Posts

136. ਦਵੰਧਾਂ ਦਾ ਭਰਮ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਸੰਸਾਰ ਵਿੱਚ ਇੱਛਾ ਅਤੇ ਉਤਸੁਕਤਾ ਦਵੇਸ਼ ਤੋਂ ਉਤਪੰਨ ਦਵੰਧ ਰੂਪੀ ਮੋਹ ਨਾਲ ਸਾਰੇ ਪ੍ਰਾਣੀ ਅਤਿਅੰਤ ਅਗਿਆਨਤਾ ਵਿੱਚ ਫਸ ਰਹੇ ਹਨ ’’ (7.27) । ਅਸੀਂ ਸਾਰੇ ਦੋ ਮੂਲ ਭਰਮਾਂ ਦੇ ਅਧੀਨ ਵਿਚਰਦੇ ਹਾਂ। ਪਹਿਲਾ , ਤਿੰਨਾਂ ਗੁਣਾਂ ਤੋਂ ਉਤਪੰਨ ਯੋਗ ਮਾਇਆ ਹੈ , ਦੂਜਾ , ਇੱਛਾ ਅਤੇ ਦਵੇਸ਼ ਦੇ ਧਰੁੱਵਾਂ ਤੋਂ ਪੈਦਾ ਹੰੁਦਾ ਹੈ। ਜਦੋਂ ਅਸੀਂ ਇਕ ਨੂੰ ਪਾਰ ਕਰ ਲੈਂਦੇ ਹਾਂ , ਤਾਂ ਦੂਜਾ ਆਪਣੇ ਆਪ ਹੀ ਪਾਰ ਹੋ ਜਾਂਦਾ ਹੈ। ਅਗਿਆਨਤਾ ਭਰਮ ਭੁਲੇਖਿਆਂ ਦਾ ਪਹਿਲਾ ਪੱਧਰ ਹੈ , ਜਿਸਦਾ ਨਤੀਜਾ ਦੁਰਗਤੀ ਹੰੁਦਾ ਹੈ। ਇਹ ਦੁਰਗਤੀ ਹੋਰ ਕੁਝ ਨਹੀਂ ਹੈ , ਇਸ ਨੂੰ ਅਸੀਂ ਇਸਦੇ ਵਿਪਰੀਤ ਧਰੁੱਵੀ ਸੁੱਖ ਦੀ ਇੱਛਾ ਕਰਦੇ ਹੋਏ ਪ੍ਰਾਪਤ ਕਰ ਲੈਂਦੇ ਹਾਂ , ਭਾਵੇਂ ਇਹ ਕੁਝ ਸਮਾਂ ਬੀਤ ਜਾਣ ਬਾਦ ਹੀ ਹੰੁਦਾ ਹੈ। ਭਰਮਾਂ ਦਾ ਅਗਲਾ ਪੱਧਰ ਦਮਨ ਹੈ , ਜਿੱਥੇ ਵਿਅਕਤੀ ਮੁਖੌਟਾ ਪਾ ਕੇ ਬਾਹਰੀ ਦੁਨੀਆਂ ਨੂੰ ਇਹ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਅੰਦਰੋਂ ਇੱਛਾ ਅਤੇ ਦਵੇਸ਼ ਦੇ ਦਵੰਧ ਤੋਂ ਮੁਕਤ ਹਨ। ਉਹ ਦੂਜਿਆਂ ਨੂੰ ਨੀਵਾਂ ਵਿਖਾਉਂਦੇ ਹਨ ਅਤੇ ਸ੍ਰੀ ਕਿ੍ਰਸ਼ਨ ਉਨ੍ਹਾਂ ਨੂੰ ਮਿਥਿਆਚਾਰੀ ਅਰਥਾਤ ਪਖੰਡੀ ਕਹਿੰਦੇ ਹਨ ( 3.6) । ਅਸਲ ਵਿੱਚ ਇਹ ਦਮਨ ਅੰਦਰ ਛੁਪਿਆ ਹੰੁਦਾ ਹੈ , ਅਤੇ ਕਮਜ਼ੋਰ ਛਿਣਾਂ ਵਿੱਚ ਇਹ ਬਾਹਰ ਆ ਜਾਂਦਾ ਹੈ। ਗਿਆਨੀ ਵਾਂਗ ਇਕ ਸਾਖ਼ਸ਼ੀ ਦੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਸ੍ਰੀ ਕਿ੍ਰਸ਼ਨ ਇਨ੍ਹਾਂ ਭਰਮ ਭੁਲੇਖਿਆਂ ਨੂੰ ਦੂਰ ਕਰਨ ਦਾ ਮਾ...

