35. ਕਰਮਯੋਗ ਇਕ ਜੀਵਨ ਢੰਗ ਹੈ
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਆਪਣਾ ਕੰਮ ਕਰਨ ਦਾ ਅਧਿਕਾਰ ਹੈ, ਪਰ ਕਰਮਫਲ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਹੈ (2.47)। ਜੇ ਸਾਡੇ ਕਿਸੇ ਪਿਆਰੇ ਨੂੰ ਕਿਸੇ ਤਰ੍ਹਾਂ ਦੀ ਸਰਜਰੀ ਦੀ ਲੋੜ ਹੁੰਦੀ ਹੈ ਤਾਂ ਅਸੀਂ ਕਿਸੇ ਸਰਜਨ ਦੀ ਤਲਾਸ਼ ਕਰਦੇ ਹਾਂ ਜਿਹੜਾ ਉਸ ਦੇ ਕਾਬਲ ਹੋਵੇ ਤੇ ਇਮਾਨਦਾਰ ਵੀ। ਉਸ ਦੀ ਸਮਰੱਥਾ ਸਰਜਰੀ ਦੀ ਸਫ਼ਲਤਾ ਸੁਨਿਸ਼ਚਿਤ ਕਰੇਗੀ ਅਤੇ ਉਸ ਦੀ ਇਮਾਨਦਾਰੀ ਇਹ ਸੁਨਿਸ਼ਚਿਤ ਕਰੇਗੀ ਕਿ ਉਹ ਕੋਈ ਗੈਰ-ਜ਼ਰੂਰੀ ਸਰਜਰੀ ਨਹੀਂ ਕਰੇਗਾ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਅਸੀਂ ਕਿਸੇ ਅਜਿਹੇ ਸਰਜਨ ਦੀ ਤਲਾਸ਼ ਕਰ ਰਹੇ ਹਾਂ ਜੋ ਕਰਮਯੋਗੀ ਹੋਵੇ। ਇਸ ਸਥਿਤੀ ਵਿੱਚ ਇਸ ਸਲੋਕ ਨੂੰ ਚੰਗੇ ਢੰਗ ਨਾਲ ਸਮਝਣ ਲਈ ਦੋ ਰਸਤੇ ਸਾਡੀ ਮਦਦ ਕਰਦੇ ਹਨ।
ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਸੇਵਾ ਪ੍ਰਦਾਨ ਕਰਨ ਵਾਲੇ ਸਾਰੇ ਲੋਕ
ਕਰਮਯੋਗੀ ਹੋਣਗੇ ਅਤੇ ਉਹ ਸਾਨੂੰ ਸਭ ਤੋਂ ਉੱਤਮ ਨਤੀਜਾ ਦੇਣਗੇ, ਜਿਸ ਦੀ ਅਸੀਂ ਆਸ ਕਰਦੇ ਹਾਂ। ਜੇ ਅਸੀਂ ਸਮਤਵ
(ਸੰਤੁਲਨ) ਦੇ ਸਿਧਾਂਤ ਨੂੰ ਆਪਣੇ ਉੱਤੇ ਲਾਗੂ ਕਰਦੇ ਹਾਂ ਤਾਂ ਸਾਨੂੰ ਵੀ ਆਪਣੇ ਰੋਜ਼ਾਨਾ ਜੀਵਨ
ਵਿੱਚ ਹੋਰ ਲੋਕਾਂ ਦੀ ਅਜਿਹੀ ਹੀ ਮਦਦ ਕਰਨ ਵਾਲੇ ਕਰਮਯੋਗੀ ਹੋਣਾ ਚਾਹੀਦਾ ਹੈ। ਇਹ ਸਲੋਕ ਕਹਿੰਦਾ
ਹੈ ਕਿ ਅਸੀਂ ਜੋ ਕੁੱਝ ਵੀ ਕਰਦੇ ਹਾਂ, ਆਪਣੇ ਲੌਕਿਕ ਅਤੇ ਪਰਿਵਾਰਿਕ ਮਾਮਲਿਆਂ ਵਿੱਚ, ਸਾਨੂੰ ਆਪਣਾ ਸਭ
