4. ਦਿਮਾਗ ਦੀ ਖੇਡ



ਗੀਤਾ ਸਾਨੂੰ ਸਾਡੀਆਂ ਇੰਦਰੀਆਂ ਦੇ ਬਾਰੇ ਵਿੱਚ ਸਮਝਾਉਣ ਉੱਤੇ ਜ਼ੋਰ ਦਿੰਦੀ ਹੈ ਕਿਉਂਕਿ ਇਹ ਸਾਡੇ ਅੰਦਰੂਨੀ ਤੇ ਬਾਹਰੀ ਜਗਤ ਦੇ ਵਿਚਕਾਰ ਦੇ ਦੁਆਰ ਹਨ। ਤੰਤਰ ਗਿਆਨ (ਨਿਊਰੋ ਸਾਇੰਸ) ਨੇ ਕਿਹਾ ਹੈ ਕਿ ਨਿਊਰਾਨ, ਜਿਹੜੇ ਮਿਲਕੇ ਕੰਮ ਕਰਦੇ ਹਨ, ਇਕੱਠੇ ਜੁੜ ਕੇ ਇਕ ਲੜੀ ਤਿਆਰ ਕਰਦੇ ਹਨ ਜਿਸ ਨੂੰ ਹਾਰਡ ਵਾਇਰਿੰਗ ਕਿਹਾ ਜਾਂਦਾ ਹੈ। ਗੀਤਾ ਦੇ ਸ਼ਬਦ ਵੀ ਉਸ ਸਮੇਂ ਦੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਇਹੋ ਜਿਹਾ ਹੀ ਸੰਦੇਸ਼ ਦਿੰਦੇ ਹਨ।

ਸਾਡੇ ਮੱਥੇ ਵਿੱਚ ਲਗਭਗ 100 ਅਰਬ ਨਿਊਰਾਨ ਹੁੰਦੇ ਹਨ। ਉਨ੍ਹਾਂ ਵਿੱਚੋਂ ਕੁੱਝ ਡੀ. ਐਨ. ਏ. ਦੁਆਰਾ ਸਰੀਰ ਦੇ ਸਵੈਚਾਲਤ ਕਾਰਜਾਂ ਦੀ ਦੇਖਭਾਲ ਲਈ ਜਨਮ ਤੋਂ ਹੀ ਜੁੜੇ ਹੋਏ ਹੁੰਦੇ ਹਨ, ਅਤੇ ਕੁੱਝ ਨੂੰ ਸਾਡੇ ਜੀਵਨ ਕਾਲ ਦੌਰਾਨ ਸਾਡੇ ਦੁਆਰਾ ਜੋੜਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਗੱਡੀ ਚਲਾਉਣਾ ਸਿੱਖਣ ਸਮੇਂ ਪਹਿਲੇ ਦਿਨ ਸਾਨੂੰ ਸਭ ਨੂੰ ਗੱਡੀ ਚਲਾਉਣਾ ਔਖਾ ਲੱਗਦਾ ਹੈ ਅਤੇ ਫਿਰ ਹੌਲੀ-ਹੌਲੀ ਉਸ ਦੀ ਆਦਤ ਪੈ ਜਾਂਦੀ ਹੈ। ਇਹ ਹਾਰਡ ਵਾਇਰਿੰਗ ਦੇ ਕਾਰਨ ਹੀ ਹੈ ਜੋ ਸਾਡਾ ਦਿਮਾਗ ਉਪਰੋਕਤ ਨਿਊਰਾਨ ਦੇ ਨਾਲ ਡਰਾਈਵਿੰਗ ਵਿੱਚ ਸ਼ਾਮਲ ਸਾਰੀਆਂ ਗਤੀਵਿਧੀਆਂ ਨੂੰ ਸੰਯੋਜਿਤ ਕਰਨ ਲਈ ਕਰਦਾ ਹੈ।

ਇਹੋ ਜਿਹਾ ਹੀ ਸਾਡੀਆਂ ਸਾਰੀਆਂ ਕਲਾਵਾਂ ਨਾਲ ਹੁੰਦਾ ਹੈ। ਸਧਾਰਨ ਚੱਲਣ ਤੋਂ ਲੈ ਕੇ ਖੇਲ੍ਹਕੁੱਦ ਤੱਕ ਅਤੇ ਚੀਰ ਫਾੜ ਕਰਨ ਵਾਲੇ ਡਾਕਟਰ ਦੁਆਰਾ ਕਿਸੇ ਗੁੰਝਲਦਾਰ ਚੀਰ ਫਾੜ (ਸਰਜਰੀ) ਤੱਕ। ਹਾਰਡ ਵਾਇਰਿੰਗ ਦਿਮਾਗ ਲਈ ਬਹੁਤ ਸਾਰੀ ਊਰਜਾ ਬਚਾਉਂਦਾ ਹੈ ਅਤੇ ਸਾਡੇ ਜੀਵਨ ਨੂੰ ਆਸਾਨ ਬਣਾਉਂਦਾ ਹੈ।

