋਂ ਭੁਲੇਖੇ ਵਿੱਚ ਆ ਕੇ ਪ੍ਰਾਣੀ ਮੈਨੂੰ ਸਥਾਈ ਅਤੇ ਇਨ੍ਹਾਂ ਸਾਰੇ ਗੁਣਾਂ ਤੋਂ...

130. ਸਰਵ-ਵਿਆਪੀ ਨੂੰ ਜਾਣਨਾ

Image
  ਸ੍ਰੀ ਕਿ੍ਰਸ਼ਨ ਨੇ ਆਪਣੀ ਪਰਮ ਪ੍ਰਕਿਰਤੀ ਨੂੰ ‘ ਜੀਵਨ ਤੱਤ ’ ਦੇ ਰੂਪ ਵਿੱਚ ਵਰਣਿਤ ਕੀਤਾ ਹੈ ਜੋ ਬ੍ਰਹਮੰਡ ਨੂੰ ਸਹਾਰਾ ਦੇਂਦੀ ਹੈ ( 7.5), ਅਤੇ ਸੂਤਰ ਦਾ ਉਦਾਹਰਣ ਦਿੰਦੇ ਹਨ ਜੋ ਇਕ ਸੁੰਦਰ ਗਹਿਣਾ ਤਿਆਰ ਕਰਨ ਲਈ ਮਣਕਿਆਂ ਨੂੰ ਜੋੜ ਕੇ ਰੱਖਦਾ ਹੈ ( 7.7) । ਉਹ ਇਸ ਦੀਆਂ ਕੁਝ ਹੋਰ ਵੀ ਉਦਹਰਨਾਂ ਦਿੰਦੇ ਹਨ , ਜਿਸ ਨਾਲ ਭਿੰਨ-ਭਿੰਨ ਵਿਆਖਿਆਵਾਂ ਦੀ ਸੰਭਾਵਨਾ ਹੈ। ‘ ਜੀਵਨ ਤੱਤ ’ ਦਾ ਵਰਨਣ ਕਰਦੇ ਹੋਏ ਸ੍ਰੀ ਕਿ੍ਰਸ਼ਨ ਨੇ ਪਹਿਲਾ ਕਿਹਾ ਸੀ , ‘‘ ਕੋਈ ਵੀ ਇਹ ਬਿਲਕੁਲ ਨਹੀਂ ਜਾਣਦਾ , ਭਾਵੇਂ ਕਈ ਲੋਕ ਇਸ ਦਾ ਕਈ ਤਰ੍ਹਾਂ ਨਾਲ ਵਰਣਨ ਕਰਦੇ ਹਨ ’’ (2.29) । ਇੱਥੇ ‘ ਕੋਈ ਨਹੀਂ ’ ਉਸ ਵਿਅਕਤੀ ਲਈ ਹੈ ਜੋ ਇੰਦਰੀਆਂ ਦੇ ਮਾਧਿਅਮ ਰਾਹੀਂ ਇਸ ਜੀਵਨ-ਤੱਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ , ਜਦੋਂ ਕਿ ਜੀਵਨ-ਤੱਤ ਇੰਦਰੀਆਂ ਤੋਂ ਪਰੇ ਦੀ ਗੱਲ ਹੈ। ਨਿਮਨਲਿਖਤ ਸਲੋਕਾਂ ਨੂੰ ਸਮਝਣ ਲਈ ਇਸ ਤੱਥ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ , ਜਿੱਥੇ ਉਨ੍ਹਾਂ ਨੇ ਜੀਵਨ-ਤੱਤ ਦਾ ਵਰਣਨ ਕੀਤਾ ਹੈ। ਉਹ ਕਹਿੰਦੇ ਹਨ , ‘‘ ਮੈਂ ਜਲ ਵਿੱਚ ਰਸ ਹਾਂ , ਚੰਦਰਮਾ ਤੇ ਸੂਰਜ ਵਿੱਚ ਪ੍ਰਕਾਸ਼ , ਸੰਪੂਰਣ ਵੇਦਾਂ ਵਿੱਚ ਓਂਕਾਰ ਹਾਂ , ਆਕਾਸ਼ ਵਿੱਚ ਸ਼ਬਦ ਅਤੇ ਪੁਰਸ਼ਾਂ ਵਿੱਚ ਪੁਰਸ਼ਤਵ ਹਾਂ ’’ (7.8) । ‘ ਰਸ ’ ਨੂੰ ਆਮ ਤੌਰ ਤੇ ਸਵਾਦ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ , ਪ੍ਰੰਤੂ ਇਹ ਇਸ ਦੇ ਅਸਲ ਅਰਥਾਂ ਤੋਂ ਦੂਰ ਹੈ। ਸ੍ਰੀ ਕਿ੍ਰਸ਼ਨ ਪਾਣੀ ਦੀ ਜੀਵਨ-ਪੋਸ਼ਣ ਸਮਰੱਥਾ ਦੀ...