135. ਯੋਗ ਮਾਇਆ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਉਨ੍ਹਾਂ ਦੀ ਨੀਵੀਂ ਪ੍ਰਕਿਰਤੀ (ਅਪਰਾ ਪ੍ਰਕਿ੍ਰਤੀ) ਪ੍ਰਗਟ ਹੈ ਅਤੇ ਉੱਚੀ ਪ੍ਰਕਿਰਤੀ (ਪਰਾ ਪ੍ਰਕਿਰਤੀ) ਜੀਵਨ ਤੱਤ ਹੈ , ਜੋ ਅਵਿਅਕਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੋਗ ਮਾਇਆ (ਤਿੰਨਾਂ ਗੁਣਾਂ ਤੋਂ ਪੈਦਾ ਹੋਇਆ ਭਰਮ) ਸਾਨੂੰ ਰੁਕਾਵਟ ਪੈਦਾ ਕਰਦਾ ਹੈ ਤੇ ਸਾਨੂੰ ਉਸ ਪ੍ਰਮਾਤਮਾ ਨੂੰ ਅਜਨਮਾ (ਜਨਮ ਰਹਿਤ) , ਅਵਿਨਾਸ਼ੀ (ਨਾਸ਼-ਰਹਿਤ) ( 7.25) ਅਤੇ ਭੂਤ , ਵਰਤਮਾਨ ਅਤੇ ਭਵਿੱਖ ਦੇ ਗਿਆਤਾ ਦੇ ਰੂਪ ਵਿੱਚ ਜਾਣਨ ਤੋਂ ਰੋਕਦਾ ਹੈ ( 7.26) । ਯੋਗ ਮਾਇਆ ਸ਼ੀਸ਼ਿਆਂ ਦੇ ਇਕ ਕਮਰੇ ਦੀ ਤਰ੍ਹਾਂ ਹੈ ਜੋ ਸਾਨੂੰ ਪ੍ਰਤੀਬਿੰਬਤ ਕਰਦਾ ਹੈ , ਅਤੇ ਇਹ ਜਾਣਨਾ ਅਸੰਭਵ ਹੈ ਕਿ ਇਸ ਤੋਂ ਅੱਗੇ ਕੀ ਹੈ। ਇਹ ਸਾਡੀ ਅਸਮਰੱਥਤਾ ਸਾਨੂੰ ਇਹ ਸਿੱਟਾ ਕੱਢਣ ਲਈ ਮਜ਼ਬੂਰ ਕਰ ਦਿੰਦੀ ਹੈ ਕਿ ਹਰ ਇਕਾਈ ਪ੍ਰਗਟ ਹੈ , ਇਹ ਸਮਝੇ ਬਿਨਾਂ ਕਿ ਉਨ੍ਹਾਂ ਦੇ ਪਿੱਛੇ ਇਕ ਅਪ੍ਰਗਟ ਜੀਵਨ-ਤੱਤ ਵੀ ਮੌਜੂਦ ਹੈ , ਅਤੇ ਸ੍ਰੀ ਕਿ੍ਰਸ਼ਨ ਉਨ੍ਹਾਂ ਨੂੰ ਮੂਰਖ ਕਹਿੰਦੇ ਹਨ ( 7.24) । ਇਹ ਹੋਰ ਕੁਝ ਨਹੀਂ ਸਗੋਂ ਪ੍ਰਮਾਤਮਾ ਦੇ ਪ੍ਰਤੀ ਅਨਾਦਰ ਦੀ ਭਾਵਨਾ ਨਾਲ ਮਨੁੱਖ ਤੇ ਮਨੁੱਖ ਵਿਚਕਾਰ ਪ੍ਰਸਪਰ ਵਰਤਾਰਾ ਹੈ , ਜਿਹੜਾ ਅਸੁਰਾਂ ਦਾ ਮਾਰਗ ਹੈ। ਬਿਜਲੀ (ਊਰਜਾ) ਇਕ ਉੱਚ ਵੋਲਟੇਜ ਬਿੰਦੂ ਤੋਂ ਘੱਟ ਵੋਲਟੇਜ ਬਿੰਦੂ ਤਕ ਪ੍ਰਵਾਹਿਤ ਹੰੁਦੀ ਹੈ , ਜੋ ਰਸਤੇ ਵਿੱਚ ਬਿਜਲੀ ਦੇ ਉਪਕਰਣਾਂ ਨੂੰ ਗਤੀ ਪ੍ਰਦਾਨ ਕਰਦੀ ਹੈ। ਲਾਖਣਿਕ ਰੂਪ ਵਿੱਚ ਜੇ ਅਸੀਂ ਪ੍ਰਮਾਤਮਾ ਨੂੰ ਅਨੰਤ ਵੋਲਟੇਜ ਦੇ...

