Posts

149. ਨੁਕਤਾ ਚੀਨੀ ਤੋਂ ਮੁਕਤ

Image
  ਕ੍ਰਿਸ਼ਨ ਕਹਿੰਦੇ ਹਨ , ‘‘ ਤੁਹਾਨੂੰ , ਜੋ ਕਦੇ ਵੀ ਨੁਕਤਾ ਚੀਨੀ ਨਹੀਂ ਕਰਦਾ , ਮੈਂ ਇਕ ਉੱਤਮ ਰਹੱਸ   ਨੂੰ ਪ੍ਰਗਟ ਕਰਾਂਗਾ , ਜੋ ਹੈ- ਗਿਆਨ ਅਤੇ ਬੁੱਧੀ। ਇੱਕ ਵਾਰ ਜਦੋਂ ਇਹ ਜਾਣ ਲਿਆ ਜਾਵੇ , ਤਾਂ ਤੁਸੀਂ ਬੁਰਾਈ ਤੋਂ ਮੁਕਤ ਹੋ ਜਾਓਗੇ ( 9.1) । ਇਹ ਸ਼ਾਹੀ ਗਿਆਨ , ਸ਼ਾਹੀ ਭੇਦ , ਪਰਮ ਸ਼ੁੱਧੀ ਕਰਨ ਹੈ , ਜੋ ਸਿੱਧੇ ਤੌਰ ’ ਤੇ ਪ੍ਰਾਪਤ ਕਰਨ ਯੋਗ , ਧਰਮੀ , ਅਭਿਆਸ ਕਰਨ ਵਿੱਚ ਬਹੁਤ ਆਸਾਨ , ਤੇ ਅਵਿਨਾਸ਼ੀ ਹੈ ( 9.2) । ਇਸ ਧਰਮ ਵਿੱਚ ਸ਼ਰਧਾ ਤੋਂ ਰਹਿਤ ਮਨੁੱਖ , ਮੈਨੂੰ ਪ੍ਰਾਪਤ ਕੀਤੇ ਬਿਨਾਂ , ਸੰਸਾਰ (ਨੈਤਿਕ ਸੰਸਾਰ) ਦੇ ਮੌਤ ਵਰਗੇ ਹਨੇਰੇ ਮਾਰਗ ’ ਤੇ ਚੱਲਦੇ ਹਨ ’’(9.3) । ਕ੍ਰਿਸ਼ਨ ਇਸ ਸ਼ਾਹੀ ਗਿਆਨ ਨੂੰ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਦੋ ਸ਼ਰਤਾਂ ਰੱਖਦੇ ਹਨ। ਪਹਿਲੀ ਸ਼ਰਧਾ (ਵਿਸ਼ਵਾਸ) ਹੋਣਾ ਹੈ ਅਤੇ ਸ਼ਰਧਾ ਦੀ ਅਣਹੋਂਦ ਵਿੱਚ , ਸ਼ਾਹੀ ਗਿਆਨ ਵੀ ਸਿਰਫ਼ ਸ਼ਬਦਾਂ ਦਾ ਪ੍ਰਬੰਧ ਬਣ ਕੇ ਰਹਿ ਜਾਂਦਾ ਹੈ। ਦੂਜਾ ਨੁਕਤਾਚੀਨੀ ਤੋਂ ਮੁਕਤ ਹੋਣਾ ਹੈ , ਜਿਸਦਾ ਅਸਲ ਵਿੱਚ ਅਰਥ ਹੈ ਨੁਕਸ ਲੱਭਣ ਤੋਂ ਬਚਣਾ। ਸਮਕਾਲੀ ਸੰਦਰਭ ਵਿੱਚ , ਇਸ ਸੰਸਾਰਕ ਵਰਤਾਰੇ ਨੂੰ ‘ ਅਸੀਂ ਉਸੇ ਤਰ੍ਹਾਂ ਦੇਖਦੇ ਹਾਂ , ਜਿਵੇਂ ਅਸੀਂ ਹਾਂ ਪਰ ਉਸ ਤਰ੍ਹਾਂ ਨਹੀਂ ਜਿਵੇਂ ਇਹ ਦਰਸਾਇਆ ਗਿਆ ਹੈ। ਜਦੋਂ ਦੋ ਲੋਕ ਇੱਕੋ ਚੀਜ਼ ਜਾਂ ਸਥਿਤੀ ਨੂੰ ਦੋ ਵੱਖ-ਵੱਖ ਤਰੀਕਿਆਂ ਨਾਲ ਸਮਝਦੇ ਹੋਣ , ਤਾਂ ਅੰਤਰ ਜ਼ਰੂਰ ਪੈਦਾ ਹੋ ਜਾਂਦੇ ਹਨ ਜਿਸ ਕਾਰਨ ਅਸੀਂ ਆਲੇ ਦੁਆਲੇ ਨੂੰ ਕੁੜੱਤਣ ਨਾਲ ਦ...

