Posts

145. ਪੁਨਰ-ਜਨਮ ਉਤੇ ਪੁਨਰ-ਵਿਚਾਰ

Image
  ਸ੍ਰੀ ਕਿ੍ਰਸ਼ਨ ਨੇ ਕਿਹਾ ਕਿ ਮੈਨੂੰ ਪ੍ਰਾਪਤ ਕਰਕੇ ਮੇਰੇ ਮਹਾਨ ਭਗਤਾਂ ਦਾ ਪੁਨਰ-ਜਨਮ ਨਹੀਂ ਹੰੁਦਾ ( 8.16), ਜਿਹੜਾ ਆਮ ਤੌਰ ਤੇ ਦੁੱਖਾਂ ਦਾ ਘਰ ਹੈ ( 8.15) । ਇਸ ਸੰਦਰਭ ਵਿੱਚ ਪੁਨਰ-ਜਨਮ ਨੂੰ ਸਮਝਣਾ ਮਹੱਤਵਪੂਰਨ ਹੈ। ਜਦੋਂ ਕਿ ਪੁਨਰ-ਜਨਮ ਦੀ ਵਿਆਖਿਆ ਆਮ ਤੌਰ ਤੇ ਮੌਤ ਤੋਂ ਬਾਦ ਇਕ ਨਵਾਂ ਜੀਵਨ ਪ੍ਰਾਪਤ ਕਰਨ ਦੇ ਰੂਪ ਵਿੱਚ ਕੀਤੀ ਜਾਂਦੀ ਹੈ , ਜਿਹੜਾ ਕਿ ਇਸ ਦਾ ਸ਼ਾਬਦਿਕ ਅਨੁਵਾਦ ਹੈ। ਇਸ ਦੀ ਵਿਆਖਿਆ ਸਾਡੇ ਚਾਰੇ ਪਾਸੇ ਇਕ ਨਵੀਂ ਸਥਿਤੀ ਦੇ ਜਨਮ ਦੇ ਰੂਪ ਵਿੱਚ ਵੀ ਕੀਤੀ ਜਾ ਸਕਦੀ ਹੈ। ਸਾਡੇ ਚਾਰੇ ਪਾਸੇ ਨਿਯਮਤ ਰੂਪ ਵਿੱਚ ਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ , ਜਿਨ੍ਹਾਂ ਨੂੰ ਇੰਦਰੀਆਂ ਅਪਣੇ ਬੋਧਾਤਮਕ ਪੱਖਪਾਤ ਕਾਰਨ ਗ੍ਰਹਿਣ ਕਰਦੀਆਂ ਹਨ। ਜਦੋਂ ਕੋਈ ਸਥਿਤੀ ਖਤਮ ਹੰੁਦੀ ਹੈ ਤਾਂ ਉਸ ਦੁਆਰਾ ਸਾਡੇ ਅੰਦਰ ਪੈਦਾ ਹੋਣ ਵਾਲੀਆਂ ਤਰੰਗਾਂ ਸਾਡੀਆਂ ਪ੍ਰਤੀ ਕਿਰਿਆਵਾਂ ਜਾਂ ਵਿਹਾਰ ਦੇ ਕਾਰਨ ਕਈ ਹੋਰ ਸਥਿਤੀਆਂ ਨੂੰ ਜਨਮ ਦਿੰਦੀਆਂ ਹਨ। ਸ੍ਰੀ ਕਿ੍ਰਸ਼ਨ ਨੇ ਇਸ ਚੱਕਰੀ ( 3yclic) ਪ੍ਰਕਿਰਿਆ ਨੂੰ ‘ ਦੁੱਖਾਂ ਦਾ ਘਰ ’ ਕਿਹਾ ਹੈ। ਪਰ ਜਿਨ੍ਹਾਂ ਲੋਕਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ , ਉਨ੍ਹਾਂ ਲਈ ਇਹ ਇੰਦਰੀਆਂ ਦੁਆਰਾ ਪੈਦਾ ਕੀਤੀਆਂ ਗਈਆਂ ਸੰਵੇਦਨਾਵਾਂ ਸਮੁੰਦਰ ਵਿੱਚ ਨਦੀਆਂ ਵਾਂਗ ਖੋ ਜਾਂਦੀਆਂ ਹਨ। ਇਸ ਲਈ ਨਵੀਆਂ ਸਥਿਤੀਆਂ ਦੇ ਨਿਰਮਾਣ ਦੀ ਕੋਈ ਸੰਭਾਵਨਾ ਨਹੀਂ ਹੈ , ਜਦੋਂ ਕਿ ਸਾਡੀ ਹੋਂਦ ਉਨ੍ਹਾਂ ਨੂੰ ਬਣਾਉਣਾ ਜਾਰੀ ਰੱਖ ਸਕਦੀ ਹੈ...

