6. ਇਰਾਦਿਆਂ ਨੂੰ ਪਛਾਣੋ
ਗੀਤਾ, ਆਪਣੀ ਆਂਤਰਿਕ ਦੁਨੀਆਂ ਵਿੱਚ ਸੁਮੇਲ ਸਥਾਪਤ ਕਰਨ ਦਾ ਜ਼ਰੀਆ ਹੈ
ਅਤੇ ਕਨੂੰਨ ਬਾਹਰੀ ਸੰਸਾਰ ਨੂੰ ਨਿਯਮਤ ਕਰਨ ਦਾ
ਇਕ ਸਾਧਨ। ਕਿਸੇ ਵੀ ਕਰਮ ਦੇ ਦੋ ਭਾਗ ਹੁੰਦੇ ਹਨ ਇਕ ਹੁੰਦਾ ਹੈ ਇਰਾਦਾ ਤੇ ਦੂਜਾ ਉਸ ਨੂੰ ਲਾਗੂ
ਕਰਨਾ। ਕਾਨੂੰਨੀ ਸ਼ਬਦਾਵਲੀ ਵਿੱਚ, ਖ਼ਾਸ ਕਰਕੇ ਜ਼ੁਰਮ ਦੇ ਸੰਦਰਭ ਵਿੱਚ, ਇਨ੍ਹਾਂ ਲਈ ਲੈਟਿਨ (ਲਾਤੀਨੀ ਭਾਸ਼ਾ) ਦੇ ਦੋ ਸ਼ਬਦਾਂ ਦੀ
ਵਰਤੋਂ ਕੀਤੀ ਜਾਂਦੀ ਹੈ—ਇਕ ਹੈ ਮੈਨਸ ਰੀਅਸ (Mens Reus) ਅਤੇ ਦੂਜਾ ਹੈ—ਐਕਟਸ ਰੀਅਸ (1ctus
Reus)
ਉਦਾਹਰਨ ਵਜੋਂ ਇਕ ਸਰਜਨ ਤੇ ਇਕ ਹਤਿਆਰਾ,
ਦੋਵੇਂ ਹੀ ਇਕ ਚਾਕੂ ਦੀ
ਵਰਤੋਂ ਕਰਦੇ ਹਨ। ਸਰਜਨ ਦਾ ਇਰਾਦਾ ਵਿਅਕਤੀ ਦਾ ਜੀਵਨ ਬਚਾਉਣ ਲਈ ਜਾਂ ਇਲਾਜ ਕਰਨਾ ਹੁੰਦਾ ਹੈ, ਪਰ ਇਕ ਹਤਿਆਰੇ ਦਾ
ਇਰਾਦਾ ਨੁਕਸਾਨ ਪਹੁੰਚਾਉਣਾ ਜਾਂ ਮਾਰਨ ਦਾ ਹੁੰਦਾ ਹੈ। ਭਾਵੇਂ ਮੌਤ ਦੋਵਾਂ ਸਥਿਤੀਆਂ ਵਿੱਚ ਹੀ ਹੋ
ਸਕਦੀ ਹੈ, ਪਰ ਇਰਾਦੇ ਬਿਲਕੁਲ
ਵਿਪਰੀਤ ਹੁੰਦੇ ਹਨ।
ਕਨੂੰਨ ਪ੍ਰਸਥਿਤੀ ਜਨਕ ਹੈ, ਜਦੋਂ ਕਿ ਗੀਤਾ ਸਦੀਵੀ ਹੈ। ਸੜਕ ਉੱਤੇ ਖੱਬੇ ਪਾਸੇ
ਗੱਡੀ ਚਲਾਉਣਾ ਇਕ ਦੇਸ਼ ਵਿੱਚ ਕਾਨੂੰਨ ਹੈ, ਪਰ ਦੂਜੇ ਦੇਸ਼ ਵਿੱਚ ਅਪਰਾਧ ਹੋ ਸਕਦਾ ਹੈ। ਕਨੂੰਨ
ਪ੍ਰਸਥਿਤੀਆਂ ਨੂੰ ਠੀਕ ਜਾਂ ਗਲਤ ਵਿੱਚ ਵੰਡਦਾ ਹੈ, ਪਰ ਜ਼ਿੰਦਗੀ ਇਸ ਤਰ੍ਹਾਂ ਨਹੀਂ ਕਰ ਸਕਦੀ ਕਿਉਂਕਿ ਇਸ
ਵਿੱਚ ਕਈ ਸੰਦੇਹਪੂਰਨ ਪਹਿਲੂ ਹੁੰਦੇ ਹਨ।
ਜਦੋਂ ਤੱਕ ਕੋਈ ਟੈਕਸਾਂ ਦਾ ਠੀਕ ਭੁਗਤਾਨ ਕਰਦਾ ਹੈ (1ctus Reus)। ਤਾਂ ਕਨੂੰਨ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ
ਕਿ ਇਹ ਖੁਸ਼ੀ ਨਾਲ ਕੀਤਾ ਗਿਆ ਹੈ ਜਾਂ ਦੁੱਖ ਨਾਲ (Mens Reus) ਕਨੂੰਨ ਉਦੋਂ ਤੱਕ ਕੋਈ ਕਦਮ ਨਹੀਂ ਚੁੱਕਦਾ ਜਦੋਂ ਤੱਕ
