10. ਮਹਾਂਮਾਰੀ ਵਿੱਚ ਸ੍ਰੀ ਕ੍ਰਿਸ਼ਨ
ਗੀਤਾ ਵਿੱਚ ਇਹੋ ਜਿਹੇ ਕਈ ਸਪੱਸ਼ਟ ਉਪਾਅ ਹਨ ਜੋ ਸਾਰੇ ਦਰਵਾਜ਼ਿਆਂ ਨੂੰ
ਖੋਲ੍ਹਣ ਅਤੇ ਆਤਮ ਪਛਾਣ ਦੇ ਰਾਹ ਵਿੱਚ ਆਉਣ ਵਾਲੀਆਂ ਅੜਚਨਾਂ ਨੂੰ ਦੂਰ ਕਰਨ ਦੀ ਸ਼ਕਤੀ ਰੱਖਦੇ ਹਨ।
ਇਹੋ ਜਿਹਾ ਹੀ ਇਕ ਉਪਾਅ ਹੈ-ਆਪਣੇ ਆਪ ਨੂੰ ਦੂਜਿਆਂ ਵਿੱਚ ਵੇਖਣਾ ਅਤੇ ਦੂਜਿਆਂ ਨੂੰ ਖੁਦ ਆਪਣੇ ਆਪ
ਵਿੱਚ ਵੇਖਣਾ। ਸ੍ਰੀ ਕ੍ਰਿਸ਼ਨ ਸਾਨੂੰ ਇਹ ਮਹਿਸੂਸ ਕਰਨ ਲਈ ਕਹਿੰਦੇ ਹਨ ਕਿ ਉਹ ਸਾਡੇ ਸਾਰਿਆਂ ਵਿੱਚ
ਹਨ ਅਤੇ ਉਹ ਉਸ ਅਪ੍ਰਗਟ ਜਾਂ ਨਿਰੰਕਾਰ ਵੱਲ ਇਸ਼ਾਰਾ ਕਰ ਰਹੇ ਹਨ। ਸ੍ਰੀ ਕ੍ਰਿਸ਼ਨ ਸ਼੍ਰੀਮਦ ਭਾਗਵਤ
ਵਿੱਚ ਕਹਿੰਦੇ ਹਨ ਕਿ ਆਪਣੇ ਆਪ ਵਿੱਚ ਅਪ੍ਰਗਟ ਨੂੰ ਪ੍ਰਾਪਤ ਕਰੋ ਜਿਸ ਨਾਲ ਇਹ ਵੰਡ ਖ਼ਤਮ ਹੋ
ਜਾਂਦੀ ਹੈ ਅਤੇ ਉਸ ਅਵਸਥਾ ਵਿੱਚ ਅਸੀਂ ਗਧੇ ਜਾਂ ਚੋਰ ਨੂੰ ਠੀਕ ਉਸੇ ਤਰ੍ਹਾਂ ਪ੍ਰਣਾਮ ਕਰੀਏ
ਜਿਵੇਂ ਅਸੀਂ ਭਗਵਾਨ ਨੂੰ ਪ੍ਰਣਾਮ ਕਰਦੇ ਹਾਂ।
ਇੰਦਰੀਆਂ ਦੁਆਰਾ ਪ੍ਰਾਪਤ ਜਾਣਕਾਰੀ ਦੇ ਆਧਾਰ ਉੱਤੇ ਸਾਡੇ ਦਿਮਾਗ ਨੂੰ, ਸਥਿਤੀਆਂ ਨੂੰ
ਸੁਰੱਖਿਅਤ/ਸੁਖੀ ਜਾਂ ਅਸੁਰੱਖਿਅਤ/ਦੁਖੀ ਵਿੱਚ ਵੰਡਣ ਲਈ ਸੂਚੀਬੱਧ ਕੀਤਾ ਗਿਆ ਹੈ ਅਤੇ ਇਹ ਸਾਡੇ
ਆਉਣ ਵਾਲੇ ਖ਼ਤਰਿਆਂ ਤੋਂ ਖੁਦ ਨੂੰ ਬਚਾਉਣ ਲਈ ਜ਼ਰੂਰੀ ਤੇ ਉਪਯੋਗੀ ਹਨ। ਕਿਸੇ ਵੀ ਤਕਨੀਕ ਵਾਂਗੂੰ
ਸਾਡਾ ਦਿਮਾਗ ਵੀ ਦੋ ਧਾਰੀ ਹੁੰਦਾ ਹੈ ਅਤੇ ਸਾਡੇ ਉੱਤੇ ਹਾਵੀ ਹੋਣ ਲਈ ਆਪਣੇ ਦਾਇਰੇ ਨੂੰ ਪਾਰ ਕਰ
ਜਾਂਦਾ ਹੈ। ਅਸਲ ਵਿੱਚ ਇਹ ਅਹੰਕਾਰ ਦਾ ਜਨਮ ਸਥਾਨ ਹੈ। ਹੁਣ ਸਾਨੂੰ ਇਹ ਉਪਾਅ ਇਹ ਸਿਖਾਉਂਦਾ ਹੈ
ਕਿ ਇਹ ਵੰਡ ਘੱਟ ਕਰਨ ਲਈ ਸਾਨੂੰ ਦਿਮਾਗ ਨੂੰ ਕਾਬੂ ਵਿੱਚ ਰੱਖਣਾ ਹੋਵੇਗਾ ਤਾਂ ਕਿ ਸਾਰੇ ਪਾਸੇ