134. ਆਪਣੇ ਆਪ ਨਾਲ ਮੁਕਾਬਲਾ

Image
  ਸ੍ਰੀ ਕਿ੍ਰਸ਼ਨ ਨੇ ਦਰਸਾਇਆ ਹੈ ਕਿ ਚਾਰ ਤਰ੍ਹਾਂ ਦੇ ਭਗਤ ਉਨ੍ਹਾਂ ਦੀ ਪੂਜਾ ਕਰਦੇ ਹਨ , ਜਿਨ੍ਹਾਂ ਵਿੱਚ ਕੁਝ ਆਪਣੀਆਂ ਮੁਸ਼ਕਲਾਂ ਦੂਰ ਕਰਨ ਲਈ (ਆਰਤ) , ਕੁਝ ਸਫਲਤਾ ਪ੍ਰਾਪਤ ਕਰਨ ਲਈ (ਅਰਥਾਰਥੀ) , ਕੁਝ ਗਿਆਨ ਪ੍ਰਾਪਤ ਕਰਨ ਲਈ (ਜਿਗਿਆਸੂ) ਅਤੇ ਗਿਆਨੀ ( 7.16) । ਉਹ ਗਿਆਨੀ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਦੇ ਹੋਏ ਕਹਿੰਦੇ ਹਨ , ਕਿ ‘‘ ਉਨ੍ਹਾਂ ਵਿਚੋਂ ਨਿਤਾਯੁਕਤ (ਦ੍ਰਿੜ੍ਹ ਸੰਕਲਪ) ਸਿਰਫ ਇਕ ਭਾਵ ਨੂੰ ਨਿਸ਼ਾਨਾ ਬਣਾ ਕੇ ਭਗਤੀ ਕਰਨ ਵਾਲੇ ਗਿਆਨੀ ਜਨ , ਅਤੀ ਉੱਤਮ ਹਨ , ਅਜਿਹੇ ਤੱਤ ਰੂਪ ਵਿੱਚ ਮੈਨੂੰ ਜਾਣਨ ਵਾਲੇ ਗਿਆਨੀ ਮੈਨੂੰ ਅਤਿਅੰਤ ਪਿਆਰੇ ਹਨ ਤੇ ਮੈਂ ਉਨ੍ਹਾਂ ਨੂੰ ਅਤਿਅੰਤ ਪਿਆਰਾ ਹਾਂ ( 7.17) । ਕਈ ਜਨਮਾਂ ਦੀ ਭਗਤੀ ਤੋਂ ਬਾਦ ਅਜਿਹਾ ਪੁਰਸ਼ ਤੱਤ ਗਿਆਨ ਪ੍ਰਾਪਤ ਕਰਕੇ ਮੇਰੇ ਤੱਕ ਪੁੱਜਦਾ ਹੈ ( 7.19) । ਆਮ ਤੌਰ ਤੇ ‘ ਕਈ ਜਨਮਾਂ ’ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਸਾਨੂੰ ਗਿਆਨੀ ਬਣਨ ਲਈ ਕਈ ਜਨਮ ਲੈਣੇ ਹੋਣਗੇ , ਭਾਵੇਂ ਕਿ ਅਜਿਹਾ ਕੋਈ ਕਾਰਨ ਮਲੂਮ ਨਹੀਂ ਹੰੁਦਾ। ਸਾਧਾਰਨ ਸਮਝ ਦੇ ਮੁਤਾਬਕ ‘ ਜਨਮ ’ ਦੀ ਵਿਆਖਿਆ ਸਾਡੇ ਭੌਤਿਕ ਸਰੀਰ ਦੇ ਨਿਰਮਾਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ , ਪਰੰਤੂ ‘ ਜਨਮ ’ ਦਾ ਅਰਥ ਇਕ ਹੋਰ ਰੂਪ ਵਿੱਚ ਲੈਣ ਨਾਲ ਸਪੱਸ਼ਟਤਾ ਹੋਵੇਗੀ। ਇਹ ਸਾਡੇ ਆਸ ਪਾਸ ਦੀ ਕਿਸੇ ਸਥਿਤੀ ਜਾਂ ਪ੍ਰਸਥਿਤੀ ਦਾ ‘ ਜਨਮ ’ ਹੋ ਸਕਦਾ ਹੈ ਜਿਹੜਾ ਕਿ ਇਕ ਸਦਾ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ। ਇਹ ਸਥਿਤੀਆਂ ਅਨੁਕੂਲ...

133. ਸ਼ਰਧਾ ਹੀ ਤਾਕਤ ਹੈ

Image
  ਸਾਡੀ ਹੋਂਦ ਪ੍ਰਗਟ ਅਤੇ ਅਪ੍ਰਗਟ ਦੀ ਇਕਸੁਰਤਾ ਹੈ ਜਿਸ ਵਿੱਚ ਮਨੁੱਖ ਪ੍ਰਗਟ ਅਤੇ ਪ੍ਰਮਾਤਮਾ ਅਪ੍ਰਗਟ ਹੈ। ਬੁਨਿਆਦੀ ਪੱਧਰ ਦਾ ਆਪਸੀ ਵਰਤਾਰਾ ਪ੍ਰਮਾਤਮਾ ਦੇ ਅਨਾਦਰ ਨਾਲ ਮਨੁੱਖ ਤੇ ਮਨੁੱਖ ਵਿਚਕਾਰ ਹੰੁਦਾ ਹੈ। ਸ੍ਰੀ ਕਿ੍ਰਸ਼ਨ ਨੇ ਇਸ ਨੂੰ ਅਸੁਰਾਂ ਦਾ ਮਾਰਗ ਦੱਸਿਆ ਹੈ ( 7.15) । ਇਸ ਤੋਂ ਅਗਲੇ ਪੱਧਰ ਦਾ ਵਰਤਾਰਾ ਮਨੁੱਖ ਅਤੇ ਪ੍ਰਮਾਤਮਾ ਵਿਚਕਾਰ ਹੰੁਦਾ ਹੈ। ਇਹ ਅਵਸਥਾ ਤਬਦੀਲੀ ਉਦੋਂ ਸ਼ੁਰੂ ਹੰੁਦੀ ਹੈ ਜਦੋਂ ਕੋਈ ਮਿ੍ਰਗ-ਤ੍ਰਿਸ਼ਨਾ ਦਾ ਪਿੱਛਾ ਕਰਦੇ ਹੋਏ ਥੱਕ ਜਾਂਦਾ ਹੈ ਜਾਂ ਆਪਣੀ ਦੁਰਗਤੀ ਤੋਂ ਪਰੇਸ਼ਾਨ ਹੋ ਜਾਂਦਾ ਹੈ। ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਮਨੁੱਖ ਤੇ ਪ੍ਰਮਾਤਮਾ ਵਿਚਕਾਰ ਇਹ ਵਰਤਾਰਾ ਜਾਂ ਪੂਜਾ , ਚਾਰ ਤਰ੍ਹਾਂ ਦੀ ਹੰੁਦੀ ਹੈ। ਪਹਿਲੀ ਸ਼੍ਰੇਣੀ ਦੇ ਉਪਾਸਕ ਆਪਣੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਚਾਹੰੁਦੇ ਹਨ , ਦੂਜੀ ਸ਼੍ਰੇਣੀ ਦੇ ਉਪਾਸਕ ਧਨ , ਸਫਲਤਾ ਜਾਂ ਮਨ ਦੀ ਸ਼ਾਂਤੀ ਪ੍ਰਾਪਤ ਕਰਨਾ ਚਾਹੰੁਦੇ ਹਨ , ਤੀਜੀ ਤਰ੍ਹਾਂ ਦਾ ਉਪਾਸਕ ਗਿਆਨ ਪ੍ਰਾਪਤ ਕਰਨਾ ਚਾਹੰੁਦਾ ਹੈ , ਅਤੇ ਚੌਥੀ ਤਰ੍ਹਾਂ ਦੇ ਉਪਾਸਕ ਗਿਆਨੀ ਹੰੁਦੇ ਹਨ ( 7.16) । ਉਹ ਅੱਗੇ ਕਹਿੰਦੇ ਹਨ ਕਿ ਪਹਿਲੇ ਤਿੰਨ ਤਰ੍ਹਾਂ ਦੇ ਉਪਾਸਕ , ਜੋ ਗਿਆਨ ਤੋਂ ਵਿਹੂਣੇ ਹਨ , ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਵੱਖੋ-ਵੱਖਰੇ ਦੇਵਤਿਆਂ ਦੀ ਪੂਜਾ ਕਰਦੇ ਹਨ ( 7.20) । ਇਹ ਬਿਮਾਰੀਆਂ ਦੇ ਸੰਬੰਧ ਵਿੱਚ ਸੰਬੰਧਤ ਡਾਕਟਰਾਂ ਕੋਲ ਜਾਣ ਵਰਗਾ ਹੈ। ਉਹ ਅੱਗੇ ਕਹਿੰਦੇ ਹਨ ਕਿ ਜਦੋਂ ਉਹ ਸ਼ਰਧਾ ਨਾਲ ...

132. ਦੁਰਗਤੀ, ਦੁਰਗਤੀ ਨੂੰ ਹੀ ਲਿਆਵੇਗੀ

Image
  ਸ੍ਰੀ ਕਿ੍ਰਸ਼ਨ ਨੇ ਆਪਣੀ ਪਰਾ-ਪ੍ਰਕਿਰਤੀ ਦਾ ਵਰਨਣ ਕੀਤਾ ਹੈ ਜੋ ਤਿੰਨਾਂ ਗੁਣਾਂ ਤੋਂ ਪਰ੍ਹੇ ਜੀਵਨ ਤੱਤ ਹੈ। ਉਸ ਦੀ ਨੀਵੀਂ (ਅਪਰਾ) ਪ੍ਰਕਿਰਤੀ ਅੱਠ ਤਰ੍ਹਾਂ ਦੀ ਹੰੁਦੀ ਹੈ-ਅਗਨੀ , ਪਿ੍ਰਥਵੀ , ਜਲ , ਵਾਯੂ , ਅਕਾਸ਼ , ਮਨ , ਬੁੱਧੀ ਅਤੇ ਹੰਕਾਰ , ਜਿਹੜੀ ਗੁਣਾਂ ਦੇ ਸੰਮੋਹਨ ਦੇ ਅਧੀਨ ਹੰੁਦੀ ਹੈ। ਜਦੋਂ ਕਿ ਪਰਾ-ਪ੍ਰਕਿਰਤੀ ਨੂੰ ਅਪ੍ਰਗਟ ਦੇ ਰੂਪ ਵਿੱਚ ਬਿਆਨਿਆ ਜਾਂਦਾ ਹੈ , ਜੋ ਸਦੀਵੀ , ਅਵਿਨਾਸ਼ੀ ਅਤੇ ਅਥਾਹ ਹੈ। ਅਪਰਾ ਪ੍ਰਕਿਰਤੀ ਪ੍ਰਗਟ (ਦਿੱਸਣਯੋਗ) ਹੰੁਦੀ ਹੈ ਜੋ ਕਈ ਅਰਥਾਂ ਵਿੱਚ ਸੀਮਤ ਹੰੁਦੀ ਹੈ। ਅਸਾਨੀ ਨਾਲ ਸਮਝਣ ਲਈ ਮਨੁੱਖ ਨੂੰ ਪ੍ਰਗਟ ਅਤੇ ਪ੍ਰਮਾਤਮਾ ਨੂੰ ਸਥਾਈ ਜਾਂ ਅਪ੍ਰਗਟ ਮੰਨਿਆ ਜਾ ਸਕਦਾ ਹੈ , ਜੋ ਇੰਦਰੀਆਂ ਤੋਂ ਪਰ੍ਹੇ ਹੈ। ਆਪਸੀ ਵਰਤਾਓ ਦਾ ਪਹਿਲਾ ਪੱਧਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਹੈ , ਜੋ ਪ੍ਰਗਟ ਨਾਲ ਸਾਡੀ ਪਛਾਣ ਦਾ ਨਤੀਜਾ ਹੈ। ਅਗਲਾ ਸਤਰ ਮਨੁੱਖ ਤੇ ਪ੍ਰਮਾਤਮਾ ਦੇ ਵਿਚਕਾਰ ਹੈ। ਮਨੁੱਖ ਤੋਂ ਮਨੁੱਖ ਦੇ ਪੱਧਰ ਉੱਤੇ ਚੀਜ਼ਾਂ ਅਤੇ ਸਾਧਨ , ਇਕ ਟੋਬੇ ਦੇ ਪਾਣੀ ਵਾਂਗ ਸੀਮਤ ਹਨ , ਜਦੋਂ ਕਿ ਇਹ ਪ੍ਰਮਾਤਮਾ ਦੇ ਪੱਧਰ ਉੱਤੇ ਸਮੁੰਦਰ ਦੀ ਤਰ੍ਹਾਂ ਅਸੀਮਤ ਹਨ। ਜਿਹੜਾ ਮਨ ਵੰਡੀਆਂ ਪਾਉਣਾ ਸਿਖਿਆ ਹੰੁਦਾ ਹੈ ਉਹ ਪਦਾਰਥਕ , ਸੰਪਤੀ , ਸ਼ਕਤੀ ਅਤੇ ਅਹੁਦੇਦਾਰੀਆਂ ਦੇ ਸੰਦਰਭ ਵਿੱਚ , ਸਾਡੇ ਕੋਲ ਅਤੇ ਦੂਜਿਆਂ ਕੋਲ ਜੋ ਕੁਝ ਹੈ , ਉਸ ਦੀ ਲਗਾਤਾਰ ਤੁਲਨਾ ਕਰਦਾ ਰਹਿੰਦਾ ਹੈ , ਜਿਹੜਾ ਸਾਨੂੰ ਉਹ ਵਸਤਾਂ ਆਦਿ ਹਥਿਆਉਣ ਵਾਲੇ ਪਾਸ...

