31. ਕਰਮਯੋਗ ਵਿੱਚ ਘੱਟ ਮਿਹਨਤ ਨਾਲ ਵੱਡਾ ਫਲ
ਸ੍ਰੀ ਕ੍ਰਿਸ਼ਨ ਇਹ ਆਸ ਦਿਵਾਉਂਦੇ ਹਨ ਕਿ ਕਰਮ ਯੋਗ ਦੇ ਥੋੜ੍ਹੇ ਸਾਧਨ
ਦਾ ਵੀ ਚੰਗਾ ਨਤੀਜਾ ਨਿਕਲਦਾ ਹੈ ਤੇ ਇਹ ਧਰਮ ਸਾਨੂੰ ਵੱਡੇ ਭੈਅ ਤੋਂ ਰੱਖਿਆ ਪ੍ਰਦਾਨ ਕਰਦਾ ਹੈ (2.40)। ਇਹ ਗੱਲ ਧਿਆਨ
ਦੇਣ ਯੋਗ ਹੈ ਕਿ ਸੰਖ ਯੋਗ ਜਿੱਥੇ ਸ਼ੁੱਧ ਜਾਗਰੂਕਤਾ ਹੈ ਉੱਥੇ ਕਰਮ ਯੋਗ ਵਿੱਚ ਮਿਹਨਤ ਕਰਨੀ ਪੈਂਦੀ
ਹੈ।
ਇਹ ਅਸਲ ਵਿੱਚ ਉਨ੍ਹਾਂ ਸਾਧਕਾਂ ਲਈ ਭਗਵਾਨ ਕ੍ਰਿਸ਼ਨ ਦਾ ਇਕ ਆਸ ਦਾ
ਸੁਨੇਹਾ ਹੈ, ਜਿਨ੍ਹਾਂ ਨੇ ਆਪਣੀ ਅਧਿਆਤਮਕ ਯਾਤਰਾ ਹੁਣੇ-ਹੁਣੇ ਸ਼ੁਰੂ ਕੀਤੀ ਹੈ, ਅਤੇ ਜਿਹੜੇ ਅਜਿਹੀ
ਮਿਹਨਤ ਨੂੰ ਮੁਸ਼ਕਲ ਸਮਝਦੇ ਹਨ। ਸ੍ਰੀ ਕ੍ਰਿਸ਼ਨ ਸਾਡੀ ਮੁਸ਼ਕਲ ਸਮਝਦੇ ਹਨ ਤੇ ਉਹ ਸਾਨੂੰ ਵਿਸ਼ਵਾਸ
ਦਿਵਾਉਂਦੇ ਹਨ ਕਿ ਇਕ ਥੋੜ੍ਹੀ ਜਿਹੀ ਮਿਹਨਤ ਵੀ ਅਦਭੁੱਤ ਨਤੀਜੇ ਦੇ ਸਕਦੀ ਹੈ। ਉਹ ਸਾਨੂੰ ਨਿਸ਼ਕਾਮ
ਕਰਮ ਕਰਨ ਅਤੇ ਸਮਤਾ ਦੇ ਮਾਰਗ ਉੱਤੇ ਚੱਲਣ ਲਈ ਪ੍ਰੇਰਦੇ ਹਨ।
ਇਕ ਢੰਗ ਇਹ ਹੈ ਕਿ ਸ਼ਰਧਾ ਨਾਲ ਸ੍ਰੀ ਕ੍ਰਿਸ਼ਨ ਦੁਆਰਾ ਸੁਝਾਏ ਗਏ
ਕਰਮਯੋਗ ਦਾ ਅਭਿਆਸ ਸ਼ੁਰੂ ਕਰੀਏ। ਸਮੇਂ ਨਾਲ ਜਦੋਂ ਅਸੀਂ ਕਰਮਯੋਗ ਦੇ ਨਜ਼ਰੀਏ ਨਾਲ ਆਪਣੇ ਅਨੁਭਵਾਂ
ਨੂੰ ਵੇਖਣ ਦਾ ਅਭਿਆਸ ਕਰਦੇ ਹਾਂ ਤਾਂ ਸਾਡੀ ਸਮਝ ਹੋਰ ਡੂੰਗੀ ਹੁੰਦੀ ਜਾਂਦੀ ਹੈ ਜਦੋਂ ਤੱਕ ਅਸੀਂ
ਆਪਣੀ ਅੰਤਰ ਆਤਮਾ ਤੱਕ ਨਹੀਂ ਪਹੁੰਚ ਜਾਂਦੇ।
ਇਕ ਦੂਜਾ ਢੰਗ ਇਹ ਵੀ ਹੈ ਕਿ ਅਸੀਂ ਆਪਣੇ ਡਰ ਨੂੰ ਸਮਝੀਏ ਅਤੇ ਇਹ
