Posts

33. ਵੇਦਾਂ ਨੂੰ ਪਾਰ ਕਰਕੇ ਅੰਤਰਆਤਮਾ ਨੂੰ ਪਾਉਣਾ

Image
ਇਕ ਵਾਰ ਕੁੱਝ ਦੋਸਤ ਯਾਤਰਾ ਕਰ ਰਹੇ ਸੀ ਤੇ ਉਨ੍ਹਾਂ ਨੇ ਇਕ ਚੌੜੀ ਨਦੀ ਨੂੰ ਪਾਰ ਕਰਨਾ ਸੀ। ਉਨ੍ਹਾਂ ਨੇ ਇਕ ਕਿਸ਼ਤੀ ਬਣਾਈ ਤੇ ਨਦੀ ਨੂੰ ਪਾਰ ਕੀਤਾ। ਫਿਰ ਉਨ੍ਹਾਂ ਨੇ ਆਪਣੀ ਬਾਕੀ ਰਹਿੰਦੀ ਯਾਤਰਾ ਲਈ ਉਸ ਭਾਰੀ ਕਿਸ਼ਤੀ ਨੂੰ ਚੁੱਕ ਕੇ ਨਾਲ ਲਿਜਾਣ ਦਾ ਫੈਸਲਾ ਕੀਤਾ। ਇਸ ਵਿੱਚ ਉਨ੍ਹਾਂ ਨੂੰ ਕੁੱਝ ਫਾਇਦਾ ਮਹਿਸੂਸ ਹੋਇਆ। ਪਰ ਇਸ ਨਾਲ ਉਨ੍ਹਾਂ ਦਾ ਸਫ਼ਰ ਹੌਲੀ ਤੇ ਤਕਲੀਫ਼ਦਾਇਕ ਹੋ ਗਿਆ। ਇੱਥੇ ਨਦੀ ਦਰਦ ਦਾ ਧਰੁੱਵ ਹੈ ਅਤੇ ਕਿਸ਼ਤੀ ਦਰਦ ਨੂੰ ਦੂਰ ਕਰਨ ਦਾ ਇਕ ਸਾਧਨ। ਇਸੇ ਤਰ੍ਹਾਂ ਸਾਨੂੰ ਆਪਣੇ ਦੈਨਿਕ ਜੀਵਨ ਵਿੱਚ ਕਈ ਦਰਦ ਧਰੁੱਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਪਾਰ ਕਰਨ ਜਾਂ ਰਾਹਤ ਦੇਣ ਲਈ ਕਈ ਜੰਤਰ ਅਤੇ ਧਾਰਮਿਕ ਕਾਰਜ ਹਨ। ਵੇਦ (ਗਿਆਨ) ਅਸਥਾਈ ਦਰਦ ਧਰੁਵੀਤਾ ਤੋਂ ਰਾਹਤ ਪੁਚਾਉਣ ਲਈ ਕਈ ਧਾਰਮਿਕ ਕਾਰਜਾਂ (ਅਨੁਸ਼ਠਾਨਾਂ) ਦਾ ਵਰਨਣ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ ਕਈ ਅਨੁਸ਼ਠਾਨ ਅਜਿਹੇ ਹਨ ਜਿਹੜੇ ਅੱਜ ਤੱਕ ਵੀ ਪ੍ਰਚੱਲਿਤ ਹਨ। ਜਦੋਂ ਅਸੀਂ ਆਪਣੀ ਸਿਹਤ , ਰੁਜ਼ਗਾਰ , ਕਾਰਜਾਂ ਅਤੇ ਪਰਿਵਾਰਾਂ ਸੰਬੰਧੀ ਕਠਿਨਾਈਆਂ ਦਾ ਸਾਹਮਣਾ ਕਰਦੇ ਹਾਂ , ਤਾਂ ਇਨ੍ਹਾਂ ਅਨੁਸ਼ਠਾਨਾਂ ਦੇ ਵੱਲ ਪਰਤਣਾ ਤਰਕ ਸੰਗਤ ਪ੍ਰਤੀਤ ਹੁੰਦਾ ਹੈ। ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਸਾਨੂੰ ਵੇਦਾਂ ਦੇ ਬਾਹਰੀ ਅਰਥ ਸੁਝਾਅ ਕੇ ਇਸ ਜੀਵਨ ਅਤੇ ਪਰਲੋਕ (ਸਵਰਗ) ਦੋਵਾਂ ਵਿੱਚ ਸੁੱਖ ਦਾ ਵਾਅਦਾ ਕਰਨ ਵਾਲੇ ਮੂਰਖਾਂ ਦੇ ਸ਼ਬਦਾਂ ਵਿੱਚ ਨਹੀਂ ਫੱਸਣਾ ਚਾਹੀਦਾ...