129. ਪ੍ਰਮਾਤਮਾ ‘ਪਾਸਾ’ ਖੇਡਦਾ ਹੈ

Image
  ਬ੍ਰਹਮੰਡ ਦੇ ਨਿਰਮਾਣ ਦੇ ਸ਼ੁਰੂਆਤੀ ਦੌਰ ਵਿੱਚ ਇਹ ਸਿਰਫ ਊਰਜਾ ਸੀ ਅਤੇ ਇਸ ਨੇ ਬਾਦ ਵਿੱਚ ਪਦਾਰਥ ਦਾ ਰੂਪ ਧਾਰਨ ਕੀਤਾ। ਵਿਗਿਆਨਕ ਰੂਪ ਵਿੱਚ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਬ੍ਰਹਮੰਡ ਵਿੱਚ ਤਾਪਮਾਨ , ਘਣਤਾ ਅਤੇ ਮੈਟਰ-ਐਂਟੀਮੈਟਰ ਦੇ ਅਨੁਪਾਤ ਵਿੱਚ ਸੂਖਮ (ਕਵਾਂਟਮ) ਭਿੰਨਤਾ ਸੀ ਅਤੇ ਇਨ੍ਹਾਂ ਭਿੰਨਤਾਵਾਂ ਦਾ ਕੋਈ ਵਿਗਿਆਨਕ ਕਾਰਨ ਨਹੀਂ ਹੈ। ਇਹ ਪ੍ਰਸਥਿਤੀਆਂ ਹੀ ਪਦਾਰਥ ਦੇ ਨਿਰਮਾਣ ਲਈ ਜ਼ਿੰਮੇਵਾਰ ਹਨ ਅਤੇ ਵਿਗਿਆਨ ਇਸ ਗੱਲ ਨਾਲ ਸਹਿਮਤ ਹੈ ਕਿ ਅੱਜ ਅਸੀਂ ਆਪਣੇ ਚਾਰੇ ਪਾਸੇ ਜੋ ਵਿੰਭਨਤਾਵਾਂ ਵੇਖਦੇ ਹਾਂ , ਉਨ੍ਹਾਂ ਨੂੰ ਬਣਾਉਣ ਲਈ ਭਗਵਾਨ ਪਾਸਾ (ਚੌਪੜ) ਖੇਡ੍ਹਦੇ ਹਨ। ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਉਨ੍ਹਾਂ ਦੀ ਨਿਮਨ (ਹੇਠਲੀ) ਪ੍ਰਕਿ੍ਰਤੀ ਅਸ਼ਟਾਂਗੀ (ਅੱਠ ਤਰ੍ਹਾਂ ਦੀ) ਹੈ। ਅੱਗ , ਪਿ੍ਰਥਵੀ , ਜਲ , ਵਾਯੂ ਅਤੇ ਆਕਾਸ਼ ਭੌਤਿਕ (ਪਦਾਰਥਕ) ਸੰਸਾਰ ਲਈ ਹਨ ਅਤੇ ਮਨ , ਬੁੱਧੀ ਤੇ ਹੰਕਾਰ ਜੀਵਾਂ ਲਈ ਹਨ ( 7.4) । ਅਗਨੀ ਦਾ ਅਰਥ ਉਸ ਊਰਜਾ ਤੋਂ ਹੈ ਜੋ ਆਦਿ ਕਾਲ ਤੋਂ ਮੌਜੂਦ ਹੈ। ਊਰਜਾ ਪਦਾਰਥ ਵਿੱਚ ਪ੍ਰਵਰਤਿਤ ਹੋਈ ਜਿਸ ਵਿੱਚ ਇਕ ਠੋਸ ਅਵਸਥਾ (ਪਿ੍ਰਥਵੀ) ਤਰਲ ਅਵਸਥਾ (ਜਲ) ਅਤੇ ਗੈਸ-ਅਵਸਥਾ (ਹਵਾ) ਹੈ। ਇਨ੍ਹਾਂ ਸਾਰਿਆ ਨੂੰ ਰੱਖਣ ਲਈ ਜਗ੍ਹਾ ਜਾਂ ਆਕਾਸ਼ ਦੀ ਲੋੜ ਸੀ। ਜੀਵਾਂ ਦੇ ਮਾਮਲੇ ਵਿੱਚ , ਜੀਵਤ ਰਹਿਣ ਲਈ , ਉਨ੍ਹਾਂ ਵਿੱਚ ਇਕ ਭੇਦ ਕਰਨ ਵਾਲੀ ਪ੍ਰਣਾਲੀ ਦੀ ਲੋੜ ਹੰੁਦੀ ਹੈ। ਮਨ , ਸੋਚ ਦਾ ਬੁਨਿਆਦੀ ਪੱਧਰ ਹੈ (ਪ੍ਰਣ...

128. ਹਰ ਅੰਤ ਇਕ ਸ਼ੁਰੂਆਤ ਹੰੁਦਾ ਹੈ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਮੈਂ ਤੈਨੂੰ ਗਿਆਨ ਤੇ ਬੁੱਧੀ (ਸਿਆਣਪ) ਦੇ ਬਾਰੇ ਵਿੱਚ ਸਮਝਾਵਾਂਗਾ। ਜਦੋਂ ਤੂੰ ਇਸ ਨੂੰ ਸਮਝ ਜਾਵੇਂਗਾ ਤਾਂ ਇਸ ਤੋਂ ਅੱਗੇ ਇਸ ਸੰਸਾਰ ਵਿੱਚ ਸਮਝਣ ਯੋਗ ਕੁਝ ਵੀ ਨਹੀਂ ਰਹਿੰਦਾ ’’ (7.2) । ਗਿਆਨ ਤੇ ਬੁੱਧੀ ਹੀ ਇਕ ਉਹ ਮਾਰਗ ਹੈ ਜਿਹੜਾ ਮਨ ਨੂੰ ਜਿੱਤਣ ਵਾਲੇ ਭਗਤ ਲੋਕਾਂ ਲਈ ਢੁਕਵਾਂ ਹੈ। ਇਸ ਤੋਂ ਪਹਿਲਾਂ ਸ੍ਰੀ ਕਿ੍ਰਸ਼ਨ ਨੇ ਆਪਣੇ ਦਿਲ ਦੀ ਮੰਨਣ ਵਾਲੇ ਭਗਤ ਲੋਕਾਂ ਨੂੰ , ‘‘ ਖੁਦ ਵਿੱਚ ਸਾਰੇ ਪ੍ਰਣੀਆਂ ਨੂੰ ਤੇ ਸਾਰੇ ਪ੍ਰਾਣੀਆਂ ਵਿੱਚ ਖੁਦ ਨੂੰ ਵੇਖਣ ਅਤੇ ਹਰ ਥਾਂ ਤੇ ਉਨ੍ਹਾਂ ਨੂੰ ਦੇਖਣਾਂ ’’ ਦਾ ਮਾਰਗ ਸੁਝਾਇਆ ਸੀ ( 6.29) । ਜੋ ਇਸ ਨੂੰ ਜਾਣ ਜਾਂਦਾ ਹੈ ਤਾਂ ਉਸ ਦੇ ਹੋਰ ਜਾਣਨ ਲਈ ਕੁਝ ਵੀ ਨਹੀਂ ਬਚਦਾ। ਵਰਤਮਾਨ ਦਾ ਵਿਗਿਆਨਕ ਨਿਚੋੜ ਇਹ ਹੈ ਕਿ ਸਿਫਰ ਤੋਂ ਸਾਰੇ ਬ੍ਰਹਮੰਡ ਦੀ ਸਿਰਜਣਾ ਹੰੁਦੀ ਹੈ। ਸਾਡਾ ਵਿਸਥਾਰ ਕਰਦਾ ਹੋਇਆ ਇਹ ਬ੍ਰਹਮੰਡ 13.8 ਅਰਬ ਸਾਲ ਪਹਿਲਾਂ ਇਕ ਬਿੱਗ ਬੈਂਗ ( 2ig 2ang) ਵਿੱਚ ਬਣਿਆ ਸੀ। ਕਾਜ਼ਮਿਕ ਮਾਈਕਰੋਵੇਵ ਬੈਕਗਰਾਊਂਡ ਰੇਡੀਏਸ਼ਨ ( 3M2R) ਦਾ ਹਵਾਲਾ ਦਿੰਦੇ ਹੋਏ ਇਹ ਤਰਕ ਸਿਰਜਿਆ ਜਾਂਦਾ ਹੈ ਕਿ ਵਰਤਮਾਨ ਤੋਂ ਪਹਿਲਾਂ ਵੀ ਇਕ ਬ੍ਰਹਮੰਡ ਸੀ। ਅਜਿਹਾ ਵੀ ਅਨੁਮਾਨ ਲਾਇਆ ਜਾਂਦਾ ਹੈ ਕਿ ਕੁਝ ਸਮੇਂ ਬਾਦ ਇਹ ਬ੍ਰਹਮੰਡ ਫੈਲ ਕੇ ਤਿਤਰ ਬਿਤਰ ਹੋ ਕੇ ਸਿਫਰ ਦੇ ਬਰਾਬਰ ਹੋ ਜਾਵੇਗਾ ਅਤੇ ਖਾਲੀ ਥਾਂ ਵਾਲੀ ਊਰਜਾ ਇਕ ਹੋਰ ਬ੍ਰਹਮੰਡ ਦਾ ਨਿਰਮਾਣ ਕਰੇਗੀ। ਇਸ ਦਾ ਅਰਥ ਇਹ ਹੈ ਕਿ ਇਹ ਸਿਰ...