ਸਮਝੀਏ ਕਿ ਕਰਮ ਯੋਗ ਦਾ ਅਭਿਆਸ ਉਸ ਨੂੰ ਕਿਵੇਂ ਦੂਰ ਕਰ ਸਕਦਾ ਹੈ। ਡਰ ਅਸਲ ਵਿੱਚ ਸਾਡੀਆਂ
ਅੰਦਰੂਨੀ ਇੱਛਾਵਾਂ ਤੇ ਅਸਲ ਦੁਨੀਆਂ ਦੇ ਬੇਮੇਲ ਦਾ ਨਤੀਜਾ ਹੁੰਦਾ ਹੈ। ਕਰਮ ਯੋਗ ਸਾਨੂੰ ਨਿਸ਼ਕਾਮ
ਕਰਮ ਦੇ ਬਾਰੇ ਸਿਖਾਉਂਦਾ ਹੈ ਜੋ ਸਾਡੇ ਕਾਰਜਾਂ ਰਾਹੀਂ ਸਾਡੀਆਂ ਇੱਛਾਵਾਂ ਨੂੰ ਘੱਟ ਕਰਨ ਵਿੱਚ
ਮਦਦ ਕਰਦਾ ਹੈ। ਇਸ ਨਾਲ ਸਾਡੇ ਅੰਦਰ ਡਰ ਘੱਟਦਾ ਹੈ।
ਪਾਣੀ ਦਾ ਸੁਭਾਅ ਚੱਲਦੇ ਸਮੁੰਦਰੀ ਜਹਾਜ਼ ਨੂੰ ਆਪਣਾ ਰਸਤਾ ਬਦਲਣ ਵਿੱਚ
ਮਦਦ ਕਰਦਾ ਹੈ ਭਾਵੇਂ ਪਤਵਾਰ ਦੁਆਰਾ ਛੋਟੀ ਪਤਵਾਰ (ਟ੍ਰਿਮ ਟੈਬ) ਉੱਤੇ ਇਕ ਛੋਟਾ ਆਂਤਰਿਕ ਬਲ
ਲਾਇਆ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਅੰਦਰੋਂ ਸਹੀ ਦਿਸ਼ਾ ਵਿੱਚ ਇਕ ਛੋਟਾ ਜਿਹਾ ਯਤਨ ਬ੍ਰਹਿਮੰਡ
ਦੇ ਗੁਣ ਕਾਰਨ ਇਕ ਵੱਡਾ ਬਦਲਾਅ ਲਿਆ ਸਕਦਾ ਹੈ, ਜੋ ਸਾਡੇ ਲਈ ਕਰਮਯੋਗ ਦਾ ਮਾਰਗ ਸੁਝਾਉਂਦਾ ਹੈ।
ਜਦੋਂ ਅਸੀਂ ਬੱਚੇ ਸੀ, ਅਸੀਂ ਉਦੋਂ ਤੱਕ ਕਦੇ ਵੀ ਹਾਰ ਨਹੀਂ ਮੰਨੀ ਜਦੋਂ ਤੱਕ
ਅਸੀਂ ਤੁਰਨਾ ਤੇ ਦੌੜਨਾ ਨਹੀਂ ਸਿੱਖ ਲਿਆ, ਜਿਹੜਾ ਕੋਈ ਅਸਾਨ ਕੰਮ ਨਹੀਂ ਸੀ। ਇਸੇ ਤਰ੍ਹਾਂ ਕਰਮ
ਯੋਗ ਵਿੱਚ ਮੁਹਾਰਤ ਹਾਸਲ ਕਰਨ ਲਈ ਵਾਰ-ਵਾਰ ਕੀਤੀ ਗਈ ਮਿਹਨਤ ਚੰਗੇ ਨਤੀਜੇ ਦੇਵੇਗੀ, ਜਿਸਨੂੰ ਇਕ ਛੋਟੀ
ਪਰੰਤੂ ਨਿਸ਼ਚਿਤ ਜਿੱਤ ਦੀ ਇਕ ਲੜੀ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ।
Comments
Post a Comment