144. ਦਿਲ ਤੇ ਦਿਮਾਗ

Image
  ਸ੍ਰੀਮਦ ਭਗਵਤ ਗੀਤਾ ਇਕ ਅਸਲ ਵਾਰਤਾਲਾਪ ਸੀ ਜਿੱਥੇ ਸ੍ਰੀ ਕਿ੍ਰਸ਼ਨ ਅਰਜਨ ਨੂੰ ਸੰਪੂਰਨਤਾ ਵਿੱਚ ਵੇਖ ਰਹੇ ਸਨ। ਸ੍ਰੀ ਕਿ੍ਰਸ਼ਨ ਨੇ ਅਰਜਨ ਦੇ ਚਿਹਰੇ ਉੱਤੇ ਸੰਦੇਹ ਜਾਂ ਅਵਿਸ਼ਵਾਸ ਨੂੰ ਵੇਖਿਆ ਹੋਵੇਗਾ , ਜਦੋਂ ਸ੍ਰੀ ਕਿ੍ਰਸ਼ਨ ਨੇ ‘ ਉਸ ’ ਨੂੰ ਹਰ ਸਮੇਂ ਯਾਦ ਕਰਦੇ ਹੋਏ ਯੁੱਧ ਕਰਨ ਦੀ ਨਸੀਹਤ ਦਿੱਤੀ ਸੀ ( 8.7), ਕਿਉਂਕਿ ਅਰਜਨ ਹੱਥ ਵਿਚਲੇ ਕਰਮ (ਕੁਰੁਕਸ਼ੇਤਰ ਯੁੱਧ) ਕਰਨ ਦਾ ਵਿਰੋਧ ਕਰ ਰਿਹਾ ਸੀ। ਕਰਮ ਦਾ ਵਿਰੋਧ ਕਰਨ ਦੀ ਇਹ ਪ੍ਰਵਿਰਤੀ ਹਾਲੇ ਵੀ ਸਾਡੇ ਵਿੱਚ ਪ੍ਰੱਚਲਤ ਹੈ। ਸ੍ਰੀ ਕਿ੍ਰਸ਼ਨ ਤੁਰੰਤ ਆਪਣੇ ਆਪ ਨੂੰ ਸਰਬ-ਵਿਆਪੀ , ਸਦੀਵੀ , ਮਹਾਨ ਸ਼ਾਸਕ , ਅਤੀ ਸੂਖਮ ਪ੍ਰਮਾਣੂ ਤੋਂ ਵੀ ਸੂਖਮ , ਸਭ ਦਾ ਪਾਲਣ-ਪੋਸ਼ਣ ਕਰਨ ਵਾਲਾ , ਅਚਿੰਤ ਸਰੂਪ , ਸੂਰਜ ਦੇ ਸਮਾਨ ਚਮਕਦਾਰ , ਹਨੇਰੇ ਤੋਂ ਪਰੇ , ਦੇ ਰੂਪ ਵਿੱਚ ਵਰਣਿਤ ਕਰਦੇ ਹਨ ( 8.9) । ਜਦੋਂ ਕਿਸੇ ਹੋਂਦ ਨੂੰ ਅਪਣਾ ਵਰਣਨ ਕਰਨਾ ਹੋਵੇ ਤਾਂ ਸ਼ਬਦ ਵੀ ਥੋੜੇ ਰਹਿ ਜਾਂਦੇ ਹਨ। ਸ੍ਰੀ ਕਿ੍ਰਸ਼ਨ , ਅਰਜਨ ਨੂੰ ਯਾਦ ਰੱਖਣ ਲਈ ਦੋ ਰਸਤਿਆਂ ਦਾ ਖੁਲਾਸਾ ਕਰਦੇ ਹਨ। ਇਕ ਜਾਗਰੂਕਤਾ ਦਾ ਮਾਰਗ ਹੈ , ਜਦੋਂ ਉਹ ਕਹਿੰਦੇ ਹਨ , ‘‘ ਇਹ ਨਿਯਮ ਹੈ ਕਿ ਪ੍ਰਮਾਤਮਾ ਦੇ ਧਿਆਨ ਦੇ ਅਭਿਆਸ ਰੂਪ ਯੋਗ ਨਾਲ ਜੁੜਿਆ ਹੋਇਆ , ਦੂਜੀ ਤਰਫ ਨਾ ਜਾਣ ਵਾਲੇ ਮਨ ਨਾਲ ਨਿਰੰਤਰ ਚਿੰਤਨ ਕਰਦਾ ਹੋਇਆ ਮਨੁੱਖ ਪਰਮ ਪ੍ਰਕਾਸ਼ ਰੂਪ ਦਿੱਬ-ਪੁਰਸ਼ ਅਰਥਾਤ ਪ੍ਰਮਾਤਮਾ ਨੂੰ ਹੀ ਪ੍ਰਾਪਤ ਹੰੁਦਾ ਹੈ ’’ (8.8) । ਇੰਦਰੀਆਂ ਦੁਆਰਾ ਪੈਦਾ ਕੀਤੀਆਂ ਗਈ...

143. ਜਦੋਂ ਕਰਮ ਹੀ ਪੂਜਾ ਬਣ ਜਾਵੇ

Image
  ਮੌਤ ਦੇ ਸਮੇਂ ਉਨ੍ਹਾਂ ਨੂੰ ਜਾਣਨ ਦੇ ਸੰਦਰਭ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਇਸ ਲਈ ਹੇ ਅਰਜਨ! ਤੂੰ ਸਾਰੇ ਸਮੇਂ ਵਿੱਚ ਨਿਰੰਤਰ ਮੇਰਾ ਸਿਮਰਨ ਕਰ ਅਤੇ ਯੁੱਧ ਵੀ ਕਰ। ਇਸ ਤਰ੍ਹਾਂ ਨਾਲ ਅਰਪਣ ਕੀਤੇ ਹੋਏ ਮਨ ਤੇ ਬੁੱਧੀ ਤੋਂ ਮੁਕਤ ਹੋ ਕੇ ਤੂੰ ਨਿਰਸੰਦੇਹ ਮੈਨੂੰ ਹੀ ਪ੍ਰਾਪਤ ਹੋਵੇਂਗਾ ’’ (8.7) । ਅਸੀਂ ਦਿਨ ਵਿੱਚ ਕੁਝ ਦੇਰ ਭਗਵਾਨ ਦੀ ਪੂਜਾ ਕਰਦੇ ਹਾਂ ਜਾਂ ਕਦੇ ਕਦੇ ਪੂਜਾ ਅਸਥਾਨਾਂ ਤੇ ਜਾ ਕੇ ਪ੍ਰਭੂ ਦਾ ਸਿਮਰਣ ਕਰਦੇ ਹਾਂ। ਵੱਖ ਵੱਖ ਵਿਸ਼ਵਾਸ ਪ੍ਰਣਾਲੀਆਂ ਦੇ ਅਨੁਸਾਰ ਭਗਵਾਨ ਦੇ ਨਾਂ ’ ਤੇ ਕੀਤੇ ਜਾਂਦੇ ਰੀਤੀ ਰਿਵਾਜ਼ ਵੱਖਰੇ ਹੰੁਦੇ ਹਨ। ਪ੍ਰਭੂ ਦਾ ਸਿਮਰਣ ਅਸੀਂ ਆਪਣੀਆਂ ਔਕੜਾਂ ਨੂੰ ਦੂਰ ਕਰਨ ਲਈ , ਜਾਂ ਸੰਪਤੀ , ਸ਼ਕਤੀ ਜਾਂ ਵੰਸ਼ ਦੀ ਪ੍ਰਾਪਤੀ ਲਈ ਕਰਦੇ ਹਾਂ। ਇਥੇ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਹਰ ਸਮੇਂ ਮੈਨੂੰ ਯਾਦ ਕਰੋ ’’, ਜਿਹੜਾ ਕਿ ਅਸੰਭਵ ਲੱਗਦਾ ਹੈ ਕਿਉਂਕਿ ਸਾਨੂੰ ਪਤਾ ਨਹੀਂ ਹੈ ਕਿ ਦਿਨ ਦੇ ਹਰ ਸਮੇਂ ਵਿੱਚ ਪ੍ਰਾਰਥਨਾ ਕਿਵੇਂ ਕੀਤੀ ਜਾਂਦੀ ਹੈ। ਇਸ ਅੜਾਉਣੀ ਦਾ ਹੱਲ ਭਗਤੀ ਯੋਗ ਦੀ ਨੀਂਹ ਤੋਂ ਮਿਲਦਾ ਹੈ , ਜੋ ਦੱਸਦਾ ਹੈ ਕਿ ‘‘ ਸਾਰੇ ਪ੍ਰਾਣੀਆਂ ਨੂੰ ਖੁਦ ਵਿੱਚ ਵੇਖਣਾ , ਅਤੇ ਖੁਦ ਨੂੰ ਸਾਰੇ ਪ੍ਰਾਣੀਆਂ ਵਿੱਚ ਵੇਖਣਾ , ਅਤੇ ਪ੍ਰਮਾਤਮਾ ਨੂੰ ਹਰ ਜਗ੍ਹਾ ਤੇ ਵੇਖਣਾ ਹੈ ’’ (6.29 ਅਤੇ 6.30) । ਜਦੋਂ ਇਸ ਪਰਮ ਸੱਚ ਦਾ ਗਿਆਨ ਹੋ ਜਾਂਦਾ ਹੈ , ਤਾਂ ਵਿਅਕਤੀ ਨੂੰ ਹਰ ਜਗ੍ਹਾ ਪ੍ਰਮਾਤਮਾ ਦਾ ਦਰਸ਼ਨ ਹੋ ਜਾਂਦਾ ਹੈ , ...

142. ਖਤਮ ਹੋਣ ਤੋਂ ਪਹਿਲਾਂ ਸ਼ੁਰੂ ਕਰੋ

Image
  ਅਰਜਨ ਜਾਣਨਾ ਚਾਹੰੁਦਾ ਸੀ ਕਿ ਸਵੈ-ਅਨੁਸ਼ਾਸਿਤ ਚਿੱਤ ਵਾਲੇ ਪੁਰਸ਼ਾਂ ਦੁਆਰਾ ਤੁਸੀਂ (ਸ੍ਰੀ ਕਿ੍ਰਸ਼ਨ) ਕਿਸ ਪ੍ਰਕਾਰ ਜਾਣੇ ਜਾਂਦੇ ਹੋ ( 8.2) । ਅਤੇ ਕਿ੍ਰਸ਼ਨ ਉੱਤਰ ਦਿੰਦੇ ਹਨ , ‘‘ ਜੋ ਪੁਰਸ਼ ਅੰਤ ਕਾਲ ਵਿੱਚ ਮੇਰਾ ਸਿਮਰਣ ਕਰਦਾ ਹੋਇਆ ਸਰੀਰ ਨੂੰ ਤਿਆਗ ਕੇ ਜਾਂਦਾ ਹੈ , ਉਹ ਮੇਰੇ ਸਾਖਸ਼ਾਤ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ-ਇਸ ਵਿੱਚ ਕੋਈ ਸ਼ੰਕਾ (ਸੰਦੇਹ) ਨਹੀਂ ਹੈ ’’ (8.5) । ਇਹ ਇਕ ਨਿਸ਼ਚਿਤ ਭਰੋਸਾ ਹੈ ਕਿ ਜੇਕਰ ਕੋਈ ਮੌਤ ਦੇ ਸਮੇਂ ਵੀ ਉਸ ਨੂੰ ਯਾਦ ਕਰਦਾ ਹੈ , ਤਾਂ ਵੀ ਉਹ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਪਰ ਇਸ ਸਲੋਕ ਤੋਂ ਅਜਿਹਾ ਮਹਿਸੂਸ ਹੰੁਦਾ ਹੈ ਕਿ ਜੀਵਨ ਭਰ ਕੋਈ ਬੁਰਾਈ ਕਰ ਸਕਦਾ ਹੈ , ਇਕ ਭਟਕਿਆਂ ਹੋਇਆ ਮੂਰਖ ਹੋ ਸਕਦਾ ਹੈ ਜੋ ਰਾਕਸ਼ਾਂ ਦੇ ਮਾਰਗ ਤੇ ਚਲਦਾ ਹੈ , ਇਕ ਪਾਖੰਡੀ ਜਾਂ ਭਰਮਿਤ ਵਿਅਕਤੀ ਹੋ ਸਕਦਾ ਹੈ , ਸੁੱਖ ਤੇ ਇੱਛਾਵਾਂ ਦਾ ਪਿੱਛਾ ਕਰ ਸਕਦਾ ਹੈ ; ਅਤੇ ਅੰਤ ਵਿੱਚ ਪ੍ਰਮਾਤਮਾ ਨੂੰ ਯਾਦ ਕਰਨਾ ਹੀ ਕਾਫੀ ਹੋਵੇਗਾ। ਕਿ੍ਰਸ਼ਨ ਤੁਰੰਤ ਇਸ ਧਾਰਨਾ ਨੂੰ ਦੂਰ ਕਰਦੇ ਹਨ ਅਤੇ ਕਹਿੰਦੇ ਹਨ , ‘‘ ਇਹ ਮਨੁੱਖ ਅੰਤਕਾਲ ਵਿੱਚ ਜਿਸ ਜਿਸ ਵੀ ਭਾਵ ਦਾ ਸਿਮਰਣ ਕਰਦਾ ਹੋਇਆ ਸਰੀਰ ਦਾ ਤਿਆਗ ਕਰਦਾ ਹੈ , ਉਹ ਉਸ ਨੂੰ ਹੀ ਪ੍ਰਾਪਤ ਹੰੁਦਾ ਹੈ , ਕਿਉਂਕਿ ਉਹ ਸਦਾ ਇਸੇ ਭਾਵ ਤੋਂ ਪ੍ਰਭਾਵਿਤ ਰਿਹਾ ਹੈ ( 8.6) । ਇਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਨਾ ਤਾਂ ਅਸੀਂ ਮੌਤ ਦੇ ਸਮੇਂ ਦੇ ਬਾਰੇ ਵਿੱਚ ਜਾਣਦੇ ਹਾਂ ਤੇ ਨਾ ਹੀ ਜੀਵਨ ਦੇ ਬਾਰੇ ਵਿ...

141. ਊਰਜਾ ਤੇ ਪਦਾਰਥ ਦੀ ਅੰਤਰ ਪ੍ਰਕਿਰਿਆ

Image
  ਜੀਵਨ ਊਰਜਾ ਅਤੇ ਪਦਾਰਥ ਦੀ ਪ੍ਰਸਪਰ ਕਿਰਿਆ ਹੰੁਦੀ ਹੈ। ਇਹ ਸਭ ਊਰਜਾ ਨਾਲ ਸ਼ੁਰੂ ਹੰੁਦੀ ਹੈ ਅਤੇ ਫਿਰ ਬਾਅਦ ਵਿੱਚ ਵੱਖ ਵੱਖ ਭਾਗਾਂ ਵਿੱਚੋਂ ਗੁਜਰਦੀ ਹੋਈ ਪਦਾਰਥ ਦਾ ਰੂਪ ਲੈਂਦੀ ਹੈ। ਪਦਾਰਥ ਦੇ ਅਣੂਆਂ ਦੇ ਸੰਯੋਜਨ ਨੇ ਵਿਭਿੰਨ ਗੁਣਾਂ ਵਾਲੇ ਵਿਭਿੰਨ ਪ੍ਰਕਾਰ ਦੇ ਸੰਜੋਗਾਂ ਨੂੰ ਜਨਮ ਦਿੱਤਾ ਜਿਸਦੇ ਨਤੀਜੇ ਵਜੋਂ ਅਪਾਰ ਭਿੰਨਤਾ ਪ੍ਰਗਟ ਹੋਈ। ਅਜਿਹਾ ਹੀ ਇਕ ਸੰਜੋਗ ਜੀਵਨ ਰੂਪੀ ਇਹ ਭੌਤਿਕ ਸਰੀਰ ਹੈ। ਇਹ ਪਦਾਰਥ ਦੀ ਵਿਵਸਥਾ ਤੋਂ ਉਪਜਣ ਵਾਲੀ ਊਰਜਾ ਤੇ ਨਿਰਭਰ ਹੰੁਦਾ ਹੈ , ਜਿਸ ਨੂੰ ਭੋਜਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਕਈ ਜੀਵਨ ਰੂਪ (ਜਿਵੇਂ ਬਨਸਪਤੀ) ਸੂਰਜ ਦੇ ਪ੍ਰਕਾਸ਼ ਤੋਂ ਭੋਜਨ ਬਣਾਉਂਦੇ ਹਨ , ਅਤੇ ਕੁਝ ਹੋਰ (ਜਾਨਵਰ ਆਦਿ) ਉਨ੍ਹਾਂ ਦੁਆਰਾ ਬਣਾਏ ਗਏ ਭੋਜਨ ਉੱਤੇ ਗੁਜ਼ਾਰਾ ਕਰਦੇ ਹਨ। ਸੰਖੇਪ ਵਿੱਚ ਇਹ ਜੀਵਨ ਊਰਜਾ ਅਤੇ ਪਦਾਰਥ ਦੀ ਖੇਡ ਹੈ। ਇਹ ਸੰਦਰਭ ਸਾਨੂੰ ਸ੍ਰੀ ਕਿ੍ਰਸ਼ਨ ਦੁਆਰਾ ਵਰਤੇ ਗਏ ਕੁਝ ਸ਼ਬਦਾਂ , ਜਿਵੇਂ-ਬ੍ਰਹਮ , ਕਰਮ , ਅਧਿਆਤਮ , ਅਧਿਭੂਤ , ਅਧਿਦੈਵੰਮ ਅਤੇ ਅਧਿਯੱਗ ( 7.28 ਅਤੇ 7.29), ਆਦਿ ਨੂੰ ਸਮਝਣ ਵਿੱਚ ਮੱਦਦ ਕਰੇਗਾ। ਅਰਜਨ ਇਨ੍ਹਾਂ ਦੇ ਬਾਰੇ ਵਿੱਚ ਜਾਣਨਾ ਚਾਹੰੁਦਾ ਹੈ ( 8.1 ਅਤੇ 8.2), ਅਤੇ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਅਭਿਭੂਤੰ ਨਾਸ਼ਵਾਨ ਪ੍ਰਕਿਰਤੀ ਹੈ , ਅਧਿਦੈਵੰ ਪੁਰਸ਼ (ਪੁਰ ਜਾਂ ਸ਼ਹਿਰ ਵਿੱਚ ਰਹਿਣ ਵਾਲਾ) ਹੈ , ਅਤੇ ਮੈਂ ਇਸੇ ਸਰੀਰ ਵਿੱਚ ਰਹਿਣ ਵਾਲਾ ਅਧਿਯੱਗ ਹਾਂ ( 8.4) । ਅਧਿਭੂਤੰ , ਪਦਾ...