32. ਮਨ ਦੀ ਸ਼ਾਂਤੀ ਦਾ ਆਧਾਰ

Image
  ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮ ਯੋਗ ਵਿਚ ਬੁੱਧੀ ਸਥਿਰ ਹੁੰਦੀ ਹੈ ਅਤੇ ਜਿਹੜੇ ਨਿਸਚੇ ਵਿਚ ਕਮਜ਼ੋਰ ਹੁੰਦੇ ਹਨ ਉਨ੍ਹਾਂ ਦੀ ਬੁੱਧੀ ਬਹੁ ਪਾਸੇ ਵੰਡੀ ਹੁੰਦੀ ਹੈ ( 2.41) । ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸੰਤੁਲਨ ਹੀ ਯੋਗ ਹੈ ਜੋ ਦੋ ਧਰੁੱਵਾਂ , ਜਿਨ੍ਹਾਂ ਦਾ ਸਾਹਮਣਾ ਅਸੀਂ ਜੀਵਨ ਵਿੱਚ ਕਰਦੇ ਹਾਂ , ਜਿਵੇਂ ਸੁੱਖ ਤੇ ਦੁੱਖ , ਜਿੱਤ ਤੇ ਹਾਰ ਅਤੇ ਲਾਭ ਅਤੇ ਹਾਨੀ , ਆਦਿ ਦਾ ਮਿਲਾਪ ਹੈ। ਕਰਮ ਯੋਗ ਇਨ੍ਹਾਂ ਧਰੁੱਵਾਂ ਨੂੰ ਪਾਰ ਕਰਨ ਦਾ ਮਾਰਗ ਹੈ , ਜੋ ਅੰਤ ਵਿੱਚ ਇਕ ਨਿਸ਼ਚਿਤ ਬੁੱਧੀ ਨਾਲ ਇਕਸਾਰ ਹੋ ਜਾਂਦਾ ਹੈ। ਦੂਜੇ ਪਾਸੇ ਇਕ ਅਸਥਿਰ ਬੁੱਧੀ   ਸਾਡੇ ਮਨ ਦੀ ਸ਼ਾਂਤੀ ਨੂੰ ਖੋਹ ਲੈਂਦੀ ਹੈ ( 2.48 ਅਤੇ 2.38) । ਇਹ ਸਾਡੀ ਇਕ ਸਮਾਨ ਧਾਰਨਾ ਹੈ ਕਿ ਜਦੋਂ ਅਸੀਂ ਅਨੰਦ , ਜਿੱਤ ਤੇ ਲਾਭ ਆਦਿ ਪ੍ਰਾਪਤ ਕਰ ਲੈਂਦੇ ਹਾਂ ਤਾਂ ਮਨ ਦੀ ਸ਼ਾਂਤੀ ਆਪਣੇ ਆਪ ਆ ਜਾਂਦੀ ਹੈ। ਪਰ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮਯੋਗ ਦੇ ਅਭਿਆਸ ਰਾਹੀਂ ਉਤਪੰਨ ਸਥਿਰ ਬੁੱਧੀ ਸਾਨੂੰ ਉਪਰੋਕਤ ਧਰੁੱਵਾਂ ਨੂੰ ਪਾਰ ਕਰਨ ਵਿੱਚ ਮਦਦ ਕਰਕੇ ਮਨ ਦੀ ਸ਼ਾਂਤੀ ਬਖਸ਼ਦੀ ਹੈ। ਇਕ ਅਨਿਸ਼ਚਿਤ ਅਤੇ ਦੁਵਿਧਾਵਾਂ ਭਰੀ ਬੁੱਧੀ ਵਖਰੀਆਂ ਸਥਿਤੀਆਂ , ਨਤੀਜਿਆਂ ਤੇ ਲੋਕਾਂ ਨੂੰ ਵੱਖਰੀ ਤਰ੍ਹਾਂ ਨਾਲ ਵੇਖਦੀ ਹੈ। ਆਪਣੇ ਕਾਰਜ ਸਥਾਨ ਤੇ ਅਸੀਂ ਆਪਣੇ ਉੱਪਰ ਦੇ ਲੋਕਾਂ ਲਈ ਵੱਖਰਾ ਮਾਪਦੰਡ ਤੇ ਆਪਣੇ ਹੇਠਲੇ ਲੋਕਾਂ ਲਈ ਇਕ ਵੱਖਰਾ ਮਾਪਦੰਡ ਸਥਾਪਤ ਕਰਦੇ ਹਾਂ। ਬੱਚਿਆਂ ਵਿੱਚ ਸ...