148. ਊਰਜਾ ਦੀ ਸੂਝਵਾਨ ਵਰਤੋਂ

Image
  ਇਕ ਵਾਰ ਦੋ ਦੁਸ਼ਮਣਾਂ ਨੇ ਪ੍ਰਾਰਥਨਾ ਕੀਤੀ ਅਤੇ ਪ੍ਰਭੂ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਏ। ਪ੍ਰਭੂ ਨੇ ਦੋਵਾਂ ਨੂੰ ਵਰਦਾਨ ਦੇਣਾ ਚਾਹਿਆ। ਪਹਿਲੇ ਨੇ ਦੂਜੇ ਦੀਆਂ ਇੱਛਾਵਾਂ ਦੇ ਬਾਰੇ ਜਾਣਨਾ ਚਾਹਿਆ , ਪ੍ਰੰਤੂ ਦੂਜੇ ਨੇ ਪ੍ਰਭੂ ਨੂੰ ਬੇਨਤੀ ਕੀਤੀ ਕਿ ਪਹਿਲਾਂ ਵਾਲੇ ਨੂੰ ਪਹਿਲਾਂ ਅਸੀਰਵਾਦ ਦੇਣ ਕਿਉਂਕਿ ਪ੍ਰਭੂ ਉਸ ਕੋਲ ਪਹਿਲਾਂ ਪ੍ਰਗਟ ਹੋਏ ਸੀ। ਤਾਂ ਪਹਿਲੇ ਨੇ ਪ੍ਰਭੂ ਨੂੰ ਕਿਹਾ ਕਿ ਜੋ ਦੂਜੇ ਨੂੰ ਦੇਣਾ ਹੈ , ਮੈਨੂੰ ਉਸ ਤੋਂ ਦੁਗਣਾ ਦੇ ਦਿਓ। ਦੂਜਾ ਜੋ ਦੁਸ਼ਮਣੀ ਵਿੱਚ ਅੰਨ੍ਹਾ ਹੋਇਆ ਪਿਆ ਸੀ , ਨੇ ਪ੍ਰਾਰਥਨਾ ਕੀਤੀ , ਕਿ ਉਸ ਦੀ ਇਕ ਅੱਖ ਖਤਮ ਹੋ ਜਾਵੇ , ਤਾਂ ਕਿ ਪਹਿਲੇ ਦੀਆਂ ਦੋਵੇਂ ਅੱਖਾਂ ਖਤਮ ਹੋ ਜਾਣ , ਇਕ ਪੈਰ ਖਤਮ ਹੋ ਜਾਵੇ , ਤਾਂ ਕਿ ਪਹਿਲੇ ਦੇ ਦੋਵੇਂ ਪੈਰ ਖਤਮ ਹੋ ਜਾਣ। ਹਾਰ-ਹਾਰ ਦੀ ਇਹ ਖੇਡ੍ਹ ਉਦੋਂ ਚਲਦੀ ਹੈ , ਜਦੋਂ ਕੋਈ ਅਪਣੀ ਊਰਜਾ ਨੂੰ ਘਿ੍ਰਣਾ ਵਿੱਚ ਲਗਾਉਂਦਾ ਹੈ। ਇਸੇ ਲਈ ਸ੍ਰੀ ਕਿ੍ਰਸ਼ਨ ਨੇ ਪਹਿਲਾਂ ਸਾਨੂੰ ਘਿ੍ਰਣਾ ਨੂੰ ਤਿਆਗਣ ਲਈ ਕਿਹਾ ਸੀ , ਕਰਮ ਨੂੰ ਨਹੀਂ ( 5.3) । ਇਸ ਕਹਾਣੀ ਤੋਂ ਇਕ ਹੋਰ ਸਿੱਖਿਆ ਇਹ ਮਿਲਦੀ ਹੈ ਕਿ ਸਾਨੂੰ ਬੁੱਧੀਮਾਨੀ ਨਾਲ ਅਪਣੀ ਊਰਜਾ ਤੇ ਸਮੇਂ ਦੀ ਵਰਤੋਂ ਕਰਨੀ ਚਾਹੀਦੀ ਹੈ , ਕਿਉਂਕਿ ਇਹ ਸਾਡੇ ਪੱਧਰ ਤੇ ਹੀ ਸੀਮਤ ਹੈ। ਇਸ ਸੰਬੰਧੀ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਦੋ ਸਥਾਈ ਮਾਰਗ ਹਨ , ਪਹਿਲਾ ਹੈ ਬਗੈਰ ਵਾਪਸੀ ਦਾ ਉੱਜਲਾ ਮਾਰਗ , ਅਤੇ ਦੂਜਾ ਹੈ ਵਾਰ ਵਾਰ ਵਾਪਸ ਆਉਣ ਦਾ ਹਨੇਰਾ ਮਾਰਗ ( 8....

147. ਅਨੇਕਤਾ ਵਿੱਚ ਏਕਤਾ

Image
  ਸੱਚ , ਅਸਲੀਅਤ ਅਤੇ ਪ੍ਰਮਾਤਮਾ ਇਕ ਹੈ। ਗਿਆਨੀ ਲੋਕਾਂ ਨੇ ਅਪਣੇ ਸਮੇਂ ਦੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਵਿਭਿੰਨ ਨਾਵਾਂ ਅਤੇ ਵਾਕਅੰਸ਼ਾਂ ਨਾਲ ਉਸੇ ਦਾ ਹੀ ਵਰਨਣ ਕੀਤਾ ਹੈ। ਕਿ੍ਰਸਮਿਸ ਦੇ ਮੌਕੇ ਤੇ ਈਸਾ ਮਸੀਹ ਦੁਆਰਾ ਬਾਈਬਲ ਵਿੱਚ ਰਚੇ ਕੁਝ ਅਜਿਹੇ ਮੁਹਾਵਰੇ ਹਨ , ਜਿਨ੍ਹਾਂ ਦੀ ਧੁਨੀ ਗੀਤਾ ਵਿੱਚ ਵੀ ਪ੍ਰਾਪਤ ਹੰੁਦੀ ਹੈ , ਇਹ ਉਪਰੋਕਤ ਤੱਥ ਦਾ ਹੀ ਪ੍ਰਮਾਣ ਹੈ। ਸਮਤਵ , ਗੀਤਾ ਦੀ ਨੀਂਹ ਵਿਚੋਂ ਇਕ ਪੱਖ ਹੈ , ਅਤੇ ਸ੍ਰੀ ਕਿ੍ਰਸ਼ਨ ਸਾਨੂੰ ਵੱਖ ਵੱਖ ਚੀਜ਼ਾਂ , ਲੋਕ ਜਿਵੇਂ ਦੋਸਤ , ਰਿਸ਼ਤੇਦਾਰ ਅਤੇ ਦੁਸ਼ਮਣ , ਅਤੇ ਭਾਵਨਾਵਾਂ ਜਿਵੇਂ ਪ੍ਰਸ਼ੰਸਾ ਅਤੇ ਅਲੋਚਨਾ , ਨੂੰ ਇਕ ਸਮਾਨ ਮੰਨਣ ਲਈ ਕਹਿੰਦੇ ਹਨ। ਈਸਾ ਨੇ ਕਿਹਾ , ‘‘ ਦੂਜਿਆਂ ਨਾਲ ਉਹੋ ਜਿਹਾ ਹੀ ਵਿਹਾਰ ਕਰੋ ਜਿਹੇ ਜਿਹਾ ਤੁਸੀਂ ਅਪਣੇ ਲਈ ਚਾਹੰੁਦੇ ਹੋ , ਕਿ ਉਹ ਤੁਹਾਡੇ ਨਾਲ ਕਰਨ ’’ । ਇਹ ਅਪਣੇ ਅਧੀਨ ਲੋਕਾਂ ਨਾਲ ਵੀ ਉਹੋ ਜਿਹਾ ਹੀ ਵਿਹਾਰ ਕਰਨਾ ਹੈ , ਜਿਹੋ ਜਿਹਾ ਅਸੀਂ ਚਾਹੰੁਦੇ ਹਾਂ ਕਿ ਸਾਡੇ ਅਧਿਕਾਰੀ ਸਾਡੇ ਨਾਲ ਕਰਨ। ਅਪਣੇ ਪੜੋਸੀਆਂ ਨਾਲ ਉਹੋ ਜਿਹਾ ਹੀ ਵਿਹਾਰ ਕਰਨਾ ਜਿਹੋ ਜਿਹਾ ਅਸੀਂ ਚਾਹੰੁਦੇ ਹਾਂ ਕਿ ਉਹ ਸਾਡੇ ਨਾਲ ਕਰਨ। ਇਹ ਪੈਮਾਨਾ ਸਾਨੂੰ ਸਮਤਵ ਦੇ ਸਿਖਰ ਤੱਕ ਲੈ ਜਾ ਸਕਦਾ ਹੈ। ਇਸੇ ਤਰ੍ਹਾਂ ਬਾਈਬਲ ਵਿੱਚ ਆਉਂਦਾ ਹੈ ਕਿ ‘‘ ਜਿਸਦੇ ਕੋਲ ਹੈ , ਉਸ ਨੂੰ ਹੋਰ ਦਿੱਤਾ ਜਾਵੇਗਾ , ਅਤੇ ਉਸ ਕੋਲ ਬਹੁਤਾਤ ਹੋਵੇਗੀ ; ਪਰੰਤੂ ਜਿਸ ਕੋਲ ਨਹੀਂ ਹੈ , ਉਸ ਕੋਲੋਂ , ਜੋ ਉਸ ਕੋਲ ਹੈ , ਉਹ...

146. ਫੋਟੋਨ (ਪ੍ਰਕਾਸ਼) ਦੀ ਸਵਾਰੀ ਕਰਨਾ

Image
  ਇਹ ਕਿਹਾ ਜਾਂਦਾ ਹੈ ਕਿ ਹਰ ਸਵੇਰ ਨੂੰ ਸਾਡਾ ਨਵਾਂ ਜਨਮ ਹੰੁਦਾ ਹੈ , ਜਿਹੜਾ ਸਮੇਂ ਦੀ ਦ੍ਰਿਸ਼ਟੀ ਨਾਲ ਇਕ ਪੁਨਰ-ਜਨਮ ਹੰੁਦਾ ਹੈ। ਇਸ ਸੰਬੰਧੀ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਬ੍ਰਹਮਾ (ਨਿਰਮਾਤਾ) ਦਾ ਵੀ ਇਕ ਦਿਨ ਤੇ ਰਾਤ ਹੈ , ਪਰ ਉਹ ਇਕ ਵੱਖਰਾ ਸਮਾਂ ਪੈਮਾਨਾ ਹੈ ( 8.17) । ਸਵੇਰੇ ਦਿਨ ਚੜ੍ਹਨ ਨਾਲ ਉਸ ਪ੍ਰਮਾਤਮਾ ਦੀ ਸਾਰੀ ਸਿਰਜਣਾ (ਕੁਦਰਤ) ਪ੍ਰਗਟ ਹੋ ਜਾਂਦੀ ਹੈ ਤੇ ਰਾਤ ਨੂੰ ਵਾਪਸ ਬ੍ਰਹਮਾ ਦੁਆਰਾ ਬਣਾਈ ਰਾਤ ਦੀ ਧੂੜ ਵਿੱਚ ਵਿਲੀਨ ਹੋ ਜਾਂਦੀ ਹੈ ( 8.18) । ਇਹ ਇਕ ਸਥਿਰ ਚੱਕਰਵਾਤੀ ਹੈ ( 8.19) । ਸਮੇਂ ਦੇ ਪ੍ਰਭਾਵ ਵਿੱਚ ਆਉਣ ਵਾਲੀ ਹਰ ਇਕ ਚੀਜ਼ ਪ੍ਰਕਿਰਿਆ ਹੈ। ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਇਸ ਅਦ੍ਰਿਸ਼ (ਅਪ੍ਰਗਟ) ਤੋਂ ਵੀ ਪਰੇ ਇਕ ਹੋਰ ਵਿਲੱਖਣ , ਅਪ੍ਰਗਟ , ਸਦੀਵੀ ਤੇ ਪਰਮਸੰਪੂਰਨ ਭਾਵ ਹੈ , ਜਿਹੜਾ ਸਮੇਂ ਅਨੁਸਾਰ ਵਿਲੀਨ ਹੋਣ ਤੋਂ ਵੀ ਉੱਪਰ ਹੈ , ਭਾਵ ਵਿਲੀਨ ਨਹੀਂ ਹੰੁਦਾ ( 8.20) । ਇਸ ਸਲੋਕ ਨੂੰ ਸਮਝਣ ਲਈ ਇਕ ‘ ਬੀਜ ’ ਸਭ ਤੋਂ ਚੰਗੀ ਉਦਾਹਰਨ ਹੈ। ਬੀਜ ਦੇ ਅੰਦਰ ਇਕ ਅਪ੍ਰਗਟ ਬਿਰਖ ਛੁਪਿਆ ਹੋਇਆ ਹੰੁਦਾ ਹੈ , ਅਤੇ ਬੀਜ-ਬਿਰਖ-ਬੀਜ ਦਾ ਚੱਕਰ ਚਲਦਾ ਰਹਿੰਦਾ ਹੈ। ਪਰ ਇਨ੍ਹਾਂ ਦੋਵੇਂ ਤੋਂ ਵੀ ਪਰੇ ਇਕ ਰਚਨਾਤਮਕ ਸ਼ਕਤੀ ਹੈ ਜੋ ਇਸ ਚੱਕਰ ਨੂੰ ਸੰਭਵ ਬਣਾਉਂਦੀ ਹੈ , ਅਤੇ ਸ੍ਰੀ ਕਿ੍ਰਸ਼ਨ ਇਸ ਰਚਨਾਤਮਕ ਸ਼ਕਤੀ ਵੱਲ ਹੀ ਇਸ਼ਾਰਾ ਕਰ ਰਹੇ ਹਨ , ਜੋ ਸਮੇਂ ਤੋਂ ਪਰੇ ਹੈ। ਸਮੇਂ ਤੋਂ ਪਰੇ ਕਿਸੇ ਚੀਜ਼ ਨੂੰ ਸਮਝਣਾ ਦਿਮਾਗ ਦੇ ਲਈ ਇਕ ਮ...

145. ਪੁਨਰ-ਜਨਮ ਉਤੇ ਪੁਨਰ-ਵਿਚਾਰ

Image
  ਸ੍ਰੀ ਕਿ੍ਰਸ਼ਨ ਨੇ ਕਿਹਾ ਕਿ ਮੈਨੂੰ ਪ੍ਰਾਪਤ ਕਰਕੇ ਮੇਰੇ ਮਹਾਨ ਭਗਤਾਂ ਦਾ ਪੁਨਰ-ਜਨਮ ਨਹੀਂ ਹੰੁਦਾ ( 8.16), ਜਿਹੜਾ ਆਮ ਤੌਰ ਤੇ ਦੁੱਖਾਂ ਦਾ ਘਰ ਹੈ ( 8.15) । ਇਸ ਸੰਦਰਭ ਵਿੱਚ ਪੁਨਰ-ਜਨਮ ਨੂੰ ਸਮਝਣਾ ਮਹੱਤਵਪੂਰਨ ਹੈ। ਜਦੋਂ ਕਿ ਪੁਨਰ-ਜਨਮ ਦੀ ਵਿਆਖਿਆ ਆਮ ਤੌਰ ਤੇ ਮੌਤ ਤੋਂ ਬਾਦ ਇਕ ਨਵਾਂ ਜੀਵਨ ਪ੍ਰਾਪਤ ਕਰਨ ਦੇ ਰੂਪ ਵਿੱਚ ਕੀਤੀ ਜਾਂਦੀ ਹੈ , ਜਿਹੜਾ ਕਿ ਇਸ ਦਾ ਸ਼ਾਬਦਿਕ ਅਨੁਵਾਦ ਹੈ। ਇਸ ਦੀ ਵਿਆਖਿਆ ਸਾਡੇ ਚਾਰੇ ਪਾਸੇ ਇਕ ਨਵੀਂ ਸਥਿਤੀ ਦੇ ਜਨਮ ਦੇ ਰੂਪ ਵਿੱਚ ਵੀ ਕੀਤੀ ਜਾ ਸਕਦੀ ਹੈ। ਸਾਡੇ ਚਾਰੇ ਪਾਸੇ ਨਿਯਮਤ ਰੂਪ ਵਿੱਚ ਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ , ਜਿਨ੍ਹਾਂ ਨੂੰ ਇੰਦਰੀਆਂ ਅਪਣੇ ਬੋਧਾਤਮਕ ਪੱਖਪਾਤ ਕਾਰਨ ਗ੍ਰਹਿਣ ਕਰਦੀਆਂ ਹਨ। ਜਦੋਂ ਕੋਈ ਸਥਿਤੀ ਖਤਮ ਹੰੁਦੀ ਹੈ ਤਾਂ ਉਸ ਦੁਆਰਾ ਸਾਡੇ ਅੰਦਰ ਪੈਦਾ ਹੋਣ ਵਾਲੀਆਂ ਤਰੰਗਾਂ ਸਾਡੀਆਂ ਪ੍ਰਤੀ ਕਿਰਿਆਵਾਂ ਜਾਂ ਵਿਹਾਰ ਦੇ ਕਾਰਨ ਕਈ ਹੋਰ ਸਥਿਤੀਆਂ ਨੂੰ ਜਨਮ ਦਿੰਦੀਆਂ ਹਨ। ਸ੍ਰੀ ਕਿ੍ਰਸ਼ਨ ਨੇ ਇਸ ਚੱਕਰੀ ( 3yclic) ਪ੍ਰਕਿਰਿਆ ਨੂੰ ‘ ਦੁੱਖਾਂ ਦਾ ਘਰ ’ ਕਿਹਾ ਹੈ। ਪਰ ਜਿਨ੍ਹਾਂ ਲੋਕਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ , ਉਨ੍ਹਾਂ ਲਈ ਇਹ ਇੰਦਰੀਆਂ ਦੁਆਰਾ ਪੈਦਾ ਕੀਤੀਆਂ ਗਈਆਂ ਸੰਵੇਦਨਾਵਾਂ ਸਮੁੰਦਰ ਵਿੱਚ ਨਦੀਆਂ ਵਾਂਗ ਖੋ ਜਾਂਦੀਆਂ ਹਨ। ਇਸ ਲਈ ਨਵੀਆਂ ਸਥਿਤੀਆਂ ਦੇ ਨਿਰਮਾਣ ਦੀ ਕੋਈ ਸੰਭਾਵਨਾ ਨਹੀਂ ਹੈ , ਜਦੋਂ ਕਿ ਸਾਡੀ ਹੋਂਦ ਉਨ੍ਹਾਂ ਨੂੰ ਬਣਾਉਣਾ ਜਾਰੀ ਰੱਖ ਸਕਦੀ ਹੈ...

144. ਦਿਲ ਤੇ ਦਿਮਾਗ

Image
  ਸ੍ਰੀਮਦ ਭਗਵਤ ਗੀਤਾ ਇਕ ਅਸਲ ਵਾਰਤਾਲਾਪ ਸੀ ਜਿੱਥੇ ਸ੍ਰੀ ਕਿ੍ਰਸ਼ਨ ਅਰਜਨ ਨੂੰ ਸੰਪੂਰਨਤਾ ਵਿੱਚ ਵੇਖ ਰਹੇ ਸਨ। ਸ੍ਰੀ ਕਿ੍ਰਸ਼ਨ ਨੇ ਅਰਜਨ ਦੇ ਚਿਹਰੇ ਉੱਤੇ ਸੰਦੇਹ ਜਾਂ ਅਵਿਸ਼ਵਾਸ ਨੂੰ ਵੇਖਿਆ ਹੋਵੇਗਾ , ਜਦੋਂ ਸ੍ਰੀ ਕਿ੍ਰਸ਼ਨ ਨੇ ‘ ਉਸ ’ ਨੂੰ ਹਰ ਸਮੇਂ ਯਾਦ ਕਰਦੇ ਹੋਏ ਯੁੱਧ ਕਰਨ ਦੀ ਨਸੀਹਤ ਦਿੱਤੀ ਸੀ ( 8.7), ਕਿਉਂਕਿ ਅਰਜਨ ਹੱਥ ਵਿਚਲੇ ਕਰਮ (ਕੁਰੁਕਸ਼ੇਤਰ ਯੁੱਧ) ਕਰਨ ਦਾ ਵਿਰੋਧ ਕਰ ਰਿਹਾ ਸੀ। ਕਰਮ ਦਾ ਵਿਰੋਧ ਕਰਨ ਦੀ ਇਹ ਪ੍ਰਵਿਰਤੀ ਹਾਲੇ ਵੀ ਸਾਡੇ ਵਿੱਚ ਪ੍ਰੱਚਲਤ ਹੈ। ਸ੍ਰੀ ਕਿ੍ਰਸ਼ਨ ਤੁਰੰਤ ਆਪਣੇ ਆਪ ਨੂੰ ਸਰਬ-ਵਿਆਪੀ , ਸਦੀਵੀ , ਮਹਾਨ ਸ਼ਾਸਕ , ਅਤੀ ਸੂਖਮ ਪ੍ਰਮਾਣੂ ਤੋਂ ਵੀ ਸੂਖਮ , ਸਭ ਦਾ ਪਾਲਣ-ਪੋਸ਼ਣ ਕਰਨ ਵਾਲਾ , ਅਚਿੰਤ ਸਰੂਪ , ਸੂਰਜ ਦੇ ਸਮਾਨ ਚਮਕਦਾਰ , ਹਨੇਰੇ ਤੋਂ ਪਰੇ , ਦੇ ਰੂਪ ਵਿੱਚ ਵਰਣਿਤ ਕਰਦੇ ਹਨ ( 8.9) । ਜਦੋਂ ਕਿਸੇ ਹੋਂਦ ਨੂੰ ਅਪਣਾ ਵਰਣਨ ਕਰਨਾ ਹੋਵੇ ਤਾਂ ਸ਼ਬਦ ਵੀ ਥੋੜੇ ਰਹਿ ਜਾਂਦੇ ਹਨ। ਸ੍ਰੀ ਕਿ੍ਰਸ਼ਨ , ਅਰਜਨ ਨੂੰ ਯਾਦ ਰੱਖਣ ਲਈ ਦੋ ਰਸਤਿਆਂ ਦਾ ਖੁਲਾਸਾ ਕਰਦੇ ਹਨ। ਇਕ ਜਾਗਰੂਕਤਾ ਦਾ ਮਾਰਗ ਹੈ , ਜਦੋਂ ਉਹ ਕਹਿੰਦੇ ਹਨ , ‘‘ ਇਹ ਨਿਯਮ ਹੈ ਕਿ ਪ੍ਰਮਾਤਮਾ ਦੇ ਧਿਆਨ ਦੇ ਅਭਿਆਸ ਰੂਪ ਯੋਗ ਨਾਲ ਜੁੜਿਆ ਹੋਇਆ , ਦੂਜੀ ਤਰਫ ਨਾ ਜਾਣ ਵਾਲੇ ਮਨ ਨਾਲ ਨਿਰੰਤਰ ਚਿੰਤਨ ਕਰਦਾ ਹੋਇਆ ਮਨੁੱਖ ਪਰਮ ਪ੍ਰਕਾਸ਼ ਰੂਪ ਦਿੱਬ-ਪੁਰਸ਼ ਅਰਥਾਤ ਪ੍ਰਮਾਤਮਾ ਨੂੰ ਹੀ ਪ੍ਰਾਪਤ ਹੰੁਦਾ ਹੈ ’’ (8.8) । ਇੰਦਰੀਆਂ ਦੁਆਰਾ ਪੈਦਾ ਕੀਤੀਆਂ ਗਈ...

