8. ਪ੍ਰਗਟ ਤੇ ਅਪ੍ਰਗਟ


ਸਮੁੰਦਰੀ ਜਹਾਜ ਦੇ ਪਤਵਾਰ ਨਾਲ ਜੁੜਿਆ ਇਕ ਛੋਟਾ ਜਿਹਾ ਯੰਤਰ ਟ੍ਰਿਮ ਟੈਬਵਿੱਚ ਇਕ ਹਲਕਾ ਜਿਹਾ ਬਦਲਾਅ ਇਕ ਵੱਡੇ ਜਹਾਜ ਦੀ ਦਿਸ਼ਾ ਨੂੰ ਬਦਲ ਦਿੰਦਾ ਹੈ। ਇਸੇ ਤਰ੍ਹਾਂ ਗੀਤਾ ਦਾ ਅਧਿਐਨ ਕਰਨ ਲਈ ਸਾਡਾ ਇਕ ਛੋਟਾ ਜਿਹਾ ਯਤਨ ਸਾਡੇ ਜੀਵਨ ਵਿੱਚ ਇਕ ਮਹੱਤਵਪੂਰਨ ਤਲਦੀਲੀ ਲਿਆ ਸਕਦਾ ਹੈ। ਮਹਾਂਮਾਰੀ ਦੀ ਵਜ੍ਹਾ ਨਾਲ ਮਿਲੇ ਹੋਏ ਵਕਤ ਨੂੰ ਗੀਤਾ ਵਿੱਚ ਇਕ ਗੋਤਾ ਲਗਾਉਣ ਲਈ ਵਰਤਿਆ ਜਾ ਸਕਦਾ ਹੈ, ਜਿਹੜਾ ਜੀਵਨ ਵਿੱਚ ਇਕ ਬਹੁਤ ਵੱਡਾ ਤਲਦੀਲੀ ਲਿਆ ਸਕਦਾ ਹੈ।

ਗੀਤਾ ਕਿੰਡਰਗਾਰਟਨ ਤੋਂ ਲੈ ਕੇ ਪੋਸਟ ਗਰੈਜੂਏਟ ਤੱਕ ਸਾਡੇ ਅੰਦਰੂਨੀ ਗਿਆਨ ਲਈ ਇਕ ਸਮਰੱਥ ਪਾਠ-ਪੁਸਤਕ ਹੈ।  ਇਹ ਸੰਭਾਵਨਾ ਹੈ ਕਿ ਪਹਿਲੀ ਵਾਰ ਪੜ੍ਹਨ ਉੱਤੇ ਉਸ ਦੀਆਂ ਬਹੁਤ ਘੱਟ ਧਾਰਨਾਵਾਂ ਸਮਝ ਵਿੱਚ ਆਉਣਗੀਆਂ। ਜੇ ਅਸੀਂ ਪ੍ਰਗਟ  ਤੇ ਅਪ੍ਰਗਟ ਦੇ ਦ੍ਰਿਸ਼ਟੀਕੋਣ ਨਾਲ ਇਸ ਦਾ ਧਿਆਨ ਪੂਰਵਕ ਅਧਿਐਨ ਕਰੀਏ, ਤਾਂ ਉਨ੍ਹਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਪ੍ਰਗਟ ਉਹ ਹੈ ਜੋ ਸਾਡੀ ਇੰਦਰੀਆਂ ਦੇ ਦਾਇਰੇ ਵਿੱਚ ਹੈ ਤੇ ਅਪ੍ਰਗਟ ਉਹ ਹੈ ਜੋ ਇੰਦਰੀਆਂ ਤੋਂ ਪਰੇ ਹੈ।