140. ਕਰਮ ਕੀ ਹੈ

Image
  ਅਰਜਨ ਦਾ ਅਗਲਾ ਪ੍ਰਸ਼ਨ ਹੈ ਕਿ ‘ ਕਰਮ ਕੀ ਹੈ ?’ ਜੋ ਸ੍ਰੀ ਕਿ੍ਰਸ਼ਨ ਦੇ ਇਸ ਭਰੋਸੇ ਦੇ ਪ੍ਰਤੀਉੱਤਰ ਵਜੋਂ ਹੈ ਕਿ ਜਦ ਕੋਈ ਉਨ੍ਹਾਂ ਦੀ ਸ਼ਰਣ ਵਿੱਚ ਆ ਕੇ ਮੁਕਤੀ ਲਈ ਮਿਹਨਤ ਕਰਦਾ ਹੈ ਤਾਂ ਉਹ ‘ ਅਖਿਲਮ ਕ੍ਰਮ ’ ਭਾਵ ਕਰਮ , ਅਕਰਮ ਅਤੇ ਵਿਕਰਮ ਦੇ ਸਾਰੇ ਪਹਿਲੂਆਂ ਨੂੰ ਸਮਝ ਜਾਂਦਾ ਹੈ ( 7.29) । ਇਸਦਾ ਸ੍ਰੀ ਕਿ੍ਰਸ਼ਨ ਜਵਾਬ ਦਿੰਦੇ ਹਨ ਕਿ ‘ ਬ੍ਰਹਮੰਡੀ ਸ਼ਕਤੀ , ਜਿਹੜੀ ਉਤਪਤੀ ਲਈ ਸਮਰੱਥ ਹੈ (ਭੂਤਾ-ਭਵਾ-ਉਦਭਵਾ-ਕਰੋ ਵਿਸਰਗ) ਦਾ ਤਿਆਗ ਜਾਂ ਕੁਰਬਾਨੀ , ਨੂੰ ਕਰਮ ਕਿਹਾ ਜਾਂਦਾ ਹੈ। ’’ (8.3) । ਇਹ ਸਮਝਣ ਲਈ ਬਹੁਤ ਹੀ ਮੁਸ਼ਕਲ ਗੱਲ ਹੈ , ਅਤੇ ਵਿਆਖਿਆਵਾਂ ਇਸ ਦੀ ਸਪੱਸ਼ਟਤਾ ਦੇਣ ਦੀ ਬਜਾਇ ਇਸ ਨੂੰ ਹੋਰ ਗੁੰਝਲਦਾਰ ਬਣਾਉਂਦੀਆਂ ਹਨ। ‘ ਕਰਮ ’ ਦੀਆਂ ਆਮ ਵਿਆਖਿਆਵਾਂ ਇਸ ਨੂੰ ਸ੍ਰੇਸ਼ਟ ਕਰਮ , ਸਿਰਜਣਾ ਜਾਂ ਯੱਗ ਆਦਿ ਕਹਿੰਦੀਆਂ ਹਨ , ਪਰ ਇਹ ਸਾਰੀਆਂ ਹੀ , ਜੋ ਸ੍ਰੀ ਕਿ੍ਰਸ਼ਨ ਕਹਿ ਰਹੇ ਹਨ , ਤੋਂ ਪਾਸੇ ਹਨ। ਜਦੋਂ ਕਿ ‘ ਕਰਮ ’ ਦੇ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਦਾ ਉੱਤਰ ਹੋਣ ( being) ਦੇ ਪੱਧਰ ਉਤੇ ਹੈ , ਅਸੀਂ ਇਸ ਦੀ ਵਿਆਖਿਆ ‘ ਕਰਨ ’ ਦੇ ਪੱਧਰ ਉਤੇ ਕਰਦੇ ਹਾਂ। ਇਸ ਲਈ ਜੋ ਅਸੀਂ ਕਰਦੇ ਹਾਂ ਉਹ ਸਾਡੀ ਕਰਮ ਬਾਰੇ ਸਮਝ ਪੂਰਨ ਨਹੀਂ ਹੈ , ਕਿਉਂਕਿ ਵੱਖ ਵੱਖ ਲੋਕ ਵੱਖ-ਵੱਖ ਸਮੇਂ ਉਤੇ ਵੱਖ ਵੱਖ ਕੰਮ ਕਰਦੇ ਰਹਿੰਦੇ ਹਨ। ਜਦੋਂ ਕਿ ਕੋਈ ਵੀ ਪਰਿਭਾਸ਼ਾ ਸਮੇਂ ਦੀ ਹਰ ਇਕਾਈ ਲਈ ਜਾਂ ਹਰੇਕ ਕਾਲਖੰਡ ਲਈ ਸਮਾਨ ਹੋਣੀ ਤੇ ਮੰਨੀ ਜਾਣੀ ਚਾਹੀਦੀ ਹੈ , ਭਾਵੇਂ...