127. ਸਿੱਖਣ ਲਈ ਸੁਣਨਾ ਸਿੱਖੋ

Image
  ਇਕ ਦੋ ਆਯਾਮੀ ਨਕਸ਼ਾ ਤਿੰਨ ਆਯਾਮੀ ਧਰਾਤਲ ਦੀ ਪ੍ਰਤੀਨਿਧਤਾ ਕਰਨ ਲਈ ਵਰਤਿਆ ਜਾਂਦਾ ਹੈ। ਇਹ ਇਕ ਸੌਖਾ , ਉਪਯੋਗੀ ਅਤੇ ਲਾਹੇਵੰਦ ਢੰਗ ਹੈ , ਪਰ ਇਸ ਦੀਆਂ ਵੀ ਕੁਝ ਸੀਮਾਵਾਂ ਹਨ। ਇਸ ਨੂੰ ਸਮਝਣ ਲਈ ਸਾਨੂੰ ਖੇਤਰ ਦਾ ਪੂਰੀ ਤਰ੍ਹਾਂ ਨਾਲ ਅਨੁਭਵ ਪ੍ਰਾਪਤ ਕਰਨ ਦੀ ਲੋੜ ਹੈ। ਇਹੋ ਗੱਲ ਸ਼ਬਦਾਂ ਦੇ ਬਾਰੇ ਵਿੱਚ ਵੀ ਹੈ ਜੋ ਲੋਕਾਂ , ਸਥਿਤੀਆਂ , ਵਿਚਾਰਾਂ , ਭਾਵਨਾਵਾਂ ਅਤੇ ਕਾਰਜਾਂ ਦੇ ਸੰਦਰਭ ਵਿੱਚ ਇਕ ਬਹੁ-ਪੱਖੀ ਜੀਵਨ ਦਾ ਵਰਣਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਸ਼ਬਦਾਂ ਦੀਆਂ ਵੀ ਕੁਝ ਸੀਮਾਵਾਂ ਹੰੁਦੀਆਂ ਹਨ। ਪਹਿਲੀ ਸੀਮਾ ਇਹ ਹੈ ਕਿ ਸ਼ਬਦ ਧਰੁੱਵੀ ਹੰੁਦੇ ਹਨ। ਜੇਕਰ ਇਕ ਨੂੰ ਚੰਗਾ ਦੱਸਿਆ ਜਾਵੇ ਤਾਂ ਅਸੀਂ ਦੂਜੇ ਬਾਰੇ ਬੁਰੇ ਦੇ ਰੂਪ ਵਿੱਚ ਕਲਪਨਾ ਕਰ ਲੈਂਦੇ ਹਾਂ। ਸ਼ਾਇਦ ਹੀ ਕੋਈ ਅਜਿਹਾ ਸ਼ਬਦ ਹੋਵੇ ਜੋ ਧਰੁੱਵਾਂ ਤੋਂ ਪਰੇ ਦੀ ਗੱਲ ਕਰ ਸਕਦਾ ਹੋਵੇ। ਦੂਜਾ , ਇਕ ਹੀ ਸ਼ਬਦ ਵੱਖ ਵੱਖ ਲੋਕਾਂ ਬਾਰੇ ਉਨ੍ਹਾਂ ਦੇ ਅਨੁਭਵਾਂ ਅਤੇ ਪ੍ਰਸਥਿਤੀਆਂ ਦੇ ਆਧਾਰ ਤੇ ਵੱਖ ਵੱਖ ਭਾਵਨਾਵਾਂ ਪੈਦਾ ਕਰਦਾ ਹੈ। ਇਹੋ ਕਾਰਨ ਹੈ ਕਿ ਕੁਝ ਸੱਭਿਆਚਾਰਾਂ ਵਿੱਚ ਵੱਖ ਵੱਖ ਵਿਆਖਿਆਵਾਂ ਦੀਆਂ ਸੀਮਾਵਾਂ ਤੇ ਕਾਬੂ ਪਾਉਣ ਲਈ ਸੰਵਾਦ ਕਰਦੇ ਸਮੇਂ ਚੁੱਪ ਰਹਿਣ ਦੀ ਵਰਤੋਂ ਕੀਤੀ ਜਾਂਦੀ ਹੈ। ਤੀਜਾ , ਇਹ ਕਿ ਅਸੀਂ ਸ਼ਬਦਾਂ ਦੇ ਸ਼ਾਬਦਿਕ ਅਰਥਾਂ ਉੱਤੇ ਹੀ ਰੁਕ ਜਾਂਦੇ ਹਾਂ , ਜੋ ਸੱਚ ਨੂੰ ਜਾਣਨ ਵਰਗਾ ਹੈ , ਪਰ ਸੱਚ ਨਹੀਂ ਹੈ। ਅਜਿਹਾ ਹੀ ਇਕ ਸ਼ਬਦ ‘ ਮੈਂ ’ ਹੈ , ਜਿਸ ਦੀ ਵਰਤੋਂ ਸ੍ਰੀ ਕ...