ਦੇਸ਼ ਵਾਸੀ ਕਨੂੰਨ ਦੁਆਰਾ ਪਰਿਭਾਸ਼ਤ ਦਾਇਰੇ ਵਿੱਚ ਰਹਿੰਦਾ ਹੈ। ਜੇਕਰ ਕੋਈ ਅਪਰਾਧ ਕਰਨ ਲਈ ਸੋਚ
ਰਿਹਾ ਹੈ ਤਾਂ ਕਾਨੂੰਨ ਉਸ ਉੱਤੇ ਕੋਈ ਰੋਕ ਨਹੀਂ ਲਗਾਏਗਾ। ਪਰ ਗੀਤਾ ਕਹਿੰਦੀ ਹੈ ਕਿ ਇਹ ਸੋਚ ਵੀ
ਖ਼ਤਮ ਹੋਣੀ ਚਾਹੀਦੀ ਹੈ।
ਕਿਸੇ ਰੁੱਖ ਨੂੰ ਉਸ ਦੀ ਛੋਟੀ ਅਵਸਥਾ ਵਿੱਚ ਹੀ ਮੋੜ ਦੇਣਾ ਚਾਹੀਦਾ
ਹੈ। ਗੀਤਾ ਵਿੱਚ ਕਿਹਾ ਗਿਆ ਹੈ ਕਿ ਕਰਮ ਦੇ ਬਾਰੇ ਵਿੱਚ ਉਦੋਂ ਹੀ ਜਾਗਰੂਕ ਹੋ ਜਾਣਾ ਚਾਹੀਦਾ ਹੈ
ਜਦੋਂ ਉਸ ਨੂੰ ਕਰਨ ਬਾਰੇ ਇਰਾਦਾ ਬਣਾਇਆ ਜਾ ਰਿਹਾ ਹੋਵੇ। ਜਦੋਂ ਅਸੀਂ ਉਹ ਕਰਮ ਕਰ ਦਿੱਤਾ ਤਾਂ
ਫਿਰ ਉਸ ਦੇ ਕਰਮਫਲ ’ਤੇ ਸਾਡਾ ਕੋਈ ਕੰਟਰੋਲ ਨਹੀਂ ਰਹਿੰਦਾ।
ਕਨੂੰਨ ਕਿਸੇ ਕਰਮ ਦੇ ਕਾਰਜ ਉੱਤੇ ਕੇਂਦਰਿਤ ਹੁੰਦਾ ਹੈ ਜਦੋਂ ਕਿ ਸਾਡਾ
ਸਮਕਾਲੀ ਨੈਤਿਕ ਸਾਹਿਤ ਸਾਨੂੰ ਉਸ ਕਰਮ ਦੀ ਨੇਕ/ਬੁਰੀ ਨੀਅਤ ਬਾਰੇ ਅਗਾਹ ਕਰਦਾ ਹੈ। ਪਰ ਗੀਤਾ
ਸਾਨੂੰ ਨੀਅਤ ਤੋਂ ਵੀ ਅੱਗੇ ਜਾਣ ਲਈ ਸਹਾਇਕ ਹੁੰਦੀ ਹੈ।
ਇਰਾਦਾ ਚੰਗਾ ਹੋਵੇ ਜਾਂ ਬੁਰਾ, ਜਦੋਂ ਉਸ ਵਿੱਚ ਸਫ਼ਲਤਾ ਮਿਲਦੀ ਹੈ ਤਾਂ ਉਹ ਸਾਡੇ ਹੰਕਾਰ
ਵਿੱਚ ਵਾਧਾ ਕਰਦੀ ਹੈ, ਅਤੇ ਜੇ ਅਸਫ਼ਲਤਾ ਮਿਲੇ ਤਾਂ ਉਹ ਸਾਡੇ ਅੰਦਰ ਲਾਵੇ ਦੀ ਤਰ੍ਹਾਂ ਪਲਦੀ
ਰਹਿੰਦੀ ਹੈ ਤੇ ਕਿਸੇ ਕਮਜ਼ੋਰ ਛਿਣਾਂ ਵਿੱਚ ਫੁੱਟ ਕੇ ਬਾਹਰ ਆ ਜਾਂਦੀ ਹੈ। ਇਸ ਦਾ ਅਰਥ ਇਹ ਹੈ ਕਿ
ਇਹ ਦੋਵੇਂ ਸਥਿਤੀਆਂ ਸਾਨੂੰ ਆਪਣੇ ਅੰਦਰਲੇ ਆਪੇ ਤੋਂ ਦੂਰ ਲੈ ਜਾਂਦੀਆਂ ਹਨ।
ਸਿਰਫ਼ ਆਪਣੇ ਇਰਾਦਿਆਂ ਪ੍ਰਤੀ ਜਾਗਰੂਕ ਹੋ ਕੇ ਹੀ ਅਸੀਂ ਉਨ੍ਹਾਂ ਤੋਂ
ਪਾਰ ਜਾ ਸਕਦੇ ਹਾਂ ਅਤੇ ਆਪਣੀ ਅੰਤਰ ਆਤਮਾ ਤੱਕ ਪਹੁੰਚ ਸਕਦੇ ਹਾਂ।
Comments
Post a Comment