131. ਭਰਮਾਂ ਤੋਂ ਪਾਰ ਜਾਣਾ

Image
  ਸ੍ਰੀ ਕਿ੍ਰਸ਼ਨ ਨੇ ਪ੍ਰਕਿਰਤੀ ਜਨਕ ਤਿੰਨ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਦੱਸਿਆ ਹੈ , ਅਤੇ ਅਸੀਂ ਸਾਰੇ ਉਨ੍ਹਾਂ ਦੁਆਰਾ ਵੱਖ ਵੱਖ ਕਰਮਾਂ ਨੂੰ ਵੱਖ ਵੱਖ ਢੰਗਾਂ ਰਾਹੀਂ ਕਰਨ ਲਈ ਪਾਬੰਦ ਹਾਂ ( 3.5) । ਅਸਲ ਵਿੱਚ ਸਾਰੇ ਕਰਮ ਗੁਣਾਂ ਦੁਆਰਾ ਹੀ ਕੀਤੇ ਜਾਂਦੇ ਹਨ ( 3.27) ਅਤੇ ਇਹ ਕਰਮ ਹੋਰ ਕੁਝ ਨਹੀਂ ਸਗੋਂ ਗੁਣਾਂ ਦੇ ਵਿਚਕਾਰ ਦਾ ਪਰਸਪਰ ਪ੍ਰਭਾਵ ਹੈ। ਸਤ ਗੁਣ ਗਿਆਨ ਦੇ ਪ੍ਰਤੀ ਮਨ ਨੂੰ ਲਾਉਂਦੇ ਹਨ , ਰਜ ਗੁਣ ਕਰਮ ਦੇ ਪ੍ਰਤੀ ਮਨ ਨੂੰ ਲਾਉਂਦੇ ਹਨ , ਅਤੇ ਤਮ ਗੁਣ (ਤਮਸ) ਅਗਿਆਨ ਤੇ ਆਲਸ ਵੱਲ ਲੈ ਕੇ ਜਾਂਦੇ ਹਨ। ਇਸ ਸੰਬੰਧੀ ਸ੍ਰੀ ਕਿ੍ਰਸਨ ਅੱਗੇ ਕਹਿੰਦੇ ਹਨ , ‘‘ ਸਤ , ਤਮ ਅਤੇ ਰਜ ਗੁਣਾਂ ਦੀਆਂ ਸਾਰੀਆਂ ਅਭਿਵਿਅਕਤੀਆਂ ਮੇਰੇ ਵਿਚੋਂ ਨਿਕਲਦੀਆਂ ਹਨ। ਭਾਵੇਂ ਇਹ ਸਾਰੀਆਂ ਮੇਰੇ ਵਿੱਚ ਹਨ , ਪਰ ਮੈਂ ਉਨ੍ਹਾਂ ਵਿੱਚ ਨਹੀਂ ਹਾਂ ( 7.12) । ਇਸ ਵਿਰੋਧਾਭਾਸੀ ਸਲੋਕ ਨੂੰ ਬੱਦਲਾਂ ਅਤੇ ਅਕਾਸ਼ ਦੇ ਰੂਪਕ ਦੇ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ , ਜਿੱਥੇ ਬੱਦਲ ਅਕਾਸ਼ ਵਿੱਚ ਹਨ , ਪਰ ਅਕਾਸ਼ ਬੱਦਲਾਂ ਵਿੱਚ ਨਹੀਂ ਹੈ , ਅਤੇ ਬੱਦਲ ਅਕਾਸ਼ ਤੋਂ ਬਿਨਾਂ ਮੌਜੂਦ ਨਹੀਂ ਹੋ ਸਕਦੇ। ਇਹ ਸਮੁੰਦਰ ਵਿੱਚ ਲਹਿਰਾਂ ਦੀ ਤਰ੍ਹਾਂ ਹਨ , ਜਿੱਥੇ ਲਹਿਰਾਂ ਸਾਗਰ ਵਿੱਚ ਹਨ ਪਰ ਸਾਗਰ ਲਹਿਰਾਂ ਤੋਂ ਬਿਨਾਂ ਵੀ ਹੋ ਸਕਦਾ ਹੈ। ਉਹ ਅੱਗੇ ਵਿਸਥਾਰ ਵਿੱਚ ਦੱਸਦੇ ਹਨ ਕਿ ਪ੍ਰਕਿਰਤੀ ਦੇ ਤਿੰਨ ਗੁਣਾਂ ਤੋਂ ਭੁਲੇਖੇ ਵਿੱਚ ਆ ਕੇ ਪ੍ਰਾਣੀ ਮੈਨੂੰ ਸਥਾਈ ਅਤੇ ਇਨ੍ਹਾਂ ਸਾਰੇ ਗੁਣਾਂ ਤੋਂ...