ਪ੍ਰਗਟ ਹੋਣ ਦੀ ਕਹਾਣੀ ਬਿੱਗ ਬੈਂਗ ਤੋਂ ਲੈ ਕੇ ਸਿਤਾਰਿਆਂ ਦੇ ਨਿਰਮਾਣ ਤੱਕ, ਇਨ੍ਹਾਂ ਸਿਤਾਰਿਆਂ ਦੇ ਅੰਤਰ ਭਾਗਾਂ ਵਿੱਚ ਰਸਾਇਣਕ ਤੱਤਾਂ ਦੇ ਪਰਮਾਣੂਆਂ ਦਾ ਘੁੱਲਿਆ ਹੋਣਾ, ਸਿਤਾਰਿਆਂ ਦੇ ਵਿਸਫੋਟ ਵਿੱਚ ਇਨ੍ਹਾਂ ਤੱਤਾਂ ਦਾ ਫੈਲਣਾ, ਗ੍ਰਹਿ ਪ੍ਰਣਾਲੀਆਂ ਦਾ ਗਠਨ ਅਤੇ ਬੁੱਧੀਮਾਨ ਜੀਵਨ ਦੀ ਹਾਜ਼ਰੀ ਵਿੱਚ ਸ਼ਾਮਲ ਹੈ। ਇਹ ਵਿਗਿਆਨੀਆਂ ਦੁਆਰਾ ਮੰਨਿਆ ਗਿਆ ਇਕ ਤੱਥ ਹੈ ਕਿ ਇਨ੍ਹਾਂ ਵਿਅਕਤ ਜੀਵਨ ਰੂਪਾਂ, ਗ੍ਰਹਿਆਂ, ਸਿਤਾਰਿਆਂ ਅਤੇ ਇੱਥੋਂ ਤੱਕ ਕਿ ਬ੍ਰਹਿਮੰਡ ਦੀ ਹੋਂਦ ਦੀ ਵੀ ਇਕ ਨਿਸ਼ਚਿਤ ਸਮਾਂ ਸੀਮਾ ਹੈ। ਭਾਵੇਂ ਵਰਤਮਾਨ ਵਿੱਚ ਇਸ ਸਮਾਂ ਸੀਮਾ ਦੇ ਪੈਮਾਨੇ ਵੱਖਰੇ ਹੋ ਸਕਦੇ ਹਨ।

ਸਾਡੀ ਇਹ ਸਮਝ ਕਿ ਅਸੀਂ ਜਨਮ ਤੋਂ ਲੈ ਕੇ ਮੌਤ ਤੱਕ ਮੌਜੂਦ ਹਾਂ, ਜਿਹੜੀ ਪ੍ਰਗਟ ਦ੍ਰਿਸ਼ਟੀਕੋਣ ਤੋਂ ਠੀਕ ਹੈ। ਪਰ ਗੀਤਾ ਦੇ ਅਨੁਸਾਰ ਅਪ੍ਰਗਟ ਦ੍ਰਿਸ਼ਟੀਕੋਣ ਤੋਂ ਅਸੀਂ ਜਨਮ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਮੌਤ ਤੋਂ ਬਾਦ ਵੀ ਮੌਜੂਦ ਰਹਾਂਗੇ। ਇਸ ਗਿਆਨ ਅਨੁਸਾਰ ਅਸੀਂ ਉਸਦੇ ਅੰਦਰ ਦੇ ਸੰਬੰਧਾਂ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ, ਅਤੇ ਇਹ ਸਮਝ ਸਾਨੂੰ ਅਪ੍ਰਗਟ ਨੂੰ ਸਾਕਾਰ ਕਰਨ ਦੇ ਨਿਸ਼ਾਨੇ ਨੂੰ ਪ੍ਰਾਪਤ ਕਰਵਾ ਸਕਦੀ ਹੈ, ਜਿਸ ਨੂੰ ਮੁਕਤੀਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਹੰਕਾਰ ਇਕ ਰੁਕਾਵਟ ਹੈ ਬਾਹਰ ਦੇ ਦੁੱਖ ਤੇ ਸੁੱਖ ਦੀ ਪ੍ਰਵਾਹ ਕੀਤੇ ਬਿਨਾਂ ਜਿੰਨੀ ਮਾਤਰਾ ਵਿੱਚ ਅਸੀਂ ਆਨੰਦ ਨਾਲ ਭਰ ਜਾਂਦੇ ਹਾਂ, ਅਪ੍ਰਗਟ ਤੱਕ ਪੁੱਜਣ ਲਈ ਤਹਿ ਕੀਤੀ ਗਈ ਦੂਰੀ ਦਾ ਇਹ ਇਕ ਸੰਕੇਤ ਹੈ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