143. ਜਦੋਂ ਕਰਮ ਹੀ ਪੂਜਾ ਬਣ ਜਾਵੇ

Image
  ਮੌਤ ਦੇ ਸਮੇਂ ਉਨ੍ਹਾਂ ਨੂੰ ਜਾਣਨ ਦੇ ਸੰਦਰਭ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਇਸ ਲਈ ਹੇ ਅਰਜਨ! ਤੂੰ ਸਾਰੇ ਸਮੇਂ ਵਿੱਚ ਨਿਰੰਤਰ ਮੇਰਾ ਸਿਮਰਨ ਕਰ ਅਤੇ ਯੁੱਧ ਵੀ ਕਰ। ਇਸ ਤਰ੍ਹਾਂ ਨਾਲ ਅਰਪਣ ਕੀਤੇ ਹੋਏ ਮਨ ਤੇ ਬੁੱਧੀ ਤੋਂ ਮੁਕਤ ਹੋ ਕੇ ਤੂੰ ਨਿਰਸੰਦੇਹ ਮੈਨੂੰ ਹੀ ਪ੍ਰਾਪਤ ਹੋਵੇਂਗਾ ’’ (8.7) । ਅਸੀਂ ਦਿਨ ਵਿੱਚ ਕੁਝ ਦੇਰ ਭਗਵਾਨ ਦੀ ਪੂਜਾ ਕਰਦੇ ਹਾਂ ਜਾਂ ਕਦੇ ਕਦੇ ਪੂਜਾ ਅਸਥਾਨਾਂ ਤੇ ਜਾ ਕੇ ਪ੍ਰਭੂ ਦਾ ਸਿਮਰਣ ਕਰਦੇ ਹਾਂ। ਵੱਖ ਵੱਖ ਵਿਸ਼ਵਾਸ ਪ੍ਰਣਾਲੀਆਂ ਦੇ ਅਨੁਸਾਰ ਭਗਵਾਨ ਦੇ ਨਾਂ ’ ਤੇ ਕੀਤੇ ਜਾਂਦੇ ਰੀਤੀ ਰਿਵਾਜ਼ ਵੱਖਰੇ ਹੰੁਦੇ ਹਨ। ਪ੍ਰਭੂ ਦਾ ਸਿਮਰਣ ਅਸੀਂ ਆਪਣੀਆਂ ਔਕੜਾਂ ਨੂੰ ਦੂਰ ਕਰਨ ਲਈ , ਜਾਂ ਸੰਪਤੀ , ਸ਼ਕਤੀ ਜਾਂ ਵੰਸ਼ ਦੀ ਪ੍ਰਾਪਤੀ ਲਈ ਕਰਦੇ ਹਾਂ। ਇਥੇ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਹਰ ਸਮੇਂ ਮੈਨੂੰ ਯਾਦ ਕਰੋ ’’, ਜਿਹੜਾ ਕਿ ਅਸੰਭਵ ਲੱਗਦਾ ਹੈ ਕਿਉਂਕਿ ਸਾਨੂੰ ਪਤਾ ਨਹੀਂ ਹੈ ਕਿ ਦਿਨ ਦੇ ਹਰ ਸਮੇਂ ਵਿੱਚ ਪ੍ਰਾਰਥਨਾ ਕਿਵੇਂ ਕੀਤੀ ਜਾਂਦੀ ਹੈ। ਇਸ ਅੜਾਉਣੀ ਦਾ ਹੱਲ ਭਗਤੀ ਯੋਗ ਦੀ ਨੀਂਹ ਤੋਂ ਮਿਲਦਾ ਹੈ , ਜੋ ਦੱਸਦਾ ਹੈ ਕਿ ‘‘ ਸਾਰੇ ਪ੍ਰਾਣੀਆਂ ਨੂੰ ਖੁਦ ਵਿੱਚ ਵੇਖਣਾ , ਅਤੇ ਖੁਦ ਨੂੰ ਸਾਰੇ ਪ੍ਰਾਣੀਆਂ ਵਿੱਚ ਵੇਖਣਾ , ਅਤੇ ਪ੍ਰਮਾਤਮਾ ਨੂੰ ਹਰ ਜਗ੍ਹਾ ਤੇ ਵੇਖਣਾ ਹੈ ’’ (6.29 ਅਤੇ 6.30) । ਜਦੋਂ ਇਸ ਪਰਮ ਸੱਚ ਦਾ ਗਿਆਨ ਹੋ ਜਾਂਦਾ ਹੈ , ਤਾਂ ਵਿਅਕਤੀ ਨੂੰ ਹਰ ਜਗ੍ਹਾ ਪ੍ਰਮਾਤਮਾ ਦਾ ਦਰਸ਼ਨ ਹੋ ਜਾਂਦਾ ਹੈ , ...