31. ਕਰਮਯੋਗ ਵਿੱਚ ਘੱਟ ਮਿਹਨਤ ਨਾਲ ਵੱਡਾ ਫਲ

Image
ਸ੍ਰੀ ਕ੍ਰਿਸ਼ਨ ਇਹ ਆਸ ਦਿਵਾਉਂਦੇ ਹਨ ਕਿ ਕਰਮ ਯੋਗ ਦੇ ਥੋੜ੍ਹੇ ਸਾਧਨ ਦਾ ਵੀ ਚੰਗਾ ਨਤੀਜਾ ਨਿਕਲਦਾ ਹੈ ਤੇ ਇਹ ਧਰਮ ਸਾਨੂੰ ਵੱਡੇ ਭੈਅ ਤੋਂ ਰੱਖਿਆ ਪ੍ਰਦਾਨ ਕਰਦਾ ਹੈ ( 2.40) । ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸੰਖ ਯੋਗ ਜਿੱਥੇ ਸ਼ੁੱਧ ਜਾਗਰੂਕਤਾ ਹੈ ਉੱਥੇ ਕਰਮ ਯੋਗ ਵਿੱਚ ਮਿਹਨਤ ਕਰਨੀ ਪੈਂਦੀ ਹੈ। ਇਹ ਅਸਲ ਵਿੱਚ ਉਨ੍ਹਾਂ ਸਾਧਕਾਂ ਲਈ ਭਗਵਾਨ ਕ੍ਰਿਸ਼ਨ ਦਾ ਇਕ ਆਸ ਦਾ ਸੁਨੇਹਾ ਹੈ , ਜਿਨ੍ਹਾਂ ਨੇ ਆਪਣੀ ਅਧਿਆਤਮਕ ਯਾਤਰਾ ਹੁਣੇ-ਹੁਣੇ ਸ਼ੁਰੂ ਕੀਤੀ ਹੈ , ਅਤੇ ਜਿਹੜੇ ਅਜਿਹੀ ਮਿਹਨਤ ਨੂੰ ਮੁਸ਼ਕਲ ਸਮਝਦੇ ਹਨ। ਸ੍ਰੀ ਕ੍ਰਿਸ਼ਨ ਸਾਡੀ ਮੁਸ਼ਕਲ ਸਮਝਦੇ ਹਨ ਤੇ ਉਹ ਸਾਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਇਕ ਥੋੜ੍ਹੀ ਜਿਹੀ ਮਿਹਨਤ ਵੀ ਅਦਭੁੱਤ ਨਤੀਜੇ ਦੇ ਸਕਦੀ ਹੈ। ਉਹ ਸਾਨੂੰ ਨਿਸ਼ਕਾਮ ਕਰਮ ਕਰਨ ਅਤੇ ਸਮਤਾ ਦੇ ਮਾਰਗ ਉੱਤੇ ਚੱਲਣ ਲਈ ਪ੍ਰੇਰਦੇ ਹਨ। ਇਕ ਢੰਗ ਇਹ ਹੈ ਕਿ ਸ਼ਰਧਾ ਨਾਲ ਸ੍ਰੀ ਕ੍ਰਿਸ਼ਨ ਦੁਆਰਾ ਸੁਝਾਏ ਗਏ ਕਰਮਯੋਗ ਦਾ ਅਭਿਆਸ ਸ਼ੁਰੂ ਕਰੀਏ। ਸਮੇਂ ਨਾਲ ਜਦੋਂ ਅਸੀਂ ਕਰਮਯੋਗ ਦੇ ਨਜ਼ਰੀਏ ਨਾਲ ਆਪਣੇ ਅਨੁਭਵਾਂ ਨੂੰ ਵੇਖਣ ਦਾ ਅਭਿਆਸ ਕਰਦੇ ਹਾਂ ਤਾਂ ਸਾਡੀ ਸਮਝ ਹੋਰ ਡੂੰਗੀ ਹੁੰਦੀ ਜਾਂਦੀ ਹੈ ਜਦੋਂ ਤੱਕ ਅਸੀਂ ਆਪਣੀ ਅੰਤਰ ਆਤਮਾ ਤੱਕ ਨਹੀਂ ਪਹੁੰਚ ਜਾਂਦੇ। ਇਕ ਦੂਜਾ ਢੰਗ ਇਹ ਵੀ ਹੈ ਕਿ ਅਸੀਂ ਆਪਣੇ ਡਰ ਨੂੰ ਸਮਝੀਏ ਅਤੇ ਇਹ ਸਮਝੀਏ ਕਿ ਕਰਮ ਯੋਗ ਦਾ ਅਭਿਆਸ ਉਸ ਨੂੰ ਕਿਵੇਂ ਦੂਰ ਕਰ ਸਕਦਾ ਹੈ। ਡਰ ਅਸਲ ਵਿੱਚ ਸਾਡੀਆਂ ਅੰਦਰੂਨੀ ਇੱਛਾਵਾਂ ਤੇ ਅ...

30. ਪਾਣੀ, ਰੇਤ ਅਤੇ ਪੱਥਰ ਉੱਤੇ ਲਿਖਤ

Image
  ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸੰਖ (ਸਾਂਖਯ 2.11-2.38) ਦੇ ਬਾਰੇ ਵਿੱਚ ਸਪੱਸ਼ਟ ਕਰਨ ਤੋਂ ਪਿੱਛੇ ਉਹ ਹੁਣ ਯੋਗ (ਜਾਂ ਕਰਮ ਯੋਗ) ਦੀ ਵਿਆਖਿਆ ਕਰਨਗੇ , ਜਿਸ ਦੇ ਅਭਿਆਸ ਨਾਲ ਵਿਅਕਤੀ ਕਰਮ ਬੰਧਨ ਤੋਂ ਮੁਕਤ ਹੋ ਜਾਵੇਗਾ ( 2.39) । ਸੰਖਯੋਗ ਦੀ ਵਿਆਖਿਆ ਕਰਦੇ ਹੋਏ ਸ੍ਰੀ ਕ੍ਰਿਸ਼ਨ ਅਰਜਨ ਨੂੰ ਇਸ ਬਾਰੇ ਜਾਣੂੰ ਕਰਵਾਉਂਦੇ ਹਨ ਕਿ ‘ ਉਹ ’ ਅਵਿਨਾਸ਼ੀ ਚੇਤੰਨ ਹੈ ਜਿਸ ਦੀ ਕਦੇ ਮੌਤ ਨਹੀਂ ਹੁੰਦੀ। ਇਸੇ ਸਲੋਕ ਨਾਲ ਸ੍ਰੀ ਕ੍ਰਿਸ਼ਨ ਕਰਮ ਯੋਗ ਦੁਆਰਾ ਇਸਦੀ ਵਿਆਖਿਆ ਕਰਨ ਲੱਗਦੇ ਹਨ। ਇਸ ਲਈ ਕਰਮ ਬੰਧਨ ਅਤੇ ਯੋਗ ਨੂੰ ਇਸੇ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਯੋਗ ਦਾ ਸ਼ਾਬਦਿਕ ਅਰਥ ਹੈ — ਮਿਲਣ , ਅਤੇ ਗੀਤਾ ਵਿੱਚ ਇਸ ਦੀ ਵਰਤੋਂ ਕਈ ਸੰਦਰਭਾਂ ਵਿੱਚ ਕੀਤੀ ਜਾਂਦੀ ਹੈ। ਸ੍ਰੀ ਕ੍ਰਿਸ਼ਨ  ਸਮਤਾ ਨੂੰ ਹੀ ਯੋਗ ਕਹਿੰਦੇ ਹਨ ( 2.48) ਜਿੱਥੇ ਸਫ਼ਲਤਾ ਜਾਂ ਅਸਫ਼ਲਤਾ ਦੇ ਪ੍ਰਤੀ ਖਿੱਚ/ਜੁੜਾਵ ਨੂੰ ਛੱਡ ਦਿੱਤਾ ਜਾਂਦਾ ਹੈ। ਸਲੋਕ 2.38 ਵਿੱਚ ਵੀ ਸ੍ਰੀ ਕ੍ਰਿਸ਼ਨ ਦਾ ਜ਼ੋਰ ਸੁੱਖ-ਦੁੱਖ , ਜਿੱਤ-ਹਾਰ ਅਤੇ ਲਾਭ-ਹਾਨੀ ਦੇ ਪ੍ਰਤੀ ਸਮਤਾ ਬਣਾਈ ਰੱਖਣ ਉੱਤੇ ਹੀ ਹੈ। ਕਰਮ ਬੰਧਨ ਉਨ੍ਹਾਂ ਛਾਪਾਂ ਜਾਂ ਨਿਸ਼ਾਨਾਂ ਦਾ ਹੀ ਪ੍ਰਤਿਨਿਧ ਕਰਦਾ ਹੈ ਜਿਹੜੇ ਸੁੱਖ ਦੇਣ ਵਾਲੇ ਤੇ ਦਰਦਨਾਕ ਦੋਵੇਂ ਤਰ੍ਹਾਂ ਦੇ ਹੁੰਦੇ ਹਨ , ਜਿਹੜੇ ਸਾਡੇ ਦੁਆਰਾ ਕੀਤੇ ਗਏ ਕਰਮਾਂ ਅਤੇ ਸਾਨੂੰ ਅੰਦਰੋਂ ਤੇ ਬਾਹਰੋਂ ਪ੍ਰਾਪਤ ਹੋਣ ਵਾਲੀਆਂ ਪ੍ਰਤੀਕ੍ਰਿਆਵਾਂ ਦੁਆਰਾ ਛੱਡੇ ਜਾਂਦੇ ਹਨ। ਵਿਗਿ...

29. ਸੰਤੁਲਨ ਹੀ ਪਰਮਾਨੰਦ

Image
  ਗੀਤਾ ਦਾ ਸਲੋਕ ਇਸ ਦੇ ਸੰਪੂਰਨ ਸਾਰ ਨੂੰ ਦਰਸਾਉਂਦਾ ਹੈ। ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਜੇ ਉਹ ਸੁੱਖ ਤੇ ਦੁੱਖ , ਲਾਭ ਅਤੇ ਹਾਨੀ , ਜਿੱਤ ਤੇ ਹਾਰ ਨੂੰ ਇਕ ਸਮਾਨ ਸਮਝ ਕੇ ਯੁੱਧ ਕਰੇ ਤਾਂ ਉਸ ਨੂੰ ਕੋਈ ਪਾਪ ਨਹੀਂ ਲੱਗੇਗਾ। ਇੱਥੇ ਇਹ ਵਿਚਾਰਨ ਯੋਗ ਹੈ ਕਿ ਇੱਥੇ ਸਮਾਨਤਾ ਦਾ ਸੰਦਰਭ ਯੁੱਧ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੇ ਕਰਮ ਉੱਤੇ ਲਾਗੂ ਹੁੰਦਾ ਹੈ ( 2.38) । ਇਹ ਸਲੋਕ ਸਿਰਫ਼ ਇੰਨਾ ਦੱਸਦਾ ਹੈ ਕਿ ਸਾਡੇ ਹਰ ਤਰ੍ਹਾਂ ਦੇ ਕਰਮ ਪ੍ਰੇਰਿਤ ਹੁੰਦੇ ਹਨ ਅਤੇ ਇਹੋ ਪ੍ਰੇਰਣਾ ਕਰਮ ਨੂੰ ਅਸ਼ੁੱਧ ਜਾਂ ਪਾਪ ਬਣਾਉਂਦੀ ਹੈ। ਅਸੀਂ ਸ਼ਾਇਦ ਹੀ ਕੋਈ ਅਜਿਹਾ ਕਰਮ ਬਾਰੇ ਜਾਣਦੇ ਹਾਂ ਜਾਂ ਕਰਦੇ ਹਾਂ ਜੋ ਸੁੱਖ , ਲਾਭ ਜਾਂ ਜਿੱਤ ਪ੍ਰਾਪਤ ਕਰਨ ਲਈ ਜਾਂ ਦੁੱਖ , ਹਾਨੀ ਜਾਂ ਹਾਰ ਤੋਂ ਬਚਣ ਲਈ ਹੋਵੇ। ਸੰਖਿਆ ਤੇ ਕਰਮਯੋਗ ਦੀ ਦ੍ਰਿਸ਼ਟੀ ਤੋਂ ਕਿਸੇ ਵੀ ਕਰਮ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ — ਕਰਤਾ , ਕਾਰਜ ਅਤੇ ਕਰਮ ਫਲ। ਸ੍ਰੀ ਕ੍ਰਿਸ਼ਨ ਨੇ ਕਰਮਫਲ ਨੂੰ ਸੁੱਖ/ਦੁੱਖ , ਲਾਭ/ਹਾਨੀ , ਅਤੇ ਜਿੱਤ/ਹਾਰ ਵਿੱਚ ਵੰਡਿਆ ਹੈ। ਸ੍ਰੀ ਕ੍ਰਿਸ਼ਨ ਇਸ ਸਲੋਕ ਵਿੱਚ ਸਮਤਾ (ਸਮਾਨਤਾ) ਪ੍ਰਾਪਤ ਕਰਨ ਲਈ ਇਨ੍ਹਾਂ ਤਿੰਨਾਂ ਨੂੰ ਵੱਖ-ਵੱਖ ਕਰਨ ਦਾ ਸੰਕੇਤ ਦੇ ਰਹੇ ਹਨ। ਇਕ ਢੰਗ ਇਸ ਦਾ ਇਹ ਹੈ ਕਿ ਅਸੀਂ ਆਪਣੇ ਕਰਤਾਪਣ ਨੂੰ ਛੱਡ ਕੇ ਸਾਖਸ਼ੀ ਬਣ ਜਾਈਏ ਅਤੇ ਮਨ ਵਿੱਚ ਇਹ ਅਹਿਸਾਸ ਲਿਆਈਏ ਕਿ ਇਸ ਜੀਵਨ ਰੂਪੀ ਨਾਟਕ ਵਿੱਚ ਅਸੀਂ ਬਹੁਤ ਛੋਟੀ ਜ...

28. ਪਰਮਾਤਮਾ ਨਾਲ ਇਕਮਿਕਤਾ ਲਈ ਧਰਮਾਂ ਦਾ ਤਿਆਗ

Image
ਸ੍ਰੀ ਕ੍ਰਿਸ਼ਨ ਸਵਧਰਮ ( 2.31-2.37) ਅਤੇ ਪਰਧਰਮ ( 3.35) ਦੇ ਬਾਰੇ ਵਿੱਚ ਦੱਸਦੇ ਹਨ ਅਤੇ ਅੰਤ ਵਿੱਚ ਸਾਰੇ ਧਰਮਾਂ ਨੂੰ ਤਿਆਗ ਕੇ ਪ੍ਰਮਾਤਮਾ ਨਾਲ ਇਕਮਿਕ ਹੋਣ ਦੀ ਸਲਾਹ ਦਿੰਦੇ ਹਨ ( 18.66) । ਅਰਜਨ ਦੀ ਨਿਰਾਸ਼ਾ ਉਸ ਦੇ ਹਉਮੈ ਕੇਂਦਰਿਤ ਭੈਅ ਵਿੱਚੋਂ ਪੈਦਾ ਹੋਈ ਸੀ ਕਿ ਜੇ ਉਸ ਨੇ ਇਹ ਯੁੱਧ ਲੜਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਦਿੱਤਾ ਤਾਂ ਉਸ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚੇਗੀ। ਸ੍ਰੀ ਕ੍ਰਿਸ਼ਨ ਉਸ ਨੂੰ ਦੱਸਦੇ ਹਨ ਕਿ ਯੁੱਧ ਤੋਂ ਭੱਜ ਜਾਣ ਕਰ ਕੇ ਵੀ ਉਸ ਦੀ ਮਾਣ-ਮਰਿਆਦਾ ਨੂੰ ਨੁਕਸਾਨ ਹੀ ਹੋਵੇਗਾ ਕਿਉਂਕਿ ਲੜਨਾ ਉਸਦਾ ਖੱਤਰੀ ਹੋਣ ਕਾਰਨ , ਸਵਧਰਮ ਹੈ ( 2.34-2.36) । ਸਾਰੇ ਲੋਕਾਂ ਨੂੰ ਇਹੋ ਲੱਗੇਗਾ ਕਿ ਅਰਜਨ ਯੁੱਧ ਕਰਨ ਤੋਂ ਡਰ ਗਿਆ ਹੈ ਅਤੇ ਯੁੱਧ ਤੋਂ ਡਰਨਾ ਇਕ ਖੱਤਰੀ ਲਈ ਮੌਤ ਤੋਂ ਵੀ ਭੈੜਾ ਹੈ। ਸ੍ਰੀ ਕ੍ਰਿਸ਼ਨ ਅੱਗੇ ਹੋਰ ਕਹਿੰਦੇ ਹਨ ਕਿ ਸਵਧਰਮ ਭਾਵੇਂ ਦੋਸ਼ ਪੂਰਨ ਹੋਵੇ ਜਾਂ ਗੁਣਾਂ ਤੋਂ ਰਹਿਤ ਹੋਵੇ , ਪਰੰਤੂ ਪਰ-ਧਰਮ ਤੋਂ ਚੰਗਾ ਹੈ , ਅਤੇ ਸਵਧਰਮ ਦੇ ਮਾਰਗ ਵਿੱਚ ਆਉਣ ਵਾਲੀ ਮੌਤ ਇਸ ਤੋਂ ਬਿਹਤਰ ਹੈ , ਕਿਉਂਕਿ ਪਰ-ਧਰਮ ਭੈਅ ਦੇਣ ਵਾਲਾ ਹੁੰਦਾ ਹੈ ( 3.35) । ਸਾਡੀਆਂ ਬਾਹਰ ਵਲ ਵੇਖਣ ਵਾਲੀਆਂ ਇੰਦਰੀਆਂ ਨੂੰ ਪਰਧਰਮ ਅਸਾਨ ਅਤੇ ਬਿਹਤਰ ਲਗਦਾ ਹੈ , ਦੁਆਰਾ ਆਸਾਨ ਤੇ ਬਿਹਤਰ ਮੰਨਿਆ ਜਾਂਦਾ ਹੈ , ਖਾਸ ਕਰਕੇ ਉਦੋਂ ਜਦੋਂ ਅਸੀਂ ਸਫ਼ਲ ਲੋਕਾਂ ਨੂੰ ਵੇਖਦੇ ਹਾਂ , ਜਦੋਂ ਕਿ ਆਂਤਰਿਕ ਸਵਧਰਮ ਲਈ ਅਨੁਸ਼ਾਸਨ ਅਤੇ ਸਖ਼ਤ ਮ...