ਤਾਲਮੇਲ/ਏਕਤਾ ਬਣੀ ਰਹੇ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੇ ਤਾਲਮੇਲ ਤੋਂ ਬਗੈਰ ਸਾਡੇ
ਸਰੀਰ ਸਮੇਤ ਕੋਈ ਵੀ ਭੌਤਿਕ ਹੋਂਦ ਜਿਊਂਦੀ ਨਹੀਂ ਰਹਿ ਸਕਦੀ।
ਜਦੋਂ ਅਸੀਂ ਇਸ ਉੱਤਮ ਉਪਾਅ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਦੂਜਿਆਂ
ਲਈ ਕਰੁਣਾ (ਤਰਸ) ਵਿਅਕਤ ਕਰਦੇ ਹਾਂ ਅਤੇ ਆਪਣੇ ਬਾਰੇ ਵਿੱਚ ਜਾਗਰੂਕਤਾ ਵਧਾਉਂਦੇ ਹਾਂ। ਇਸ ਨੂੰ
ਮਹਿਸੂਸ ਕਰਨ ਦਾ ਸਭ ਤੋਂ ਚੰਗਾ ਢੰਗ ਇਹ ਹੈ ਕਿ ਅਸੀਂ ਕਿਸੇ ਅਜਿਹੇ ਵਿਅਕਤੀ ਨਾਲ ਸ਼ੁਰੂਆਤ ਕਰੀਏ
ਜਿਸ ਨੂੰ ਅਸੀਂ ਕਿਸੇ ਕਾਰਣ ਕਰਕੇ ਆਪਣਾ ਦੁਸ਼ਮਣ ਸਮਝਦੇ ਹਾਂ, ਅਤੇ ਉਸ ਵਿਅਕਤੀ ਨੂੰ ਭਗਵਾਨ ਦੇ ਰੂਪ ਵਿੱਚ ਵੇਖੀਏ।
ਅਸਲ ਵਿੱਚ ਅਜਿਹਾ ਕਰਨਾ ਮੁਸ਼ਕਲ ਹੁੰਦਾ ਹੈ ਕਿਉਂਕਿ ਕਈ ਭੈੜੀਆਂ ਯਾਦਾਂ ਅਤੇ ਭਾਵਨਾਵਾਂ ਉਸ ਨਾਲ
ਜੁੜੀਆਂ ਹੁੰਦੀਆਂ ਹਨ, ਪਰ ਸਮਾਂ ਬੀਤਣ ਨਾਲ ਉਹ ਸਾਰੀਆਂ ਖ਼ਤਮ ਹੋ ਜਾਂਦੀਆਂ ਹਨ ਤੇ ਆਨੰਦ ਦੀ
ਸਥਿਤੀ ਬਣ ਜਾਂਦੀ ਹੈ। ਅਮਲੀ ਤੌਰ ਤੇ ਅਜਿਹੀਆਂ ਕਈ ਸਥਿਤੀਆਂ ਰਹੀਆਂ ਹੋਣਗੀਆਂ ਜਿੱਥੇ ਅਸੀਂ ਸਭ
ਨੇ ਹੀ ਅਜਿਹਾ ਕੀਤਾ ਹੋਵੇਗਾ। ਸਾਨੂੰ ਵਾਰ-ਵਾਰ ਇਸ ਪ੍ਰਕਿਰਿਆ ਨੂੰ ਅਭਿਆਸ ਵਿੱਚ ਲਿਆਉਣ ਦੀ ਲੋੜ
ਹੈ।
ਗੀਤਾ ਦੁਆਰਾ ਸੁਝਾਏ ਗਏ ਇਸ ਮਾਰਗ ਵਿੱਚ ਆਪਣੇ ਪ੍ਰਤੀ ਜਾਗਰੂਕਤਾ ਅਤੇ
ਦੂਜਿਆਂ ਦੇ ਲਈ ਤਰਸ ਦੀ ਭਾਵਨਾ (ਕਰੁਣਾ) ਅੰਤਰਆਤਮਾ ਰੂਪੀ ਕਿਨਾਰੇ ਵੱਲ ਜਾਣ ਲਈ ਕਿਸ਼ਤੀ ਦੇ ਦੋ
ਚੱਪੂਆਂ ਦੀ ਨਿਆਈਂ ਹੈ।
ਜਦੋਂ ਅਸੀਂ ਇਕ ਵਾਰ ਇਸ ਗੱਲ ਨੂੰ ਸਮਝ ਲੈਂਦੇ ਹਾਂ ਤਾਂ ਅਸੀਂ ਭਗਵਾਨ
ਕ੍ਰਿਸ਼ਨ ਨੂੰ ਵੀ ਕਰੋਨਾ ਮਹਾਂਮਾਰੀ ਵਿੱਚ ਅਨੁਭਵ ਕਰ ਸਕਦੇ ਹਾਂ।
Comments
Post a Comment