ਇਕ ਨਵਾਂ ਜੰਮਿਆ ਬੱਚਾ ਬਿਲਕੁਲ ਕੋਰਾ ਹੁੰਦਾ ਹੈ, ਅਰਥਾਤ ਇਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਜਿਹੜਾ ਨਵੀਆਂ ਚੀਜ਼ਾਂ ਨੂੰ ਗ੍ਰਹਿਣ ਕਰਨ ਵਿੱਚ ਸਮਰੱਥ ਹੁੰਦਾ ਹੈ। ਪਰਿਵਾਰ, ਸਾਥੀਆਂ ਅਤੇ ਸਮਾਜ ਦੁਆਰਾ ਉਸ ਨੂੰ ਵਾਤਾਵਰਨ ਦੇ ਅਨੁਕੂਲ ਬਨਾਉਣ ਨਾਲ ਦਿਮਾਗ ਵਿੱਚ ਨਾੜੀਆਂ ਦੇ ਕਈ ਪ੍ਰਤੀਰੂਪ (ਨਯੂਰਲ ਪੈਟਰਨ) ਬਣਦੇ ਹਨ। ਇਹ ਪ੍ਰਤੀਰੂਪ ਸਾਨੂੰ ਬਾਹਰੀ ਦੁਨੀਆਂ ਵਿੱਚੋਂ ਵਿਸ਼ੇਸ਼ ਪ੍ਰਕਾਰ ਦੀਆਂ ਭਾਵਨਾਵਾਂ ਅਤੇ ਸੰਵੇਦਨਾਵਾਂ ਦੀ ਤਲਾਸ਼ ਕਰਨ ਦੀ ਉਮੀਦ ਕਰਦੇ ਹਨ, ਅਤੇਂ ਅਸੀਂ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ। ਉਦਾਹਰਨ ਵਜੋਂ ਅਸੀਂ ਸਾਰੇ ਹੀ ਆਪਣੇ ਬਾਰੇ ਵਿੱਚ ਪ੍ਰਸ਼ੰਸਾ ਸੁਣਨਾ ਪਸੰਦ ਕਰਦੇ ਹਾਂ ਕਿਉਂਕਿ ਸਾਡੇ ਨਾੜੀ ਤੰਤਰ ਦੇ ਪ੍ਰਤੀਰੂਪ ਉਸੇ ਦੀ ਉਮੀਦ ਕਰਦੇ ਹਨ, ਅਤੇ ਉਸ ਦਾ ਅਨੰਦ ਮਾਣਦੇ ਹਨ। ਇਹ ਪ੍ਰਤੀਰੂਪ ਹੀ ਸਾਡੀਆਂ ਉਮੀਦਾਂ, ਪੂਰਵ ਗ੍ਰਹਿਆਂ ਅਤੇ ਸਿੱਟਿਆਂ ਦੀ ਨੀਂਹ ਹੁੰਦੇ ਹਨ।

ਸਾਡੇ ਦੁਆਰਾ ਕੀਤੇ ਗਏ ਯਤਨਾਂ ਨਾਲ ਇਨ੍ਹਾਂ ਪ੍ਰਤੀਰੂਪਾਂ ਦਾ ਸੰਯੋਜਨ ਹੰਕਾਰ ਤੋਂ ਇਲਾਵਾ ਕੁੱਝ ਨਹੀਂ ਹੁੰਦਾ। ਅਜੋਕੇ ਸਮੇਂ ਵਿੱਚ ਸਫ਼ਲਤਾ ਅਤੇ ਖੁਸ਼ੀ ਨੂੰ ਸਾਡੇ ਨਾੜੀ ਤੰਤਰ ਦੇ ਪ੍ਰਤੀਰੂਪ ਨਾਲ ਮੇਲ ਖਾਣ ਵਾਲੀਆਂ ਸੰਵੇਦਨਾਵਾਂ ਦੇ ਰੂਪ ਵਿੱਚ ਹੀ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਕ ਵਾਰ ਇਹ ਪ੍ਰਤੀਰੂਪ ਟੁੱਟ ਜਾਣ ਤੇ ਵਿਅਕਤੀ ਆਪਣੇ ਆਪ ਵਿੱਚ ਹੀ ਕੇਂਦਰਿਤ ਹੋ ਜਾਂਦਾ ਹੈ। ਸਿੱਟੇ ਵਜੋਂ ਅਨੰਦ ਪ੍ਰਵਾਹਿਤ ਹੁੰਦਾ ਹੈ, ਕਿਉਂਕਿ ਅਸੀਂ ਬਾਹਰੀ ਸੰਵੇਦਨਾਵਾਂ ਉੱਤੇ ਨਿਰਭਰ ਨਹੀਂ ਹਾਂ। ਸ੍ਰੀ ਕ੍ਰਿਸ਼ਨ ਇਸ ਨੂੰ ਆਤਮ ਰਮਨਕਹਿੰਦੇ ਹਨ।

ਗੀਤਾ ਦੁਆਰਾ ਜੀਵਨ ਜਿਊਣ ਦਾ ਅਰਥ ਇਨ੍ਹਾਂ ਪ੍ਰਤੀਰੂਪਾਂ ਨੂੰ ਤੋੜਨ ਲਈ ਗੀਤਾ ਵਿੱਚ ਦਿੱਤੇ ਗਏ ਵਿਭਿੰਨ ਨਿਰਦੇਸ਼ਾਂ/ਵਿਧੀਆਂ ਦੀ ਵਰਤੋਂ ਕਰਨਾ ਹੈ, ਜਿਹੜੀਆਂ ਸਾਨੂੰ ਆਨੰਦਿਤ ਕਰਦੀਆਂ ਤੇ ਬੰਧਨਾਂ ਤੋਂ ਮੁਕਤ ਕਰਾਉਂਦੀਆਂ ਹਨ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