27. ਸਦਭਾਵ ਅਤੇ ਤਾਲਮੇਲ

Image
ਸ੍ਰੀ ਕ੍ਰਿਸ਼ਨ ਸਵਧਰਮ ਦੀ ਵਿਆਖਿਆ ਕਰਦੇ ਹਨ ( 2.31-2.37) ਅਤੇ ਅਰਜਨ ਨੂੰ ਦੱਸਦੇ ਹਨ ਕਿ ਇਸ ਤਰ੍ਹਾਂ ਦੀ ਅਣਚਾਹੀ ਲੜਾਈ ਸਵਰਗ ਦੇ ਦੁਆਰ ਖੋਲ੍ਹਦੀ ਹੈ ( 2.32) ਅਤੇ ਇਸ ਤੋਂ ਭੱਜ ਜਾਣ ਨਾਲ ਸਵਧਰਮ ਅਤੇ ਪ੍ਰਸਿੱਧੀ ਦਾ ਨੁਕਸਾਨ ਹੋਵੇਗਾ , ਅਤੇ ਪਾਪ ਦੇ ਭਾਗੀ ਬਣੋਗੇ ( 2.33) । ਯੁੱਧ ਦੇ ਮੈਦਾਨ ਵਿੱਚ ਅਰਜਨ ਨੂੰ ਦਿੱਤੀ ਗਈ ਇਸ ਸਲਾਹ ਨੂੰ ਸਹੀ ਸੰਦਰਭ ਵਿੱਚ ਦੇਖਣ ਦੀ ਲੋੜ ਹੈ। ਅਸਲ ਵਿੱਚ ਇੱਥੇ ਸ੍ਰੀ ਕ੍ਰਿਸ਼ਨ ਸਵਧਰਮ ਨਾਲ ਮਿਲਾਪ ਅਤੇ ਤਾਲਮੇਲ ਦੀ ਗੱਲ ਕਰ ਰਹੇ ਹਨ , ਨਾ ਕਿ ਕਿਸੇ ਯੁੱਧ ਦੇ ਬਾਰੇ। ਸ੍ਰੀ ਕ੍ਰਿਸ਼ਨ ਵੇਖਦੇ ਹਨ ਕਿ ਅਰਜਨ ਦੇ ਵਿਚਾਰਾਂ , ਵਚਨਾਂ ਅਤੇ ਕਾਰਜਾਂ ਵਿੱਚ ਤਾਲਮੇਲ ਨਹੀਂ ਹੈ। ਉਹ ਅਰਜਨ ਵਿੱਚ ਸੁਮੇਲਤਾ ਲਿਆਉਣ ਦੀ ਦਿਸ਼ਾ ਵਿੱਚ ਮਾਰਗ ਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਰਜਨ ਦੇ ਮਾਮਲੇ ਵਿੱਚ ਸਵਧਰਮ ਅਨੁਸਾਰ ਯੁੱਧ ਲੜਨ ਵਿੱਚ ਹੀ ਸੁਮੇਲਤਾ ਹੈ ਅਤੇ ਯੁੱਧ ਤੋਂ ਭੱਜ ਜਾਣ ਵਿੱਚ ਬੇਮੇਲਤਾ ਦੀ ਸਥਿਤੀ ਹੈ। ਅਸਲ ਵਿੱਚ ਤਾਲਮੇਲ ਸਿਰਜਣਾ ਦਾ ਨਿਯਮ ਹੈ , ਜਿੱਥੇ ਸਭ ਤੋਂ ਛੋਟੇ ਇਲੈਕਟ੍ਰਾਨ , ਪ੍ਰੋਟਾਨ ਤੇ ਨਿਊਟ੍ਰਾਨ ਤੋਂ ਲੈ ਕੇ ਸਭ ਤੋਂ ਵੱਡੀ ਅਕਾਸ਼ ਗੰਗਾ , ਗ੍ਰਹਿ ਅਤੇ ਤਾਰੇ ਸਭ ਤਾਲਮੇਲ ਅਧੀਨ ਹਨ। ਅਸੀਂ ਆਪਣੇ ਮਨਪਸੰਦ ਸੰਗੀਤ ਦਾ ਅਨੰਦ ਉਦੋਂ ਹੀ ਲੈ ਸਕਦੇ ਹਾਂ ਜਦੋਂ ਰੇਡੀਓ ਤੇ ਰੇਡੀਓ ਸਟੇਸ਼ਨ ਵਿੱਚ ਤਾਲਮੇਲ ਹੋਵੇ। ਇੰਨੇ ਸਾਰੇ ਅੰਗਾਂ ਤੇ ਰਸਾਇਣਾਂ ਦਾ ਬਣਿਆ ਹੋਇਆ ਮਨੁੱਖੀ ਸਰੀਰ ਤਾਲਮੇਲ ਦੀ ਸਭ ਤੋਂ ਵੱਡੀ ਉ...