139. ਬ੍ਰਹਮ ਦੀ ਅਵਸਥਾ

Image
  ਸ੍ਰੀ ਕਿ੍ਰਸ਼ਨ ਦੱਸਦੇ ਹਨ ਕਿ ਜਦੋਂ ਕੋਈ ਉਨ੍ਹਾਂ ਦੀ ਸ਼ਰਣ ਲੈ ਕੇ ਮੁਕਤੀ ਲਈ ਕੋਸ਼ਿਸ਼ ਕਰਦਾ ਹੈ ( 7.29), ਤਾਂ ਉਹ ਬ੍ਰਹਮ ਨੂੰ ਮਹਿਸੂਸ ਕਰਦਾ ਹੈ , ਤਾਂ ਅਰਜਣ ਪੁੱਛਦਾ ਹੈ ਕਿ ਬ੍ਰਹਮ ਕੀ ਹੈ ( 8.1) । ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ‘ ਬ੍ਰਹਮ ’ ਉਹ ਹੈ ਜੋ ਅਕਸ਼ਰਮ (ਅਮਰ ਨਾਸ-ਰਹਿਤ ਤੇ ਸਦੀਵੀ) ਅਤੇ ਪਰਮ (ਸਰਵਉੱਚ) ਹੈ ( 8.3) । ਇਸਦਾ ਅਰਥ ਹੈ ਕਿ ਉਸ ਤੋਂ ਪਰ੍ਹੇ ਕੁਝ ਵੀ ਨਹੀਂ ਹੈ , ਅਤੇ ਇਹ ਕਿਸੇ ਬਾਹਰੀ ਤਾਕਤਾਂ ਉਤੇ ਨਿਰਭਰ ਨਹੀਂ ਹੈ , ਜਦੋਂ ਕਿ ਅਸੀਂ ਸਿਰਫ਼ ਉਨ੍ਹਾਂ ਚੀਜਾਂ ਦੇ ਬਾਰੇ ਵਿੱਚ ਹੀ ਜਾਣਕਾਰੀ ਰੱਖਦੇ ਹਾਂ ਜਿਹੜੀਆਂ ਪਰਿਵਰਤਨਸ਼ੀਲ , ਅਸਥਾਈ ਅਤੇ ਨਾਸ਼ਵਾਨ ਹਨ। ਸਾਡਾ ਅਪਣਾ ਭੌਤਿਕੀ ਸਰੀਰ ਲਗਾਤਾਰ ਬਦਲਦਾ ਰਹਿੰਦਾ ਹੈ। ਅਜਿਹਾ ਅਨੁਮਾਨ ਹੈ ਕਿ ਸਾਡੇ ਸਰੀਰ ਦਾ 95% ਹਿੱਸਾ ਸਾਡੀ ਜਾਣਕਾਰੀ ਤੋਂ ਬਿਨਾਂ ਲਗਪਗ 7 ਸਾਲਾਂ ਵਿੱਚ ਬਦਲ ਜਾਂਦਾ ਹੈ , ਜਦੋਂ ਕਿ ਸਾਡਾ ਡੀ. ਐਨ. ਏ ( 4N1) ਸਥਿਰ ਰਹਿੰਦਾ ਹੈ। ਅਜਿਹਾ ਅਨੁਮਾਨ ਹੈ ਕਿ ਸੌਰ ਮੰਡਲ ਚਾਰ ਅਰਬ ਸਾਲਾਂ ਵਿੱਚ ਅਤੇ ਬ੍ਰਹਮੰਡ ਲਗਪੱਗ 150 ਖਰਬ ਸਾਲਾਂ ਵਿੱਚ ਨਸ਼ਟ ਹੋ ਜਾਏਗਾ। ਇਸੇ ਤਰ੍ਹਾਂ ਸਾਡੇ ਵਿਚਾਰ ਬਦਲਦੇ ਰਹਿੰਦੇ ਹਨ। ਚੀਜ਼ਾਂ , ਲੋਕਾਂ ਅਤੇ ਸਥਿਤੀਆਂ ਦੇ ਬਾਰੇ ਵਿੱਚ ਰਾਇ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਲੋਕ ਸਮਾਨ ਤੱਥਾਂ ਦੇ ਆਧਾਰ ਤੇ ਬਿਲਕੁਲ ਵੱਖਰੀ ਰਾਇ ਬਣਾ ਲੈਂਦੇ ਹਨ , ਕਿਉਂਕਿ ਅਸੀਂ ਚੀਜ਼ਾਂ ਨੂੰ ਵੱਖ ਵੱਖ ਤਰ੍ਹਾਂ ਨਾਲ ਵੇਖਦੇ ਹਾਂ , ਜਿਵੇਂ ਪੰਜ ਅੰਨ੍ਹੇ ...