130. ਸਰਵ-ਵਿਆਪੀ ਨੂੰ ਜਾਣਨਾ

Image
  ਸ੍ਰੀ ਕਿ੍ਰਸ਼ਨ ਨੇ ਆਪਣੀ ਪਰਮ ਪ੍ਰਕਿਰਤੀ ਨੂੰ ‘ ਜੀਵਨ ਤੱਤ ’ ਦੇ ਰੂਪ ਵਿੱਚ ਵਰਣਿਤ ਕੀਤਾ ਹੈ ਜੋ ਬ੍ਰਹਮੰਡ ਨੂੰ ਸਹਾਰਾ ਦੇਂਦੀ ਹੈ ( 7.5), ਅਤੇ ਸੂਤਰ ਦਾ ਉਦਾਹਰਣ ਦਿੰਦੇ ਹਨ ਜੋ ਇਕ ਸੁੰਦਰ ਗਹਿਣਾ ਤਿਆਰ ਕਰਨ ਲਈ ਮਣਕਿਆਂ ਨੂੰ ਜੋੜ ਕੇ ਰੱਖਦਾ ਹੈ ( 7.7) । ਉਹ ਇਸ ਦੀਆਂ ਕੁਝ ਹੋਰ ਵੀ ਉਦਹਰਨਾਂ ਦਿੰਦੇ ਹਨ , ਜਿਸ ਨਾਲ ਭਿੰਨ-ਭਿੰਨ ਵਿਆਖਿਆਵਾਂ ਦੀ ਸੰਭਾਵਨਾ ਹੈ। ‘ ਜੀਵਨ ਤੱਤ ’ ਦਾ ਵਰਨਣ ਕਰਦੇ ਹੋਏ ਸ੍ਰੀ ਕਿ੍ਰਸ਼ਨ ਨੇ ਪਹਿਲਾ ਕਿਹਾ ਸੀ , ‘‘ ਕੋਈ ਵੀ ਇਹ ਬਿਲਕੁਲ ਨਹੀਂ ਜਾਣਦਾ , ਭਾਵੇਂ ਕਈ ਲੋਕ ਇਸ ਦਾ ਕਈ ਤਰ੍ਹਾਂ ਨਾਲ ਵਰਣਨ ਕਰਦੇ ਹਨ ’’ (2.29) । ਇੱਥੇ ‘ ਕੋਈ ਨਹੀਂ ’ ਉਸ ਵਿਅਕਤੀ ਲਈ ਹੈ ਜੋ ਇੰਦਰੀਆਂ ਦੇ ਮਾਧਿਅਮ ਰਾਹੀਂ ਇਸ ਜੀਵਨ-ਤੱਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ , ਜਦੋਂ ਕਿ ਜੀਵਨ-ਤੱਤ ਇੰਦਰੀਆਂ ਤੋਂ ਪਰੇ ਦੀ ਗੱਲ ਹੈ। ਨਿਮਨਲਿਖਤ ਸਲੋਕਾਂ ਨੂੰ ਸਮਝਣ ਲਈ ਇਸ ਤੱਥ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ , ਜਿੱਥੇ ਉਨ੍ਹਾਂ ਨੇ ਜੀਵਨ-ਤੱਤ ਦਾ ਵਰਣਨ ਕੀਤਾ ਹੈ। ਉਹ ਕਹਿੰਦੇ ਹਨ , ‘‘ ਮੈਂ ਜਲ ਵਿੱਚ ਰਸ ਹਾਂ , ਚੰਦਰਮਾ ਤੇ ਸੂਰਜ ਵਿੱਚ ਪ੍ਰਕਾਸ਼ , ਸੰਪੂਰਣ ਵੇਦਾਂ ਵਿੱਚ ਓਂਕਾਰ ਹਾਂ , ਆਕਾਸ਼ ਵਿੱਚ ਸ਼ਬਦ ਅਤੇ ਪੁਰਸ਼ਾਂ ਵਿੱਚ ਪੁਰਸ਼ਤਵ ਹਾਂ ’’ (7.8) । ‘ ਰਸ ’ ਨੂੰ ਆਮ ਤੌਰ ਤੇ ਸਵਾਦ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ , ਪ੍ਰੰਤੂ ਇਹ ਇਸ ਦੇ ਅਸਲ ਅਰਥਾਂ ਤੋਂ ਦੂਰ ਹੈ। ਸ੍ਰੀ ਕਿ੍ਰਸ਼ਨ ਪਾਣੀ ਦੀ ਜੀਵਨ-ਪੋਸ਼ਣ ਸਮਰੱਥਾ ਦੀ...