ਤੋਂ ਉੱਤਮ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਗੀਤਾ ਵਿੱਚ ਕਿਸੇ ਹੋਰ ਥਾਂ ਸ੍ਰੀ ਕ੍ਰਿਸ਼ਨ ਸਾਨੂੰ ਇਹ ਭਰੋਸਾ
ਦਿਵਾਉਂਦੇ ਹਨ ਕਿ ਕਰਮਯੋਗ ਦੇ ਅਭਿਆਸ ਵਿੱਚ ਕੀਤੇ ਛੋਟੇ ਕਦਮ ਸਾਨੂੰ ਸੰਤੁਲਨ ਦੇ ਨੇੜੇ ਲੈ ਕੇ
ਜਾਂਦੇ ਹਨ, ਜੋ ਆਪਣੇ ਆਪ ਵਿੱਚ
ਹੀ ਖੁਸ਼ੀ ਪ੍ਰਦਾਨ ਕਰਨ ਵਾਲਾ ਹੈ। ਜਦੋਂ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਆਪਣੀ ਸਭ ਤੋਂ ਉੱਤਮ
ਮਦਦ ਕਰਨ ਦੇ ਸਮਰੱਥ ਹੁੰਦੇ ਹਾਂ, ਜਿਸ ਨੂੰ ਦੁਬਾਰਾ ਕਦੇ ਵੀ ਮਿਲਣ ਦੀ ਸੰਭਾਵਨਾ ਨਹੀਂ ਹੁੰਦੀ, ਤਾਂ ਅਸੀਂ ਪੂਰੀ
ਨਿਸ਼ਠਾ ਨਾਲ ਕਰਮਯੋਗੀ ਬਣਨ ਦੇ ਰਾਹ ਉੱਤੇ ਹੁੰਦੇ ਹਾਂ।
ਅਸਲ ਵਿੱਚ ਜਦੋਂ ਅਸੀਂ ਕਰਮਫਲ ਦੀ ਪਰਵਾਹ ਕੀਤੇ ਬਿਨਾਂ ਕਿਸੇ ਕਰਮ
ਵਿੱਚ ਗਹਿਰਾਈ ਨਾਲ ਸ਼ਾਮਲ ਹੁੰਦੇ ਹਾਂ ਤਾਂ ਅਸੀਂ ਕਾਲ-ਅਤੀਤ (ਸਮੇਂ ਤੋਂ ਪਾਰ ਜਾਣ) ਦੀ ਸਥਿਤੀ ਪਾ
ਲੈਂਦੇ ਹਾਂ, ਜਿੱਥੇ ਫਿਰ ਸਮੇਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਉਪਰੋਕਤ ਉਦਾਹਰਣ ਵਿੱਚ ਜਦੋਂ ਅਸੀਂ
ਉਪਰੇਸ਼ਨ ਥੀਏਟਰ ਦੇ ਬਾਹਰ ਬੈਠੇ ਉਡੀਕ ਕਰ ਰਹੇ ਹੁੰਦੇ ਹਾਂ ਤਾਂ ਸਮਾਂ ਬਹੁਤ ਹੌਲੀ-ਹੌਲੀ ਬੀਤਦਾ
ਪ੍ਰਤੀਤ ਹੁੰਦਾ ਹੈ। ਦੂਜੇ ਪਾਸੇ ਇਕ ਕਰਮਯੋਗੀ ਸਰਜਨ ਸਮੇਂ ਦਾ ਹੋਸ਼ ਖੋ ਦਿੰਦਾ ਹੈ ਤੇ ਇਕ ਪ੍ਰਕਾਰ
ਨਾਲ ਉਸ ਦੇ ਲਈ ਸਮਾਂ ਰੁੱਕ ਜਾਂਦਾ ਹੈ।
ਸ੍ਰੀ ਕ੍ਰਿਸ਼ਨ ਸਾਨੂੰ ਦੁੱਖ ਦੇ ਬਿਰਖ ਨੂੰ ਪੁੱਟਣ ਲਈ ਕਹਿੰਦੇ ਹਨ, ਜਿਸ ਦੀਆਂ ਜੜ੍ਹਾਂ
ਕਰਮਫਲ ਦੀ ਇੱਛਾ ਤੋਂ ਇਲਾਵਾ ਕੁੱਝ ਵੀ ਨਹੀਂ ਹਨ।
Comments
Post a Comment